Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਰੁੱਖ ਵੱਢ ਕੇ ਕਿਵੇਂ ਸੰਭਾਲੀਏ ਮੀਂਹ!

July 31, 2022 04:44 PM

-ਗੁਰਸ਼ਰਨ ਕੌਰ
ਰੋਜ਼ੀ-ਰੋਟੀ ਦੇ ਸਿਲਸਿਲੇ ਵਿੱਚ ਦੇਸ਼ ਦੇ ਦੱਖਣੀ ਸਿਰੇ ਉੱਤੇ ਸਮੁੰਦਰੀ ਕੰਢੇ ਉੱਤੇਦੇ ਸ਼ਹਿਰ ਵਿੱਚ ਵਸਦੇ ਵੱਡੇ ਬੇਟੇ ਦਾ ਰੋਜ਼ ਲਗਭਗ ਸ਼ਾਮ ਨੂੰ ਫੋਨ ਆਉਂਦਾ ਹੈ। ਡਿਊਟੀ ਤੋਂ ਵਿਹਲਾ ਹੋ ਕੇ ਉਹ ਫੋਨ ਕਰਦਾ ਹੈ। ਬੀਤੇ ਦਿਨ ਸਤਿ ਸ੍ਰੀ ਅਕਾਲ ਤੋਂ ਬਾਅਦ ਪੰਜਾਬ ਦੇ ਮੌਸਮ ਬਾਰੇ ਪੁੱਛਣ ਲੱਗਾ। ਅਸੀਂ ਕਿਹਾ ਕਿ ਇੱਥੇ ਅੰਤ ਦੀ ਗਰਮੀ ਹੈ। ਉਸ ਨੇ ਦੱਸਿਆ ਕਿ ਇੱਥੇ ਇੱਕ ਹਫਤੇ ਤੋਂ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਨੇ ਕੱਲ੍ਹ ਫਿਰ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ।
ਅਸੀਂ ਕਿਹਾ ਕਿ ਕੁਝ ਮੀਂਹ ਪੰਜਾਬ ਵੱਲ ਭੇਜ ਦਿਉ। ਉਹ ਹੱਸ ਕੇ ਕਹਿੰਦਾ, ‘‘ਤੁਹਾਡੇ ਨਾਲ ਇੰਦਰ ਦੇਵਤਾ ਰੁੱਸ ਗਿਆ ਲੱਗਦਾ ਹੈ, ਇੱਥੇ ਮੌਸਮ ਖੁਸ਼ਗਵਾਰ ਹੈ, ਇੱਥੇ ਆ ਜਾਓ।” ਕੁਝ ਸਮਾਂ ਗੱਲਾਂ ਕਰ ਕੇ ਫੋਨ ਬੰਦ ਕਰ ਦਿੱਤਾ, ਪਰ ਮਨ ਸੱਚਮੁੱਚ ਅਸ਼ਾਂਤ ਹੋ ਗਿਆ। ਸੋਚਿਆ ਕਿ ਇੱਕ ਨਹੀਂ, ਸਾਡੇ ਨਾਲ ਤਾਂ ਬਹੁਤ ਸਾਰੇ ਦੇਵਤੇ ਰੁੱਸ ਗਏ ਹਨ, ਮੀਂਹ ਨੂੰ ਤਰਸਦੇ ਹਾਂ।ਪਾਣੀ ਦੀ ਤੋਟ ਕਰ ਕੇ ਪੰਜ ਦਰਿਆਵਾਂ ਦੀ ਧਰਤੀ ਉੱਤੇ ਡਾਰਕ ਜ਼ੋਨ ਬਣ ਗਏ ਹਨ, ਬਾਕੀ ਫੈਕਟਰੀਆਂ ਨੇ ਪ੍ਰਦੂਸ਼ਿਤ ਕਰ ਦਿੱਤਾ ਹੈ। ਮੁੱਕਦੀ ਗੱਲ ਇਹ ਕਿ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਹੈ। ਇਉਂ ਜਾਪਦਾ ਹੈ ਜਿਵੇਂ ਅਸੀਂ ਕਿਸੇ ਜਵਾਲਾਮੁਖੀ ਉਪਰ ਬੈਠੇ ਹੋਈਏ, ਕਿਉਂਕਿ ਧਰਤੀ ਦੀ ਅੰਦਰੂਨੀ ਸਤ੍ਹਾ ਅਜੇ ਵੀ ਬਹੁਤ ਗਰਮ ਹੈ। ਕਦੇ ਵੀ ਕੁਝ ਵਾਪਰ ਸਕਦਾ ਹੈ। ਕੁਦਰਤ ਆਪਣੇ ਨਾਲ ਹੋਈ ਛੇੜਛਾੜ ਨੂੰ ਕਦੇ ਬਰਦਾਸ਼ਤ ਨਹੀਂ ਕਰਦੀ ਅਤੇ ਉਸ ਦਾ ਬਦਲਾ ਲੈਣ ਦਾ ਆਪਣਾ ਹੀ ਢੰਗ ਹੈ। ਪੰਜਾਬ ਦੀ ਹਵਾ ਤਰ੍ਹਾਂ-ਤਰ੍ਹਾਂ ਦੇ ਉਡਦੇ ਧੂੰਏਂ ਨਾਲ ਧੁਆਂਖੀ ਗਈ ਹੈ। ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਨਾਲ ਛੋਟੇ ਬੱਚੇ ਵੀ ਸਾਹ ਨਾਲ ਸੰਬੰਧਤ ਬਿਮਾਰੀਆਂ ਤੋਂ ਪੀੜਤ ਹੋ ਗਏ ਹਨ। ਇਹ ਸਭ ਕੁਝ ਮਨੁੱਖ ਦਾ ਕੀਤਾ ਕਰਾਇਆ ਹੈ। ਆਪਣੇ ਛੋਟੇ-ਛੋਟੇ ਫਾਇਦਿਆਂ ਖਾਤਰ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਕੁਦਰਤ ਦੇ ਮੁਫਤ ਵਿੱਚ ਵੰਡੇ ਅਨਮੋਲ ਤੋਹਫਿਆਂ ਦਾ ਅਸੀਂ ਸ਼ੁਕਰਾਨਾ ਕੀ ਕਰਨਾ ਸੀ, ਸਗੋਂ ਉਨ੍ਹਾਂ ਦੀ ਦੁਰਵਰਤੋਂ ਕਰ ਕੇ ਦੋਸ਼ੀ ਬਣ ਗਏ ਹਾਂ। ਇਸ ਤਰ੍ਹਾਂ ਮਗਜ਼ਖਪਾਈ ਕਰਦਿਆਂ ਨੂੰ ਨੀਂਦ ਨੇ ਦਬੋਚ ਲਿਆ।
ਸਵੇਰ ਵੇਲੇ ਵਿਦੇਸ਼ ਰਹਿੰਦੇ ਛੋਟੇ ਬੇਟੇ ਨਾਲ ਫੋਨ ਉੱਤੇ ਗੱਲ ਹੁੰਦੀ ਹੈ। ਉਥੇ ਇਸ ਸਮੇਂ ਸ਼ਾਮ ਹੁੰਦੀ ਹੈ ਅਤੇ ਉਹ ਵੀ ਜੌਬ ਤੋਂ ਆ ਕੇ ਸਾਨੂੰ ਫੋਨ ਰੋਜ਼ ਕਰਦਾ ਹੈ। ਉਹ ਵੀ ਸਾਡੀ ਸੁੱਖ ਸਾਂਦ ਪੁੱਛਦਿਆਂ ਪੰਜਾਬ ਦੇ ਮੌਸਮ ਬਾਰੇ ਪੁੱਛਦਾ ਹੈ। ਇੱਕ ਗੱਲ ਹੈ ਕਿ ਅਸੀਂ ਪੰਜਾਬੀ ਕਿਤੇ ਮਰਜ਼ੀ ਰਹੀਏ, ਗੱਲ ਸਾਡੀ ਪੰਜਾਬ ਤੋਂ ਸ਼ੁਰੂ ਹੋ ਕੇ ਪੰਜਾਬ ਉੱਤੇ ਹੀ ਮੁੱਕਦੀ ਹੈ। ਅਸੀਂ ਸਾਰੇ ਪੰਜਾਬ ਦੀ ਰੰਗਲੀ ਧਰਤੀ ਨਾਲ ਜੁੜੇ ਹੋਏ ਹਾਂ।
ਗੁਰੂਆਂ, ਪੀਰਾਂ, ਫਕੀਰਾਂ ਦੀ ਵਰੋਸਾਈ ਇਹ ਜਰਖੇਜ਼ ਧਰਤੀ ਜਿੱਥੇ ਸੋਨਾ ਉਗਲਦੀ ਹੈ, ਉਥੇ ਅੰਤਾਂ ਦੀ ਮੋਹ-ਭਿੱਜੀ ਵੀ ਹੈ। ਮੈਂ ਹੀ ਨਹੀਂ, ਸਾਰੇ ਲੋਕ ਇਉਂ ਕਹਿੰਦੇ ਹਨ। ਮੈਂ ਇਸ ਵਰਤਾਰੇ ਨੂੰ ਦੇਸ਼ ਭਗਤੀ ਦਾ ਨਾਂ ਦਿੰਦੀ ਹਾਂ। ਕਈ ਦਿਨਾਂ ਤੋਂ ਰੋਜ਼ ਵਾਂਗ ਮੈਂ ਬੇਟੇ ਨੂੰ ਕਹਿੰਦੀ ਹਾਂ, ‘‘ਗਰਮੀ, ਗਰਮੀ ਤੇ ਬੱਸ ਗਰਮੀ।” ਅਸੀਂ ਉਸ ਦੇ ਸ਼ਹਿਰ ਦਾ ਮੌਸਮ ਵੀ ਪੁੱਛਦੇ ਹਾਂ ਤਾਂ ਉਹ ਵਧੀਆ ਦੱਸ ਕੇ ਕਹਿ ਦਿੰਦਾ ਹੈ, ‘‘ਮੀਂਹ ਪੈ ਰਿਹਾ ਹੈ।” ਉਹ ਉਥੇ ਆਉਣ ਲਈ ਪ੍ਰੇਰਦਾ ਹੈ। ਉਸ ਨਾਲ ਗੱਲਬਾਤ ਨਿਬੇੜ ਕੇ ਫੋਨ ਬੰਦ ਕਰਦੀ ਹਾਂ।
ਮਨ ਸੋਚੀਂ ਪੈ ਜਾਂਦਾ ਹੈ ਕਿ ਕੋਈ ਮੌਸਮਾਂ ਖਾਤਰ ਆਪਣੀ ਜਨਮ ਭੋਇੰ ਭਲਾ ਕਿਵੇਂ ਛੱਡ ਸਕਦਾ ਹੈ? ਕਿਵੇਂ ਕੋਈ ਪੰਜਾਬ ਵਰਗੀ ਪਿਆਰੀ ਤੇ ਸੁਪਨਮਈ ਮਾਤਭੂਮੀ ਨੂੰ ਤਪਦੀ ਛੱਡ ਕੇ ਬਾਹਰ ਨਿਕਲ ਸਕਦਾ ਹੈ। ਮੈਨੂੰ ਅੱਗ ਵਿੱਚ ਸੜਦੇ ਰੁੱਖ ਉਪਰ ਆਲ੍ਹਣੇ ਵਿੱਚ ਬੈਠੇ ਪੰਛੀ ਦੀ ਗਾਥਾ ਯਾਦ ਹੈ, ਜੋ ਆਪਣੇ ਖੰਭਾਂ ਦੇ ਹੁੰਦਿਆਂ ਵੀ ਰੁੱਖ ਮੱਚਦਾ ਛੱਡ ਕੇ ਨਹੀਂ ਉਡਦਾ, ਸਗੋਂ ਆਪਣੇ ਆਲ੍ਹਣੇ ਵਿੱਚ ਸੜਨ ਨੂੰ ਤਰਜੀਹ ਦਿੰਦਾ ਹੈ। ਆਪਾਂ ਤਾਂ ਫਿਰ ਵੀ ਸੂਝਬੂਝ ਰੱਖਣ ਵਾਲੇ ਸਮਝਦਾਰ ਇਨਸਾਨ ਹਾਂ। ਬੱਚਿਆਂ ਨੂੰ ਰੁਜ਼ਗਾਰ ਦੀ ਖਾਤਰ ਮਜਬੂਰੀਵੱਸ ਬਾਹਰ ਰਹਿਣਾ ਪੈਂਦਾ ਹੈ। ਅਸੀਂ ਇਹ ਗੱਲ ਵੀ ਭਲੀਭਾਂਤ ਜਾਣਦੇ ਹਾਂ ਕਿ ਇਸ ਰੰਗਲੀ ਧਰਤ ਨੂੰ ਬੰਜਰ ਬਣਨ ਵੱਲ ਇਸ ਦੇ ਬਾਸ਼ਿੰਦਿਆਂ ਨੇ ਹੀ ਤੋਰਿਆ ਹੈ। ਅਸੀਂ ਆਪ ਹੀ ਇਸ ਦੀ ਦੁਰਦਸ਼ਾ ਦੇ ਜ਼ਿੰਮੇਵਾਰ ਹਾਂ।
