Welcome to Canadian Punjabi Post
Follow us on

29

March 2024
 
ਕੈਨੇਡਾ

ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਚਰਚ ਵੱਲੋਂ ਨਿਭਾਈ ਭੂਮਿਕਾ ਲਈ ਪੋਪ ਨੇ ਮੰਗੀ ਮੁਆਫੀ

July 25, 2022 11:20 PM

ਐਡਮੰਟਨ, 25 ਜੁਲਾਈ (ਪੋਸਟ ਬਿਊਰੋ) : ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਰੋਮਨ ਕੈਥੋਲਿਕ ਚਰਚ ਵੱਲੋਂ ਨਿਭਾਈ ਗਈ ਭੂਮਿਕਾ ਲਈ ਪੋਪ ਫਰਾਂਸਿਸ ਵੱਲੋਂ ਡੂੰਘੇ ਦਰਦ ਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ ਗਿਆ।ਉਨ੍ਹਾਂ ਆਖਿਆ ਕਿ ਇਹ ਸੱਭ ਦੁਖਦਾਈ ਰਿਹਾ।
ਉਨ੍ਹਾਂ ਆਖਿਆ ਕਿ ਸੱਤਾ ਦੀ ਬਸਤੀਵਾਦੀ ਸੋਚ, ਜਿਸ ਦਾ ਕਈ ਇਸਾਈਆਂ ਵੱਲੋਂ ਸਮਰਥਨ ਕੀਤਾ ਗਿਆ ਤੇ ਜਿਸ ਕਾਰਨ ਮੂਲਵਾਸੀ ਲੋਕਾਂ ਨੂੰ ਦਬਾਇਆ ਗਿਆ, ਲਈ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਆਖਿਆ ਕਿ ਚਰਚ ਦੇ ਕਈ ਮੈਂਬਰਾਂ ਤੇ ਧਾਰਮਿਕ ਕਮਿਊਨਿਟੀਜ਼ ਵੱਲੋਂ ਇਸ ਤਰ੍ਹਾਂ ਦੀ ਸੋਚ ਲਈ ਸਹਿਯੋਗ ਦੇਣ ਵਾਲਿਆਂ ਬਦਲੇ ਉਹ ਮੁਆਫੀ ਮੰਗਦੇ ਹਨ।
ਪੋਪ ਵੱਲੋਂ ਇੰਡੀਜੀਨਸ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਜ਼ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਹ ਇਤਿਹਾਸਕ ਮੁਆਫੀ ਉਸ ਸਮੇਂ ਮੰਗੀ ਗਈ ਜਦੋਂ ਉਨ੍ਹਾਂ ਸੋਮਵਾਰ ਨੂੰ ਐਡਮੰਟਨ ਦੇ ਦੱਖਣ ਵੱਲ ਮਾਸਕਵਾਸਿਸ ਅਲਬਰਟਾ ਵਿੱਚ ਅਰਮੀਨੇਸਕਿਨ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਪੁਰਾਣੀ ਸਾਈਟ ਉੱਤੇ ਫਰਸਟ ਨੇਸ਼ਨਜ਼, ਇਨੁਇਟ ਤੇ ਮੈਟਿਸ ਲੋਕਾਂ ਨਾਲ ਮੁਲਾਕਾਤ ਕੀਤੀ। ਪੋਪ ਨੇ ਆਖਿਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਨੇ ਨਾ ਸਿਰਫ ਮੂਲਵਾਸੀ ਲੋਕਾਂ ਦੀਆਂ ਭਾਸ਼ਾਵਾਂ ਤੇ ਸੱਭਿਆਚਾਰ ਨੂੰ ਦਬਾਉਣ ਦੀ ਹੀ ਕੋਸਿ਼ਸ਼ ਕੀਤੀ ਸਗੋਂ ਇਨ੍ਹਾਂ ਮੂਲਵਾਸੀ ਲੋਕਾਂ ਨੂੰ ਅਜਿਹੇ ਜ਼ਖ਼ਮ ਦਿੱਤੇ ਜਿਹੜੇ ਅਜੇ ਵੀ ਤਾਜ਼ਾ ਹਨ ਤੇ ਜਿਨ੍ਹਾਂ ਦਾ ਦਰਦ ਅੱਜ ਵੀ ਮਹਿਸੂਸ ਹੁੰਦਾ ਹੈ।
ਉਨ੍ਹਾਂ ਆਖਿਆ ਕਿ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਮੂਲਵਾਸੀ ਲੋਕਾਂ ਲਈ ਤਬਾਹਕੁੰਨ ਸੀ ਤੇ ਬੱਜਰ ਗਲਤੀ ਸੀ।ਪੋਪ ਨੇ ਆਖਿਆ ਕਿ ਮੂਲਵਾਸੀ ਲੋਕਾਂ ਖਿਲਾਫ ਕਈ ਇਸਾਈਆਂ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਵਧੀਕੀਆਂ ਲਈ ਉਹ ਮੁਆਫੀ ਮੰਗਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇੰਡੀਜੀਨਸ ਲੋਕਾਂ ਨਾਲ ਸੁਲ੍ਹਾ ਕਰਨ ਦੇ ਇਰਾਦੇ ਨਾਲ ਪੋਪ ਫਰਾਂਸਿਸ ਛੇ ਰੋਜ਼ਾ ਦੌਰੇ ਉੱਤੇ ਐਤਵਾਰ ਨੂੰ ਕੈਨੇਡਾ ਪਹੁੰਚੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