Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਭਾਰਤ ਦੇ ਨਵੇਂ ਰਾਸ਼ਟਰਪਤੀ ਦਰੋਪਦੀ ਮੁਰਮੂ

July 25, 2022 03:14 PM

-ਭੁਪਿੰਦਰ ਸਿੰਘ ਮਾਨ
ਦਰੋਪਦੀ ਮੁਰਮੂ ਭਾਰਤ ਦੀ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਆਦਿਵਾਸੀ ਅਤੇ ਦੂਜੀ ਮਹਿਲਾ ਹੋਵੇਗੀ। ਭਾਰਤੀ ਰਾਸ਼ਟਰਪਤੀ ਦੀ ਚੋਣ 18 ਜੁਲਾਈ 2022 ਨੂੰ 99.14 ਫੀਸਦੀ ਵੋਟਰਾਂ ਨਾਲ ਹੋਈ ਹੈ। ਕਬਾਇਲੀ ਪਰਵਾਰ ਨਾਲ ਸੰਬੰਧਤ ਦਰੋਪਦੀ ਮੁਰਮੂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ 2015 ਅਤੇ 2021 ਦੌਰਾਨ ਝਾਰਖੰਡ ਦੇ ਨੌਵੇਂ ਗਵਰਨਰ ਵਜੋਂ ਸੇਵਾ ਨਿਭਾਈ ਸੀ। ਅੱਜ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਹ ਅੱਜ ਤੱਕ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਅਤੇ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੇ ਪਹਿਲੇ ਰਾਸ਼ਟਰਪਤੀ ਹਨ।
ਦਰੋਪਦੀ ਮੁਰਮੂ ਦਾ ਜਨਮ 20 ਜੂਨ 1958 ਨੂੰ ਉੜੀਸਾ ਦੇ ਮਯੂਰਭੰਜ ਜ਼ਿਲੇ ਦੇ ਵਾਸੀ ਬਿਰਾਂਚੀ ਨਰਾਇਣ ਟੁਡੂ ਦੇ ਘਰ ਰਾਇਰੰਗਪੁਰ ਦੇ ਬੈਦਾਪੋਸੀ ਖੇਤਰ ਵਿੱਚ ਇੱਕ ਸੰਥਾਲੀ ਆਦਿਵਾਸੀ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਤੇ ਦਾਦਾ ਦੋਵੇਂ ਪੰਚਾਇਤੀ ਰਾਜ ਪ੍ਰਣਾਲੀ ਹੇਠ ਸਰਪੰਚ ਬਣਦੇ ਰਹੇ। ਇਸੇ ਲਈ ਸਿਆਸਤ ਦੀ ਗੁੜ੍ਹਤੀ ਉਨ੍ਹਾਂ ਨੂੰ ਬਚਪਨ ਵਿੱਚ ਹੀ ਮਿਲੀ। ਉਨ੍ਹਾਂ ਦੇ ਪਿਤਾ ਨਰਾਇਣ ਟੁਡੂ ਨੇ ਉਨ੍ਹਾਂ ਦੀ ਵਿਦਅਿਾ ਉਪਰ ਖਾਸ ਧਿਆਨ ਦਿੱਤਾ। ਉਨ੍ਹਾਂ ਨੇ ਰਮਾ ਦੇਵੀ ਮਹਿਲਾ ਕਾਲਜ ਤੋਂ ਆਰਟਸ ਦੀ ਗਰੈਜੂਏਸ਼ਨ ਕੀਤੀ। ਮਗਰੋਂ ਅਧਿਆਪਨ ਦਾ ਕੋਰਸ ਕੀਤਾ। ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਕੂਲ ਟੀਚਰ ਵਜੋਂ ਸ਼ੁਰੂਆਤ ਕੀਤੀ। ਉਨ੍ਹਾਂ ਨੇ ਔਰਬਿੰਦੋ ਇੰਟੈਗਰਲ ਐਜੂਕੇਸਨ ਐਂਡ ਰਿਸਰਚ ਇੰਸਟੀਚਿਊਟ, ਰਾਇਰੰਗਪੁਰ ਵਿੱਚ ਸਹਾਇਕ ਪ੍ਰੋਫੈਸਰ ਅਤੇ ਉੜੀਸਾ ਸਰਕਾਰ ਦੇ ਸਿੰਚਾਈ ਵਿਭਾਗ ਵਿੱਚ ਜੂਨੀਅਰ ਸਹਾਇਕ ਵਜੋਂ ਕੰਮ ਵੀ ਕੀਤਾ।ਉਨ੍ਹਾਂ ਦਾ ਵਿਆਹ ਬੈਂਕ ਮੁਲਾਜ਼ਮ ਸ਼ਿਆਮ ਚਰਨ ਮੁਰਮੂ ਨਾਲ ਹੋਇਆ ਜਿਸ ਦੀ 2014 ਵਿੱਚ ਮੌਤ ਹੋ ਗਈ। ਇਸ ਜੋੜੇ ਦੇ ਦੋ ਪੁੱਤਰ ਸਨ, ਜੋ ਦੋਵੇਂ ਮਰ ਚੁੱਕੇ ਹਨ ਅਤੇ ਇੱਕ ਧੀ ਹੈ। ਉਨ੍ਹਾਂ ਉੱਤੇ ਦੁੱਖਾਂ ਦੇ ਪਹਾੜ ਟੁੱਟਦੇ ਰਹੇ। ਉਨ੍ਹਾਂ ਨੇ 2009 ਤੋਂ 2015 ਤੱਕ ਸੱਤ ਸਾਲਾਂ ਦੇ ਅਰਸੇ ਵਿੱਚ ਆਪਣੇ ਪਤੀ, ਦੋ ਪੁੱਤਰਾਂ, ਮਾਂ ਅਤੇ ਇੱਕ ਭਰਾ ਨੂੰ ਗੁਆ ਦਿੱਤਾ।
ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਮੁਰਮੂ 1997 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਤੇ ਰਾਇਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਚੁਣੇ ਗਏ। ਮੁਰਮੂ 2000 ਵਿੱਚ ਰਾਏਰੰਗਪੁਰ ਨਗਰ ਪੰਚਾਇਤ ਦੇ ਚੇਅਰਪਰਸਨ ਬਣੇ। ਫਿਰ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਬਾਇਲੀ ਨੇਤਾ ਵਜੋਂ ਉਨ੍ਹਾਂ ਚੰਗੀ ਛਾਪ ਛੱਡੀ। ਉਨ੍ਹਾਂ ਦੀਆਂ ਸੇਵਾਵਾਂ ਦੇਖ ਕੇ ਉਨ੍ਹਾਂ ਨੂੰ ਐਮ ਐਲ ਏ ਦੀ ਟਿਕਟ ਦਿੱਤੀ ਗਈ। ਉੜੀਸਾ ਵਿੱਚ ਬੀ ਜੇ ਪੀ ਅਤੇ ਬੀਜੂ ਜਨਤਾ ਦਲ ਗੱਠਜੋੜ ਸਰਕਾਰ ਵੇਲੇ ਉਨ੍ਹਾਂ ਨੇ ਵੱਖ-ਵੱਖ ਸਮੇਂ ਵਣਜ ਅਤੇ ਆਵਾਜਾਈ ਲਈ ਸੁਤੰਤਰ ਚਾਰਜ ਵਾਲੀ ਰਾਜ ਮੰਤਰੀ, ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਕਾਸ ਮੰਤਰੀ ਦੇ ਤੌਰ ਉੱਤੇ ਆਪਣੀਆਂ ਸੇਵਾਵਾਂ ਦਿੱਤੀਆਂ।
ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਕਾਰਨ 2015 ਵਿੱਚ ਝਾਰਖੰਡ ਦੀ ਪਹਿਲੀ ਮਹਿਲਾ ਗਵਰਨਰ ਨਿਯੁਕਤ ਕੀਤਾ। ਇੱਕ ਮਾਮਲਾ ਪਥਲਗੜ੍ਹੀ ਦਾ ਵਿਰੋਧ ਕਰਨਾ ਸੀ ਜਿਸ ਵਿੱਚ ਦਰੋਪਦੀ ਮੁਰਮੂ ਨੇ ਕਬਾਇਲੀ ਲੋਕਾਂ ਦੀ ਹਮਾਇਤ ਕਰਨ ਦੀ ਥਾਂ ਸਰਕਾਰੀ ਪੱਖ ਨੂੰ ਪਹਿਲ ਦਿੱਤੀ ਸੀ। ਛੋਟਾਨਾਗਪੁਰ ਕਿਰਾਏਦਾਰੀ ਐਕਟ ਅਤੇ ਸੰਥਾਲ ਪਰਗਨਾ ਕਿਰਾਏਦਾਰੀ ਐਕਟ ਦੋ ਮੂਲ ਕਾਨੂੰਨਾਂ ਨੇ ਕਬਾਇਲੀ ਭਾਈਚਾਰਿਆਂ ਦੇ ਉਨ੍ਹਾਂ ਦੇ ਜ਼ਮੀਨ ਉੱਤੇ ਅਧਿਕਾਰ ਦੀ ਰਾਖੀ ਕੀਤੀ ਸੀ। ਮੌਜੂਦਾ ਕਾਨੂੰਨਾਂ ਅਨੁਸਾਰ ਜ਼ਮੀਨ ਦਾ ਲੈਣ-ਦੇਣ ਸਿਰਫ ਆਦਿਵਾਸੀਆਂ ਵਿਚਕਾਰ ਹੀ ਹੋ ਸਕਦਾ ਸੀ। ਨਵੀਆਂ ਸੋਧਾਂ ਨੇ ਆਦਿਵਾਸੀਆਂ ਨੂੰ ਸਰਕਾਰ ਨੂੰ ਕਬਾਇਲੀ ਜ਼ਮੀਨ ਦੀ ਵਪਾਰਕ ਵਰਤੋਂ ਕਰਨ ਤੇ ਆਦਿਵਾਸੀਆਂ ਦੀ ਜ਼ਮੀਨ ਨੂੰ ਲੀਜ਼ ਉੱਤੇ ਲੈਣ ਦਾ ਅਧਿਕਾਰ ਦਿੱਤਾ ਹੈ। ਮੌਜੂਦਾ ਕਾਨੂੰਨ ਵਿੱਚ ਸੋਧ ਕਰਨ ਵਾਲੇ ਪ੍ਰਸਤਾਵਿਤ ਬਿੱਲ ਨੂੰ ਝਾਰਖੰਡ ਵਿਧਾਨ ਸਭਾ ਨੇ ਮਨਜ਼ੂਰੀ ਦਿੱਤੀ ਸੀ। ਕਬਾਇਲੀ ਲੋਕਾਂ ਨੇ ਪ੍ਰਸਤਾਵਿਤ ਕਾਨੂੰਨ ਉੱਤੇ ਸਖਤ ਇਤਰਾਜ਼ ਪ੍ਰਗਟਾਇਆ ਸੀ। ਪਥਲਗੜ੍ਹੀ ਵਿਦਰੋਹ ਦੌਰਾਨ, ਕਿਰਾਏਦਾਰੀ ਕਾਨੂੰਨਾਂ ਵਿੱਚ ਪ੍ਰਸਤਾਵਿਤ ਸੋਧਾਂ ਵਿਰੁੱਧ ਵਿਰੋਧ-ਪ੍ਰਦਰਸ਼ਨ ਕੀਤੇ ਗਏ ਸਨ। ਇੱਕ ਘਟਨਾ ਵਿੱਚ ਵਿਰੋਧ ਹਿੰਸਕ ਹੋ ਗਿਆ। ਪੁਲਸ ਨੇ ਕਬਾਇਲੀਆਂ ਉੱਤੇ ਹਿੰਸਕ ਕਾਰਵਾਈ ਦਾ ਜਵਾਬ ਦਿੱਤਾ ਸੀ ਜਿਸ ਕਾਰਨ ਇੱਕ ਕਬਾਇਲੀ ਵਿਅਕਤੀ ਦੀ ਮੌਤ ਹੋ ਗਈ ਸੀ। ਕਬਾਇਲੀ ਅਧਿਕਾਰ ਕਾਰਕੁਨ ਫਾਦਰ ਸਟੈਨ ਸਵਾਮੀ ਸਮੇਤ 200 ਤੋਂ ਵੱਧ ਲੋਕਾਂ ਵਿਰੁੱਧ ਅਪਰਾਧਕ ਕੇਸ ਦਰਜ ਕੀਤੇ ਗਏ ਸਨ। ਮੁਰਮੂ ਨੇ ਅੰਦੋਲਨ ਦੌਰਾਨ ਆਦਿਵਾਸੀਆਂ ਵਿਰੁੱਧ ਪੁਲਸ ਹਮਲੇ ਉੱਤੇ ਨਰਮ ਰੁਖ਼ ਦੀ ਆਲੋਚਨਾ ਕੀਤੀ ਗਈ ਸੀ। ਇਸ ਬਿੱਲ ਵਿੱਚ ਸੋਧਾਂ ਵਿਰੁੱਧ ਮੁਰਮੂ ਨੂੰ ਕੱਲ 192 ਮੈਮੋਰੰਡਮ ਮਿਲੇ ਸਨ। ਵਿਰੋਧੀ ਪਾਰਟੀਆਂ ਝਾਰਖੰਡ ਮੁਕਤੀ ਮੋਰਚਾ, ਕਾਂਗਰਸ, ਝਾਰਖੰਡ ਵਿਕਾਸ ਮੋਰਚਾ ਅਤੇ ਹੋਰਾਂ ਨੇ ਬਿੱਲ ਵਿਰੁੱਧ ਤਿੱਖਾ ਦਬਾਅ ਪਾਇਆ ਸੀ। ਚੌਵੀ ਮਈ 2017 ਨੂੰ ਮੁਰਮੂ ਨੇ ਪਿੱਛੇ ਹਟਦਿਆਂ ਬਿੱਲਾਂ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਜ ਸਰਕਾਰ ਨੂੰ ਮਿਲੇ ਮੈਮੋਰੰਡਮ ਦੇ ਨਲਾ ਬਿੱਲ ਵਾਪਸ ਕਰ ਦਿੱਤਾ। ਬਿੱਲ ਨੂੰ ਬਾਅਦ ਵਿੱਚ ਅਗਸਤ 2017 ਵਿੱਚ ਵਾਪਸ ਲੈ ਲਿਆ ਗਿਆ ਸੀ।
ਇਸ ਵਰ੍ਹੇ ਜੂਨ ਵਿੱਚ ਭਾਜਪਾ ਨੇ 2022 ਦੀਆਂ ਰਾਸ਼ਟਰਪਤੀ ਚੋਣਾਂ ਲਈ ਐਨ ਡੀ ਏ ਉਮੀਦਵਾਰ ਵਜੋਂ ਮੁਰਮੂ ਨੂੰ ਮੈਦਾਨ ਵਿੱਚ ਉਤਾਰਿਆ। ਵਿਰੋਧੀ ਪਾਰਟੀਆਂ ਨੇ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਸੀ। ਆਪਣੀ ਚੋਣ ਮੁਹਿੰਮ ਵੇਲੇ ਮੁਰਮੂ ਨੇ ਆਪਣੀ ਉਮੀਦਵਾਰੀ ਦਾ ਸਮਰਥਨ ਮੰਗਣ ਲਈ ਵੱਖ-ਵੱਖ ਰਾਜਾਂ ਦਾ ਦੌਰਾ ਕੀਤਾ। ਕਈ ਵਿਰੋਧੀ ਪਾਰਟੀਆਂ ਜਿਵੇਂ ਜੇ ਐੱਮ ਐੱਮ, ਅਕਾਲੀ ਦਲ, ਬਸਪਾ, ਸ਼ਿਵ ਸੈਨਾ ਨੇ ਪੋਲਿੰਗ ਤੋਂ ਪਹਿਲਾਂ ਮੁਰਮੂ ਦੀ ਉਮੀਦਵਾਰੀ ਲਈ ਸਮਰਥਨ ਦਾ ਐਲਾਨ ਕੀਤਾ ਸੀ। ਇੱਕੀ ਜੁਲਾਈ ਨੂੰ ਮੁਰਮੂ ਨੇ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਨੂੰ 28 ਵਿੱਚੋਂ 21 ਰਾਜਾਂ ਵਿੱਚ 676,803 ਇਲੈਕਟੋਰਲ ਵੋਟਾਂ (ਕੁੱਲ ਦਾ 64.03 ਫੀਸਦੀ) ਨਾਲ ਹਰਾ ਕੇ ਬਹੁਮਤ ਹਾਸਲ ਕੀਤਾ। ਦਰੋਪਦੀ ਮੁਰਮੂ 2027 ਤੱਕ ਭਾਰਤ ਦੇ ਪਹਿਲੇ ਨਾਗਰਿਕ ਦੇ ਤੌਰ ਉੱਤੇ ਦੇਸ਼ ਦੀ ਅਗਵਾਈ ਕਰਨਗੇ। ਪਹਿਲੇ ਕਬਾਇਲੀ ਰਾਸ਼ਟਰਪਤੀ ਹੋਣ ਦੇ ਨਾਤੇ ਉਨ੍ਹਾਂ ਤੋਂ ਦੇਸ਼ ਵਾਸੀਆਂ ਨੂੰ ਬਹੁਤ ਆਸਾਂ ਹੋਣਗੀਆਂ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰ ਕੇ ਕੁਝ ਨਵੇਂ ਦਿਸਹੱਦੇ ਸਿਰਜਣਗੇ ਜਾਂ ਪਹਿਲਾਂ ਵਾਲੀ ਰਵਾਇਤ ਅਨੁਸਾਰ ਹੀ ਚੱਲਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’