Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸਬਰ ਸੰਤੋਖ ਦੀ ਇੰਤਹਾ

August 01, 2022 05:16 PM

-ਜੋਗਿੰਦਰ ਸਿੰਘ ਪ੍ਰਿੰਸੀਪਲ
ਮਨੁੱਖੀ ਜੀਵਨ ਏ ਘਟਨਾ ਸਥਲੀ। ਹਰ ਪਲ ਵਾਪਰਦੀਆਂ ਨੇ ਅਨੇਕ ਘਟਨਾਵਾਂ। ਕੁਝ ਅਸਥਾਈ, ਭਾਵ ਰਹਿਤ ਤੇ ਵਿਅਰਥ ਜਿਹੀਆਂ। ਆਈਆਂ ਅਤੇ ਹਵਾ ਦੇ ਬੁੱਲ੍ਹੇ ਵਾਂਗ ਤੁਰਦੀਆਂ ਬਣੀਆਂ। ਇਹ ਹਾਸੋ ਹੀਣੀਆਂ, ਨਿਰਮੂਲ ਅਤੇ ਪ੍ਰਭਾਵ ਰਹਿਤ ਹੁੰਦੀਆਂ ਹਨ। ਕਈ ਘਟਨਾਵਾਂ ਸਾਰਥਕ, ਅਰਥ ਭਰਪੂਰ ਤੇ ਭਾਵ ਪੂਰਵਕ ਹੁੰਦੀਆਂ ਹਨ। ਅਵਸਰ ਵੇਖ ਕੇ ਉਹ ਮਨੁੱਖੀ ਦਿਮਾਗ ਵਿੱਚ ਡੇਰਾ ਲਾ ਲੈਂਦੀਆਂ ਹਨ। ਪਈਆਂ ਰਹਿੰਦੀਆਂ ਨੇ ਅਚੇਤ ਅਵਸਥਾ ਵਿੱਚ। ਕਈ ਵਾਰ ਸੁਭਾਵਿਕ ਤੇ ਸਹਿਜੇ ਹੀ ਰੂਪਮਾਨ ਹੋਣ ਲਈ ਹੋ ਉਠਦੀਆਂ ਹਨ ਉਤਾਵਲੀਆਂ। ਇਹ ਘਟਨਾਵਾਂ ਕੇਵਲ ਹੁੰਦੀਆਂ ਹਨ ਉਚਿਤ ਅਵਸਰਾਂ ਦੀ ਤਲਾਸ਼ ਵਿੱਚ। ਇਹ ਆਪਣਾ ਰੂਪ, ਮੰਤਵ, ਜਲਵਾ ਅਤੇ ਪ੍ਰਭਾਵ ਦਿਖਾ ਕੇ ਰਾਜ਼ੀ ਹੰੁਦੀਆਂ ਹਨ। ਅਜਿਹੀ ਇੱਕ ਘਟਨਾ ਨੇ ਮੈਨੂੰ ਆਣ ਝੰਜੋੜਿਆਂ ਏ। ਘਟਨਾ ਏ ਬਹੁਤ ਪੁਰਾਣੀ। ਲਗਭਗ 1961-62 ਦੀ। ਰੁੱਤ ਸਿਆਲ ਦੀ। ਕੱਕਰੀ-ਬੋਲੀ ਰਾਤ ਦਾ ਸਮਾਂ। ਪਾਲਾ ਪੂਰੇ ਜੋਬਨ ਉੱਤੇ ਸੀ। ਕੜਕਾ ਰਿਹਾ ਸੀ ਹੱਡ। ਗਲੀਆਂ-ਬਾਜ਼ਾਰਾਂ ਦੀ ਆਵਾਜਾਈ ਬੰਦ ਸੀ।
