Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਟੋਰਾਂਟੋ/ਜੀਟੀਏ

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਲਾਇਆ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਟੂਰ

June 30, 2022 05:02 PM

SUBHEAD)

ਬਰੈਂਪਟਨ, (ਡਾ. ਝੰਡ) - ਬਰੈਂਪਟਨ ਵਿਚ ਪਿਛਲੇ ਦਸਾਂ ਸਾਲ ਤੋਂ ਵਿਚਰ ਰਹੀ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ 25 ਜੂਨ ਨੂੰ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਫ਼ੈਰੀ 'ਤੇ ਟੂਰ ਲਾਇਆ। '30,000 ਆਈਲੈਂਡ ਕੂਈਨ ਕਰੂਜ਼ ਲਾਈਨ' ਉੱਪਰ ਬਾਅਦ ਦੁਪਹਿਰ ਇਕ ਵਜੇ ਤੋਂ ਚਾਰ ਵਜੇ ਤੱਕ ਤਿੰਨ ਘੰਟੇ ਲੰਮੀ ਦਿਲਚਸਪ ਰਾਈਡ ਦਾ ਅਨੰਦ ਮਾਨਣ ਤੋਂ ਬਾਅਦ ਨੇੜੇ ਹੀ ਇਕ ਪਾਰਕ ਵਿਚ ਜਾ ਮੁਕਾਮ ਕੀਤਾ ਅਤੇ ਉੱਥੇ ਹੰਢੇ-ਵਰਤੇ ਕੁੱਕ ਰਜਿੰਦਰ 'ਰਾਜੂ' ਦੀ ਅਗਵਾਈ ਵਿਚ ਖ਼ੁਦ ਤਾਜ਼ਾ ਖਾਣਾ ਤਿਆਰ ਕਰਕੇ ਸਾਰਿਆਂ ਮਿਲ ਕੇ ਛਕਿਆ। ਇਸ ਤਰ੍ਹਾਂ ਇਸ ਕਲੱਬ ਦਾ ਇਹ ਟੂਰ ਅਤੇ ਪਿਕਨਿਕ 'ਟੂ-ਇਨ-ਵੰਨ' ਹੋ ਗਏ ਜਿਸ ਨੂੰ ਸਾਰੇ ਮੈਂਬਰਾਂ ਨੇ ਖ਼ੂਬ ਮਾਣਿਆਂ। ਕਲੱਬ ਦੇ ਮੈਂਬਰਾਂ ਦੀ ਗ਼ੁਜ਼ਾਰਿਸ਼ 'ਤੇ ਬਰੈਂਪਟਨ ਦੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਸ. ਜੰਗੀਰ ਸਿੰਘ ਸੈਂਹਬੀ ਅਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਇਸ ਟੂਰ-ਕਮ-ਪਿਕਨਿਕ ਵਿਚ 'ਸਪੈਸ਼ਲ਼ ਇਨਵਾਈਟੀਜ਼' ਵਜੋਂ ਸ਼ਾਮਲ ਹੋਏ।


