Welcome to Canadian Punjabi Post
Follow us on

11

August 2022
ਮਨੋਰੰਜਨ

ਰਣਬੀਰ ਨੇ ਨਿਰਮਾਤਾ ਨਾ ਬਣਾਇਆ ਤਾਂ ਨਿਰਾਸ਼ ਹੋਵਾਂਗੀ : ਆਲੀਆ

July 27, 2022 04:23 PM

ਆਲੀਆ ਭੱਟ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਰਣਬੀਰ ਕਪੂਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਪਹਿਲੀ ਫਿਲਮ ਦੀ ਨਿਰਮਾਤਾ ਬਣ ਕੇ ਖੁਸ਼ ਹੋਵੇਗੀ, ਪਰ ਜੇ ਰਣਬੀਰ ਨੇ ਉਸ ਨੂੰ ਇਸ ਪ੍ਰੋਜੈਕਟ ਦਾ ਹਿੱਸਾ ਨਾ ਬਣਾਇਆ ਤਾਂ ਉਸ ਨੂੰ ਨਿਰਾਸ਼ਾ ਹੋਵੇਗੀ। ਆਪਣੀ ਫਿਲਮ ‘ਸ਼ਮਸ਼ੇਰਾ’ ਦੀ ਪ੍ਰਮੋਸ਼ਨ ਦੌਰਾਨ ਰਣਬੀਰ ਕਪੂਰ ਨੇ ਕਈ ਥਾਈਂ ਆਖਿਆ ਕਿ ਉਹ ਫਿਲਮ ਡਾਇਰੈਕਟਰ ਵਜੋਂ ਆਪਣਾ ਹੱਥ ਅਜਮਾਉਣਾ ਚਾਹੁੰਦਾ ਹੈ। ਉਸ ਦੀ ਨਵੀਂ ਫਿਲਮ ‘ਬ੍ਰਹਮਾਸਤਰ ਪਾਰਟ ਵਨ : ਸ਼ਿਵਾ’ ਵੀ ਤਿਆਰ ਹੈ ਜਿਸ ਵਿੱਚ ਆਲੀਆ ਭੱਟ ਵੀ ਨਜ਼ਰ ਆਵੇਗੀ।
ਰਣਬੀਰ ਨੇ ਕਿਹਾ ਸੀ ਕਿ ਲਾਕਡਾਊਨ ਦੌਰਾਨ ਉਸ ਨੇ ਇੱਕ ਕਹਾਣੀ ਵੀ ਲਿਖੀ ਹੈ। ਓਧਰ, ਭੱਟ ਦੇ ਬੈਨਰ ਹੇਠ ਬਣੀ ਪਹਿਲੀ ਫਿਲਮ ‘ਡਾਰਲਿੰਗਜ਼' ਦੇ ਟ੍ਰੇਲਰ ਲਾਂਚ ਮੌਕੇ ਆਲੀਆ ਨੇ ਕਿਹਾ, ‘‘ਅਸੀਂ ਇਸ ਬਾਰੇ ਚਰਚਾ ਕੀਤੀ ਸੀ। ਮੈਂ ਰਣਬੀਰ ਨੂੰ ਦੱਸ ਦਿੱਤਾ ਸੀ ਕਿ ਜੇ ਉਹ ਇਸ ਫਿਲਮ ਵਿੱਚ ਮੈਨੂੰ ਨਿਰਮਾਤਾ ਵਜੋਂ ਲੈਂਦਾ ਤਾਂ ਮੈਨੂੰ ਨਿਰਾਸ਼ਾ ਹੋਵੇਗੀ।” ਆਲੀਆ ਨੇ ਕਿਹਾ ਕਿ ਅਭਿਨੇਤਰੀ ਵਜੋਂ ਭਾਵੇਂ ਕਿ ਫਿਲਮ 'ਚ ਉਸ ਨੂੰ ਨਾ ਲਿਆ ਜਾਵੇ, ਪਰ ਉਹ ਆਪਣੇ ਹੁਨਰ ਨਾਲ ਫਿਲਮ ਨਿਰਮਾਣ 'ਚ ਯੋਗਦਾਨ ਪਾ ਸਕਦੀ ਹੈ।

Have something to say? Post your comment