Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਆਪਣਾ-ਆਪਣਾ, ਪਰਾਇਆ-ਪਰਾਇਆ

July 27, 2022 04:16 PM

-ਜਗਦੇਵ ਸ਼ਰਮਾ ਬੁਗਰਾ
ਧਰਤੀ ਉਤੇ ਮਨੁੱਖੀ ਨਸਲ ਸਮੇਤ ਸਾਰੀਆਂ ਨਸਲ ਦੀ ਆਪਣੀ ਨਸਲ ਵੱਲ ਇੱਕ ਮਿਕਨਾਤੀਸੀ ਖਿੱਚ ਹੁੰਦੀ ਹੈ। ਜੇ ਕਾਂ ਮਰ ਜਾਵੇ ਤਾਂ ਸੈਂਕੜੇ ਕਾਂਵਾਂ ਦਾ ਝੁੰਡ ਇਕੱਠਾ ਹੁੰਦਾ ਹੈ ਵਿਰਲਾਪ ਕਰਨ ਲਈ। ਨਹੁੰ-ਮਾਸ ਦਾ ਰਿਸ਼ਤਾ, ਆਪਣਾ ਮਾਰੂ ਛਾਵੇਂ ਸੁੱਟੂ ਆਦਿ ਗੱਲਾਂ ਐਵੇਂ ਹੀ ਨਹੀਂ ਕਹੀਆਂ ਗਈਆਂ। ਇਹ ਸੱਚਾਈ ਹੈ ਅਤੇ ਇਸ ਸੱਚਾਈ ਨੂੰ ਮੇਰੇ ਪਰਵਾਰ ਵਿੱਚ ਵਾਪਰੀ ਇੱਕ ਘਟਨਾ ਸਹੀ ਸਿੱਧ ਕਰਦੀ ਹੈ।
ਗੱਲ 2003 ਦੀ ਹੈ। ਜੂਨ ਦੀਆਂ ਛੁੱਟੀਆਂ ਦੌਰਾਨ ਮੈਂ ਅਤੇ ਮੇਰੇ ਪਰਵਾਰ ਨੇ ਹਰਿਦੁਆਰ ਤੀਰਥ ਇਸ਼ਨਾਨ ਕਰਨ ਦਾ ਜਾਣ ਦਾ ਮਨ ਬਣਾਇਆ। ਮੇਰੇ ਪਰਵਾਰ ਵਿੱਚ ਮੈਂ, ਮੇਰੀ ਜੀਵਨ ਸਾਥਣ, ਮੇਰੇ ਬੱਚੇ, ਮੇਰੀ ਨੂੰਹ, ਮੇਰੇ ਪੋਤਾ-ਪੋਤੀ ਅਤੇ ਮੇਰੇ ਮਾਤਾ ਜੀ ਸ਼ਾਮਲ ਸਨ। ਅਸੀਂ ਸਰਕਾਰੀ ਮਹਿਕਮੇ ਤੋਂ ਸੇਵਾਮੁਕਤ ਹੋ ਚੁੱਕੇ ਮੇਰੇ ਸਹੁਰਾ ਸਾਹਿਬ ਨੂੰ ਵੀ ਨਾਲ ਲਿਜਾਣ ਦੀ ਤਜਵੀਜ਼ ਰੱਖੀ, ਜੋ ਉਨ੍ਹਾਂ ਨੇ ਝੱਟ ਸਵੀਕਾਰ ਕਰ ਲਈ।
ਸਾਡੇ ਸ਼ਹਿਰ ਤੋਂ ਰੇਲ ਗੱਡੀ ਰਾਹੀਂ ਅੱਠ ਕੁ ਵਜੇ ਚੱਲ ਕੇ ਅਸੀਂ ਦੁਪਹਿਰ ਦੋ-ਢਾਈ ਵਜੇ ਹਰਿਦੁਆਰ ਪਹੁੰਚ ਗਏ। ਦੋ ਕੁ ਘੰਟੇ ਧਰਮਸ਼ਾਲਾ ਵਿੱਚ ਸੁਸਤਾਉਣ ਪਿੱਛੋਂ ਹਰਿ ਕੀ ਪੌੜੀ ਉੱਤੇ ਇਸ਼ਨਾਨ ਵਾਸਤੇ ਚਲੇ ਗਏ। ਵਾਪਸ ਆ ਕੇ ਰਾਤ ਦਾ ਖਾਣਾ ਖਾਧਾ ਅਤੇ ਸੌਂ ਗਏ। ਤਿੰਨ ਦਿਨ ਦਾ ਟੂਰ ਸੀ। ਅਗਲੇ ਦਿਨ ਸਵੇਰੇ ਹਰਿ ਕੀ ਪੌੜੀ ਤੋਂ ਨਹਾ ਕੇ ਰਿਸ਼ੀਕੇਸ਼ ਜਾਣ ਦਾ ਪ੍ਰੋਗਰਾਮ ਸੀ। ਸਭ ਜਾਣਦੇ ਹਨ ਕਿ ਸਵੇਰੇ ਨੌਂ ਦਸ ਵਜੇ ਅਤੇ ਸ਼ਾਮੀਂ ਪੰਜ-ਛੇ ਵਜੇ ਹਰਿ ਕੀ ਪੌੜੀ ਉਪਰ ਅੰਤਾਂ ਦੀ ਭੀੜ ਹੁੰਦੀ ਹੈ। ਸਵੇਰੇ ਨੌਂ ਵਜੇ ਨਾਸ਼ਤਾ ਕਰ ਕੇ ਅਸੀਂ ਹਰਿ ਕੀ ਪੌੜੀ ਨੂੰ ਚੱਲ ਪਏ, ਜੋ ਸਾਡੀ ਠਾਹਰ ਤੋਂ ਪੈਦਲ ਹੀ ਦਸ ਕੁ ਮਿੰਟ ਦਾ ਰਸਤਾ ਸੀ। ਸਾਰਿਆਂ ਨੂੰ ਖਾਸ ਤੌਰ ਉੱਤੇ ਬੱਚਿਆਂ, ਪਰਵਾਰ ਦੇ ਨਾਲ ਹੀ ਧਿਆਨ ਨਾਲ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਸਨ। ਹਰਿ ਕੀ ਪੌੜੀ ਉਪਰ ਨਹਾਉਣ ਦੀ ਤਿਆਰੀ ਕਰ ਰਹੇ ਸਾਂ, ਇਕਦਮ ਧਿਆਨ ਵਿੱਚ ਆਇਆ ਕਿ ਬੱਚਿਆਂ ਦੀ ਮਾਤਾ ਯਾਨੀ ਕਿ ਮੇਰੀ ਜੀਵਨ ਸਾਥਣ ਸਾਡੇ ਨਾਲ ਨਹੀਂ ਸੀ। ਸਾਰੇ ਇਧਰ-ਓਧਰ ਦੇਖਣ ਲੱਗੇ, ਪਰ ਕਿਧਰੇ ਨਜ਼ਰ ਨਹੀਂ ਆਈ। ਸਾਰੇ ਫਿਕਰਾਂ ਵਿੱਚ ਸਾਂ। ਇੱਕ ਕੁਝ ਕਹਿ ਰਿਹਾ ਅਤੇ ਦੂਸਰਾ ਕੁਝ।
ਜ਼ਰਾ ਦੇਖਣਾ ਤਾਰ ਕਿੱਥੇ ਅਤੇ ਕਿਵੇਂ ਕਿਵੇਂ ਖੜਕਦੀ ਹੈ।
‘‘ਉਹਦੇ ਡੁੱਬਰੀ ਦੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਨੇ। ਹੋਰ ਈ ਨਾ ਕੋਈ ਵਾਲੀਆਂ ਖਿੱਚ ਕੇ ਲੈ ਜਾਏ।”ਮੇਰੇ ਮਾਤਾ ਜੀ ਨੂੰ ਆਪਣੀ ਨੂੰਹ ਤੇ ਉਸ ਦੇ ਕੁੱਛੜ ਚੁੱਕੀ ਹੋਈ ਸਾਲ ਕੁ ਦੀ ਸਾਡੀ ਪੋਤੀ ਨਾਲੋਂ ਜ਼ਿਆਦਾ ਉਸ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਦਾ ਫਿਕਰ ਵੱਢ ਵੱਢ ਖਾ ਰਿਹਾ ਸੀ।