ਕਲੱਬ ਦੇ ਮੈਂਬਰ ਸਵੇਰੇ 8.30 ਵਜੇ ਤੱਕ ਏਅਰਪੋਰਟ ਰੋਡ ਤੇ ਕੰਟਰੀਸਾਈਡ ਡਰਾਈਵ ਵਾਲੇ ਪਲਾਜ਼ੇ ਦੀ ਪਾਰਕਿੰਗ ਵਿਚ ਇਕੱਠੇ ਹੋ ਗਏ ਜਿੱਥੇ ਸਕੂਲ ਬੱਸ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਖਾਣ-ਪੀਣ ਦੀਆਂ ਵਸਤਾਂ, ਪਾਣੀ ਦੇ ਕਰੇਟ, ਸਾਫ਼ਟ-ਡਰਿੰਕਸ ਤੇ ਹੋਰ 'ਸਾਜ਼ੋ-ਸਮਾਨ' ਬੱਸ ਟਿਕਾਉਣ ਤੋਂ ਬਾਅਦ ਸਾਰੇ ਮੈਂਬਰ ਬੱਸ ਦੇ ਅੱਗੇ ਗਰੁੱਪ-ਫ਼ੋਟੋ ਲਈ ਜੁੜ ਗਏ ਅਤੇ ਫਿਰ ਜਲਦੀ ਹੀ ਉਹ ਬੱਸ ਵਿਚ ਸਵਾਰ ਹੋ ਗਏ। ਇਸ ਤਰ੍ਹਾਂ ਠੀਕ ਪੌਣੇ ਨੋਂ ਵਜੇ ਬੱਸ ਆਪਣੀ ਮੰਜਿ਼ਲ ਵੱਲ ਰਵਾਨਾ ਹੋ ਗਈ। ਬੈਰੀ ਅਤੇ ਉਸ ਤੋਂ ਅੱਗੇ ਪੈਰੀ ਸਾਊਡ ਨੂੰ ਜਾਣ ਵਾਲੇ ਹਾਈਵੇਅ ਨੰਬਰ 400 ਦੇ ਦੋਵੇਂਂ ਪਾਸੇ ਸਾਰੇ ਹਰੇ-ਭਰੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈਂਦੇ ਗਏ। ਬੈਰੀ ਤੋਂ ਅੱਗੇ ਜਾ ਕੇ ਸਾਢੇ ਕੁ ਦਸ ਵਜੇ ਜਦੋਂ ਸਾਰਿਆਂ ਨੂੰ ਕੁਝ ਭੁੱਖ ਮਹਿਸੂਸ ਹੋਣ ਲੱਗੀ ਤਾਂ ਕਲੱਬ ਦੇ ਵਾਲੰਟੀਅਰ ਜੀਤ ਨੇ ਹਰ ਵਾਰ ਦੀ ਤਰ੍ਹਾਂ ਕੁਲਵੰਤ ਧਾਲੀਵਾਲ ਦੇ 'ਸੱਬ ਰੈੱਸਟੋਰੈਂਟ' ਤੋਂ ਆਏ ਹੋਏ 'ਸੱਬ' ਸੱਭਨਾਂ ਨੂੰ ਵਰਤਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੇ ਨਾਲ ਹੀ 'ਸਾਫ਼ਟ ਡਰਿੰਕਸ' ਵੀ ਚੱਲ ਪਈਆਂ। ਸਵਾ ਬਾਰਾਂ ਵਜੇ ਬੱਸ ਪੈਰੀ ਸਾਊਂਡ ਫ਼ੈਰੀ ਸਟੇਸ਼ਨ ਦੇ ਸਾਹਮਣੇ ਵਾਲੀ ਪਾਰਕਿੰਗ ਵਿਚ ਜਾ ਖੜੀ ਹੋਈ। ਜੰਗੀਰ ਸਿੰਘ ਸੈਂਹਬੀ ਜਿਨ੍ਹਾਂ ਨੇ ਇਸ ਟੂਰ ਦੇ ਲਈ ਬੱਸ ਅਤੇ ਫ਼ੈਰੀ ਦੀਆਂ ਟਿਕਟਾਂ ਦੀ ਅਗਾਊਂ-ਬੁਕਿੰਗ ਕਰਵਾਉਣ ਵਿਚ ਕਲੱਬ ਦੀ ਮਦਦ ਕੀਤੀ ਸੀ, ਦੇ ਨਾਲ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਫ਼ੈਰੀ ਦੀਆਂ ਟਿਕਟਾਂ ਲੈਣ ਚਲੇ ਗਏ ਅਤੇ ਬਾਕੀ ਮੈਂਬਰ ਛੋਟੇ-ਛੋਟੇ ਗਰੁੱਪਾਂ ਵਿਚ ਰੁੱਖਾਂ ਦੀ ਛਾਂ ਹੇਠ ਖੜੇ ਆਪਸੀ ਗੱਪ-ਸ਼ੱਪ ਵਿਚ ਰੁੱਝ ਗਏ।


