Welcome to Canadian Punjabi Post
Follow us on

28

March 2024
 
ਮਨੋਰੰਜਨ

ਆਪਣੀ ਅਗਲੀ ਫਿਲਮ ਵਿੱਚ ਕਸ਼ਮੀਰੀ ਅੱਤਵਾਦੀ ਦਾ ਰੋਲ ਨਿਭਾਵੇਗਾ ਅਪਾਰਸ਼ਕਤੀ

July 27, 2022 04:22 PM

ਅਭਿਨੇਤਾ ਅਪਾਰਸ਼ਕਤੀ ਖੁਰਾਣਾ ਆਪਣੀ ਨਵੀਂ ਫਿਲਮ ‘ਧੋਖਾ ਰਾਊਂਡ ਦਿ ਕੌਰਨਰ’ ਵਿੱਚ ਕਸ਼ਮੀਰੀ ਅੱਤਵਾਦੀ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਇਸ ਫਿਲਮ ਵਿੱਚ ਮਨੁੱਖੀ ਰਿਸ਼ਤਿਆਂ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ ਗਿਆ ਹੈ। ਇਸ ਬਾਰੇ ਅਪਾਰਸ਼ਕਤੀ ਨੇ ਕਿਹਾ, ‘ਧੋਖਾ’ ਨਾਲ ਮੈਂ ਪਹਿਲੀ ਵਾਰ ਇੱਕ ਵੱਖਰੀ ਸ਼ੈਲੀ ਦੀ ਫਿਲਮ ਕਰ ਰਿਹਾ ਹਾਂ। ਮੈਂ ਕਾਮੇਡੀ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਮੇਰੇ ਵਿੱਚ ਭਰੋਸਾ ਸਿਰਫ ਕੁੱਕੀ ਗੁਲਾਟੀ ਤੇ ਭੂਸ਼ਣ ਕੁਮਾਰ ਨੇ ਪ੍ਰਗਟਾਇਆ। ਇਸ ਫਿਲਮ ਵਿੱਚ ਮਨੁੱਖੀ ਰਿਸ਼ਤਿਆਂ ਦੇ ਵੱਖਰੇ ਪਹਿਲੂ ਨੂੰ ਦਿਖਾਇਆ ਗਿਆ ਹੈ।
ਅਪਾਰਸ਼ਕਤੀ ਨੇ ਕਿਹਾ ਕਿ ਉਸ ਨੇ ਆਪਣੇ ਇਸ ਕਿਰਦਾਰ ਲਈ ਕਸ਼ਮੀਰੀ ਭਾਸ਼ਣ ਸਿੱਖਣ ਵਾਸਤੇ ਕਾਫੀ ਮਿਹਨਤ ਕੀਤੀ। ਇਸ ਤੋਂ ਇਲਾਵਾ ਕਿਰਦਾਰ ਦੀ ਮੰਗ ਅਨੁਸਾਰ ਕੁਝ ਭਾਰ ਵੀ ਘਟਾਇਆ ਅਤੇ ਉਸ ਨੂੰ ਆਪਣੇ ਵਾਲ ਵੀ ਛੋਟੇ ਕਰਨੇ ਪਏ। ਇਸ ਫਿਲਮ ਵਿੱਚ ਆਰ ਮਾਧਵਨ, ਖੁਸ਼ਾਲੀ ਕੁਮਾਰ ਤੇ ਦਰਸ਼ਨ ਕੁਮਾਰ ਵੀ ਅਹਿਮ ਭੂਮਿਕਾਵਾਂ ਵਿੱਚ ਹੋਣਗੇ। ਇਹ ਫਿਲਮ 23 ਸਤੰਬਰ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