ਲੋਕੀਂ ਆਪੋ-ਆਪਣੇ ਘਰਾਂ ਵਿੱਚ ਰਜਾਈਆਂ ਤਾਣ ਕੇ ਸੁੱਤੇ ਸਨ। ਮੈਂ ਵੀ ਆਪਣੇ ਪਰਵਾਰ ਸਹਿਤ ਘਰ ਵਿੱਚ ਸਾਂ। ਰਜਾਈ ਨਾਲ ਕੰਬਲ ਜੋੜ ਕੇ ਸੁੱਤਾ ਪਿਆ ਸਾਂ। ਅਚਾਨਕ ਰਾਤ 12 ਵਜੇ ਦੇ ਨੇੜੇ ਘਰ ਦੀ ਬੈਲ ਵੱਜੀ। ਬੈਲ ਜ਼ੋਰ-ਜ਼ੋਰ ਦੀ ਵੱਜ ਰਹੀ ਸੀ। ਅਜਿਹੇ ਸਮੇਂ ਬੈਲ ਵੱਜਣੀ ਕੋਈ ਚੰਗਾ ਸੰਕੇਤ ਨਹੀਂ ਸੀ। ਮੈਂ ਕਾਹਲ ਵਿੱਚ ਉਠਿਆ। ਆਪਣੇ ਆਪ ਨੂੰ ਗਰਮ ਕੰਬਲ ਵਿੱਚ ਲਪੇਟਿਆ ਤੇ ਬਾਹਰ ਦਾ ਗੇਟ ਖੋਲ੍ਹਿਆ। ਮੈਂ ਵੇਖਿਆ, ਹੋਸਟਲ ਦਾ ਇੱਕ ਵਿਦਿਆਰਥੀ ਸੀ। ਰਜਾਈ ਲਪੇਟ ਮੇਰੇ ਸਾਹਮਣੇ ਖੜ੍ਹਾ ਸੀ। ਮੈਂ ਉਸ ਨੂੰ ਅਜਿਹੀ ਕੜਾਕੇਦਾਰ ਸਰਦੀ ਵਿੱਚ ਆਉਣ ਦਾ ਕਾਰਨ ਪੁੱਛਣ ਹੀ ਵਾਲਾ ਸੀ ਕਿ ਉਹ ਮੇਰੇ ਤੋਂ ਪਹਿਲਾਂ ਭਾਵੁਕ ਹੋ ਕੇ ਕਹਿਣ ਲੱਗਾ, ‘‘ਸਰਦਾਰ ਜੀ, ਹੋਸਟਲ ਦੇ ਕਮਰਾ ਨੰਬਰ ਪੰਜ ਦਾ ਮੇਰਾ ਸਾਥੀ ਮੋਹਨ ਲਾਲ ਕੁਝ ਵਧੇਰੇ ਬਿਮਾਰ ਹੈ। ਦਰਦ ਨਾਲ ਤੜਪ ਰਿਹਾ ਏ। ਤੁਸੀਂ ਛੇਤੀ ਡਾਕਟਰ ਲੈ ਕੇ ਪੁੱਜੋ।”
ਹੋਸਟਲ ਦੇ ਬੱਚਿਆਂ ਦੀ ਸੇਵਾ-ਸੰਭਲ ਵੱਲੋਂ ਮੈਂ ਕਦੇ ਅਣਗਹਿਲੀ ਨਹੀਂ ਸੀ ਵਰਤੀ। ਹੋਸਟਲ ਦੇ ਬੱਚਿਆਂ ਪ੍ਰਤੀ ਅਣਗਹਿਲੀ ਅਤੇ ਲਾਪਰਵਾਹੀ ਦੀ ਭਾਵਨਾ ਮੈਨੂੰ ਡੰਗਦੀ ਅਤੇ ਡੱਸਦੀ ਸੀ। ਮੇਰੇ ਅੰਦਰ ਅੱਜ ਵੀ ਇਹ ਧਾਰਨਾ ਹੈ ਕਿ ਰਿਸ਼ਤਾ ਉਹੀ ਹੈ, ਜੋ ਮਾਨਵੀ ਕਦਰਾਂ ਕੀਮਤਾਂ ਦਾ ਸਿਹਰਾ ਸਜਾਏ। ਮੈਂ ਵਿਦਿਆਰਥੀ ਨੂੰ ਇਹ ਕਹਿ ਕੇ ਤੋਰਿਆ ਕਿ ਮੈਂ ਛੇਤੀ ਡਾਕਟਰ ਨੂੰ ਲੈ ਕੇ ਪੁੱਜ ਰਿਹਾ ਹਾਂ। ਮੈਂ ਗਰਮ ਸੂਟ ਪਾ ਕੇ ਅਤੇ ਉੱਤੇ ਕੰਬਲ ਦੀ ਬੁੱਕਲ ਮਾਰ ਕੇ ਘਰੋਂ ਨਿਕਲ ਪਿਆ। ਸਕੂਲ ਦੇ ਰਾਹ ਵਿੱਚ ਡਾਕਟਰ ਬਾਬੂ ਰਾਮ ਦਾ ਘਰ ਸੀ, ਜੋ ਹੋਸਟਲ ਦੇ ਵਿਦਿਆਰਥੀਆਂ ਲਈ ਮੇਰੇ ਸਕੂਲ ਵੱਲੋਂ ਨਿਯੁਕਤ ਸਨ। ਮੈਂ ਛੇਤੀ ਉਨ੍ਹਾਂ ਦੇ ਘਰ ਪੁੱਜਿਆ ਤੇ ਬੂਹਾ ਖੜਕਾਇਆ। ਵਿਦਿਆਰਥੀ ਦੇ ਚੰਗੇ ਭਾਗ ਕਿ ਡਾਕਟਰ ਸਾਬ੍ਹ ਘਰੇ ਸਨ। ਉਨ੍ਹਾਂ ਦੇ ਬਾਹਰ ਆਉਣ ਤੱਕ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕਿੰਨਾ ਪਾਕ ਅਤੇ ਪਵਿੱਤਰ ਏ ਡਾਕਟਰ ਦਾ ਪੇਸ਼ਾ। ਡਾਕਟਰ ਵਾਕਈ ਹੁੰਦਾ ਏ ਰੱਬੀ ਰਹਿਮਤ ਦਾ ਪਾਤਰ। ਸੇਵਾ, ਤਿਆਗ, ਲਗਨ, ਯੋਗਤਾ ਤੇ ਹਮਦਰਦੀ ਦੀਆਂ ਗੁਣਵੱਤਤਾਵਾਂ ਉਸ ਦੇ ਦਰ ਦੀਆਂ ਬਾਂਦੀਆਂ ਹੁੰਦੀਆਂ ਹਨ। ਮੌਤ ਦੇ ਬਿਸਤਰ ਉੱਤੇ ਪਏ ਮਰੀਜ਼ ਲਈ ਹੈ ਆਸ ਦੀ ਡੋਰ। ਕਿਸੇ ਦੀ ਪੀੜ ਚੁਗ ਲੈਣ ਦਾ ਇਲਾਹੀ ਨਸ਼ਾ ਡਾਕਟਰ ਦੇ ਹਿੱਸੇ ਆਇਆ ਹੈ। ਯੋਗ ਤੇ ਕਾਬਲ ਡਾਕਟਰ ਦੀ ਗੁਣਵੱਤਾ ਮੈਨੂੰ ਯਾਦ ਆਈ, ‘‘ਦਿਮਾਗ ਅਫਲਾਤੂਨ ਦਾ, ਨਜ਼ਰ ਬਾਜ਼ ਦੀ। ਜਿਗਰ ਸ਼ੇਰ ਦਾ ਅਤੇ ਹਾਥ ਖਾਤੂਨ (ਔਰਤ) ਦਾ।”
