Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਨਜਰਰੀਆ

ਤੀਆਂ ਲੱਗੀਆਂ ਪਿੱਪਲ ਦੀ ਛਾਵੇਂ...

August 09, 2022 05:30 PM

-ਜੱਗਾ ਸਿੰਘ ਆਦਮਕੇ
ਸਾਉਣ ਮਹੀਨੇ ਦਾ ਪੰਜਾਬੀ ਜਨ ਜੀਵਨ, ਸਭਿਆਚਾਰ, ਆਰਥਿਕਤਾ, ਸਮਾਜਕ ਆਦਿ ਪੱਖਾਂ ਤੋਂ ਵਿਸ਼ੇਸ਼ ਮਹੱਤਵ ਹੈ। ਪੰਜਾਬ ਸਮੇਤ ਸਾਰੇ ਉੱਤਰੀ ਭਾਰਤ ਵਿੱਚ ਇਹ ਬਰਸਾਤਾਂ ਦਾ ਮਹੀਨਾ ਹੈ। ਇਸ ਮਹੀਨੇ ਚੜ੍ਹ ਕੇ ਆਈਆਂ ਕਾਲੀਆਂ ਘਟਾਵਾਂ ਵੱਲੋਂ ਵਰਸਾਈਆਂ ਜਾਂਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਜੇਠ ਹਾੜ੍ਹ ਦੀ ਜੀਵ-ਜੰਤੂ ਤੇ ਬਨਸਪਤੀ ਨੂੰ ਝੁਲਸਣ ਵਾਲੀ ਗਰਮੀ ਤੋਂ ਨਾ ਕੇਵਲ ਨਿਜਾਤ ਦਿਵਾਉਂਦੀਆਂ, ਸਗੋਂ ਧਰਤੀ ਨੂੰ ਵੱਖਰਾ ਸੁਹੱਪਣ ਬਖਸ਼ਦੀਆਂ ਹਨ। ਇਸ ਮਹੀਨੇ ਪੈਂਦੀਆਂ ਬਰਸਾਤਾਂ ਕਾਰਨ ਆਲਾ ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ। ਇਸੇ ਮਹੀਨੇ ਮੁਟਿਆਰਾਂ ਦਾ ਤਿਉਹਾਰ ਤੀਆਂ ਆਉਂਦਾ ਹੈ। ਅਜਿਹਾ ਹੋਣ ਕਾਰਨ ਲੋਕ ਗੀਤਾਂ, ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ :
ਤੀਆਂ ਤੀਜ ਦੀਆਂ
ਸਾਉਣ ਮਹੀਨੇ ਲਾਈਆਂ।
ਹੋਰ ਰਸਮਾਂ ਰਿਵਾਜਾਂ ਤਿਉਹਾਰਾਂ ਵਾਂਗ ਤੀਆਂ ਦੇ ਤਿਉਹਾਰ ਪਿੱਛੇ ਕੁੜੀਆਂ ਦਾ ਆਪਸੀ ਮੇਲ ਮਿਲਾਪ, ਸੁਹਾਵਣ ਮੌਸਮ ਦਾ ਆਨੰਦ, ਮਨੋਰੰਜਨ ਆਦਿ ਦੀਆਂ ਲੋੜਾਂ ਹੋਣਗੀਆਂ। ਕੁੜੀਆਂ ਇਸ ਮੌਕੇ ਪੇਕੇ ਪਿੰਡ ਆਉਂਦੀਆਂ ਹਨ। ਪਿੰਡ ਆਪਣੀਆਂ ਸਹੇਲੀਆਂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਅਤੇ ਤੀਆਂ ਕਰ ਕੇੇ ਅਜਿਹਾ ਮੌਕਾ ਬਣਦਾ। ਅਜਿਹਾ ਹੋਣ ਕਾਰਨ ਸੱਜ ਵਿਆਹੀਆਂ ਨੂੰ ਇਸ ਤਿਉਹਾਰ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ। ਸਾਉਣ ਮਹੀਨੇ ਤੀਆਂ ਤੋਂ ਪਹਿਲਾਂ ਕੁੜੀਆਂ ਆਪਣੀ ਮਾਂ ਨੂੰ ਉਸ ਦੀ ਵੀਰ ਨੂੰ ਤੀਆਂ ਲਈ ਲੈ ਕੇ ਜਾਣ ਲਈ ਭੇਜਣ ਲਈ ਕੁਝ ਇਸ ਤਰ੍ਹਾਂ ਕਹਿੰਦੀਆਂ :
ਭੇਜੀਂ ਮਾਏ ਚੰਨ ਵੀਰ ਨੂੰ
ਸਾਉਣ ਚੜ੍ਹਿਆ, ਤੀਆਂ ਦੇ ਦਿਨ ਨੇੜੇ।
ਕੁਝ ਕਾਰਨਾਂ ਕਰ ਕੇ ਕੁਝ ਮੁਟਿਆਰਾਂ ਨੂੰ ਪੇਕੇ ਲੈ ਜਾਣ ਲਈ ਦੇਰੀ ਹੋ ਜਾਂਦੀ। ਜੇ ਕਿਸੇ ਕਾਰਨ ਮੁਟਿਆਰ ਨੂੰ ਉਸ ਦਾ ਵੀਰ ਤੀਆਂ ਲਈ ਲੈਣ ਨਾ ਆਉਂਦਾ ਤਾਂ ਸੰਬੰਧਤ ਨੂੰ ਕੁਝ ਇਸ ਤਰ੍ਹਾਂ ਦੇ ਮਿਹਣਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ :
ਤੈਨੂੰ ਤੀਆਂ ਨੂੰ ਲੈਣ ਨਾ ਆਏ
ਨੀਂ ਬਹੁਤਿਆਂ ਭਰਾਵਾਂ ਵਾਲੀਏ।
ਬਹੁਤ ਸਾਰੇ ਘਰਾਂ ਵਿੱਚ ਕਬੀਲਦਾਰੀ ਦੀਆਂ ਮਜਬੂਰੀਆਂ ਜਾਂ ਦੂਸਰੇ ਕਾਰਨਾਂ ਕਰ ਕੇ ਪੇਕੇ ਜਾਣ ਵਿੱਚ ਅੜਿੱਕਾ ਪੈਂਦਾ। ਜੇ ਕਿਸੇ ਮੁਟਿਆਰ ਦੇ ਪਤੀ ਵੱਲੋਂ ਉਸ ਨੂੰ ਕਿਸੇ ਕਾਰਨ ਤੀਆਂ ਲਈ ਪੇਕੇ ਜਾਣ ਤੋਂ ਰੋਕਿਆ ਜਾਂਦਾ ਤਾਂ ਮੁਟਿਆਰ ਨੂੰ ਇਸ ਦੇ ਲਈ ਕੁਝ ਇਸ ਤਰ੍ਹਾਂ ਵੀ ਕਹਿਣਾ ਪੈਂਦਾ :
ਬਾਗਾਂ ਦੇ ਵਿੱਚ ਕੋਇਲ ਬੋਲਦੀ
ਰੜੇ ਬੋਲਦਾ ਬੀਂਡਾ
ਮੋਟੂੂ ਜਿਹੇ ਦੀ ਮਿੰਨਤ ਕਰਾਂ
ਤੀਆਂ ਨੂੰ ਪੇਕੇ ਜਾਣ ਨ੍ਹੀਂ ਦਿੰਦਾ।
ਤੀਆਂ ਦੇ ਦਿਨਾਂ ਵਿੱਚ ਪਿੰਡਾਂ ਵਿੱਚ ਵਣਜਾਰੇ ਚੂੜੀਆਂ ਵੇਚਣ ਆਉਂਦੇ ਤੇ ਕੁੜੀਆਂ ਚੂੜੀਆਂ ਚੜ੍ਹਾਉਂਦੀਆਂ। ਮੁਟਿਆਰਾਂ ਵੱਲੋਂ ਮਹਿੰਦੀ ਲਗਾਈ ਜਾਂਦੀ। ਉਹ ਚਾਈਂ ਚਾਈਂ ਦੂਜੀਆਂ ਕੁੜੀਆਂ ਨੂੰ ਤੀਆਂ ਵਿੱਚ ਸ਼ਾਮਲ ਹੋਣ ਲਈ ਏਦਾਂ ਕਹਿੰਦੀਆਂ :
ਰਲ ਆਓ ਸਈਓ ਨੀਂ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਉਣ ਨੀਂ
ਪੀਂਘਾਂ ਪਿੱਪਲਾਂ ਉੱਤੇ ਜਾ ਕੇ ਪਾਈਏ।
ਤੀਆਂ ਆਮ ਕਰ ਕੇ ਪਿੰਡਾਂ ਦੇ ਟੋਭਿਆਂ, ਛੱਪੜਾਂ ਉਪਰਲੇ ਪਿੱਪਲਾਂ, ਬੋਹੜਾ ਹੇਠ ਲੱਗਦੀਆਂ। ਇਸ ਸੰਬੰਧੀ ਬੋਲੀਆਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ :
ਆਉਂਦੀ ਕੁੜੀਏ, ਜਾਂਦੀ ਕੁੜੀਏ
ਤੁਰਦੀ ਪਿੱਛੇ ਨੂੰ ਜਾਵੇਂ
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ
ਨੀਂ ਕਾਹਲੀ ਕਾਹਲੀ...
