Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਗੈਂਗਸਟਰ ਮਾਵਾਂ ਨਹੀਂ ਜੰਮਦੀਆਂ

August 03, 2022 03:59 PM

-ਕ੍ਰਿਸ਼ਨ ਪ੍ਰਤਾਪ
‘ਗੈਂਗਸਟਰ’ ਅਜਿਹਾ ਸ਼ਬਦ ਹੈ, ਜਿਸ ਨੇ ਅੱਜ ਕੱਲ੍ਹ ਪੰਜਾਬੀ ਕੀ, ਹਰ ਸੁਹਿਰਦ ਦੇਸ਼ ਵਾਸੀ ਨੂੰ ਚਿੰਤਤ ਕੀਤਾ ਪਿਆ ਹੈ। ਭਾਵੇਂ ਗੈਂਗਸਟਰਾਂ ਨੇ ਪਹਿਲਾਂ ਵੀ ਬਹੁਤ ਵਾਰਦਾਤਾਂ ਕਰ ਕੇ ਆਪਣਾ ਸਮਾਜ ਵੱਲ ਗੁੱਸਾ ਪ੍ਰਗਟਾਇਆ ਹੈ, ਪਰ ਸਿੱਧੂ ਮੂਸੇਵਾਲਾ ਕਤਲ ਕਾਂਡ ਨੇ ਸਭ ਨੂੰ ਦਿਲੋਂ ਹਿਲਾ ਕੇ ਰੱਖ ਦਿੱਤਾ ਹੈ। ਇਹ ਗੱਲ ਪੱਕੀ ਹੈ ਕਿ ਕੋਈ ਵੀ ਬੱਚਾ ਮਾਂ ਦੇ ਪੇਟੋਂ ਗੈਂਗਸਟਰ ਬਣ ਕੇ ਨਹੀਂ ਜੰਮਦਾ। ਨਾ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਇਸ ਰਾਹ ਪਵੇ। ਇਹ ਸਾਡੇ ਸਮਾਜ ਤੇ ਭਿ੍ਰਸ਼ਟ ਨੇਤਾਵਾਂ ਦੇੇ ਬਣਾਏ ਹਾਲਾਤ ਹੀ ਬੱਚਿਆਂ ਨੂੰ ਇਸ ਰਾਹ ਉੱਤੇ ਤੁਰਨ ਲਈ ਮਜਬੂਰ ਕਰੀ ਜਾ ਰਹੇ ਹਨ।
ਮੈਂ ਨਿੱਜੀ ਤੌਰ ਉੱਤੇ ਇੱਕ ਨੌਜਵਾਨ ਨੂੰ ਜਾਣਦਾ ਹਾਂ, ਜਿਸ ਨੂੰ ਸਾਡੇ ਘਟੀਆ ਪੁਲਸ ਪ੍ਰਬੰਧ ਨੇ ਇਸ ਰਸਤੇ ਉੱਤੇ ਤੌਰ ਦਿੱਤਾ ਸੀ। ਮਾਮੂਲੀ ਜਿਹੇ ਝਗੜੇ ਵਿੱਚ ਉਸ ਦਾ ਨਾਂਅ ਜਾਣਬੁੱਝ ਕੇ ਲਿਖਵਾਇਆ ਗਿਆ। ਸ਼ਰੀਕਾਂ ਨੂੰ ਪਤਾ ਸੀ ਕਿ ਉਸ ਪਰਵਾਰ ਨੇ ਅਮਰੀਕਾ ਜਾਣਾ ਹੈ। ਉਨ੍ਹਾਂ ਨੇ ਗਿਣੀ-ਮਿੱਥੀ ਸਾਜ਼ਿਸ਼ ਹੇਠ ਝਗੜਾ ਸਹੇੜਿਆ ਅਤੇ ਮਗਰੋਂ ਪੁਲਸ ਨਾਲ ਮਿਲ ਕੇ ਕਾਲਜ ਪੜ੍ਹਦੇ ਉਸ ਬੱਚੇ ਦਾ ਨਾਂਅ ਉਸ ਵਿੱਚ ਸ਼ਾਮਲ ਕਰਵਾ ਦਿੱਤਾ। ਸੋਨੇ ਦੇ ਆਂਡੇ ਖਾਣ ਦੇ ਚੱਕਰ ਵਿੱਚ ਪੁਲਸ ਉਸ ਦੇ ਪਰਵਾਰ ਨੂੰ ਤੰਗ ਕਰਨ ਲੱਗ ਪਈ। ਜ਼ਿਆਦਾ ਲਾਲਚ ਆਉਣ ਕਾਰਨ ਪੁਲਸ ਵਾਲੇ ਉਸ ਨੂੰ ਤੱਤਾ ਹੀ ਲਪਕਣਾ ਚਾਹੁੰਦੇ ਸਨ। ਸੱਚਾ ਸੁੱਚਾ ਹੋਣ ਕਾਰਨ ਉਹ ਨੌਜਵਾਨ ਇਹ ਧੱਕੇਸ਼ਾਹੀ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਿਆ। ਵਾਰ-ਵਾਰ ਲਾਲਚੀ ਮੂੰਹ ਭਰਨ ਦੀ ਥਾਂ ਉਸ ਨੇ ਇਹ ਬੁਥਾੜੇ ਭੰਨਣ ਦਾ ਨਿਰਣਾ ਕਰ ਲਿਆ।
ਔਖੇ ਵੇਲੇ ਸਾਡੇ ਘਰ ਪਨਾਹ ਲੈਣ ਵਾਲਾ ਮੇਰਾ ਇਹ ਆੜੀ, ਸੱਚ ਲਈ ਲੜਨ ਦੀ ਸਹੁੰ ਖਾ ਕੇ ਸਦਾ ਲਈ ਸਮਾਜ ਤੋਂ ਬਾਗੀ ਹੋ ਗਿਆ। ਆਪਣੇ ਉੱਤੇ ਹੋਏ ਜ਼ੁਲਮਾਂ ਦਾ ਬਦਲਾ ਲੈਂਦਾ ਉਹ ਹੋਰ ਜ਼ਾਲਮਾਂ ਨੂੰ ਸੋਧਣ ਲੱਗ ਪਿਆ। ਫਿਰ ਉਸ ਦਾ ਨਾਂਅ ਹੋਰ ਵਾਰਦਾਤਾਂ ਵਿੱਚ ਬੋਲਣ ਲੱਗਾ। ਇੱਕ ਦਿਨ ਵਿਰੋਧੀ ਗੈਂਗ ਦੇ ਨਿਸ਼ਾਨੇ ਉੱਤੇ ਆਉਣ ਕਾਰਨ ਉਹ ਮਾਰਿਆ ਗਿਆ। ਉਸ ਦੇ ਕਤਲ ਦੀ ਖਬਰ ਸੁਣ ਕੇ ਮੈਂ ਸੁੰਨ ਹੋ ਗਿਆ। ਸਮਾਜ ਦੀਆਂ ਨਜ਼ਰਾਂ ਵਿੱਚ ਉਹ ਅਪਰਾਧੀ ਹੋਵੇਗਾ।
ਅਸਲ ਵਿੱਚ ਉਸ ਨੂੰ ਅਪਰਾਧੀ ਬਣਾਉਣ ਲਈ ਸਾਡ ਖਸਤਾ ਢਾਂਚਾ ਜ਼ਿੰਮੇਵਰ ਸੀ। ਅਮਰੀਕਾ ਵਰਗੇ ਮੁਲਕ ਵਿੱਚ ਜੀਵਨ ਸ਼ੁਰੂ ਕਰਨ ਦੇ ਸੁਫਨੇ ਲੈਣ ਵਾਲੇ ਗੱਭਰੂ ਨੂੰ ਸਾਡੇ ਕੁਸ਼ਾਸਨ ਨੇ ਜੁਰਮ ਦੀ ਦੁਨੀਆ ਵਿੱਚ ਧੱਕ ਦਿੱਤਾ ਸੀ। ਜਿਊਂਦੇ ਜੀਅ ਜਦ ਉਹ ਆਪਣੇ ਸੁਫਨਿਆਂ ਅਤੇ ਵਰਤਮਾਨ ਜ਼ਿੰਦਗੀ ਦੀ ਤੁਲਨਾ ਕਰਦਾ ਹੋਵੇਗਾ ਤਾਂ ਉਸ ਨੂੰ ਸਮਾਜ, ਪੁਲਸ ਤੇ ਸਰਕਾਰ ਉੱਤੇ ਕਿੰਨਾ ਗੁੱਸਾ ਆਉਂਦਾ ਹੋਵੇਗਾ? ਉਸ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਦੀ ਮਾਨਸਿਕ ਸਥਿਤੀ ਕਿੰਨੀ ਤਰਸ ਯੋਗ ਹੋਵੇਗੀ? ਅਸੀਂ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਨਜ਼ਰਾਂ ਵਿੱਚ ਉਹ ਅਪਰਾਧੀ ਸੀ। ਅਸੀਂ ਉਸ ਦੇ ਇਸ ਰਸਤੇ ਉੱਤੇ ਪੈਣ ਦੇ ਕਾਰਨ ਨਹੀਂ ਜਾਣਦੇ। ਮੈਂ ਦਾਅਵੇ ਨਾਲ ਆਖਦਾ ਹਾਂ ਕਿ ਲਗਭਗ ਇਹੋ ਜਿਹੀ ਕਹਾਣੀ ਉਸ ਹਰ ਭਟਕੇ ਹੋਏ ਨੌਜਵਾਨ ਦੀ ਹੋਵੇਗੀ, ਜਿਸ ਨੂੰ ਅਸੀਂ ਗੈਂਗਸਟਰ ਸਮਝ ਕੇ ਨਫਰਤ ਕਰਦੇ ਹਾਂ।
ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕਿਵੇਂ ਕੱਢਿਆ ਜਾਵੇ? ਇਸ ਦੇ ਲਈ ਸਰਕਾਰ ਅਤੇ ਸਮਾਜ ਰਲ ਕੇ ਅਜਿਹੇ ਕਿਹੜੇ ਕਦਮ ਚੁੱਕਣ ਕਿ ਕੋਈ ਬੱਚਾ ਇਸ ਰਾਹ ਨਾ ਤੁਰੇ। ਗੈਂਗਸਟਰ ਦੀ ਫੀਤੀ ਲਵਾਉਣ ਵਾਲੇ ਇਹ ਆਪਣੇ ਹੀ ਸਮਾਜ ਦੇ ਭਟਕੇ ਹੋਏ ਬੱਚੇ ਹਨ। ਸਾਨੂੰ ਇਨ੍ਹਾਂ ਵੱਲ ਹਮਦਰਦੀ ਭਰਿਆ ਵਤੀਰਾ ਰੱਖਣਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਲਈ ਖਾਸ ਕਮਿਸ਼ਨ ਬਣਾਵੇ। ਇਹ ਕਮਿਸ਼ਨ ਇਨ੍ਹਾਂ ਸਾਰੇ ਨੌਜਵਾਨਾਂ ਬਾਰੇ ਜਾਣਕਾਰੀ ਲਵੇ। ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੀ ਮਾਨਸਿਕਤਾ ਬਦਲਣ ਲਈ ਵਿਸ਼ੇਸ਼ ਕੈਂਪ ਲਾਏ ਅਤੇ ਸੈਮੀਨਾਰ ਕਰਵਾਏ ਜਾਣ ਜਿਨ੍ਹਾਂ ਵਿੱਚ ਇਨ੍ਹਾਂ ਨੂੰ ਜਾਨਲੇਵਾ ਰਾਹ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਜਿਹੜੇ ਨੌਜਵਾਨਾਂ ਨੇ ਬਹੁਤ ਗੰਭੀਰ ਅਪਰਾਧ ਨਹੀਂ ਕੀਤੇ, ਉਨ੍ਹਾਂ ਦੇ ਕੇਸ ਜਲਦੀ ਹਮਦਰਦੀ ਪੂਰਵਕ ਨਿਬੇੜ ਕੇ ਉਨ੍ਹਾਂ ਨਾਲ ਛੇਤੀ ਨਿਆਂ ਕੀਤਾ ਜਾਵੇ। ਜੇ ਕੋਈ ਨੌਜਵਾਨ ਆਮ ਜ਼ਿੰਦਗੀ ਸ਼ੁਰੂ ਕਰਨ ਲਈ ਰਾਜ਼ੀ ਹੋਵੇ ਤਾਂ ਉਸ ਦੀ ਸਜ਼ਾ ਘੱਟ ਜਾਂ ਮੁਆਫ ਕਰਨ ਦਾ ਕਾਨੂੰਨ ਬਣਾਇਆ ਜਾਵੇ। ਇਸ ਦੇ ਨਾਲ ਇਹ ਮਦ ਰੱਖੀ ਜਾਵੇ ਕਿ ਜੇ ਉਹ ਝੂਠ ਦਾ ਸਹਾਰਾ ਲੈ ਕੇ ਸਜ਼ਾ ਮੁਆਫੀ ਦਾ ਲਾਭ ਉਠਾਵੇ ਤਾਂ ਭਵਿੱਖ ਵਿੱਚ ਵੱਧ ਸਜ਼ਾ ਦਾ ਹੱਕਦਾਰ ਹੋਵੇਗਾ। ਵਿਸ਼ੇਸ਼ ਨਿਗਰਾਨੀ ਅਧੀਨ ਉਨ੍ਹਾਂ ਨੂੰ ਸੁਧਰਨ ਲਈ ਸਮਾਂ ਦਿੱਤਾ ਜਾਵੇ। ਜੇ ਕਿਸੇ ਇਲਾਕੇ ਵਿੱਚ ਕੋਈ ਘਟਨਾ ਵਾਪਰ ਜਾਵੇ ਤਾਂ ਬਿਨਾਂ ਪੱਕੇ ਸਬੂਤਾਂ ਦੇ ਰਿਹਾਅ ਹੋਏ ਨੌਜਵਾਨਾਂ ਨੂੰ ਥਾਣੇ ਨਾ ਸੱਦਿਆ ਜਾਵੇ। ਜੇ ਕੋਈ ਵਿਅਕਤੀ ਇਸ ਦਲਦਲ ਤੋਂ ਨਿਕਲ ਕੇ ਕਿਸੇ ਖਾਸ ਖੇਤਰ ਵਿੱਚ ਆਪਣੇ ਕਿਸੇ ਅਧੂਰੇ ਪਏ ਸੁਫਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਸਹਾਇਤਾ ਕੀਤੀ ਜਾਵੇ।
ਜਿਹੜੇ ਨੌਜਵਾਨ ਪੁਲਸ ਕੇਸਾਂ ਦੇ ਡਰ ਕਾਰਨ ਭਗੌੜੇ ਹੋਏ ਹਨ, ਉਨ੍ਹਾਂ ਨੂੰ ਪੂਰਾ ਇਨਸਾਫ ਦੇਣ ਦਾ ਵਾਅਦਾ ਕਰ ਕੇ ਉਨ੍ਹਾਂ ਨੂੰ ਘਰ ਵਾਪਸੀ ਦਾ ਖਾਸ ਮੌਕਾ ਦਿੱਤਾ ਜਾਵੇ। ਉਨ੍ਹਾਂ ਦੇ ਕੇਸਾਂ ਦੀ ਛੇਤੀ ਨਿਰਪੱਖ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ। ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਕੇਸ ਵਿੱਚ ਫਸਾਉਣ ਵਾਲੇ ਜਾਂਚ ਅਧਿਕਾਰੀ ਉੱਤੇ ਸਖਤ ਕਾਨੂੰਨੀ ਕਾਰਵਾਈ ਲਈ ਕਾਨੂੰਨ ਬਣਾਇਆ ਜਾਵੇ। ਸਰਕਾਰ ਵੱਲੋਂ ਪੁਲਸ ਨੂੰ ਦਿੱਤੀਆਂ ਅਸੀਮ ਸ਼ਕਤੀਆਂ ਘੱਟ ਕਰਨੀਆਂ ਪੈਣਗੀਆਂ। ਅਜਿਹਾ ਇਸ ਲਈ ਕਿ ਜ਼ਿਆਦਾਤਰ ਕੇਸਾਂ ਵਿੱਚ ਪੁਲਸ ਪ੍ਰਬੰਧ ਇਸ ਸਭ ਲਈ ਜ਼ਿੰਮੇਵਾਰ ਬਣਦਾ ਹੈ। ਜੇ ਕਿਸੇ ਕੇਸ ਵਿੱਚ ਕਿਸੇ ਵਿਅਕਤੀ ਨੂੰ ਨਾਜਾਇਜ਼ ਫਸਾਇਆ ਪਾਇਆ ਜਾਂਦਾ ਹੈ ਤਾਂ ਸੰਬੰਧਤ ਪੁਲਸ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਸਖਤ ਕਾਨੂੰਨ ਹੋਣਾ ਅਤਿ ਲਾਜ਼ਮੀ ਹੈ।