‘‘ਮੰਮੀ ਦੀ ਗੋਦੀ ਅੰਸ਼ਿਕਾ ਚੱਕੀ ਹੋਈ ਹੈ। ਭੀੜ ਵਿੱਚ ਕਿਤੇ ਅੰਸ਼ਿਕਾ ਉਨ੍ਹਾਂ ਦੇ ਹੱਥੋਂ ਨਾ ਛੁਟ ਜਾਵੇ ਅਤੇ ਡਿੱਗ ਪਵੇ। ਕਿਤੇ ਮੇਰੀ ਕੁੜੀ ਦੀ ਜਾਹ ਜਾਂਦੀ ਹੀ ਨਾ ਹੋ ਜਾਵੇ।”ਸਾਡੀ ਨੂੰਹ ਨੂੰ ਆਪਣੀ ਸੱਸ ਨਾਲੋਂ ਆਪਣੀ ਛੋਟੀ ਬੱਚੀ ਦਾ ਜ਼ਿਆਦਾ ਫਿਕਰ ਸੀ ਅਤੇ ਬੀ ਪੀ ਵਧਣ ਨਾਲ ਉਸ ਦਾ ਮੂੰਹ ਲਾਲ ਹੋਇਆ ਪਿਆ ਸੀ।
‘‘ਬੇਵਕੂਫ! ਅਨਪੜ੍ਹ! ਜ਼ਾਹਲ ਔਰਤ!! ਚੰਗਾ ਭਲਾ ਕਿਹਾ ਸੀ ਕਿ ਮੇਰੀ ਪੱਗ ਵਾਲੇ ਦੀ ਨਿਸ਼ਾਨੀ ਰੱਖੀ ਅਤੇ ਪਿੱਛੇ ਪਿੱਛੇ ਚਲੀ ਆਈਂ। ਐਨੀ ਅਕਲ ਕਿੱਥੇ?”ਮੈਂ ਮੇਰੇ ਸਹੁਰਾ ਸਾਹਿਬ ਵੱਲ ਪਿੱਠ ਕਰ ਕੇ ਜੋ ਵੀ ਮੂੰਹ ਵਿੱਚ ਆ ਰਿਹਾ ਸੀ ਬੋਲੀ ਜਾ ਰਿਹਾ ਸਾਂ। ਮੇਰਾ ਤਿਲਮਿਲਾਇਆ ਚਿਹਰਾ ਦੇਖ ਕੇ ਬੱਚੇ ਅੱਡ ਡੱਡਰਿਆਂ ਵਾਂਗ ਝਾਕ ਰਹੇ ਸਨ।
‘‘ਕੋਹੜਨ! ਪਤਾ ਨੂੰ ਕਿੱਧਰਲੰਘ ਗਈ। ਐਨੀ ਭੀੜ ਤੋਂ ਉਸ ਨੂੰ ਕਿਵੇਂ ਲੱਭਾਂਗੇ? ਗੰਗਾ ਅੱਡ ਕਿਨਾਰਿਓਂ ਉਪਰੋਂ ਉਛਲ ਉਛਲ ਕੇ ਵਗ ਰਹੀ ਹੈ। ਕਿਧਰੇ ਉਸ ਦਾ ਪੈਰ ਨਾ ਤਿਲਕ ਗਿਆ ਹੋਵੇ। ਉਸ ਦੇ ਗੋਦੀ ਤਾਂ ਕੁੜੀ ਵੀ ਚੁੱਕੀ ਹੋਈ ਹੈ। ਊਂ ਉਹ ਕਿਹੜਾ ਨਿਆਣੀ ਹੈ, ਆਪਣਾ ਆਪ ਤਾਂ ਸੰਭਾਲ ਹੀ ਸਕਦੀ ਏ।”ਇੰਝ ਕਹਿ ਮੇਰੇ ਸਹੁਰਾ ਸਾਹਿਬ ਆਪਣੇ ਆਪ ਨੂੰ ਤੇ ਸਾਨੂੰ ਧਰਵਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਨ੍ਹਾਂ ਦੇ ਮਨ ਵਿੱਚ ਭੈੜੇ ਭੈੜੇ ਖਿਆਲ ਆ ਰਹੇ ਸਨ। ਉਨ੍ਹਾਂ ਦੀਆਂ ਕੋਇਆਂ ਤੱਕ ਭਰੀਆਂ ਬੁੱਢੀਆਂ ਅੱਖਾਂ, ਉਨ੍ਹਾਂ ਦੇ ਮਨ ਦਾ ਅਸਲੀ ਦਰਦ ਬਿਆਨ ਕਰ ਰਹੀਆਂ ਸਨ। ਸ਼ਾਇਦ ਦੁਨੀਆ ਅਜਿਹੇ ਵਰਤਾਰੇ ਤੋਂ ਹੀ ਕਹਾਵਤ ‘ਆਪਣਾ ਆਪਣਾ, ਪਰਾਇਆ ਪਰਾਇਆ' ਹੋਂਦ ਵਿੱਚ ਆਈ ਹੋਵੇ।
ਥੋੜ੍ਹੀ ਦੇਰ ਬਾਅਦ ਅਸੀਂ ਅਨਾਊਂਸਮੈਂਟ ਵਾਲੇ ਸਪੀਕਰ ਤੋਂ ਬੁਲਵਾਇਆ ਅਤੇ ਅਨਾਊਂਸ ਵਾਲਿਆਂ ਦੇ ਦਫਤਰ ਵਿੱਚ ਪਹੁੰਚਣ ਦੀ ਹਦਾਇਤ ਕੀਤੀ। ਪੰਜ ਕੁ ਮਿੰਟਾਂ ਪਿੱਛੋਂ ਸਾਨੂੰ ਉਹ ਬੱਚੀ ਸਣੇ ਦਿਖਾਈ ਦਿੱਤੀ। ਸਾਰਿਆਂ ਦੇ ਸਾਹ ਵਿੱਚ ਸਾਹ ਆਇਆ। ਸਾਡੇ ਪੁੱਛਣ ਉੱਤੇ ਉਸ ਨੇ ਦੱਸਿਆ, ‘‘ਮੈਂ ਤੁਹਾਡੇ ਕਹੇ ਮੁਤਾਬਕ ਤੁਹਾਡੀ ਪੱਗ ਦੀ ਨਿਸ਼ਾਨੀ ਰੱਖ ਹੀ ਚੱਲ ਰਹੀ ਸੀ। ਉਹ ਕੁਦਰਤੀ ਜਦੋਂ ਉਸ ਪੱਗ ਵਾਲੇ ਭਾਈ ਨੇ ਪਿੱਛੇ ਮੁੜ ਕੇ ਦੇਖਿਆ, ਦੇਖਦਿਆਂ ਹੀ ਮੇਰੇ ਤਾਂ ਖਾਨਿਓਂ ਗਈ ਕਿ ਉਹ ਤੁਸੀਂ ਨਹੀਂ, ਤੁਹਾਡੇ ਵਰਗੀ ਪੱਗ ਬੰਨ੍ਹੀ ਕੋਈ ਹੋਰ ਸੀ।”
ਉਹ ਵਿਚਾਰੀ ਆਪਣੇ ਥਾਂ ਸੱਚੀ ਸੀ।‘‘ਜਾਨ ਬਚੀ ਤੋਂ ਲਾਖੋਂ ਪਾਏ, ਲੋਟ ਕੇ ਬੁੱਧੂ ਘਰ ਨੂੰ ਆਏ।” ਮਾਹੌਲ ਨੂੰ ਥੋੜ੍ਹਾ ਖੁਸ਼ਗਵਾਰ ਬਣਾਉਣ ਲਈ ਮੈਂ ਕਿਹਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’