Welcome to Canadian Punjabi Post
Follow us on

28

September 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਪੰਜਾਬ ਵਿਚ ਚੱਕਾ ਜਾਮਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨਵਿਧਾਨਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: ਕਾਂਗਰਸ ਅਤੇ ਭਾਜਪਾ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀਮੰਤਰੀ ਮੰਡਲ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ
ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ

August 08, 2022 04:56 PM

ਮੈਲਬਰਨ, 8 ਅਗਸਤ (ਪੋਸਟ ਬਿਊਰੋ)- ਆਸਟਰੇਲੀਆ ਨੇ ਕੁਝ ਮਹੀਨੇ ਪਹਿਲਾਂ ਦੁਨੀਆ ਲਈ ਦਰਵਾਜ਼ੇ ਖੋਲ੍ਹੇ ਹਨ, ਪਰ ਉਸ ਤੋਂ ਪਹਿਲਾਂ ਉਥੋਂ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਕਾਰਨ ਕਰੀਬ ਦੋ ਸਾਲ ਤਕ ਸਖਤ ਪਾਬੰਦੀਆਂ ਲਾਗੂ ਕੀਤੀਆਂ ਹਨ। ਸਖਤੀ ਦਾ ਅੰਦਾਜ਼ਾ ਇਸੇ ਤੋਂ ਲੱਗ ਸਕਦਾ ਹੈ ਕਿ ਉਸ ਨੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਅਤੇ ਨਿਯਮ ਤੋੜਨ ਵਾਲੇ ਕਰੀਬ 3000 ਬੱਚਿਆਂ ਉੱਤੇਵੀ ਭਾਰੀ ਜੁਰਮਾਨਾ ਠੋਕ ਦਿੱਤਾ ਗਿਆ।
ਇਸ ਬਾਰੇ ਰਿਪੋਰਟ ਮੁਤਾਬਕ ਇਹ ਜੁਰਮਾਨਾ ਤੈਅ ਨਿਯਮ ਵਾਲਾ ਜਾਂ ਫਿੱਟ ਮਾਸਕ ਨਾ ਲਾਉਣ, ਆਈਸੋਲੇਸ਼ਨ ਦਾ ਪੂਰੀ ਤਰ੍ਹਾਂ ਪਾਲਣ ਨਾ ਕਰਨ, ਘਰ ਅੰਦਰ ਜਾਂ ਬਾਹਰ ਇਕੱਠੇ ਹੋਣ, ਵੈਕਸੀਨ ਨਾ ਲਵਾਉਣ, ਯਾਤਰਾ ਦੇ ਪਰਮਿਟ ਦੀਆਂ ਸ਼ਰਤਾਂ ਨਾ ਮੰਨਣ ਵਰਗੇ ਦੋਸ਼ਾਂ ਲਈ ਲਾਇਆ ਗਿਆ। ਜਿਨ੍ਹਾਂ ਉੱਤੇ ਜੁਰਮਾਨਾ ਲੱਗਾ, ਉਨ੍ਹਾਂ ਦੀ ਉਮਰ 10 ਤੋਂ 17 ਸਾਲ ਵਿਚਾਲੇ ਹੈ। ਜੁਰਮਾਨਾ ਕਰੀਬ ਅੱਸੀ ਹਜ਼ਾਰ ਰੁਪਏ ਤੋਂ 2.4 ਲੱਖ ਰੁਪਏ ਤਕ ਲੱਗਾ ਹੈ। ਕੁਝ ਲੋਕਾਂ ਨੇ ਇਸ ਤਰ੍ਹਾਂ ਜੁਰਮਾਨਾ ਲਾਉਣ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਇਸ ਦੇਸ਼ ਦੇ ਮਾਲ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਜੁਰਮਾਨਿਆਂ ਦੀ ਅਦਾਇਗੀ ਲਈ ‘ਵਰਕ ਐਂਡ ਡਿਵਲਪਮੈਂਟ ਆਰਡਰਸ' ਜਾਰੀ ਕੀਤੇ ਗਏ ਹਨ। ਡਬਲਯੂ ਡੀ ਓ ਇੱਕ ਵਿਵਸਥਾ ਹੈ ਜਿਸ ਹੇਠ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਨਤਕ ਕੰਮ, ਕੌਂਸਲਿੰਗ ਕੋਰਸ ਜਾਂ ਇਲਾਜ ਵਿੱਚ ਮਦਦ ਕਰ ਕੇ ਜੁਰਮਾਨਾ ਘੱਟ ਕਰਵਾ ਸਕਦੇ ਹਨ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਵਿੱਚ ਕਾਨੂੰਨ ਦੀ ਸੀਨੀਅਰ ਲੈਕਚਰਾਰ ਡਾ: ਨੇਓਮ ਪੇਲੇਗ ਮੁਤਾਬਕ 10 ਸਾਲ ਤਕ ਦੇ ਛੋਟੇ ਬੱਚਿਆਂ ਉੱਤੇ ਜੁਰਮਾਨੇ ਦਾ ਸੁਝਾਅ ਗਲਤ ਹੈ। ਯੂ ਐਨ ਕਨਵੈਂਸ਼ਨ ਆਨ ਦ ਰਾਈਟਸ ਆਫ ਚਾਈਲਡ ਹੇਠਬੱਚਿਆਂ ਦੇ ਅਧਿਕਾਰਾਂ ਦਾ ਘਾਣ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਉਡਾਣ ਦੇ ਅੱਧ 'ਚ ਮਿਲੀ 'ਬੰਬ ਦੀ ਧਮਕੀ', ਲੜਾਕੂ ਜਹਾਜ਼ਾਂ ਦੀ ਨਿਗਰਾਨੀ 'ਚ ਉਤਰਿਆ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਨਾਸਾ ਨੇ ਲੱਭਿਆ ਅਨੋਖਾ ਟਾਪੂ, ਸਿਰਫ਼ 7 ਦਿਨਾਂ 'ਚ 6 ਗੁਣਾ ਵੱਡਾ ਹੋਇਆ ਆਕਾਰ ਮੋਦੀ, ਯੋਗੀ ਦੀਆਂ ਤਸਵੀਰਾਂ ਵਾਲਾ ਬੁਲਡੋਜ਼ਰ ਅਮਰੀਕਾ 'ਚ ਸੜਕਾਂ 'ਤੇ ਪਰੇਡ, ਪ੍ਰਬੰਧਕਾਂ ਨੂੰ ਮੰਗਣੀ ਪਈ ਮੁਆਫੀ ਬੰਗਲਾਦੇਸ਼ ਵਿਚ ਕਿਸ਼ਤੀ ਪਲਟੀ, 60 ਲੋਕਾਂ ਦੀ ਮੌਤ ਰੂਸ ਨੇ ਜਾਪਾਨ ਦੇ ਡਿਪਲੋਮੈਟ ਨੂੰ ਹਿਰਾਸਤ ਵਿਚ ਲਿਆ, ਜਾਪਾਨ ਵੱਲੋਂ ਮੁਆਫ਼ੀ ਦੀ ਮੰਗ 2024 ਤਕ ਕਰੰਸੀ ਨੋਟ 'ਤੇ ਹੋਵੇਗੀ ਕਿੰਗ ਚਾਰਲਸ ਦੀ ਤਸਵੀਰ : ਬੈਂਕ ਆਫ ਇੰਗਲੈਂਡ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਿ਼ੰਜੋ ਆਬੇ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ ਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀ ਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ ਹੁਣ ਰੂਸ ਵਿਚ ਮਿਲਿਆ ਕੋਰੋਨਾ ਵਰਗਾ ਵਾਇਰਸ