Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਕੈਨੇਡਾ

ਸਟਾਫ ਦੀ ਘਾਟ ਨੂੰ ਸੇਫਟੀ ਦਾ ਮੁੱਦਾ ਦੱਸਕੇ ਏਅਰ ਕੈਨੇਡਾ ਮੁਆਵਜ਼ਾ ਦੇਣ ਤੋਂ ਕਰ ਰਹੀ ਹੈ ਇਨਕਾਰ

August 07, 2022 11:55 PM

ਓਟਵਾ, 7 ਅਗਸਤ (ਪੋਸਟ ਬਿਊਰੋ) : ਡਿਪਾਰਚਰ ਤੋਂ ਚਾਰ ਘੰਟੇ ਪਹਿਲਾਂ ਰਾਇਨ ਫੈਰਲ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਯੈਲੋਨਾਈਫ ਤੋਂ ਕੈਲਗਰੀ ਜਾਣ ਵਾਲੀ ਉਨ੍ਹਾਂ ਦੀ ਫਲਾਈਟ ਕੈਂਸਲ ਹੋ ਗਈ ਹੈ।
ਏਅਰ ਕੈਨੇਡਾ ਨੇ ਕ੍ਰਿਊ ਦੀ ਸਮੱਸਿਆ ਦੱਸਦਿਆਂ ਹੋਇਆਂ ਉਸ ਦੀ 48 ਘੰਟੇ ਬਾਅਦ ਦੀ ਫਲਾਈਟ ਬੁੱਕ ਕਰ ਦਿੱਤੀ। ਪਰ ਫੈਰਲ ਨੂੰ ਉਸ ਸਮੇਂ ਹੋਰ ਹੈਰਾਨੀ ਹੋਈ ਜਦੋਂ ਮੁਆਵਜੇ ਲਈ ਪਾਈ ਗਈ ਉਸ ਦੀ ਬੇਨਤੀ ਨੂੰ ਸਟਾਫ ਦੀ ਘਾਟ ਦੇ ਅਧਾਰ ਉੱਤੇ ਰੱਦ ਕਰ ਦਿੱਤਾ ਗਿਆ।
ਜਿ਼ਕਰਯੋਗ ਹੈ ਕਿ 29 ਦਸੰਬਰ ਨੂੰ ਜਾਰੀ ਕੀਤੇ ਗਏ ਆਪਣੇ ਮੀਮੋ ਵਿੱਚ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਇਹ ਸਪਸ਼ਟ ਹਦਾਇਤ ਦਿੱਤੀ ਹੈ ਕਿ ਸਟਾਫ ਦੀ ਘਾਟ ਕਾਰਨ ਰੱਦ ਹੋਣ ਵਾਲੀਆਂ ਫਲਾਈਟਸ ਨੂੰ ਸੇਫਟੀ ਪ੍ਰੌਬਲਮ ਦੱਸਿਆ ਜਾਵੇ, ਇਸ ਨਾਲ ਫੈਡਰਲ ਰੈਗੂਲੇਸ਼ਨਜ਼ ਅਨੁਸਾਰ ਟਰੈਵਲਰਜ਼ ਨੂੰ ਮੁਆਵਜ਼ਾ ਦੇਣ ਲਈ ਏਅਰਲਾਈਨ ਪਾਬੰਦ ਨਹੀਂ ਹੋਵੇਗੀ।
ਦੂਜੇ ਪਾਸੇ ਕੈਨੇਡਾ ਦੇ ਪੈਸੈਂਜਰ ਰਾਈਟਸ ਚਾਰਟਰ ਅਨੁਸਾਰ ਏਅਰ ਪੈਸੈਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਜ਼ (ਏਪੀਪੀਆਰ) ਉਸ ਸੂਰਤ ਵਿੱਚ ਏਅਰਲਾਈਨਜ਼ ਨੂੰ ਪੈਸੈਂਜਰਜ਼ ਨੂੰ 1000 ਡਾਲਰ ਜੁਰਮਾਨੇ ਲਈ ਪਾਬੰਦ ਕਰਦੀ ਹੈ ਜੇ ਏਅਰਲਾਈਨ ਦੇ ਅਖ਼ਤਿਆਰ ਵਾਲੇ ਕਾਰਨਾਂ ਕਰਕੇ ਫਲਾਈਟ ਰੱਦ ਹੁੰਦੀ ਹੈ ਜਾਂ ਉਸ ਵਿੱਚ ਦੇਰ ਹੁੰਦੀ ਹੈ ਤੇ ਜਦੋਂ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਡਿਪਾਰਚਰ ਤੋਂ ਪਹਿਲਾਂ 14 ਦਿਨਾਂ ਜਾਂ ਇਸ ਤੋਂ ਘੱਟ ਸਮੇਂ ਉੱਤੇ ਆਇਆ ਹੋਵੇ। ਪਰ ਜੇ ਸੇਫਟੀ ਕਾਰਨਾਂ ਕਰਕੇ ਫਲਾਈਟ ਰੱਦ ਕੀਤੀ ਜਾਂਦੀ ਹੈ ਤਾਂ ਅਜਿਹੀ ਸੂਰਤ ਵਿੱਚ ਏਅਰਲਾਈਨਜ਼ ਨੂੰ ਕੋਈ ਰਕਮ ਅਦਾ ਨਹੀਂ ਕਰਨੀ ਹੋਵੇਗੀ।
ਇਸ ਦੌਰਾਨ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ (ਸੀਟੀਏ), ਜੋ ਕਿ ਕਾਸੀ-ਜੁਡੀਸ਼ੀਅਲ ਫੈਡਰਲ ਬਾਡੀ ਹੈ, ਨੇ ਆਖਿਆ ਕਿ ਸਟਾਫ ਦੀ ਘਾਟ ਨੂੰ ਸੇਫਟੀ ਦਾ ਮੁੱਦਾ ਦੱਸਣਾ ਫੈਡਰਲ ਨਿਯਮਾਂ ਦੀ ਉਲੰਘਣਾ ਹੈ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਸ਼ੀਅਰ 30 ਸਤੰਬਰ ਤੱਕ ਵੈਕਸੀਨ ਸਬੰਧੀ ਨਿਯਮਾਂ ਨੂੰ ਖ਼ਤਮ ਕਰਨ ਦੇ ਪੱਖ ਵਿੱਚ ਹਨ ਟਰੂਡੋ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਦੇਣ ਤੋਂ ਵਰਜ ਰਹੇ ਹਨ ਡਾਕਟਰ ਕੰਜ਼ਰਵੇਟਿਵਾਂ ਤੇ ਐਨਡੀਪੀ ਲਈ ਸਮਾਂ ਸਾਜ਼ਗਾਰ, ਲਿਬਰਲਾਂ ਨੂੰ ਨੀਂਦ ਤੋਂ ਜਾਗਣ ਦੀ ਲੋੜ : ਨੈਨੋਜ਼ ਵੈਕਸੀਨ ਬਾਰੇ ਬਾਰਡਰ ਨਿਯਮਾਂ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਕੈਨੇਡੀਅਨਾਂ ਉੱਤੇ ਮਹਿੰਗਾਈ ਦੀ ਪੈ ਰਹੀ ਮਾਰ ਦੇ ਮੁੱਦੇ ਉੱਤੇ ਪੌਲੀਏਵਰ ਨੇ ਸਰਕਾਰ ਨੂੰ ਘੇਰਿਆ 3 ਸਾਲਾ ਬੱਚੇ ਲਈ ਐਂਬਰ ਐਲਰਟ ਜਾਰੀ ਅਗਸਤ ਮਹੀਨੇ ਦਾ ਮਹਿੰਗਾਈ ਸਬੰਧੀ ਡਾਟਾ ਅੱਜ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ ਮਹਾਰਾਣੀ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਟਰੂਡੋ ਨੇ ਟਰੱਸ ਤੇ ਵਿਸ਼ਵ ਦੇ ਹੋਰਨਾਂ ਆਗੂਆਂ ਨਾਲ ਕੀਤੀ ਮੁਲਾਕਾਤ ਪਾਰਲੀਆਮੈਂਟ ਦੇ ਸਪੈਸ਼ਲ ਸੈਸ਼ਨ ਵਿੱਚ ਟਰੂਡੋ ਤੇ ਐਮਪੀਜ਼ ਨੇ ਮਹਾਰਾਣੀ ਐਲਿਜ਼ਾਬੈੱਥ ਨੂੰ ਦਿੱਤੀ ਸ਼ਰਧਾਂਜਲੀ