Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਆਖਿਰ ਮੇਰਾ ਕਸੂਰ ਕੀ ਹੈ

August 02, 2022 04:48 PM

-ਯੋਗੇਂਦਰ ਯਾਦਵ
ਸਵੇਰ ਦਾ ਸਮਾਂ ਹੈ। ਦਰਵਾਜ਼ੇ ਉੱਤੇ ਜ਼ੋਰ ਨਾਲ ਘੰਟੀ ਵੱਜਦੀ ਹੈ। ਦਰਵਾਜ਼ਾ ਖੋਲ੍ਹਣ ਉੱਤੇ ਤੁਹਾਨੂੰ ਅਫ਼ਸਰ ਵਰਗੇ ਲੋਕ ਨਜ਼ਰ ਆਉਂਦੇ ਹਨ: ‘ਅਸੀਂ ਈ ਡੀ ਤੋਂ ਆਏ ਹਾਂ। ਤੁਹਾਨੂੰ ਪੁੱਛਗਿੱਛ ਲਈ ਸਾਡੇ ਨਾਲ ਚੱਲਣਾ ਹੋਵੇਗਾ, ਹੁਣੇ ਹੀ। ਉਨ੍ਹਾਂ ਦੇ ਦਫ਼ਤਰ ਪੁੱਜਣ ਉੱਤੇ ਤੁਹਾਡੇ ਕੋਲੋਂ ਪੁੱਛਿਆ ਜਾਂਦਾ ਹੈ, ‘‘ਕੀ ਤੁਸੀਂ ਪਿਛਲੇ ਸਾਲ ਆਪਣਾ ਇੱਕ ਪਲਾਟ ਕਿਸੇ ਗੁਪਤਾ ਜੀ ਨੂੰ ਵੇਚਿਆ ਸੀ?'' ਤੁਸੀਂ ਕਹਿੰਦੇ ਹੋ: ‘‘ਹਾਂ, ਮੇਰਾ ਆਪਣਾ ਪਲਾਟ ਸੀ, ਕੋਈ ਵਿਵਾਦਿਤ ਜਾਇਦਾਦ ਨਹੀਂ ਸੀ। ਇੱਕ ਨੰਬਰ ਵਿੱਚ ਵੇਚਿਆ ਸੀ, ਕੋਈ ਬਲੈਕ ਦਾ ਮਾਮਲਾ ਨਹੀਂ ਹੈ। ਬਾਕਾਇਦਾ ਰਜਿਸਟਰੀ ਹੋਈ ਹੈ, ਗਵਾਹ ਹੈ, ਸਾਰੇ ਸਬੂਤ ਹਨ।''ਉਨ੍ਹਾਂ ਨੂੰ ਤੁਹਾਡੇ ਸਬੂਤਾਂ ਵਿੱਚ ਕੋਈ ਦਿਲਚਸਪੀ ਨਹੀਂ,‘‘ਤੁਹਾਨੂੰ ਪਤਾ ਹੈ ਕਿ ਜਿਸ ਗੁਪਤਾ ਜੀ ਨੂੰ ਤੁਸੀਂ ਪਲਾਟ ਵੇਚਿਆ ਸੀ, ਉਸ ਉੱਤੇ 420 ਦਾ ਕੇਸ ਹੈ, ਆਪਣੇ ਬਿਜ਼ਨੈਸ ਵਿੱਚ ਧਾਂਦਲੀ ਕਰਨ ਦਾ ਦੋਸ਼ ਹੈ?'' ਤੁਸੀਂ ਹੱਸਦੇ ਹੋ: ‘‘ਭਾਈ ਮੈਂ ਉਸ ਨੂੰ ਪਲਾਟ ਵੇਚਿਆ ਹੈ, ਕੰਨਿਆਦਾਨ ਨਹੀਂ ਕੀਤਾ। ਪ੍ਰਾਪਰਟੀ ਏਜੰਟ ਨੇ ਡੀਲ ਕਰਾਈ ਸੀ। ਪੇਮੈਂਟ ਚੈਕ ਰਾਹੀਂ ਮਿਲੀ ਸੀ। ਉਨ੍ਹਾਂ ਨਾਲ, ਉਨ੍ਹਾਂ ਦੇ ਪਰਵਾਰ ਜਾਂ ਬਿਜ਼ਨੈਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ। ਕੁਝ ਮਹੀਨੇ ਪਹਿਲਾਂ ਮੈਂ ਅਖ਼ਬਾਰ ਵਿੱਚ ਪੜ੍ਹਿਆ ਸੀ ਕਿ ਉਨ੍ਹਾਂ ਉੱਤੇ ਕੋਈ ਕੇਸ ਦਰਜ ਹੋਇਆ ਹੈ, ਪਰ ਉਹ ਸਾਡੀ ਡੀਲ ਤੋਂ ਬਾਅਦ ਦੀ ਗੱਲ ਹੈ।'' ਤੁਸੀਂ ਸੋਚਦੇ ਹੋ ਕਿ ਗਲਤਫਹਿਮੀ ਦੂਰ ਹੋਈ, ਮਾਮਲਾ ਹੱਲ ਹੋ ਗਿਆ।
ਏਥੋਂ ਅੱਗੇ ਪਹਾੜ ਟੁੱਟਦਾ ਹੈ, ‘‘ਲੱਗਦਾ ਹੈ ਤੁਸੀਂ ਪੀ ਐਮ ਐਲ ਏ (ਪ੍ਰੀਵੈਸ਼ਨ ਆਫ ਮਨੀ ਲਾਂਡਰਿੰਗ ਐਕਟ) ਬਾਰੇ ਨਹੀਂ ਜਾਣਦੇ। ਇਸ ਕਾਨੂੰਨ ਅਧੀਨ ਤੁਸੀਂ ਅਪਰਾਧੀ ਹੋ, ਕਿਉਂਕਿ ਅਪਰਾਧ ਦੀ ਕਮਾਈ ਤੁਹਾਡੀ ਜੇਬ ਵਿੱਚ ਪਈ ਹੈ। ਗੁਪਤਾ ਜੀ ਹੀ ਨਹੀਂ, ਤੁਸੀਂ ਵੀ ਅਪਰਾਧੀ ਹੋ। ਅਸੀਂ ਤੁਹਾਨੂੰ ਗ਼੍ਰਿਫ਼ਤਾਰ ਕਰ ਰਹੇ ਹਾਂ।'' ਤੁਹਾਨੂੰ ਯਾਦ ਆਉਂਦਾ ਹੈ ਕਿ ਪਿਛਲੇ ਮਹੀਨੇ ਤੁਹਾਡੀ ਸਥਾਨਕ ਐਸ ਡੀ ਐਮ ਨਾਲ ਉਚੀ-ਨੀਵੀਂ ਹੋ ਗਈ ਸੀ। ਉਸ ਨੇ ਤੁਹਾਨੂੰ ਧਮਕਾਇਆ ਸੀ, ‘‘ਜੇਲ੍ਹ ਦੀ ਚੱਕੀ ਪਿਸਵਾਵਾਂਗਾ ਤੁਹਾਡੇ ਕੋਲੋਂ।''
