Welcome to Canadian Punjabi Post
Follow us on

11

August 2022
ਟੋਰਾਂਟੋ/ਜੀਟੀਏ

ਕੋਵਿਡ-19 ਦੀ ਸੱਤਵੀਂ ਵੇਵ ਪੈਣ ਲੱਗੀ ਮੱਠੀ : ਪਬਲਿਕ ਹੈਲਥ ਓਨਟਾਰੀਓ

August 05, 2022 07:49 AM

ਓਨਟਾਰੀਓ, 5 ਅਗਸਤ (ਪੋਸਟ ਬਿਊਰੋ) : ਗਰਮੀਆਂ ਵਿੱਚ ਆਈ ਕੋਵਿਡ-19 ਦੀ ਇੱਕ ਹੋਰ ਵੇਵ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ ਵਿੱਚ ਗਿਰਾਵਟ ਸੁ਼ਰੂ ਹੋ ਗਈ ਹੈ। ਪ੍ਰੋਵਿੰਸ ਦੇ ਸੱਤ ਦੇ ਸੱਤ ਰੀਜਨਜ਼ ਵਿੱਚ ਇਹ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਇਹ ਖੁਲਾਸਾ ਪਬਲਿਕ ਹੈਲਥ ਓਨਟਾਰੀਓ ਦੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ।
ਹੈਲਥ ਏਜੰਸੀ ਦੀ ਹਫਤਾਵਾਰੀ ਕੋਵਿਡ-19 ਸਰਵੇਲੈਂਸ ਰਿਪੋਰਟ ਵੀਰਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਕਿ ਪਿਛਲੇ ਸੱਤ ਦਿਨਾਂ ਵਿੱਚ ਪੀਸੀਆਰ ਟੈਸਟਿੰਗ ਵਿੱਚ ਨੋਵਲ ਕਰੋਨਾਵਾਇਰਸ ਦੇ 10,982 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਉਸ ਤੋਂ ਪਿਛਲੇ ਹਫਤੇ ਅਜਿਹੇ ਮਾਮਲਿਆਂ ਦੀ ਗਿਣਤੀ 12,092 ਦਰਜ ਕੀਤੀ ਗਈ ਸੀ। ਪਬਲਿਕ ਹੈਲਥ ਓਨਟਾਰੀਓ ਦਾ ਕਹਿਣਾ ਹੈ ਕਿ ਇਸ ਹਫਤੇ ਹਸਪਤਾਲਾਂ ਵਿੱਚ ਲੋਕਾਂ ਦੇ ਭਰਤੀ ਹੋਣ ਦੇ ਸਿਲਸਿਲੇ ਵਿੱਚ ਵੀ ਕਮੀ ਆਈ ਹੈ। ਇਸ ਹਫਤੇ 306 ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਉਸ ਤੋਂ ਪਿਛਲੇ ਹਫਤੇ 463 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਸਿਹਤ ਮੰਤਰਾਲੇ ਅਨੁਸਾਰ ਇਸ ਸਮੇਂ ਕੋਵਿਡ-19 ਪਾਜ਼ੀਟਿਵ 1,474 ਲੋਕ ਹਸਪਤਾਲ ਦਾਖਲ ਹਨ ਜਦਕਿ ਉਸ ਤੋਂ ਪਿਛਲੇ ਹਫਤੇ ਅਜਿਹੇ ਲੋਕਾਂ ਦੀ ਗਿਣਤੀ ਥੋੜ੍ਹੀ ਵੱਧ 1492 ਸੀ।ਜੁਲਾਈ ਵਿੱਚ ਕੋਵਿਡ-19 ਦੀ ਸੱਤਵੀਂ ਵੇਵ ਆਪਣੇ ਪੂਰੇ ਜ਼ੋਰ ਉੱਤੇ ਸੀ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਉਟਨਐਸ਼਼ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇ ਹਸਪਤਾਲਾਂ ਦੇ ਨਿਜੀਕਰਣ ਉੱਤੇ ਵਿਚਾਰ ਕਰ ਰਹੀ ਹੈ ਸਰਕਾਰ ! ਹੋਟਲ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ ਟੀਟੀਸੀ ਦੇ ਟਰੈਕਸ ਉੱਤੇ ਘੁੰਮਦੀ ਮਿਲੀ 4 ਸਾਲਾ ਬੱਚੀ 10 ਮੀਟਰ ਸ਼ੂਟਰ ਰੇਂਜ ਦੇ ਚੈਂਪੀਅਨ ਰਾਜਪ੍ਰੀਤ ਸਿੰਘ ਦੀ ਓਲਿੰਪਿਕਸ-2024 ਵੱਲ ਇਕ ਹੋਰ ਪੁਲਾਂਘ ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਪੂਰੇ ਜੋਸ਼-ਓ-ਖ਼ਰੋਸ਼ ਨਾਲ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ 'ਚ ਹੋਈ ਬਰੈਂਪਟਨ ਵਿੱਚ ਪੰਜਾਬੀ ਰੇਡੀਓ ਸ਼ੋਅ ਹੋਸਟ ਉੱਤੇ ਕੁਹਾੜੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ ਮਿਸੀਸਾਗਾ ਦੇ ਰੈਸਟੋਰੈਂਟ ਵਿੱਚ ਮਾਰਿਆ ਗਿਆ ਡਾਕਾ ਫੋਰਡ ਸਰਕਾਰ ਦੇ ਰਾਜ ਭਾਸ਼ਣ ਵਿੱਚ ਹੈਲਥਕੇਅਰ ਸੰਕਟ ਤੇ ਮਹਿੰਗਾਈ ਦਾ ਮੁੱਦਾ ਰਹੇ ਚਰਚਾ ਦਾ ਵਿਸ਼ਾ ਹੁਣ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 11 ਤੋਂ 22 ਅਗਸਤ ਤੱਕ ਮਿਸੀਸਾਗਾ ’ਚ