Welcome to Canadian Punjabi Post
Follow us on

29

March 2024
 
ਮਨੋਰੰਜਨ

‘ਚਕਦਾ ਐਕਸਪ੍ਰੈੱਸ’ ਲਈ ਇੰਗਲੈਂਡ ਵਿੱਚ ਕ੍ਰਿਕਟ ਟਰੇਨਿੰਗ ਲਵੇਗੀ ਅਨੁਸ਼ਕਾ ਸ਼ਰਮਾ

August 04, 2022 04:30 PM

ਅਨੁਸ਼ਕਾ ਸ਼ਰਮ ਜਲਦੀ ਹੀ ਫਿਲਮ ‘ਚਕਦਾ ਐਕਸਪ੍ਰੈੱਸ’ ਵਿੱਚ ਆਏਗੀ। ਉਸ ਵਿੱਚ ਉਹ ਮਹਿਲਾ ਕ੍ਰਿਕਟ ਦੀ ਆਲ ਟਾਈਮ ਫਾਸਟ ਬਾਲਰ ਝੂਲਨ ਗੋਸਵਾਮੀ ਦਾ ਰੋਲ ਨਿਭਾਵੇਗੀ। ਸੂਤਰਾਂ ਨੇ ਦੱਸਿਆ ਕਿ ਫਿਲਮ ਦੇ ਕੁਝ ਇੰਟੈਂਸਿਵ ਪੋਰਸ਼ਨ ਦੀ ਸ਼ੂਟਿੰਗ ਤੋਂ ਪਹਿਲਾਂ ਖੁਦ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਲਈ ਅਨੁਸ਼ਕਾ ਇੰਗਲੈਂਡ ਜਾ ਰਹੀ ਹੈ।
ਸੂਤਰਾਂ ਮੁਤਾਬਕ ‘ਪਰਦੇ ਉੱਤੇ ਝੂਲਨ ਬਣਨ ਵਿੱਚ ਅਨੁਸ਼ਕਾ ਕੋਈ ਕਸਰ ਨਹੀਂ ਛੱਡ ਰਹੀ। ਉਹ ਆਪਣੀ ਬਾਡੀ ਤਿਆਰ ਕਰੇਗੀ, ਫਿਲਮ ਦੇ ਕ੍ਰਿਕਟ ਪੋਰਸ਼ਨ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਉਹ ਲੀਡਸ ਵਿੱਚ ਆਪਣੇ ਕ੍ਰਿਕਟ ਸਕਿਲਸ ਦੀ ਪ੍ਰਫੈਕਟ ਬਣਾਏਗੀ। ਇਸ ਲਈ ਉਹ ਅਗਸਤ ਤੋਂ ਸਤੰਬਰ ਅੱਧ ਤੱਕ ਟਫ ਟਰੇਨਿੰਗ ਤੋਂ ਗੁਜ਼ਰੇਗੀ। ਫਿਲਮ ਨੂੰ ਲੀਡ ਕਰਨ ਲਈ ਅਨੁਸ਼ਕਾ ਤਿੰਨ ਸਾਲ ਬਾਅਦ ਫਿਲਮਾਂ ਵਿੱਚ ਵਾਪਸੀ ਕਰ ਰਹੀ ਹੈ। ਇਸ ਦੀ ਸ਼ੂਟਿੰਗ ਭਾਰਤ ਅਤੇ ਯੂ ਕੇ ਵਿੱਚ ਹੋਣੀ ਹੈ। ਮੰਨੀ ਪ੍ਰਮੰਨੀ ਭਾਰਤੀ ਤੇਜ਼ ਗੇਂਦਬਾਜ਼ ਦੇ ਕਿਰਦਾਰ ਲਈ ਅਨੁਸ਼ਕਾ ਪਹਿਲਾਂ ਕਈ ਮਹੀਨਿਆਂ ਤੋਂ ਤਿਆਰੀ ਵਿੱਚ ਲੱਗੀ ਹੋਈ ਹੈ। ਕਲੀਨ ਸਲੇਟ ਫਿਲਮਜ਼ ਦੇ ਬੈਨਰ ਹੇਠ ਇਸ ਦਾ ਨਿਰਮਾਣ ਕੀਤਾ ਰਿਹਾ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