ਸਰਕਾਰ ਨੂੰ ਆਪਣੀ ਸਭਿਆਚਾਰਕ ਨੀਤੀ ਵਿੱਚ ਵੀ ਵੱਡੀ ਤਬਦੀਲੀ ਦੀ ਲੋੜ ਹੈ। ਹਥਿਆਰਾਂ ਤੇ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਾਂ ਤੇ ਫਿਲਮਾਂ ਉੱਤੇ ਪਾਬੰਦੀ ਲਾਈ ਜਾਵੇ। ਇਸ ਕੰਮ ਲਈ ਮਜਬੂਤ ਸੈਂਸਰ ਬੋਰਡ ਬਣਾਇਆ ਜਾਵੇ। ਕੋਈ ਵੀ ਗੀਤ ਜਾਂ ਫਿਲਮ ਉਸ ਦੀ ਮਨਜ਼ੂਰੀ ਤੋਂ ਬਿਨਾਂ ਚਲਾਉਣ ਦੀ ਆਗਿਆ ਨਾ ਹੋਵੇ। ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋਣ ਤੋਂ ਬਾਅਦ ਦੇ ਕਰੂਰ ਜੀਵਨ ਬਾਰੇ ਵਿਸ਼ੇਸ਼ ਨਾਟਕ ਅਤੇ ਫਿਲਮਾਂ ਬਣਵਾਈਆਂ ਜਾਣ। ਇਸ ਵਰਤਾਰੇ ਦੇ ਵਾਧੇ ਵਿੱਚ ਬੇਲਗਾਮ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਸੋਸ਼ਲ ਮੀਡੀਆ ਦੇ ਹਰ ਅਕਾਊਂਟ ਨੂੰ ਆਧਾਰ ਕਾਰਡ ਨਾਲ ਜੋੜਿਆ ਜਾਵੇ ਤਾਂ ਜੋ ਗਲਤ ਅਨਸਰ ਇਸ ਦਾ ਦੁਰ-ਉਪਯੋਗ ਨਾ ਕਰ ਸਕਣ। ਭਾਵੇਂ ਦਹਾਕਿਆਂ ਤੋਂ ਪੈਦਾ ਹੋਈ ਇਹ ਸਮੱਸਿਆ ਇੱਕ ਦਿਨ ਵਿੱਚ ਹੱਲ ਨਹੀਂ ਹੋ ਸਕਦੀ, ਪਰ ਇਸ ਦੇ ਹੱਲ ਲਈ ਸਾਰਥਕ ਅਤੇ ਇਮਾਨਦਾਰਾਨਾ ਕਦਮ ਚੁੱਕੇ ਜਾਣ ਤਾਂ ਇਸ ਦਾ ਸਥਾਈ ਹੱਲ ਕੀਤਾ ਜਾ ਸਕਦਾ ਹੈ। ਦੁਨੀਆ ਵਿੱਚ ਕੋਈ ਸਮੱਸਿਆ ਅਜਿਹੀ ਨਹੀਂ ਜਿਸ ਦਾ ਕੋਈ ਹੱਲ ਨਹੀਂ। ਜੇ ਸਰਕਾਰ ਵਾਕਿਆ ਹੀ ਲੋਕਾਂ ਨੂੰ ਵਧੀਆ ਤੇ ਸੁਰੱਖਿਅਤ ਮਾਹੌਲ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਇਹ ਜ਼ਿੰਮੇਵਾਰੀ ਚੁੱਕਣੀ ਪਵੇਗੀ। ਹੋ ਸਕਦਾ ਹੈ ਕਿ ਸ਼ੁਰੂਆਤ ਵਿੱਚ ਕੁਝ ਤਕਲੀਫਾਂ ਤੇ ਮੁਸ਼ਕਲਾਂ ਆਉਣ, ਪਰ ਦਿ੍ਰੜ੍ਹਤਾ ਨਾਲ ਇਸ ਰਾਹ ਉਤੇ ਚੱਲਿਆ ਜਾਵੇ ਤਾਂ ਸਫਲਤਾ ਮਿਲਣੀ ਯਕੀਨੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”