ਫਿਰ ਵੀ ਤੁਹਾਡੇ ਹੋਸ਼ੋ ਹਵਾਸ ਕਾਇਮ ਹਨ: ‘‘ਗ਼੍ਰਿਫ਼ਤਾਰ ਕਰਨਾ ਹੈ ਤਾਂ ਐਫ ਆਈ ਆਰ ਤਾਂ ਦਿਓ ਮੈਨੂੰ।” ਈ ਡੀ ਦਾ ਅਫ਼ਸਰ ਮੁਸਕਰਾਉਂਦਾ ਹੈ, ‘‘ਸਾਡੇ ਕੋਲ ਐਫ ਆਈ ਆਰ (ਫਸਟ ਇਨਫਰਮੇਸ਼ਨ ਰਿਪੋਰਟ) ਨਹੀਂ ਹੁੰਦੀ। ਇਹ ਪੁਲਸ ਥਾਣਾ ਨਹੀਂ, ਸਾਡੇ ਕੋਲ ਐਫ ਆਈ ਆਰ ਨੂੰ ਈ ਸੀ ਆਈ ਆਰ ਕਹਿੰਦੇ ਹਨ।'' ਝੱਖ ਮਾਰ ਕੇ ਤੁਸੀਂ ਕਹਿੰਦੇ ਹੋ,‘‘ਅੱਛਾ ਭਾਈ, ਜਿਹੜਾ ਵੀ ਨਾਂ ਹੈ, ਮੈਨੂੰ ਉਸ ਦੀ ਕਾਪੀ ਦਿਓ।'' ਉਹ ਮੁਸਕਰਾਉਂਦੇ ਹਨ: ‘‘ਜੀ ਨਹੀਂ, ਈ ਸੀ ਆਈ ਆਰ ਗੁਪਤ ਦਸਤਾਵੇਜ਼ ਹੈ, ਅਪਰਾਧੀ ਨੂੰ ਨਹੀਂ ਦਿੱਤਾ ਜਾ ਸਕਦਾ ਅਤੇ ਇਹ ਸੁਣ ਲਓ। ਤੁਹਾਡਾ ਮੁਕੱਦਮਾ ਫ਼ੌਜੀਦਾਰੀ ਐਕਟ ਦੇ ਹਿਸਾਬ ਨਾਲ ਨਹੀਂ ਚੱਲੇਗਾ, ਸਾਡੇ ਆਪਣੇ ਨਿਯਮ ਹਨ ਅਤੇ ਉਹ ਵੀ ਗੁਪਤ ਹਨ।''
ਤੁਸੀਂ ਹੈਰਾਨ ਹੋ: ‘‘ਭਾਈ ਜਿਸ ਨੂੰ ਕਤਲ ਦੇ ਦੋਸ਼ ਹੇਠ ਗ਼੍ਰਿਫ਼ਤਾਰ ਕੀਤਾ ਜਾਂਦਾ ਹੈ, ਐਫ ਆਈ ਆਰ ਦੀ ਕਾਪੀ ਉਸ ਨੂੰ ਵੀ ਦਿੱਤੀ ਜਾਂਦੀ ਹੈ। ਕੋਰਟ ਮਾਰਸ਼ਲ ਦੇ ਨਵੇਂ ਨਿਯਮ ਦੱਸੇ ਜਾਂਦੇ ਹਨ ਅਤੇ ਸੁਣੋ, ਮੈਂ ਦੋਸ਼ੀ ਹਾਂ, ਅਜੇ ਅਪਰਾਧੀ ਨਹੀਂ ਹਾਂ।'' ਉਨ੍ਹਾਂ ਦੀ ਮੁਸਕੁਰਾਹਟ ਖਸਿਆਨੀ ਹੈ: ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਕਾਨੂੰਨ ਮੁਤਾਬਕ ਕਿਉਂਕਿ ਈ ਡੀ ਨੇ ਤੁਹਾਡੇ ਉੱਤੇ ਸ਼ੱਕ ਕੀਤਾ ਹੈ, ਇਸ ਲਈ ਤੁਸੀਂ ਅਪਾਰਧੀ ਹੋ। ਇਹ ਤੁਹਾਨੂੰ ਸਾਬਿਤ ਕਰਨਾ ਹੋਵੇਗਾ ਕਿ ਤੁਸੀਂ ਨਿਰਦੋਸ਼ ਹੋ।'' ਥੱਕ ਕੇ ਤੁਸੀਂ ਕਹਿੰਦੇ ਹੋ,‘‘ਭਾਈ, ਗਲਤੀ ਹੋਈ ਉਹ ਪਲਾਟ ਵੇਚਿਆ। ਮੈਂ ਪੈਸੇ ਵਾਪਸ ਕਰ ਦਿਆਂਗਾ। ਮੇਰਾ ਪਲਾਟ ਵਾਪਸ ਦੇ ਦਿਓ।'' ਪਤਾ ਲੱਗਦਾ ਹੈ ਕਿ ਉਸ ਲਈ ਬਹੁਤ ਦੇਰ ਹੋ ਚੁੱਕੀ ਹੈ। ਪਲਾਟ ਨੂੰ ਸਰਕਾਰ ਨੇ ਅਟੈਚ ਕਰ ਲਿਆ ਹੈ। ਭਾਵ ਇਹ ਕਿ ਤੁਸੀਂ ਉਸ ਨੂੰ ਵੇਚ-ਖਰੀਦ ਨਹੀਂ ਸਕਦੇ। ਉਂਝ ਵੀ ਅਪਰਾਧ ਤਾਂ ਹੋ ਹੀ ਗਿਆ।
ਚੰਗੇ ਫਸੇ। ਅਗਲੇ ਦਿਨ ਤੁਹਾਡਾ ਵਕੀਲ ਪਹੁੰਚ ਗਿਆ। ਤੁਸੀਂ ਜ਼ਮਾਨਤ ਦੀ ਅਰਜ਼ੀ ਦੇਣ ਲਈ ਕਹਿੰਦੇ ਹੋ। ਉਹ ਕਹਿੰਦਾ ਹੈ,‘‘ਬਾਬੂ ਜੀ ਇਸ ਕੇਸ ਵਿੱਚ ਜ਼ਮਾਨਤ ਅਸੰਭਵ ਸਮਝੋ। ਮਤਲਬ ਇਹ ਕਿ ਜ਼ਮਾਨਤ ਉਦੋਂ ਹੀ ਮਿਲੇਗੀ ਜਦੋਂ ਅਦਾਲਤ ਸੰਤੁਸ਼ਟ ਹੋ ਜਾਵੇਗੀ ਕਿ ਤੁਹਾਡੇ ਵਿਰੁੱਧ ਕੇਸ ਝੂਠਾ ਹੈ ਅਤੇ ਇਹ ਕਿ ਤੁਸੀਂ ਅੱਗੋਂ ਤੋਂ ਅਜਿਹਾ ਅਪਰਾਧ ਨਹੀਂ ਕਰੋਗੇ।” ਤੁਸੀਂ ਪ੍ਰੇਸ਼ਾਨ ਹੋ ਜਾਂਦੇ ਹੋ: ਮੈਨੂੰ ਇਹ ਵੀ ਠੀਕ ਤਰ੍ਹਾਂ ਨਹੀਂ ਪਤਾ ਕਿ ਮੇਰਾ ਅਪਰਾਧ ਹੈ ਕੀ। ਮੈਂ ਸਾਬਿਤ ਕਿਵੇਂ ਕਰਾਂ ਕਿ ਮੈਂ ਬੇਕਸੂਰ ਹਾਂ। ਉਂਝ ਵੀ ਕਿਹੜਾ ਜੱਜ ਗਾਰੰਟੀ ਲੈ ਸਕਦਾ ਹੈ ਕਿ ਅਜਿਹੀ ਘਟਨਾ ਕਿਸੇ ਨਾਲ ਦੁਬਾਰਾ ਨਹੀਂ ਹੋਵੇਗੀ। ਵਕੀਲ ਸਿਰ ਝੁਕਾ ਕੇ ਕਹਿੰਦਾ ਹੈ, ‘‘ਇਸੇ ਲਈ ਕਿਹਾ ਕਿ ਇਸ ਕੇਸ ਦੀ ਜ਼ਮਾਨਤ ਮਿਲਣੀ ਅਸੰਭਵ ਹੈ।”
ਜੇਲ੍ਹ ਵਿੱਚ ਕਈ ਮਹੀਨੇ ਬੀਤ ਚੁੱਕੇ ਹਨ। ਤੁਸੀਂ ਟੁੱਟ ਚੁੱਕੇ ਹੋ। ਕਾਰੋਬਾਰਦਾ ਘਾਟਾ ਸ਼ੁਰੂ ਹੋ ਗਿਆ। ਗੁਆਂਢੀਆਂ ਦੀ ਘੁਸਰ-ਮੁਸਰ ਅਤੇ ਸੜਕ ਉੱਤੇ ਤਾਅਨੇ ਸੁਣ ਕੇ ਪਰਵਾਰ ਅਤੇ ਬੱਚਿਆਂ ਨੇ ਗਲੀ-ਮੁਹੱਲੇ ਵਿੱਚ ਬਾਹਰ ਨਿਕਲਣਾ ਬੰਦ ਕਰ ਦਿੱਤਾ। ਤੁਹਾਡੇ ਦਿਮਾਗ ਵਿੱਚ ਸਿਰਫ਼ ਇੱਕ ਗੱਲ ਵਾਰ-ਵਾਰ ਘੁੰਮਦੀ ਹੈ, ‘‘ਮੈਂ ਕੁਝ ਕੀਤਾ ਹੀ ਨਹੀਂ। ਮੈਂ ਬਸ ਇੱਕ ਪਲਾਟ ਵੇਚਿਆ ਸੀ। ਚੋਰੀ ਨਹੀਂ ਕੀਤੀ, ਹੇਰਾ-ਫੇਰੀ ਨਹੀਂ ਕੀਤੀ। ਕੋਈ ਦੱਸੇ ਕਿ ਮੇਰਾ ਅਪਰਾਧ ਕੀ ਹੈ?''ਵਕੀਲ ਬੋਲਦਾ ਹੈ,‘‘ਬਾਬਾ ਜੀ, ਸਵਾਲ ਸੱਚ-ਝੂਠ ਦਾ ਨਹੀਂ, ਕਾਨੂੰਨ ਦਾ ਹੈ।'' ਤੁਹਾਡੇ ਹਮਦਰਦ ਦੱਸਦੇ ਹਨ,‘‘ਪਾਣੀ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਕੀਤਾ ਜਾਂਦਾ। ਆਈ ਏ ਐਸ ਅਧਿਕਾਰੀ ਨਾਲ ਪੰਗਾ ਲੈਣ ਦੀਕੀ ਲੋੜ ਸੀ?”
ਤੁਸੀਂ ਨਹੀਂ ਜਾਣਦੇ ਕਿ ਕਾਨੂੰਨ ਬਣਿਆ ਤਾਂ ਸੀ ਅੱਤਵਾਦ ਦੀ ਫੰਡਿੰਗ ਰੋਕਣ ਲਈ, ਪਰ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਸਿਆਸੀ ਵਿਰੋਧੀਆਂ ਨੂੰ ਟਿਕਾਣੇ ਲਾਉਣ ਲਈ ਵਰਤਿਆ ਗਿਆ ਹੈ। ਪਹਿਲਾਂ ਹਰ ਸਾਲ ਔਸਤ 100 ਤੋਂ 200 ਕੇਸ ਹੋਇਆ ਕਰਦੇ ਸਨ, ਪਿਛਲੇ ਤਿੰਨ ਸਾਲਾਂ ਵਿੱਚ ਇਸ ਕਾਨੂੰਨ ਅਧੀਨ 562, ਫਿਰ 981 ਅਤੇ 1180 ਕੇਸ ਦਰਜ ਕੀਤੇ ਗਏ ਹਨ। ਆਟੇ ਦੇ ਨਾਲ ਤੁਹਾਡੇ ਵਰਗਾ ਘੁਣ ਵੀ ਪੀਸਿਆ ਗਿਆ ਹੈ।