ਮੁਟਿਆਰਾਂ ਲਈ ਤੀਆਂ ਵਿੱਚ ਜਾਣਾਮੇਲੇ ਵਿੱਚ ਜਾਣ ਵਾਂਗ ਹੰੁਦਾ ਹੈ। ਓਥੇ ਮੁਟਿਆਰਾਂ ਪੂਰਾ ਸੱਜ ਫਬ ਕੇ ਆਉਂਦੀਆਂ ਤੇ ਰਲ ਕੇ ਗਿੱਧਾ ਪਾਉਂਦੀਆਂ। ਉਨ੍ਹਾਂ ਦੇ ਹਾਰ ਸ਼ਿੰਗਾਰ ਅਤੇ ਪਾਏ ਗਹਿਣੇ ਆਪਣੀ ਹੋਂਦ ਕੁਝ ਇਸ ਤਰ੍ਹਾਂ ਵਿਖਾਉਂਦੇ :
ਪਿੱਪਲਾਂ ਹੇਠਾਂ ਆਈਆਂ ਕੁੜੀਆਂ
ਪਾ ਕੇ ਛਾਪਾਂ ਛੱਲੇ
ਕੁੜੀਆਂ ਦੀਆਂ ਛਣਕਦੀਆਂ ਝਾਂਜਰਾਂ
ਹੋ ਗਈ ਬੱਲੇ ਬੱਲੇ
ਗਿੱਧਾ ਤੀਆਂ ਦਾ, ਪੈਂਦਾ ਪਿੱਪਲਾਂ ਥੱਲੇ।
ਤੀਆਂ ਵਿੱਚ ਇਕੱਠੀਆਂ ਮੁਟਿਆਰਾਂ ਸੁਹਾਵਣੇ ਮੌਸਮ ਅਤੇ ਵੱਖਰੇ ਵਾਤਾਵਰਣ ਕਾਰਨ ਮਸਤ ਹੋ ਜਾਂਦੀਆਂ ਹਨ। ਸਾਉਣ ਦੀਆਂ ਕਾਲੀਆਂ ਘਟਾਵਾਂ ਅਤੇ ਉਨ੍ਹਾਂ ਵਿੱਚੋਂ ਹੁੰਦੀ ਕਿਣ ਮਿਣ ਉਨ੍ਹਾਂ ਦੇ ਜੋਸ਼ ਨੂੰ ਹੋਰ ਵੀ ਸਿਖਰਾਂ ਉੱਤੇ ਪਹੁੰਚਾ ਦਿੰਦੀ। ਇਸ ਸਮੇਂ ਗਿੱਧਾ ਆਪਣੇ ਜੋਬਨ ਉੱਤੇ ਕੁਝ ਇਸ ਤਰ੍ਹਾਂ ਹੁੰਦਾ :
ਸਾਉਣ ਮਹੀਨੇ ਬੱਦਲ ਪੈਂਦਾ
ਨਿੰਮੀਆਂ ਪੈਣ ਫੁਹਾਰਾਂ।
`ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ
ਜਿਉਂ ਕੂੰਜਾਂ ਦੀਆਂ ਡਾਰਾਂ।
ਅੱਜਕੱਲ੍ਹ ਤੀਆਂ ਪਹਿਲਾਂ ਵਾਂਗ ਨਹੀਂ ਮਨਾਈਆਂ ਜਾਂਦੀਆਂ। ਨਾ ਮੁਟਿਆਰਾਂ ਨੂੰ ਤੀਆਂ ਦੀ ਪਹਿਲਾਂ ਵਾਂਗ ਬੇਸਬਰੀ ਨਾਲ ਉਡੀਕ ਹੁੰਦੀ ਹੈ। ਬੇਸ਼ੱਕ ਕੁਝ ਕੁ ਮੁਟਿਆਰਾਂ ਅੱਜ ਵੀ ਸਾਉਣ ਮਹੀਨੇ ਪੇਕੇ ਪਿੰਡ ਆਉਂਦੀਆਂ ਹਨ, ਪਰ ਪਹਿਲਾਂ ਵਾਂਗ ਤੀਆਂ ਵਿੱਚ ਨਹੀਂ ਜਾਂਦੀਆਂ। ਨਾ ਹੀ ਪਿੱਪਲਾਂ ਬੋਹੜਾਂ ਹੇਠ ਮੁਟਿਆਰਾਂ ਵੱਲੋਂ ਤੀਆਂ ਦੀਆਂ ਰੌਣਕਾਂ ਲੱਗਦੀਆਂ ਹਨ।

Have something to say? Post your comment