Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਬੱਚਿਆਂ ਨੂੰ ਨਹੀਂ ਪਤਾ ਕਿ ਮੈਂ ਐਕਟਰ ਹਾਂ : ਰਿਤੇਸ਼

July 27, 2022 04:20 PM

ਰਿਤੇਸ਼ ਦੇਸ਼ਮੁਖ ਦੀ ਮੰਨੀਏ ਤਾਂ ਉਹ ਬਾਲੀਵੁੱਡ ਦੇ ਇਕਲੌਤੇ ਅਜਿਹੇ ਐਕਟਰ ਹਨ, ਜੋ ਅੱਜ ਤੱਕ ਚਾਰ ਤੋਂ ਪੰਜ ਸੈਕਸ ਕਾਮੇਡੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਉੱਤੇ ਕਿਸ ਤਰ੍ਹਾਂ ਦੀ ਸ਼ਰਮ ਨਹੀਂ। ਰਿਤੇਸ਼ ਨੇ ਕਿਹਾ ਕਿ ਐਕਟਰ ਦੇ ਤੌਰ ਉੱਤੇ ਚੰਗੇ ਕੰਮ ਅਤੇ ਚੰਗੇ ਪ੍ਰੋਜੈਕਟਾਂ ਨਾਲ ਜੁੜਨ ਦਾ ਇਕਲੌਤਾ ਤਰੀਕਾ ਅਜਿਹੀਆਂ ਕਹਾਣੀਆਂ ਨਾਲ ਜੁੜਨਾ ਹੈ, ਜੋ ਅੱਜ ਦੀ ਸੰਸਕ੍ਰਿਤੀ ਅਤੇ ਸਮਾਜ ਲਈ ਪ੍ਰਾਸੰਗਿਕ ਹਨ। ਉਨ੍ਹਾ ਕਿਹਾ, ‘‘ਮੈਂ ਇਕਲੌਤਾ ਐਕਟਰ ਹਾਂ, ਜਿਸ ਨੇ ਚਾਰ-ਪੰਜ ਸੈਕਸ ਕਾਮੇਡੀਜ਼ ਕੀਤੀਆਂ ਹਨ ਤੇ ਮੈਨੂੰ ਇਸ ਉੱਤੇ ਬਿਲਕੁਲ ਵੀ ਸ਼ਰਮ ਨਹੀਂ। ਇੱਕ ਪੁਆਇੰਟ ਦੇ ਬਾਅਦ ਅਜਿਹਾ ਕੁਝ ਹੋਰ ਨਹੀਂ, ਜੋ ਆਫਰ ਨਾ ਹੋ ਸਕੇ। ਮੈਂ ਕਦੇ ਨਹੀਂ ਸੋਚਿਆ ਕਿ ਮੇਰਾ ਬੇਟਾ ਭਵਿੱਖ ਵਿੱਚ ਕੀ ਸੋਚੇਗਾ। ਜਦ ਮੈਂ ਅਜਿਹਾ ਕੀਤਾ ਤਾਂ ਮੇਰੇ ਪਿਤਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ। ਮੈਂ ਆਪਣੀ ਪਸੰਦ ਚੁਣੀ। ਮੇਰੇ ਮਾਤਾ-ਪਿਤਾ ਨੇ ਕਦੇ ਨਹੀਂ ਕਿਹਾ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ। ਜਦ ਮੇਰੇ ਬੱਚਿਆਂ ਦੇ ਕੋਲ ਦੇਖਣ ਦੇ ਵਿਕਲਪ ਆਉਂਦੇ ਹਨ ਤਾਂ ਉਹ ਵਾਕਈ ਮੇਰੇ ਕੰਮ ਦੇ ਬਾਰੇ ਨਹੀਂ ਜਾਣਦੇ।”
ਰਿਤੇਸ਼ ਨੇ ਇਸ ਗੱਲਬਾਤ ਵਿੱਚ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੱਚੇ ਨਹੀਂ ਜਾਣਦੇ ਕਿ ਉਹ ਸਟਾਰ ਹੈ ਜਾਂ ਕੋਈ ਮੰਨੀ-ਪ੍ਰਮੰਨੀ ਹਸਤੀ ਹੈ, ਉਹ ਕਹਿੰਦੇ ਹਨ, ‘‘ਮੇਰੇ ਬੱਚੇ ਅੱਜ ਵੀ ਨਹੀਂ ਜਾਣਦੇ ਕਿ ਪੈਪਰਾਜੀ ਤੇ ਫੈਨ ਮੇਰੀ ਫੋਟੋ ਕਿਉਂ ਖਿੱਚਦੇ ਹਨ। ਉਨ੍ਹਾਂ ਨੂੰ ਹਾਲੇ ਸਟਾਰਡਮ ਬਾਰੇ ਵਿੱਚ ਵੀ ਨਹੀਂ। ਫੇਮ ਸਿਰਫ ਟੈਮਪਰੇਰੀ ਹੈ। ਜਿਸ ਨੂੰ ਤੁਸੀਂ ਲੋਕਪ੍ਰਿਅਤਾ ਸਮਝਦੇ ਹੋ, ਉਹ ਮਹਿਜ਼ ਇੱਕ ਭਰਮ ਹੋ ਸਕਦਾ ਹੈ।”ਵਰਕਫਰੰਟ ਦੀ ਗੱਲ ਕਰੀਏ ਤਾਂ ਰਿਤੇਸ਼ ਦੇਸ਼ਮੁਖ ‘ਕਾਕੁਦਾ’, ‘ਵਿਸਫੋਟ’, ‘ਪਲਾਨ ਏ ਪਲਾਨ ਬੀ’ ਅਤੇ ‘ਮਿਸਟਰ ਮੰਮੀ’ ਫਿਲਮਾਂ ‘ਚ ਨਜ਼ਰ ਆਉਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