Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਪੀਂਘਾਂ ਝੂਟਦੀਆਂ ਮੁਟਿਆਰਾਂ...

August 01, 2022 05:15 PM

-ਜਗਤਾਰ ਸਮਾਲਸਰ
ਸਾਲ ਦੇ 12 ਦੇਸੀ ਮਹੀਨਿਆਂ ਵਿੱਚੋਂ ਸਾਉਣ ਮਹੀਨੇ ਦੀ ਵਿਲੱਖਣ ਪਛਾਣ ਹੈ। ਜੇਠ-ਹਾੜ੍ਹ ਦੀਆਂ ਤੇਜ਼ ਧੁੱਪਾਂ ਨਾਲ ਸੜ ਚੁੱਕੀ ਧਰਤੀ ਅਤੇ ਮੁਰਝਾਈਆਂ ਫਸਲਾਂ ਉੱਤੇ ਜਦੋਂ ਸਾਉਣ ਮਹੀਨੇ ਵਿੱਚ ਮੀਂਹ ਪੈਂਦਾ ਹੈ ਤਾਂ ਚਾਰੇ ਪਾਸੇ ਹਰਿਆਲੀ ਨਜ਼ਰ ਆਉਣ ਲੱਗਦੀ ਹੈ। ਪੰਛੀ ਚਹਿਕ ਉਠਦੇ ਹਨ। ਮੋਰ ਪੈਲਾਂ ਪਾਉਂਦੇ ਦਿੱਸਦੇ ਹਨ। ਕੋਇਲ ਆਪਣੀ ਸੁਰੀਲੀ ਅਤੇ ਮਿੱਠੀ ਆਵਾਜ਼ ਨਾਲ ਕਾਇਨਾਤ ਵਿੱਚ ਨਵੀਆਂ ਤਰੰਗਾਂ ਛੇੜਦੀ ਹੈ। ਪ੍ਰਕ੍ਰਿਤੀ ਵਿੱਚ ਆਈ ਇਹ ਤਬਦੀਲੀ ਹਰ ਜੀਵ-ਜੰਤੂ ਵਿੱਚ ਨਵਾਂ ਰੰਗ ਭਰਦੀ ਅਤੇ ਮੌਸਮ ਐਨਾ ਖੁਸ਼ਨੁਮਾ ਹੋ ਜਾਂਦਾ ਹੈ ਕਿ ਹਰ ਪਾਸੇ ਖੁਸ਼ੀਆਂ-ਖੇੜੇ ਪਰਤ ਆਉਂਦੇ ਹਨ।
ਸਾਉਣ ਮਹੀਨੇ ਨੂੰ ਮੀਂਹ ਦੇ ਮਹੀਨੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਅਸਮਾਨ ਵਿੱਚ ਛਾਈਆਂ ਕਾਲੀਆਂ ਘਟਾਵਾਂ ਮਨਮੋਹਕ ਦਿ੍ਰਸ਼ ਪੇਸ਼ ਕਰਦੀਆਂ ਹਨ। ਪੰਛੀਆਂ ਦੇ ਆਲ੍ਹਣਿਆਂ ਵਿੱਚ ਪਿਆ ਸੁੱਕਾ ਖੱਬਲ ਘਾਹ ਵੀ ਇਸ ਮਹੀਨੇ ਧਰਤੀ ਉੱਤੇ ਡਿੱਗ ਕੇ ਫਿਰ ਹਰਾ ਹੋ ਜਾਂਦਾ ਹੈ, ਜੋ ਨਿਰਾਸ਼ਾ ਵਿੱਚ ਆਸ ਦੀ ਮਿਸਾਲ ਪੈਦਾ ਕਰਦਾ ਹੈ। ਇਸ ਮਹੀਨੇ ਕਿਸਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਤਾਂ ਕੁੜੀਆਂ ਲਈ ਇਹ ਨਵੀਆਂ ਖੁਸ਼ੀਆਂ, ਉਮੰਗਾਂ ਅਤੇ ਚਾਅ ਲੈ ਕੇ ਆਉਂਦਾ ਹੈ।
ਪੰਜਾਬੀ ਸਭਿਆਚਾਰ ਵਿੱਚ ਅਨੇਕ ਤਿਉਹਾਰ ਅਤੇ ਪਰੰਪਰਾਵਾਂ ਅਲੱਗ ਅਲੱਗ ਮਹੀਨਿਆਂ ਨਾਲ ਜੁੜੀਆਂ ਹੋਈਆਂ ਹਨ। ਇਸੇ ਤਰ੍ਹਾਂ ਸਾਉਣ ਮਹੀਨੇ ਨੂੰ ਵੀ ਤੀਆਂ ਦੇ ਤਿਉਹਾਰ ਦੇ ਮਹੀਨਾ ਕਿਹਾ ਜਾਂਦਾ ਹੈ। ਅਜੋਕੇ ਪਦਾਰਥਵਾਦੀ ਯੁੱਗ ਨੇ ਅੱਜ ਕੱਲ੍ਹ ਦੀਆਂ ਮੁਟਿਆਰਾਂ ਨੂੰ ਅਜਿਹੇ ਰੀਤੀ-ਰਿਵਾਜ਼ਾਂ ਤੋਂ ਦੂਰ ਕਰ ਦਿੱਤਾ ਹੈ। ਇਹ ਤਿਉਹਾਰ ਵੀ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਜਾਂ ਪਾਰਕਾਂ ਤੱਕ ਸਿਮਟ ਗਏ ਹਨ। ਅੱਜ ਦੀਆਂ ਮੁਟਿਆਰਾਂ ਤਾਂ ਪੀਂਘਾਂ ਝੂਟਣ ਤੋਂ ਵੀ ਡਰਦੀਆਂ ਹਨ, ਪਰ ਬਹੁਤੇ ਪਿੰਡਾਂ ਵਿੱਚ ਸਾਉਣ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਵੱਡੇ ਪੱਧਰ ਉੱਤੇ ਮਨਾਉਣ ਦੇ ਉਪਰਾਲੇ ਪਿੰਡਾਂ ਵਿੱਚ ਬਣੇ ਕਲੱਬਾਂ ਵੱਲੋਂ ਕੀਤੇ ਜਾ ਰਹੇ ਹਨ, ਜੋ ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਤਿ ਜ਼ਰੂਰੀ ਵੀ ਹਨ।
ਤਿੰਨ ਕੁ ਦਹਾਕੇ ਪਹਿਲਾਂ ਤੀਆਂ ਦਾ ਤਿਉਹਾਰ ਪਿੰਡ ਦੀ ਕਿਸੇ ਖੁੱਲ੍ਹੀ ਥਾਂ ਉੱਤੇ ਵੱਡੇ ਤਿਉਹਾਰ ਵਾਂਗ ਮਨਾਇਆ ਜਾਂਦਾ ਸੀ, ਜਦੋਂ ਸਾਰੀਆਂ ਨਵ ਵਿਆਹੀਆਂ ਕੁੜੀਆਂ ਆਪੋ-ਆਪਣੇ ਪੇਕੇ ਘਰ ਆਉਂਦੀਆਂ ਤੇ ਤੀਆਂ ਦੇ ਇਸ ਤਿਉਹਾਰ ਨੂੰ ਹੱਸਦੀਆਂ-ਟੱਪਦੀਆਂ ਰਲ ਮਿਲ ਕੇ ਮਨਾਉਂਦੀਆਂ ਸਨ। ਤੀਆਂ ਦਾ ਤਿਉਹਾਰ ਸਾਉਣ ਦੀ ਤੀਜ ਨੂੰ ਸ਼ੁਰੂ ਹੰੁਦਾ ਤੇ 13 ਦਿਨ ਚੱਲਣ ਪਿੱਛੋਂ ਸਾਉਣ ਦੀ ਪੁੰਨਿਆਂ ਨੂੰ ਸਮਾਪਤ ਹੁੰਦਾ ਹੈ। ਇਹ ਤਿਉਹਾਰ ਵਿਆਹੀਆਂ ਕੁੜੀਆਂ ਦੇ ਮੁੜ ਮਿਲਣ ਦਾ ਸਬੱਬ ਵੀ ਬਣਦਾ ਹੈ। ਇਸ ਮਹੀਨੇ ਹਰ ਨਵੀਂ ਵਿਆਹੀ ਮੁਟਿਆਰ ਨੂੰ ਪੇਕੇ ਘਰ ਜਾਣ ਦੀ ਤਾਂਘ ਹੁੰਦੀ ਹੈ। ਕੁੜੀਆਂ ਦੇ ਮਨਾਂ ਵਿੱਚ ਦੱਬੇ ਚਾਅ ਇਸ ਮਹੀਨੇ ਹੁਲਾਰੇ ਲੈਣ ਲੱਗਦੇ ਹਨ। ਉਨ੍ਹਾਂ ਦੀਆਂ ਸੱਧਰਾਂ ਨੂੰ ਬੂਰ ਪੈਂਦਾ ਤੇ ਉਹ ਆਪਣੇ ਦਿਲ ਦੇ ਵਲਵਲਿਆਂ ਨੂੰ ਆਪਣੀਆਂ ਸਹੇਲੀਆਂ ਨਾਲ ਸਾਂਝਾ ਕਰ ਕੇ ਸੱਧਰਾਂ ਪੂਰੀਆਂ ਕਰਦੀਆਂ ਹਨ।