ਤੁਹਾਡਾ ਚਿਹਰਾ ਦੇਖ ਕੇ ਵਕੀਲ ਭਰੋਸਾ ਦਿੰਦਾ ਹੈ,‘‘ਇਹ ਨਾ ਮੰਨੇ ਕਿ ਸਜ਼ਾ ਹੋ ਜਾਵੇਗੀ। ਜਦੋਂ ਸੁਣਵਾਈ ਸ਼ੁਰੂ ਹੋਵੇਗੀ, ਉਦੋਂ ਅਸੀਂ ਤੁਹਾਡਾ ਸੱਚ ਜੱਜ ਸਾਹਿਬ ਅੱਗੇ ਰੱਖਾਂਗੇ। ਮੈਨੂੰ ਪੂਰਾ ਭਰੋਸਾ ਹੈ ਤੁਸੀਂ ਨਿਰਦੋਸ਼ ਹੋ ਤੇ ਰਿਹਾਅ ਹੋ ਜਾਓਗੇ। ਅੱਜ ਤੱਕ ਇਸ ਕਾਨੂੰਨ ਅਧੀਨ 5400 ਕੇਸ ਹੋਏ ਹਨ ਅਤੇ ਸਿਰਫ਼ 23 ਲੋਕਾਂ ਨੂੰ ਕੋਈ ਸਜ਼ਾ ਹੋਈ ਹੈ।'' ਪਰ ਕਦੋਂ? 5-10 ਸਾਲ ਜੇਲ੍ਹ ਵਿੱਚ ਬਿਤਾਉਣ ਪਿੱਛੋਂ? ਸਾਰੇ ਖਾਨਦਾਨ ਦਾ ਮੂੰਹ ਕਾਲਾ ਹੋਣ ਪਿੱਛੋਂ? ਵਕੀਲ ਸਾਹਿਬ ਇਹ ਹਨੇਰਗਰਦੀ ਹੈ। ਤੁਸੀਂ ਹਾਈ ਕੋਰਟ ਵਿੱਚ ਅਪੀਲ ਕਰੋ। ਅਸੀਂ ਇਸ ਗੈਰ-ਸੰਵਿਧਾਨਕ ਕਾਨੂੰਨ ਨੂੰ ਚੈਲੰਜ ਕਰਾਂਗੇ।''
ਵਕੀਲ ਦਾ ਸਿਰ ਸੱਚਮੁੱਚ ਝੁੱਕਿਆ ਹੋਇਆ ਸੀ,‘‘ਬਾਬੂ ਜੀ ਇਹ ਕੇਸ ਸੁਪਰੀਮ ਕੋਰਟ ਤੱਕ ਜਾ ਕੇ ਵਾਪਸ ਆ ਗਿਆ ਹੈ। ਲੱਗਦਾ ਹੈ ਕਿ ਤੁਸੀਂ ਅਖ਼ਬਾਰ ਨਹੀਂ ਪੜ੍ਹਦੇ, ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਇਸ ਕੇਸ ਦਾ ਫੈਸਲਾ ਸੁਣਾ ਦਿੱਤਾ ਹੈ। ਜਸਟਿਸ ਖ਼ਾਨਵਿਲਕਰ ਨੇ ਰਿਟਾਇਰਮੈਂਟ ਤੋਂ ਪਹਿਲਾਂ ਆਪਣੇ ਅੰਤਿਮ ਫੈਸਲੇ ਵਿੱਚ ਇਸ ਕਾਨੂੰਨ ਦੀਆਂ ਸਭ ਧਾਰਾਵਾਂ ਨੂੰ ਸਹੀ ਠਹਿਰਾਇਆ ਹੈ। ਇਹੀ ਨਿਆਂ ਹੈ।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’