ਸੜਕਾਂ ਚਹੁੰ-ਮਾਰਗੀ ਕਰਨ ਲਈ ਰੁੱਖ ਪੁੱਟ ਸੁੱਟੇ, ਲਾਉਣ ਦੀ ਜ਼ਿੰਮੇਵਾਰੀ ਕਿਸਦੀ ਸੀ, ਅਸੀਂ ਕੀ ਲੈਣਾ? ਛੋਟੇ ਹੁੰਦਿਆਂ ਤੋਂ ਪੜ੍ਹਦੇ ਤੇ ਪੜ੍ਹਾਉਂਦੇ ਆਏ ਹਾਂ ਕਿ ਸ਼ੇਰ ਸ਼ਾਹ ਸ਼ੂਰੀ ਨੇ ਗ੍ਰੈਂਡ ਟਰੰਕ ਰੋਡ ਬਣਵਾਈ ਅਤੇ ਆਲੇ ਦੁਆਲੇ ਪੌਦੇ ਲਗਵਾਏ, ਪਾਣੀ ਲਈ ਖੂਹ ਖੁਦਵਾਏ ਜਿਨ੍ਹਾਂ ਵਿੱਚੋਂ ਕੁਝ ਅਜੇ ਵੀ ਹਨ, ਪਰ ਅਸੀਂ ਉਹ ਰੁੱਖ ਜੜ੍ਹੋਂ ਪੁੱਟ ਸੁੱਟੇ ਹਨ।
ਦੂਰ-ਦੂਰ ਤੱਕ ਬਿਨਾਂ ਰੁੱਖਾਂ ਤੋਂ ਸੜਕਾਂ ਦੇ ਕਿਨਾਰੇ ਸੁੰਨ ਮਸੁੰਨੇ ਤੇ ਬੇਆਸਰੇ ਜਾਪਦੇ ਹਨ। ਇਹ ਗੱਲ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਰੁੱਖ ਕਾਰਬਨ ਡਾਈਆਕਸਾਈਡ ਜਜ਼ਬ ਕਰ ਕੇ ਆਕਸੀਜਨ ਸਾਨੂੰ ਦੇਂਦੇ ਹਨ। ਵਿਕਾਸ ਦੇ ਨਾਂਅ ਉੱਤੇ, ਨਿੱਜੀ ਮੁਫਾਦਾਂ ਲਈ, ਫੌਕੀ ਸ਼ੋਹਰਤ ਖੱਟਣ ਲਈ ਤੇ ਅਮੀਰ ਬਣਨ ਦੀ ਹੋੜ ਵਿੱਚ ਅੰਨ੍ਹੇ ਹੋਏ ਲੋਕ ਪੰਜਾਬ ਨੂੰ ਦਾਅ ਉੱਤੇ ਲਾ ਰਹੇ ਹਨ। ਨਾਜਾਇਜ਼ ਖੁਦਾਈ ਕਰ ਕੇ ਪਹਾੜੀਆਂ ਤੱਕ ਖੁਰਚ ਦਿੱਤੀਆਂ ਹਨ। ਬਾਕੀ ਰਹਿੰਦੀਆਂ ਡਾਇਨਾਮਾਈਟ ਵਰਤ ਕੇ ਉਡਾ ਦਿੱਤੀਆਂ ਹਨ। ਬਾਰਿਸ਼ ਦੀ ਰੁੱਤ ਵਿੱਚ ਰੋਜ਼ ਪਹਾੜਾਂ ਦੇ ਖਿਸਕਣ ਕਾਰਨ ਅਣਮੁੱਲੀਆਂ ਮਨੁੱਖੀ ਜਾਨਾਂ ਜਾਂਦੀਆਂ ਹਨ, ਪਰ ਅਸੀਂ ਅੱਖਾਂ ਮੀਚੀਆਂ ਹੋਈਆਂ ਹਨ। ਪਾਣੀ ਵਿੱਚ ਜ਼ਹਿਰ ਘੁੱਲ ਗਈ ਹੈ, ਦਰਿਆਵਾਂ ਦੇ ਪਾਣੀਆਂ ਨੂੰ ਫੈਕਟਰੀਆਂ ਪ੍ਰਦੂਸ਼ਿਤ ਕਰ ਰਹੀਆਂ ਹਨ। ਸਤਲੁਜ ਦਰਿਆਦਾ ਗੰਧਲਾ ਪਾਣੀ ਦੇਖ ਕੇ ਅਸੀਂ ਨਹੀਂ ਸੋਚਦੇ ਕਿ ਇਹ ਪਾਣੀ ਬਹੁਤ ਸਾਰੇ ਲੋਕਾਂ ਦੀ, ਜ਼ਮੀਨਾਂ ਦੀ ਜ਼ਿੰਦਗੀ ਹੈ।