ਨਿਰਮਾਤਾ ਭੂਸ਼ਣ ਕੁਮਾਰ ਨੇ ਕਿਹਾ ਕਿ ‘ਆਸ਼ਿਕੀ 3’ ਫਿਲਮ ਜ਼ਰੂਰ ਬਣ ਰਹੀ ਹੈ। ਸਾਡੀ ਹਿੱਟ ਫਰੈਂਚਾਈਜ਼ੀ ਫਿਲਮਾਂ ਵਿੱਚੋਂ ਇੱਕ ਹੈ, ਜਿਸ ਨੂੰ ਅਸੀਂ ਅੱਗੇ ਲੈ ਜਾਣਾ ਚਾਹੁੰਦੇ ਸੀ। ਇਸ ਫਿਲਮ ਦੀ ਸਕ੍ਰਿਪਟ ਲਿਖੀ ਜਾ ਰਹੀ ਹੈ। ਵੈਸੇ ਇਸ ਫਿਲਮ ਲਈ ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਅਹਾਨ ਸ਼ੈਟੀ ਸਮੇਤ ਕਈ ਸਿਤਾਰਿਆਂ ਦੇ ਨਾਂਅ ਸਾਹਮਣੇ ਆ ਰਹੇ ਹਨ ਸਨ, ਪਰ ਭੂਸ਼ਣ ਨੇ ਕਿਹਾ ਕਿ ਇੱਕ ਵਾਰ ਸਕ੍ਰਿਪਟ ਪੂਰੀ ਹੋ ਜਾਏ ਤਾਂ ਇਸ ਵਿੱਚ ਕਈ ਕਿਰਦਾਰ ਹੋਰ ਵੀ ਜੁੜਨਗੇ। ਅਗਸਤ ਵਿੱਚ ਅਸੀਂ ਫਿਲਮ ਤੇ ਸਟਾਰਕਾਸਟ ਦੀ ਅਨਾਊਂਸਮੈਂਟ ਕਰਾਂਗੇ। ਫਿਲਮ ਡਾਇਰੈਕਟਰ ਮੋਹਿਤ ਸੂਰੀ ‘ਏਕ ਵਿਲੇਨ ਰਿਟਰਨਸ’ ਵਿੱਚ ਬਿਜ਼ੀ ਸਨ। ਅਸੀਂ ਸੋਚਿਆ ਸੀ ਕਿ ਇਸ ਫਿਲਮ ਦੀ ਰਿਲੀਜ਼ ਬਾਅਦ ਉਹ ‘ਆਸ਼ਿਕੀ 3’ 'ਤੇ ਕੰਮ ਕਰਨਗੇ। ਸਕ੍ਰਿਪਟ ਜਿਵੇਂ ਹੀ ਲਾਕ ਹੋ ਜਾਏਗੀ, ਅਸੀਂ ਫਿਲਮ ਬਣਾਉਣ ਦਾ ਐਲਾਨ ਕਰ ਦਿਆਂਗੇ।
ਮਹੇਸ਼ ਭੱਟ ਦੇ ਨਿਰਦੇਸ਼ਨ ਵਾਲੀ ਫਿਲਮ ‘ਆਸ਼ਿਕੀ’ ਨਾਲ ਰਾਹੁਲ ਰਾਏ ਤੇ ਅਨੂ ਅਗਰਵਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਦੇ 23 ਸਲ ਬਾਅਦ ‘ਆਸ਼ਿਕੀ 2’ ਬਣਾਈ ਗਈ, ਜਿਸ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਸੀ। ਫਿਲਮ ਵਿੱਚ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਸਨ। ਇਸ ਦਾ ਨਾਂਅ ਭਾਵੇਂ ਸਾਲ 1990 ਦੀ ‘ਆਸ਼ਿਕੀ’ ਫਿਲਮ ਤੋਂ ਲੈ ਕੇ ਫਰੈਂਚਾਈਜ਼ ਨੂੰ ਅੱਗੇ ਵਧਾਇਆ ਗਿਆ ਹੋਵੇ, ਪਰ ‘ਆਸ਼ਿਕੀ 2’ ਫਿਲਮ ਸਾਲ 1937 ਵਿੱਚ ਰਿਲੀਜ਼ ਹੋਈ ਹਾਲੀਵੁੱਡ ਫਿਲਮ ‘ਏ ਸਟਾਰ ਇਜ਼ ਬਾਰਨ’ ਦਾ ਹਿੰਦੀ ਰੀਮੇਕ ਸੀ।