Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਕੈਨੇਡਾ

ਐਲਾਨ ਤੋਂ ਚਾਰ ਮਹੀਨੇ ਬਾਅਦ ਖੁੱਲ੍ਹਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੋਰਟਲ

August 02, 2022 11:18 PM

ਓਟਵਾ, 2 ਅਗਸਤ (ਪੋਸਟ ਬਿਊਰੋ) : ਐਕਸਪਾਇਰ ਹੋ ਚੁੱਕੇ ਜਾਂ ਜਲਦ ਐਕਸਪਾਇਰ ਹੋਣ ਜਾ ਰਹੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ (ਪੀਜੀਡਬਲਿਊਪੀ) ਹੋਲਡਰਜ਼ ਹੁਣ ਮੰਗਲਵਾਰ ਤੋਂ ਆਪਣੇ ਪਰਮਿਟਸ ਵਿੱਚ ਵਾਧਾ ਕਰਨ ਲਈ ਅਪਲਾਈ ਕਰ ਸਕਣਗੇ। ਫੈਡਰਲ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਵਾਧਾ ਕਰਨ ਦਾ ਐਲਾਨ ਚਾਰ ਮਹੀਨੇ ਪਹਿਲਾਂ ਕੀਤਾ ਗਿਆ ਸੀ।
ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਮੰਗਲਵਾਰ ਨੂੰ ਆਖਿਆ ਕਿ ਪੀਜੀਡਬਲਿਊਪੀ ਹੋਲਡਰਜ਼, ਜਿਨ੍ਹਾਂ ਦੇ ਪਰਮਿਟ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਹਨ ਜਾਂ 20 ਸਤੰਬਰ 2021 ਤੋਂ 2 ਅਕਤੂਬਰ, 2022 ਦਰਮਿਆਨ ਐਕਸਪਾਇਰ ਹੋਣ ਜਾ ਰਹੇ ਹਨ, ਵਾਧੇ ਲਈ ਆਨਲਾਈਨ ਅਪਲਾਈ ਕਰ ਸਕਣਗੇ ਜਾਂ ਫਿਰ 18 ਮਹੀਨਿਆਂ ਲਈ ਵੈਲਿਡ ਰਹਿਣ ਵਾਲੇ ਨਵੇਂ ਪਰਮਿਟ ਲਈ ਅਪਲਾਈ ਕਰ ਸਕਣਗੇ।
ਜਿਨ੍ਹਾਂ ਦੇ ਪਰਮਿਟ 2 ਅਕਤੂਬਰ ਤੋਂ 31 ਦਸੰਬਰ, 2022 ਦਰਮਿਆਨ ਐਕਸਪਾਇਰ ਹੋਏ ਉਨ੍ਹਾਂ ਨੂੰ 18 ਮਹੀਨਿਆਂ ਦਾ ਵਾਧਾ ਲੈਣ ਲਈ ਕੁੱਝ ਕਰਨ ਦੀ ਲੋੜ ਨਹੀਂ ਹੈ ਬੱਸ ਉਨ੍ਹਾਂ ਨੂੰ ਆਪਣੇ ਮੇਲਿੰਗ ਅਡਰੈੱਸ ਜਾਂ ਪਾਸਪੋਰਟ ਦੀ ਵੈਲੇਡਿਟੀ ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ।
ਆਈਆਰਸੀਸੀ ਨੇ ਇਹ ਐਲਾਨ ਵੀ ਕੀਤਾ ਕਿ 20 ਸਤੰਬਰ, 2021 ਤੋਂ 31 ਦਸੰਬਰ, 2022 ਦਰਮਿਆਨ ਐਕਸਪਾਇਰ ਹੋਣ ਜਾ ਰਹੇ ਜਾਂ ਹੋ ਚੁੱਕੇ ਪਰਮਿਟਸ ਲਈ ਉਹ ਪੀਜੀਡਬਲਿਊਪੀ ਹੋਲਡਰਜ਼ ਨੂੰ ਈਮੇਲ ਭੇਜ ਕੇ ਇਹ ਜਾਣਕਾਰੀ ਦੇਵੇਗੀ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ ਤੇ ਇਸ ਦੌਰਾਨ ਉਹ ਪਰਮਿਟਸ ਵਿੱਚ ਹੋਰ ਵਾਧੇ ਜਾਂ ਨਵੇਂ ਪਰਮਿਟ ਲਈ ਅਪਲਾਈ ਕਰ ਸਕਣਗੇ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਸ਼ੀਅਰ 30 ਸਤੰਬਰ ਤੱਕ ਵੈਕਸੀਨ ਸਬੰਧੀ ਨਿਯਮਾਂ ਨੂੰ ਖ਼ਤਮ ਕਰਨ ਦੇ ਪੱਖ ਵਿੱਚ ਹਨ ਟਰੂਡੋ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਦੇਣ ਤੋਂ ਵਰਜ ਰਹੇ ਹਨ ਡਾਕਟਰ ਕੰਜ਼ਰਵੇਟਿਵਾਂ ਤੇ ਐਨਡੀਪੀ ਲਈ ਸਮਾਂ ਸਾਜ਼ਗਾਰ, ਲਿਬਰਲਾਂ ਨੂੰ ਨੀਂਦ ਤੋਂ ਜਾਗਣ ਦੀ ਲੋੜ : ਨੈਨੋਜ਼ ਵੈਕਸੀਨ ਬਾਰੇ ਬਾਰਡਰ ਨਿਯਮਾਂ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਕੈਨੇਡੀਅਨਾਂ ਉੱਤੇ ਮਹਿੰਗਾਈ ਦੀ ਪੈ ਰਹੀ ਮਾਰ ਦੇ ਮੁੱਦੇ ਉੱਤੇ ਪੌਲੀਏਵਰ ਨੇ ਸਰਕਾਰ ਨੂੰ ਘੇਰਿਆ 3 ਸਾਲਾ ਬੱਚੇ ਲਈ ਐਂਬਰ ਐਲਰਟ ਜਾਰੀ ਅਗਸਤ ਮਹੀਨੇ ਦਾ ਮਹਿੰਗਾਈ ਸਬੰਧੀ ਡਾਟਾ ਅੱਜ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ ਮਹਾਰਾਣੀ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਟਰੂਡੋ ਨੇ ਟਰੱਸ ਤੇ ਵਿਸ਼ਵ ਦੇ ਹੋਰਨਾਂ ਆਗੂਆਂ ਨਾਲ ਕੀਤੀ ਮੁਲਾਕਾਤ ਪਾਰਲੀਆਮੈਂਟ ਦੇ ਸਪੈਸ਼ਲ ਸੈਸ਼ਨ ਵਿੱਚ ਟਰੂਡੋ ਤੇ ਐਮਪੀਜ਼ ਨੇ ਮਹਾਰਾਣੀ ਐਲਿਜ਼ਾਬੈੱਥ ਨੂੰ ਦਿੱਤੀ ਸ਼ਰਧਾਂਜਲੀ