ਪ੍ਰਥਮ (ਮੈਥ ਦੇ ਟੀਚਰ ਨੂੰ), ‘‘ਸਰ, ਹਿੰਦੀ ਵਾਲੇ ਟੀਚਰ ਹਿੰਦੀ ਵਿੱਚ ਬੋਲਦੇ ਹਨ ਤੇ ਅੰਗਰੇਜ਼ੀ ਵਾਲੇ ਅੰਗਰੇਜ਼ੀ ਵਿੱਚ, ਤੁਸੀਂ ਮੈਥ ਵਿੱਚ ਕਿਉਂ ਨਹੀਂ ਬੋਲਦੇ?”
ਟੀਚਰ, ‘‘ਚੁਪ ਬੈਠ ਜਾ। ਜ਼ਿਆਦਾ ਤਿੰਨ-ਪੰਜ ਕਰੇਂਗਾ ਤਾਂ ਕਲਾਸ ਤੋਂ ਨੌਂ-ਦੋ ਗਿਆਰਾਂ ਕਰ ਦਿਆਂਗਾ।”
*********
ਰੈਸਟੋਰੈਂਟ ਵਿੱਚੋਂ ਨਿਕਲਦੇ ਹੋਏ ਕ੍ਰਿਸ਼ਨ ਨੂੰ ਬਬਲੀ ਕਹਿਣ ਲੱਗੀ, ‘‘ਰੈਸਟੋਰੈਂਟ ਵਿੱਚ ਸਭ ਦੀਆਂ ਨਜ਼ਰਾਂ ਮੇਰੇ ਵੱਲ ਸਨ।”
ਕ੍ਰਿਸ਼ਨ, ‘‘ਕਿਉਂ ਨਹੀਂ, ਤੂੰ ਉਨ੍ਹਾਂ ਕੁੰਡੀਆਂ ਦੇ ਹੇਠਾਂ ਬੈਠੀ ਸੀ, ਜਿੱਥੇ ਉਨ੍ਹਾਂ ਦੇ ਹੈਟ ਅਤੇ ਕੋਟ ਟੰਗੇ ਸਨ।”
*********
ਵਿਆਹ ਦੇ ਮੌਕੇ ਜਦ ਲਾੜਾ ਲਾੜੀ ਦੀ ਮਾਂਗ ਵਿੱਚ ਸੰਧੂਰ ਭਰਨ ਲੱਗਾ ਤਾਂ ਇੱਕ ਜਣਾ ਬੋਲਿਆ, ‘‘ਇਹ ਰਸਮ ਉਲਟੀ ਹੋਣੀ ਚਾਹੀਦੀ ਹੈ, ਯਾਨੀ ਲਾੜੀ ਲਾੜੇ ਦੀ ਮਾਂਗ ਵਿੱਚ ਸੰਧੂਰ ਭਰੇ।”
ਦੂਸਰਾ ਬੋਲਿਆ, ‘‘ਜੇ ਅਜਿਹਾ ਹੋ ਜਾਏ ਤਾਂ ਦੁਨੀਆ ਦੇ ਸਾਰੇ ਗੰਜੇ ਕੁਆਰੇ ਰਹਿ ਜਾਣਗੇ।”