ਰਹੁ-ਰੀਤਾਂ ਅਨੁਸਾਰ ਨਵੀਆਂ ਵਿਆਹੀਆਂ ਕੁੜੀਆਂ ਆਪਣਾ ਪਹਿਲਾ ਸਾਉਣ ਆਪਣੇ ਪੇਕੇ ਘਰ ਕੱਟਦੀਆਂ ਹਨ।ਇਸ ਮਹੀਨੇ ਕੁੜੀਆਂ ਹੱਥਾਂ ਉੱਤੇ ਮਹਿੰਦੀ ਲਾ ਕੇ ਅਤੇ ਬਾਹਾਂ ਵਿੱਚ ਰੰਗਲੇ ਚੂੜੇ ਪਾ ਕੇ ਹਾਰ ਸ਼ਿੰਗਾਰ ਕਰਦੀਆਂ ਹਨ। ਤੀਆਂ ਵੇਲੇ ਇੱਕ ਦੂਜੀ ਨੂੰ ਮਿਲ ਕੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਹਨ। ਆਪਣੇ ਆਪਣੇ ਸਹੁਰੇ ਪਰਵਾਰ ਦੇ ਵਰਤ ਵਰਤਾਵੇ ਨੂੰ ਇੱਕ ਦੂਜੀ ਨੂੰ ਦੱਸਦੀਆਂ ਵੀ ਹਨ।ਬੀਤੇ ਸਮੇਂ ਵਿੱਚ ਤੀਆਂ ਮੌਕੇ ਆਥਣ ਵੇਲੇ ਵੱਡੇ ਰੁੱਖਾਂ ਉੱਤੇ ਪੀਂਘਾਂ ਪਾਈਆਂ ਜਾਂਦੀਆਂ ਅਤੇ ਕੁੜੀਆਂ ਇੱਕ-ਦੂਜੀ ਨਾਲ ਮੁਕਾਬਲਾ ਕਰਦੀਆਂ ਹੋਈਆਂ ਜ਼ੋਰ ਦੀ ਪੀਂਘ ਚੜ੍ਹਾਉਣ ਦਾ ਯਤਨ ਕਰਦੀਆਂ ਸਨ। ਪੀਂਘ ਨੂੰ ਆਪਣੇ ਜ਼ੋਰ ਨਾਲ ਚੜ੍ਹਾਉਣਾ ਵੀ ਇੱਕ ਕਲਾ ਮੰਨਿਆ ਜਾਂਦਾ ਸੀ, ਜੋ ਹਰ ਕੁੜੀ ਵਿੱਚ ਨਹੀਂ ਹੁੰਦੀ ਸੀ। ਇਸ ਸਮੇਂ ਕੁੜੀਆਂ ਵੱਲੋਂ ਤੀਆਂ ਨਾਲ ਸੰਬੰਧਤ ਬੋਲੀਆਂ ਪਾਈਆਂ ਜਾਂਦੀਆਂ ਅਤੇ ਗਿੱਧੇ ਵਿੱਚ ਨੱਚ ਕੇ ਖੁਸ਼ੀ ਮਨਾਈ ਜਾਂਦੀ ਸੀ। ਚਾਰੇ ਪਾਸੇ ਗੋਲਘੇਰਾ ਬਣਾ ਕੇ ਖੜ੍ਹੀਆਂ ਮੁਟਿਆਰਾਂ ਗਿੱਧਾ ਪਾਉਂਦੀਆਂ ਅਤੇ ਇਸ ਘੇਰੇ ਵਿੱਚ ਨੱਚਣ ਵਾਲੀਆਂ ਕੁੜੀਆਂ ਇੱਕ-ਦੂਜੀ ਨਾਲ ਨੱਚਣ ਦਾ ਮੁਕਾਬਲਾ ਕਰਦੀਆਂ।
ਸਾਉਣ ਦੀ ਪੁੰਨਿਆ ਨੂੰ ਜਦੋਂ ਇਹ ਤਿਉਹਾਰ ਖਤਮ ਹੁੰਦਾ ਤਾਂ ਬੱਲ੍ਹੋ ਪਾਈ ਜਾਂਦੀ ਅਤੇ ਫਿਰ ਮਿਲਣ ਦੇ ਵਾਅਦੇ ਨਾਲ ਕੁੜੀਆਂ ਇੱਕ ਦੂਜੇ ਤੋਂ ਭਰੇ ਮਨਾਂ ਨਾਲ ਵਿੱਛੜ ਜਾਂਦੀਆਂ। ਆਪਣੀਆਂ ਵਿਆਹੀਆਂ ਕੁੜੀਆਂ ਨੂੰ ਪੇਕੇ ਪਰਵਾਰ ਤੋਂ ਸਾਉਣ ਮਹੀਨੇ ਵਿੱਚ ਸੰਧਾਰਾ ਵੀ ਭੇਜਿਆ ਜਾਂਦਾ ਹੈ, ਜਿਸ ਵਿੱਚ ਕੱਪੜੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਇਸ ਮਹੀਨੇ ਪੈਂਦੇ ਮੀਂਹ ਨਾਲ ਜਦੋਂ ਮੌਸਮ ਪੂਰਾ ਠੰਢਾ ਹੋ ਜਾਂਦਾ ਹੈ ਤਾਂ ਘਰਾਂ ਵਿੱਚ ਖੁੱਲ੍ਹੇ-ਡੁੱਲ੍ਹੇ ਖੀਰ-ਪੂੜੇ ਬਣਾਏ ਜਾਂਦੇ, ਜੋ ਅੱਜ ਕੱਲ੍ਹ ਗੈਸ ਦੇ ਚੁੱਲ੍ਹਿਆਂ ਉੱਤੇ ਬਣਨ ਲੱਗੇ ਹਨ। ਪਰਵਾਰ ਦੀਆਂ ਬਜ਼ੁਰਗ ਔਰਤਾਂ ਖੀਰ-ਪੂੜੇ ਬਣਾਉਣ ਵਿੱਚ ਪੂਰੀਆਂ ਮਾਹਰ ਸਨ। ਦੁੱਧ ਨੂੰ ਪੂਰੀ ਤਰ੍ਹਾਂ ਕਾੜ੍ਹ ਕੇ ਬਣਾਈ ਖੀਰ ਅਜੋਕੇ ਮਹਿੰਗੇ ਪਕਵਾਨਾਂ ਨੂੰ ਪਰ੍ਹੇ ਕਰਦੀ ਸੀ।ਜਿਨ੍ਹਾਂ ਔਰਤਾਂ ਨੇ ਉਹ ਸਮਾਂ ਹੰਢਾਇਆ ਹੈ, ਉਹ ਅੱਜ ਵੀ ਉਸ ਨੂੰ ਯਾਦ ਕਰਦੀਆਂ ਹਨ ਅਤੇ ਉਨ੍ਹਾਂ ਸਮਿਆਂ ਨੂੰ ਆਪਣੀ ਨਵੀਂ ਪੀੜ੍ਹੀ ਨਾਲ ਸਾਂਝਾ ਕਰ ਕੇ ਅੱਜ ਵੀ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰਦੀਆਂ ਹਨ, ਪਰ ਸਿਆਣਿਆਂ ਦਾ ਕਥਨ ਹੈ ਕਿ ਲੰਘਿਆ ਹੋਇਆ ਪਾਣੀ ਅਤੇ ਸਮਾਂ ਕਦੇ ਵਾਪਸ ਨਹੀਂ ਆਉਂਦੇ।
ਅਜੋਕੀ ਜੀਵਨਸ਼ੈਲੀ ਵਿੱਚ ਵੱਡੇ ਬਦਲਾਅ ਆ ਜਾਣ ਕਾਰਨ ਸਾਡਾ ਕਿਰਤ ਸਭਿਆਚਾਰ ਅਤੇ ਅਜਿਹੇ ਤਿਉਹਾਰ ਤੇਜ਼ੀ ਨਾਲ ਅਲੋਪ ਹੁੰਦੇ ਜਾਂਦੇ ਹਨ। ਅੱਜ ਕੱਲ੍ਹ ਦੀਆਂ ਮੁਟਿਆਰਾਂ ਜਿੱਥੇ ਪੰਜਾਬੀ ਸਭਿਆਚਾਰ ਦੀ ਅਜਿਹੀ ਅਨੋਖੀ ਅਤੇ ਵਿਲੱਖਣ ਪਛਾਣ ਤੋਂ ਅਣਜਾਣ ਹੋ ਰਹੀਆਂ ਹਨ, ਉਥੇ ਪੰਜਾਬੀ ਸਭਿਆਚਾਰ ਦੇ ਗੀਤਾਂ, ਬੋਲੀਆਂ, ਪਹਿਰਾਵੇ ਤੇ ਵਿਰਾਸਤ ਤੋਂ ਵੀ ਦੂਰ ਹੋ ਰਹੀਆਂ ਹਨ, ਜੋ ਪੰਜਾਬੀ ਸਭਿਆਚਾਰ ਲਈ ਸ਼ੁਭ ਸੰਕੇਤ ਨਹੀਂ ਹਨ। ਅਜਿਹੇ ਤਿਉਹਾਰਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਢੁੱਕਵੇਂ ਉਪਰਾਲੇ ਕਰਨ ਦੀ ਲੋੜ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’