Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਮ੍ਰਿਣਾਲ ਠਾਕੁਰ ਤੇ ਹੁਮਾ ਕੁਰੈਸ਼ੀ ਨੇ ਆਪਣੀ ਫਿਲਮ ‘ਪੂਜਾ ਮੇਰੀ ਜਾਨ’ ਦੀ ਸ਼ੂਟਿੰਗ ਪੂਰੀ ਕੀਤੀ

July 31, 2022 04:49 PM

ਹੁਮਾ ਕੁਰੈਸ਼ੀ ਅਤੇ ਮ੍ਰਿਣਾਲ ਠਾਕੁਰ ਦੀ ਅਗਲੀ ਫਿਲਮ ‘ਪੂਜਾ ਮੇਰੀ ਜਾਨ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਪਿੱਛੇ ਜਿਹੇ ਮੈਡੋਕ ਫਿਲਮਜ਼ ਨੇ ਸੋਸ਼ਲ ਮੀਡੀਆ ਉੱਤੇ ਇੱਕ ਟੀਜ਼ਰ ਵੀਡੀਓ ਸ਼ੇਅਰ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਟੀਜ਼ਰ ਦੀ ਸ਼ੁਰੂਆਤ ਇੱਕ ਮੇਲ ਤੋਂ ਹੁੰਦੀ ਹੈ, ਜਿਸ ਵਿੱਚ ਬੋਲ ਹਨ, ‘‘ਡੀਅਰ ਪੂਜਾ, ਅਗਰ ਤੁਮ ਹਾਂ ਬੋਲ ਦੋ ਤਾਂ ਹਮਾਰਾ ਪਿਆਰ ਇਤਿਹਾਸ ਬਣਾਏਗਾ ਔਰ ਅਗਰ ਤੁਮਨੇ ਨਾ ਬੋਲਾ ਤੋ ਮੈਂ ਇਤਿਹਾਸ ਬਣ ਜਾਊਂਗਾ।” ਇਸ ਪਿੱਛੋਂ ਫਿਲਮ ਦੀ ਬਾਕੀ ਜਾਣਕਾਰੀ ਦਿਖਾਈ ਜਾਂਦੀ ਹੈ। ਫਿਲਮ ਵਿੱਚ ਹੁਮਾ ਅਤੇ ਮ੍ਰਿਣਲ ਲੀਡ ਰੋਲ ਵਿੱਚ ਹਨ। ਇਨ੍ਹਾਂ ਦੇ ਨਾਲ ਵਿਕਰਮ ਸਿੰਘ ਚੌਹਾਨ, ਵਿਜੈ ਰਾਜ ਵੀ ਅਹਿਮ ਕਿਰਦਾਰਾਂ ਵਿੱਚ ਹਨ।
ਫਿਲਮ ਦੀ ਕਹਾਣੀ ਦੋ ਲੜਕੀਆਂ ਉੱਤੇ ਆਧਾਰਤ ਹੈ। ਇਸ ਨੂੰ ਕਨਿਸ਼ਕਾ ਅਤੇ ਨਵਜੋਤ ਗੁਲਟੀ ਨੇ ਲਿਖਿਆ ਹੈ। ਫਿਲਮ ਨੂੰ ਨਵਜੋਤ ਨੇ ਨਾ ਕੇਵਲ ਲਿਖਿਆ, ਬਲਕਿ ਇਸ ਦੇ ਡਾਇਰੈਕਟਰ ਵੀ ਹਨ। ਇਸ ਫਿਲਮ ਨੂੰ ਦਿਨੇਸ਼ ਵਿਜਨ ਅਤੇ ਅਮਰ ਕੌਸ਼ਿਕ ਪ੍ਰੋਡਿਊਸ ਕਰ ਰਹੇ ਹਨ। ਉਨ੍ਹਾਂ ਦੇ ਨਾਲ ਸਹਿ ਨਿਰਦੇਸ਼ਕ ਦੇ ਰੂਪ ਵਿਪਾਸ਼ਾ ਅਰਵਿੰਦ ਨੇ ਕੰਮ ਕੀਤਾ ਹੈ। ਵਰਕਫਰੰਟ ਉੱਤੇ ਹੁਮਾ ਇਨ੍ਹੀਂ ਦਿਨੀਂ ਆਪਣੀ ਸੀਰੀਜ਼ ‘ਮਹਾਰਾਣੀ’ ਦੇ ਦੂਸਰੇ ਸੀਜ਼ਨ ਬਾਰੇ ਚਰਚਾ ਵਿੱਚ ਹੈ। ਉਥੇ ਹੀ ਮ੍ਰਿਣਾਲ ਫਿਲਮ ‘ਸੀਤਾ ਰਾਮ’ ਵਿੱਚ ਨਜ਼ਰ ਆਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