ਉਹ ਛੇਤੀ ਹੀ ਤਿਆਰ ਹੋ ਗਏ। ਉਨ੍ਹਾਂ ਡਾਕਟਰੀ ਬੈਗ ਚੁੱਕਿਆ। ਅਸੀਂ ਦੋਵੇਂ ਹੋਸਟਲ ਵੱਲ ਤੁਰ ਪਏ। ਹੋਸਟਲ ਤੋਂ ਪੰਜਾਹ ਕੁ ਗਜ਼ ਪਹਿਲਾਂ ਹੋਸਟਲ ਦੀ ਕੰਟੀਨ ਸੀ, ਜਿੱਥੋਂ ਵਿਦਿਆਰਥੀ ਆਪਣੀਆਂ ਖਾਣ ਪੀਣ ਦੀਆਂ ਲੋੜਾਂ ਪੂਰੀਆਂ ਕਰਦੇ ਸਨ। ਜਾਂਦਿਆਂ ਜਾਂਦਿਆਂ ਕੰਟੀਨ ਦੀ ਭੱਠੀ ਉੱਤੇ ਮੈਂ ਇੱਕ ਆਦਮੀ ਨੂੰ ਬੈਠਿਆਂ ਵੇਖਿਆ, ਜੋ ਕੇਵਲ ਕਮੀਜ਼ ਅਤੇ ਕੱਛੇ ਵਿੱਚ ਸੀ। ਕੜਾਕੇ ਦੀ ਸਰਦੀ ਵਿੱਚ ਉਸ ਨੂੰ ਅਜਿਹੀ ਦਸ਼ਾ ਵਿੱਚ ਵੇਖ ਕੇ ਮੈਂ ਕੁਝ ਵਧੇਰੇ ਦੁਖੀ ਤੇ ਪ੍ਰੇਸ਼ਾਨ ਹੋਇਆ। ਵਿਆਕੁਲ ਸਾਂ, ਪਰ ਮੇਰਾ ਧਿਆਨ ਪਹਿਲਾਂ ਹੋਸਟਲ ਦੇ ਲੜਕੇ ਦੀ ਤਕਲੀਫ ਵੱਲ ਸੀ। ਮੈਂ ਤੇ ਡਾਕਟਰ ਸਾਹਿਬ ਹੋਸਟਲ ਦੇ ਲੜਕੇ ਦੇ ਕਮਰੇ ਵਿੱਚ ਪੁੱਜੇ। ਉਸ ਕਮਰੇ ਵਿੱਚ ਦੂਜੇ ਦੋ ਲੜਕੇ ਉਸ ਨੂੰ ਧਰਵਾਸ ਦੇ ਰਹੇ ਸਨ। ਡਾਕਟਰ ਨੇ ਆਪਣੀ ਯੋਗਤਾ, ਸਮਰੱਥਾ ਅਤੇ ਅਨੁਭਵ ਅਨੁਸਰ ਹੋਸਟਲ ਦੇ ਬੱਚੇ ਨੂੰ ਜਾਂਚਿਆ-ਵਾਚਿਆ। ਕਹਿਣ ਲੱਗੇ ਕਿ ਇਸ ਨੂੰ ਨੀਂਦ ਦਾ ਟੀਕਾ ਲਾ ਦਿੰਦੇ ਹਾਂ। ਸੌਂ ਜਾਵੇਗਾ। ਅਸਲੀ ਤਕਲੀਫ ਦੀ ਜਾਂਚ ਸਵੇਰੇ ਕਰਾਂਗੇ। ਡਾਕਟਰ ਨੇ ਦੋ ਟੀਕੇ ਲਾ ਦਿੱਤੇਅਤੇ ਚਲਾ ਗਿਆ। ਮੈਂ ਅੱਧਾ ਕੁ ਘੰਟਾ ਲੜਕੇ ਦੀ ਦੇਖ ਭਾਲ ਲਈ ਰੁਕ ਗਿਆ। ਹੋਸਟਲ ਦਾ ਲੜਕਾ ਆਰਾਮ ਨਾਲ ਸੌਂ ਰਿਹਾ ਸੀ।
