Welcome to Canadian Punjabi Post
Follow us on

11

August 2022
ਟੋਰਾਂਟੋ/ਜੀਟੀਏ

ਜੋਤੀ ਮਾਨ `ਤੇ ਹੋਇਆ ਜਾਨਲੇਵਾ ਹਮਲਾ

August 04, 2022 10:50 PM

ਬਰੈਂਪਟਨ, 4 ਅਗਸਤ (ਪੋਸਟ ਬਿਊਰੋ)- ਟੋਰਾਂਟੋ ਤੋਂ ਫਤਹਿ ਮੀਡੀਆ ਦੇ ਸੰਚਾਲਕ ਜੋਤੀ ਮਾਨ ਉੱਤੇ ਬੀਤੇ ਕੱਲ੍ਹ ਵੀਰਵਾਰ ਸਵੇਰੇ 8:20 ਵਜੇ ਦੇ ਕਰੀਬ ਉਸ ਦੇ ਘਰ ਦੇ ਬਾਹਰ ਜਾਨਲੇਵਾ ਹਮਲਾ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਜੋਤੀ ਮਾਨ ਜਦੋਂ ਘਰੋਂ ਆਪਣਾ ਰੇਡੀਓ ਪ੍ਰੋਗਰਾਮ ਕਰਨ ਨਿਕਲੇ ਤਾਂ ਉਨ੍ਹਾਂ ਉੱਤੇ ਤਿੰਨ ਹਥਿਆਰਬੰਦ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਕੋਲ ਕੁਹਾੜੀਆਂ ਅਤੇ ਦਾਤ ਫੜ੍ਹੇ ਹੋਏ ਸਨ। ਜਿਉਂ ਹੀ ਜੋਤੀ ਮਾਨ ਆਪਣੀ ਗੱਡੀ ਵਿਚ ਬੈਠਣ ਲੱਗੇ ਤਾਂ ਇਨ੍ਹਾਂ ਹਮਲਾਵਰਾਂ ਨੇ ਜੋਤੀ ਮਾਨ ਉਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਚਸ਼ਮਦੀਦ ਲੋਕਾਂ ਵਲੋਂ ਬਣਾਈ ਗਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜੋਤੀ ਮਾਨ ਦੁਆਲੇ ਖੂਨ ਹੀ ਖੁਨ ਹੈ। ਉਸ ਦੀ ਲੱਤ, ਬਾਂਹ ਅਤੇ ਉਸ ਦੇ ਹੋਰ ਅੰਗਾਂ `ਤੇ ਸੱਟਾਂ ਵੱਜੀਆਂ ਨਜ਼ਰ ਆ ਰਹੀਆਂ ਹਨ।

ਇਹ ਵੀ ਪਤਾ ਲੱਗਿਆ ਕਿ ਇਹ ਵਿਅਕਤੀ ਇਕ ਨੀਲੇ ਰੰਗ ਦੀ ਗੱਡੀ ਵਿਚ ਆਏ, ਜੋ ਗੱਡੀ ਘਰ ਤੋਂ ਥੋੜ੍ਹੀ ਦੂਰ ਖੜ੍ਹੀ ਕੀਤੀ ਗਈ ਸੀ ਹਮਲਾ ਕਰਨ ਤੋਂ ਬਾਅਦ ਇਹ ਗੱਡੀ ਵਿਚ ਹੀ ਫ਼ਰਾਰ ਹੋ ਗਏ। ਸਕਿਊਰਿਟੀ ਕੈਮਰਿਆਂ ਦੀਆਂ ਵੀਡੀਓ ਫੁਟੇਜ ਵਿਚ ਇਸ ਗੱਡੀ ਬਾਰੇ ਕਾਫ਼ੀ ਕੁਝ ਨਜ਼ਰ ਆ ਰਿਹਾ ਹੈ। ਜਿਉਂ ਹੀ ਜੋਤੀ ਮਾਨ ਉੱਤੇ ਹਮਲਾ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਘਰ ਦੀ ਬੇਸਮੈਂਟ ਵਿਚ ਰਹਿ ਰਹੀ ਇਕ ਲੜਕੀ ਨੇ ਇਹ ਸਭ ਕੁਝ ਦੇਖਿਆ ਤੇ ਫੇਰ ਇਸ ਬਾਰੇ ਰੌਲਾ ਪਾਉਣ ਤੋਂ ਬਾਅਦ ਜੋਤੀ ਮਾਨ ਦੀ ਮਾਂ ਨੇ ਆ ਕੇ ਹਮਲਾਵਰਾਂ ਨੂੰ ਹਟਾਇਆ ਅਤੇ ਫੇਰ ਉਹ ਹਮਲਾਵਰ ਭੱਜ ਗਏ। ਜੋਤੀ ਮਾਨ ਨੂੰ ਸਨੀ ਬਰੁੱਕ ਹਸਪਤਾਲ ਲੈ ਕੇ ਗਏ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਥਿਤੀ ਕਾਫੀ ਗੰਭੀਰ ਹੈ ਅਤੇ ਉਸ ਦਾ ਬਹੁਤ ਸਾਰਾ ਖੁਨ ਵਹਿ ਚੁੱਕਿਆ ਹੈ। ਹਾਲੇ ਤੱਕ ਪੁਲਸ ਵਲੋਂ ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਆਪਣੀ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਉਟਨਐਸ਼਼ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇ ਹਸਪਤਾਲਾਂ ਦੇ ਨਿਜੀਕਰਣ ਉੱਤੇ ਵਿਚਾਰ ਕਰ ਰਹੀ ਹੈ ਸਰਕਾਰ ! ਹੋਟਲ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ ਟੀਟੀਸੀ ਦੇ ਟਰੈਕਸ ਉੱਤੇ ਘੁੰਮਦੀ ਮਿਲੀ 4 ਸਾਲਾ ਬੱਚੀ 10 ਮੀਟਰ ਸ਼ੂਟਰ ਰੇਂਜ ਦੇ ਚੈਂਪੀਅਨ ਰਾਜਪ੍ਰੀਤ ਸਿੰਘ ਦੀ ਓਲਿੰਪਿਕਸ-2024 ਵੱਲ ਇਕ ਹੋਰ ਪੁਲਾਂਘ ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਪੂਰੇ ਜੋਸ਼-ਓ-ਖ਼ਰੋਸ਼ ਨਾਲ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ 'ਚ ਹੋਈ ਬਰੈਂਪਟਨ ਵਿੱਚ ਪੰਜਾਬੀ ਰੇਡੀਓ ਸ਼ੋਅ ਹੋਸਟ ਉੱਤੇ ਕੁਹਾੜੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ ਮਿਸੀਸਾਗਾ ਦੇ ਰੈਸਟੋਰੈਂਟ ਵਿੱਚ ਮਾਰਿਆ ਗਿਆ ਡਾਕਾ ਫੋਰਡ ਸਰਕਾਰ ਦੇ ਰਾਜ ਭਾਸ਼ਣ ਵਿੱਚ ਹੈਲਥਕੇਅਰ ਸੰਕਟ ਤੇ ਮਹਿੰਗਾਈ ਦਾ ਮੁੱਦਾ ਰਹੇ ਚਰਚਾ ਦਾ ਵਿਸ਼ਾ ਹੁਣ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 11 ਤੋਂ 22 ਅਗਸਤ ਤੱਕ ਮਿਸੀਸਾਗਾ ’ਚ