ਇੱਕ ਯਾਤਰੀ ਟ੍ਰੇਨ ਤੋਂ ਉਤਰਿਆ ਤਾਂ ਉਸ ਨੇ ਪੱਪੂ ਨੂੰ ਪੁੱਛਿਆ,‘‘ਭਾਈ ਸਾਬ੍ਹ! ਇਹ ਕਿਹੜਾ ਸਟੇਸ਼ਨ ਹੈ?''
ਪੱਪੂ ਜ਼ੋਰ ਨਾਲ ਹੱਸਿਆ ਤੇ ਬੋਲਿਆ, ‘‘ਓਹ ਭਰਾ! ਤੈਨੂੰ ਇਹ ਵੀ ਨਹੀਂ ਪਤਾ, ਇਹ ਰੇਲਵੇ ਸਟੇਸ਼ਨ ਹੈ।''
********
ਪਤੀ, ‘‘ਤੇਰੇ ਨਾਲ ਵਿਆਹ ਕਰਵਾਉਣ ਨਾਲੋਂ ਚੰਗਾ ਸੀ ਕਿ ਮੈਂ ਕੁਆਰਾ ਹੀ ਰਹਿੰਦਾ।''
ਪਤਨੀ, ‘‘ਮੈਂ ਵੀ ਜੇ ਆਪਣੀ ਮਾਂ ਦੀ ਗੱਲ ਮੰਨ ਲਈ ਹੁੰਦੀ ਤਾਂ ਚੰਗਾ ਹੁੰਦਾ।''
ਪਤੀ, ‘‘ਅੱਛਾ, ਕੀ ਕਹਿੰਦੀ ਸੀ ਤੇਰੀ ਮਾਂ?''
ਪਤਨੀ, ‘‘ਕਹਿੰਦੀ ਸੀ, ਨਾ ਕਰ ਇਸ ਲੜਕੇ ਨਾਲ ਵਿਆਹ।''
ਪਤੀ, ‘‘ਹਾਏ ਰੱਬਾ! ਮੈਂ ਅੱਜ ਤੱਕ ਉਸ ਔਰਤ ਨੂੰ ਬੁਰਾ ਸਮਝਦਾ ਰਿਹਾ, ਜਿਹੜੀ ਮੈਨੂੰ ਬਚਾਉਣਾਚਾਹੁੰਦੀ ਸੀ।''
********
ਜੇਲਰ (ਪੱਪੂ ਨੂੰ), ‘‘ਤੂੰ ਕਿਹੜੇ ਜੁਰਮ 'ਚ ਜੇਲ੍ਹ ਆਇਆ ਹੈ?''
ਪੱਪੂ, ‘‘ਕੀ ਦਸਾਂ ਸਰ, ਸਰਕਾਰ ਨਾਲ ਕੰਪੀਟਿਸ਼ਨ ਹੋ ਗਿਆ ਸੀ।''
ਜੇਲਰ,‘ ‘ਕਿਸ ਗੱਲ ਦਾ?''
ਪੱਪੂ, ‘‘ਨੋਟ ਛਾਪਣ ਦਾ, ਬਸ ਇਸੇ ਲਈ ਲੈ ਆਏ।''