ਵਾਪਸੀ ਉੱਤੇ ਮੈਂ ਕੁਝ ਦੇਰ ਉਸ ਭੱਠੀ ਨੇੜੇ ਖੜ੍ਹਾ ਹੋ ਕੇ ਉਸ ਵਿਅਕਤੀ ਵੱਲ ਵੇਖਦਾ ਰਿਹਾ, ਜੋ ਕੜਾਕੇ ਦੀ ਸਰਦੀ ਵਿੱਚ ਅਧੂਰੇ ਪਹਿਰਾਵੇ ਵਿੱਚ ਸੀ। ਮਨ ਸੋਚਾਂ ਦਾ ਸਾਗਰ ਹੈ। ਇਸ ਵਿੱਚ ਉਠਦੇ-ਡੁੱਬਦੇ ਨੇ ਅਨੇਕ ਜਵਾਰਭਾਟੇ। ਮੇਰਾ ਮਨ ਕੁਝ ਵਧੇਰੇ ਵਿਚਲਤ, ਅਸ਼ਾਂਤ ਅਤੇ ਬੇਚੈਨ ਹੋਇਆ। ਮੈਂ ਗਰਮ ਕੱਪੜਿਆਂ ਵਿੱਚ ਠਰੀ ਜਾਂਦਾ ਸਾਂ, ਇਹ ਰੱਬ ਦਾ ਪਿਆਰਾ ਪਤਾ ਨਹੀਂ ਕਿੱਥੇ ਲਿਵ ਲਾਈ ਬੈਠ ਸੀ। ਮੈਂ ਛੇਤੀ ਘਰ ਆਇਆ। ਆਪ ਭਾਵੇਂ ਸਰਦੀ ਕਾਰਨ ਕੰਬੀ ਜਾਂਦਾ ਸਾਂ, ਫਿਰ ਵੀ ਮੈਂ ਆਪਣੀ ਪਤਨੀ ਨੂੰ ਮੰਗਤੇ ਨੂੰ ਦੇਣ ਵਾਸਤੇ ਲੋੜੀਂਦੇ ਕੱਪੜਿਆਂ ਲਈ ਕਿਹਾ। ਉਹ ਭਾਵੁਕ ਹੋ ਕੇ ਬੋਲੀ, ‘‘ਏਨੀ ਕੜਾਕੇਦਾਰ ਸਰਦੀ ਏ। ਰਜਾਈ ਵਿੱਚ ਵੀ ਪਾਲਾ ਹੱਡ ਕੜਕਾ ਰਿਹਾ ਹੈ। ਤੁਸੀਂ ਮੁੜ ਏਨੀ ਸਰਦੀ ਵਿੱਚ ਜਾਓਗੇ? ਮੈਂ ਤੁਹਾਨੂੰ ਨਹੀਂ ਜਾਣ ਦਿਆਂਗੀ। ਹੋਸਟਲ ਦੇ ਲੜਕੇ ਖਾਤਰ ਜਾਣਾ ਜ਼ਰੂਰੀ ਸੀ। ਉਹ ਫਰਜ਼ ਵੀ ਸੀ, ਧਰਮ ਵੀ ਸੀ।ਮੈਂ ਤੁਹਾਨੂੰ ਜਾਣ ਦਿੱਤਾ। ਸਾਰੀ ਦੁਨੀਆ ਦੀ ਭਲਾਈ ਦਾ ਠੇਕਾਂ ਤੁਸੀਂ ਹੀ ਲਿਆ ਏ। ਕੁਝ ਆਪਣੀ ਸਿਹਤ ਦਾ ਖਿਆਲ ਕਰੋ।''
ਕੁਝ ਭਾਵੁਕ ਅਤੇ ਕਰੋਧਿਤ ਹੁੰਦੇ ਹੋਏ ਮੈਂ ਉਸ ਨੂੰ ਕਿਹਾ, ‘‘ਮੈਂ ਤੇਰੀ ਗੱਲ ਨਹੀਂ ਸੁਣਨੀ। ਮੈਥੋਂ ਉਸ ਭਿਖਾਰੀ ਦੀ ਦਸ਼ਾ ਨਹੀਂ ਵੇਖੀ ਜਾ ਰਹੀ। ਮਾਨਵੀ ਫਰਜ਼ ਦੀ ਪੁਕਾਰ ਅਤੇ ਉਸ ਉੱਤੇ ਲੋੜ ਅਨੁਸਾਰ ਖਰਾ ਉਤਰਨਾ ਹੀ ਤਾਂ ਸਰਵ ਸ੍ਰੇਸ਼ਠ ਧਰਮ ਹੈ। ਮੈਂ ਇਹ ਸੇਵਾ ਦਾ ਅਵਸਰ ਕਿਵੇਂ ਗੁਆ ਦਿਆਂ।” ਮੈਂ ਘਰੋਂ ਲੋੜੀਂਦੇ ਕੁਝ ਗਰਮ ਕੱਪੜੇ ਲੈ ਕੇ ਸਕੂਲ ਦੀ ਕੰਟੀਨ ਵਿੱਚ ਗਿਆ। ਉਹ ਸਿਦਕੀ ਤੇ ਸਬੂਤੀ ਬਣ ਕੇ ਪਤਾ ਨਹੀਂ ਕਿਨ੍ਹਾਂ ਵਿਚਾਰਾਂ ਵਿੱਚ ਗੁਆਚਿਆ ਹੋਇਆ ਸੀ। ਮੈਂ ਉਹ ਵਸਤਰ ਅਤੇ ਦਸ ਰੁਪਏ ਉਸ ਦੇ ਅੱਗੇ ਰੱਖੇ ਅਤੇ ਕਿਹਾ, ‘‘ਭਲਿਆ ਲੋਕਾ, ਸਰਦੀ ਤੋਂ ਬਚਣ ਲਈ ਇਹ ਕੱਪੜੇ ਪਾ ਲੈ ਅਤੇ ਸਵੇਰੇ ਉਠ ਕੇ ਦਸਾਂ ਰੁਪਿਆਂ ਦੀ ਚਾਹ ਪੀ ਲਵੀਂ।” ਉਸ ਨੇ ਕੁਝ ਭਾਵੁਕ ਅਤੇ ਉਤੇਜਿਤ ਹੋ ਕੇ ਕਿਹਾ, ‘ਮੈਂ ਨਾ ਮੰਗਤਾ ਤੇ ਨਾ ਮੈਂ ਭਿਖਾਰੀ ਹਾਂ। ਰਹਿੰਦਾ ਹਾਂ ਉਸ ਦੀ ਰਜ਼ਾ ਵਿੱਚ, ਬੁਰਕੀ ਖਾਂਦਾ ਹਾਂ ਹੱਕ ਦੀ।”
ਮੈਂ ਸਹਿਜ ਅਵਸਥਾ ਵਿੱਚ ਕਿਹਾ, ‘‘ਤੂੰ ਨਾ ਮੰਗਤਾ, ਨਾ ਭਿਖਾਰੀ, ਪਰ ਲੋੜਵੰਦ ਏਂ।”
ਹੱਥ ਨਾਲ ਕੱਪੜੇ ਮੇਰੇ ਵੱਲ ਕਰਦਾ ਹੋਇਆ ਭਾਵੁਕ ਹੋ ਕੇ ਬੋਲਿਆ, ‘‘ਉਹ ਜਾਣਦਾ ਹੈ ਕੌਣ ਹੈ ਲੋੜਵੰਦ, ਕੀ ਹੈ ਉਸ ਦੀ ਲੋੜ ਅਤੇ ਕਿਵੇਂ ਪੂਰੀ ਕਰਨੀ ਏ ਉਸ ਦੀ ਲੋੜ ਪੂਰੀ। ਅਸੀਂ ਤਾਂ ਉਸ ਦੇ ਹੱਥਾਂ ਵਿੱਚ ਹਾਂ ਮਿੱਟੀ ਦੇ ਬਾਵੇ।” ਮੇਰੇ ਵੇਖਦਿਆਂ ਵੇਖਦਿਆਂ ਕੁਝ ਅਸੰਤੁਸ਼ਟ ਜਿਹੀਆਂ ਭਾਵਨਾਵਾਂ ਨਾਲ ਕੰਟੀਨ ਦੀਆਂ ਪੌੜੀਆਂ ਤੋਂ ਉਤਰਦਾ ਹੋਇਆ ਤੇਜ਼ ਕਦਮ ਪੁੱਟਦਾ ਹੋਇਆ ਉਹ ਅੰਧੇਰੇ ਵਿੱਚ ਲੁਪਤ ਹੋ ਗਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”