ਬੁੱਢਾ ਨਾਲਾ ਗੰਦਾ ਨਾਲਾ ਬਣ ਚੁੱਕਾ ਹੈ। ਸੰਤ ਸੀਚੇਵਾਲ ਵਰਗੇ ਨੇਕਦਿਲ ਇਨਸਾਨ ਕਾਲੀ ਵੇਈਂ ਸਾਫ ਕਰਾਉਂਦੇ ਹਨ, ਪਰ ਸੁਣਿਆ ਹੈ ਕਿ ਅਜੇ ਵੀ ਉਸ ਵਿੱਚ ਪ੍ਰਦੂਸ਼ਿਤ ਪਾਣੀ ਪੈਂਦਾ ਹੈ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਾ ਕੇ ਧਰਤੀ ਸਾੜ ਦਿੱਤੀ ਹੈ, ਚਾਹ ਚੁਫੇਰੇ ਪਸਰੇ ਹਨੇਰੇ ਵਿੱਚ ਮਾਸੂਮ ਲੋਕ ਆਪਣੀ ਜਾਨ ਤੋਂ ਹੱਥ ਧੋ ਲੈਂਦੇ ਹਨ। ਪਿੱਛੇ ਜਿਹੇ ਦੋ ਹਿਰਦੇਵੇਧਕ ਘਟਨਾਵਾਂ ਰਾਜ ਵਿੱਚ ਵਾਪਰੀਆਂ ਹਨ।
ਪਰਾਲੀ ਨੂੰ ਲਾਈ ਅੱਗ ਵਿੱਚ ਇੱਕ ਮਾਸੂਮ ਬੱਚੀ ਸੜ ਕੇ ਮਾਰੀ ਗਈ ਅਤੇ ਦੂਜੀ ਘਟਨਾ ਵਿੱਚ ਇੱਕ ਪਤੀ ਅਤੇ ਉਸ ਦੀ ਗਰਭਵਤੀ ਪਤਨੀ ਝੁਲਸ ਗਏ। ਸਾਡੇ ਮਿੱਤਰ ਪੰਛੀ ਅਤੇ ਕੀੜੇ-ਮਕੌੜੇ ਵੀ ਵੱਡੇ ਪੱਧਰ ਉੱਤੇ ਇਸ ਦਾ ਸ਼ਿਕਾਰ ਬਣਦੇ ਹਨ। ਪਤਾ ਨਹੀਂ ਸਾਡੀ ਮਾਨਸਿਕਤਾ ਕਿੱਧਰ ਭਟਕ ਗਈ। ਅਸੀਂ ਆਪਣੀ ਸੋਚ ਨੂੰ ਇੰਨਾ ਸੀਮਿਤ ਕਰ ਲਿਆ ਕਿ ਕਿਸੇ ਦੀ ਨਸੀਹਤ ਸੁਣਨ ਨੂੰ ਤਿਆਰ ਨਹੀਂ। ਅਸੀਂ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਹਾਂ, ਪਰ ਧਰਮ ਤੋਂ ਮਿਲਦੀ ਸਿੱਖਿਆ ਉੱਤੇ ਅਮਲ ਨਹੀਂ ਕਰਦੇ। ਮਾਂ ਪਿਓ ਦਿਵਸ ਮਨਾਉਂਦੇ ਹਾਂ, ਪਰ ਘਰ ਵਿੱਚ ਉਨ੍ਹਾ ਕੋਲ ਬਹਿਣ ਦਾ ਸਾਡੇ ਕੋਲ ਸਮਾਂ ਨਹੀਂ। ਮੀਂਹ ਪਵਾਉਣ ਲਈ ਯੱਗ ਕਰਦੇ ਹਾਂ, ਪਰ ਪੌਦੇ ਲਾਉਣਾ ਸਰਕਾਰ ਦਾ ਕੰਮ ਸਮਝਦੇ ਹਾਂ। ਕੁੜੀਆਂ ਕੱਪੜੇ ਦੀ ਗੁੱਡੀ ਫੂਕ ਕੇ ਉਸ ਦੀ ਮੌਤ ਉੱਤੇ ਵਿਰਲਾਪ ਕਰਦੀਆਂ ਹਨ ਅਤੇ ਮੀਂਹ ਮੰਗਦੀਆਂ ਹਨ :
‘‘ਗੁੱਡੀ ਮਰ ਗੀ ਜਾਣ ਕੇ, ਪੌੜੀ ਹੇਠਾਂ ਆਣ ਕੇ।”
ਜਾਂ
‘‘ਜੇ ਗੁੱਡੀਏ ਤੂੰ ਮਰਨਾ ਸੀ, ਦਲੀਆ ਕਾਸਨੂੰ ਧਰਨਾ ਸੀ।”
ਇੰਦਰ ਦੇਵਤਾ ਫਿਰ ਵੀ ਨਹੀਂ ਪਸੀਜਦਾ। ਭੋਲੀਆਂ ਇਹ ਨਹੀਂ ਜਾਣਦੀਆਂ ਕਿ ਇੱਥੇ ਚੰਦਰੇ ਦਾਜ ਦੀ ਖਾਤਰ - ਦੀਆਂ ਗੁੱਡੀਆਂ ਫੂਕ ਦਿੱਤੀਆਂ ਜਾਂਦੀਆਂ ਹਨ, ਕੋਈ ਸੀ ਨਹੀਂ ਕਰਦਾ, ਮੀਂਹ ਕਿਵੇਂ ਪਵੇ?ਇੰਨਾ ਕੁਝ ਗੁਆ ਕੇ ਵੀ ਸਾਨੂੰ ਸੋਝੀ ਨਹੀਂ ਆਉਂਦੀ ਅਤੇ ਅਸੀਂ ਤੌਰ ਤਰੀਕੇ ਨਹੀਂ ਬਦਲਦੇ ਤਾਂ ਅਬੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ।
ਅਸੀਂ ਸਾਰੇ ਕੰਮ ਸਰਕਾਰ ਦੇ ਖਾਤੇ ਪਾ ਕੇ ਆਪ ਸੁਰਖਰੂ ਹੋ ਜਾਂਦੇ ਹਾਂ, ਪਰ ਸਰਕਾਰਾਂ ਨਾਲ ਸਾਨੂੰ ਵੀ ਸਹਿਯੋਗ ਕਰਨਾ ਪਵੇਗਾ ਤਚੇ ਇਸ ਰਾਜ ਦੀ ਗੱਡੀ ਲੀਹ ਉੱਤੇ ਆਵੇਗੀ। ਇਸ ਲਈ ਅਜੇ ਸਮਾਂ ਹੈ ਕਿ ਨਿੱਜੀ ਸਵਾਰਥਾਂ ਤੋਂ ਉਪਰ ਉਠ ਕੇ ਫੈਸਲਾ ਕਰੀਏ, ਰੁੱਖ ਲਾਓ ਮੁਹਿੰਮ ਚਲਾਈਏ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਜਾਵੇ, ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਨੂੰ ਨੱਥ ਪਾਈਏ, ਸਰਕਾਰ ਫੌਰੀ ਤੌਰ ਉੱਤੇ ਨਾਜਾਇਜ਼ ਖਣਨ ਨੂੰ ਰੋਕੇ ਤੇ ਲੋਕ ਸੂਬੇ ਦੀ ਖੁਸ਼ਹਾਲੀ ਵਾਪਸ ਲਿਆਉਣ ਲਈ ਅੱਗੇ ਆਉਣ, ਨਹੀਂ ਤਾਂ ਇਸ ਲੋਕ ਬੋਲੀ ਵਾਲਾ ਹਾਲ ਹੋ ਸਕਦਾ ਹੈ :
ਰੁੱਖ ਵੱਢਦਿੱਤੇ, ਧਰਤੀ ਸਾੜ `ਤੀ
ਅਜੇ ਨਾ ਕੀਤੀ ਸੀ ਵੇ।
ਲੋਕੋ ਪੰਜਾਬ ਮੇਰੇ ਦਿਉ
ਕਿੱਥੋਂ ਭਾਲਦੇ ਮੀਂਹ ਵੇ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”