ਠੀਕ ਇਕ ਵਜੇ '30000 ਕੁਈਨ ਫ਼ੈਰੀ ਕਰੂਜ਼' ਜਿਸ ਵਿਚ ਇਕ ਸਮੇਂ 200 ਯਾਤਰੀਆਂ ਦੇ ਬੈਠਣ ਦੀ ਜਗ੍ਹਾ ਸੀ, ਦੇ ਕੈਪਟਨ ਨੇ ਹੂਟਰ ਦੀ ਲੰਮੀ ਆਵਾਜ਼ ਨਾਲ ਇਸ ਨੂੰ ਪੈਰੀ ਸਾਊਂਡ ਲੇਕ ਦੇ ਡੂੰਘੇ ਪਾਣੀ ਵਿਚ ਠੇਲ੍ਹ ਲਿਆ। ਰਸਤੇ ਵਿਚ ਉਹ ਵੱਖ-ਵੱਖ ਟਾਪੂਆਂ ਜਿਨ੍ਹਾਂ ਦੇ ਨਾਂ ਵੱਖ-ਵੱਖ ਮਸ਼ਹੂਰ ਵਿਅੱਕਤੀਆਂ ਅਤੇ ਥਾਵਾਂ ਦੇ ਨਾਂ 'ਤੇ ਰੱਖੇ ਹੋਏ ਸਨ, ਬਾਰੇ ਦਿਲਚਸਪ ਜਾਣਕਾਰੀ ਦਿੰਦਾ ਹੋਇਆ ਇਸ ਨੂੰ ਅੱਗੇ ਤੋਰੀ ਗਿਆ। ਇਕ ਥਾਂ 'ਤੇ ਬਣੇ ਪੁਰਾਣੇ ਅਧੂਰੇ ਜਿਹੇ ਜਾਪਦੇ ਪੁਲ਼ ਬਾਰੇ ਉਸ ਨੇ ਦੱਸਿਆ ਕਿ ਇਹ ਪੁਲ਼ ਡੇਢ ਸੌ ਸਾਲ ਤੋਂ ਵੱਧ ਪੁਰਾਣਾ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਫ਼ੈਰੀਆਂ ਜਾਂ ਹੋਰ ਛੋਟੇ ਜਹਾਜਾਂ਼ ਦੇ ਲੰਘਣ ਸਮੇਂ ਇਸ ਦਾ ਵਿਚਕਾਰਲਾ ਹਿੱਸਾ ਦੂਸਰੀ ਦਿਸ਼ਾ ਵੱਲ ਬਿਲਕੁਲ 90 ਡਿਗਰੀ 'ਤੇ ਘੁੰਮ ਜਾਂਦਾ ਹੈ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਇਹ ਫਿਰ ਆਪਣੀ ਪਹਿਲੀ ਹਾਲਤ ਵਿਚ ਆ ਜਾਂਦਾ ਹੈ, ਅਤੇ ਬੱਸਾਂ, ਗੱਡੀਆਂ, ਕਾਰਾਂ ਆਦਿ ਦਾ ਟਰੈਫਿ਼ਕ ਇਸ ਦੇ ਉੱਪਰ ਆਮ ਵਾਂਗ ਚੱਲਣ ਲੱਗ ਪੈਂਦਾ ਹੈ। ਫ਼ੈਰੀ ਦੇ ਟੁੱਟੇ ਹੋਏ ਜਾਪਦੇ ਪੁਲ਼ ਤੋਂੇ ਅੱਗੇ ਲੰਘਣ ਤੋਂ ਬਾਅਦ ਸਾਰਿਆਂ ਨੇ ਜਦੋਂ ਪਿੱਛੇ ਨਿਗਾਹ ਮਾਰੀ ਤਾਂ ਉਹ ਪੁਲ਼ ਹੌਲੀ-ਹੌਲ਼ੀ ਘੁੰਮਦਾ ਹੋਇਆ 'ਅੱਧੇ-ਅਧੂਰੇ' ਤੋਂ 'ਸੰਪੂਰਨ-ਪੁਲ'਼ ਦਾ ਰੂਪ ਧਾਰਨ ਕਰ ਰਿਹਾ ਸੀ। ਫ਼ੈਰੀ ਵਿਚ ਸਵਾਰ ਸਾਰੇ ਟੂਰਿਸਟ ਕੁਦਰਤ ਦੇ ਵੱਖ-ਵੱਖ ਰੰਗ ਮਾਣ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਇਨ੍ਹਾਂ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਸੈੱਲ-ਫ਼ੋਨਾਂ ਵਿਚ ਕੈਦ ਕਰਨ ਵਿਚ ਰੁੱਝੇ ਹੋਏ ਸਨ। ਕਲੱਬ ਦੇ ਬਹੁਤੇ ਮੈਂਬਰ ਫ਼ੈਰੀ ਦੀ ਸੱਭ ਤੋਂ ਉੱਪਰਲੀ ਮੰਜ਼ਲ 'ਤੇ ਹੀ ਸਨ, ਜਦਕਿ ਕੁਝ ਸ਼ਾਇਦ ਧੁੱਪ ਦੇ ਸੇਕ ਤੋਂ ਡਰਦੇ ਜਾਂ ਕਿਸੇ ਹੋਰ ਕਾਰਨ ਇਸ ਤੋਂ ਹੇਠਲੀ, ਭਾਵ ਵਿਚਕਾਰਲੀ ਮੰਜਿ਼ਲ ਵਿਚ ਵੀ ਬੈਠੇ ਸਨ। ਉੱਪਰ ਕੁਝ ਧੁੱਪ ਜ਼ਰੂਰ ਸੀ ਪਰ ਲੇਕ ਦੇ ਪਾਣੀ ਨਾਲ ਭਿੱਜੀ ਰੁਮਕਦੀ ਹਵਾ ਬੜਾ ਸਕੂਨ ਦੇ ਰਹੀ ਸੀ। ਕੁਝ ਸਮੇਂ ਬਾਅਦ ਬਾਕੀ ਮੈਂਬਰ ਵੀ ਇਸ ਨੂੰ ਮਾਨਣ ਲਈ ਉੱਪਰ ਆ ਗਏ ਅਤੇ ਇੱਥੇ ਫਿਰ 'ਬੀਅਰ-ਸ਼ੀਅਰ' ਦਾ ਦੌਰ ਚੱਲ ਪਿਆ। 'ਪੱਕੀ ਵਾਲਿਆਂ' ਨੇ ਵੀ ਵਿਚ-ਵਿਚ ਆਪਣਾ ਵੱਤਰ ਵਾਹੁਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਅਨੰਦ ਤੇ ਖ਼ੁਸ਼ੀ ਅੰਦਰੋਂ-ਬਾਹਰੋਂ ਇੱਕ-ਮਿੱਕ ਹੋਣੀ ਆਰੰਭ ਹੋ ਗਈ। ਇਸ ਦੇ ਨਾਲ ਹੀ ਚੁਟਕਲਿਆਂ, ਸਿ਼ਅਰੋ-ਸ਼ਾਇਰੀ ਅਤੇ ਗੀਤਾਂ ਦੀ ਗਾਇਕੀ ਨੇ ਇਸ ਵਿਚ ਹੋਰ ਵੀ ਵਾਧਾ ਕਰ ਦਿੱਤਾ। ਫ਼ੈਰੀ ਵਿਚ ਸਵਾਰ ਹੋਰ ਕਮਿਊਨਿਟੀਆਂ ਦੇ ਲੋਕ ਭਾਵੇਂ ਇਹ ਸੱਭ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੇ ਸਨ ਪਰ ਫਿਰ ਵੀ ਉਹ ਇਸ ਦਾ ਪੂਰਾ ਅਨੰਦ ਲੈ ਰਹੇ ਸਨ। ਇਸ ਦੌਰਾਨ ਹੀ ਸਾਰੇ ਮੈਂਬਰਾਂ ਵੱਲੋਂ ਨਾਲ ਲਿਆਂਦੇ 'ਸੱਬਾਂ' ਦਾ ਲੰਚ ਕੀਤਾ ਗਿਆ।


ਇਸ ਖ਼ੁਸ਼ੀ ਭਰਪੂਰ ਮਾਹੌਲ ਵਿਚ ਫ਼ੈਰੀ 'ਤੇ ਘੁੰਮਦਿਆਂ ਪਤਾ ਹੀ ਲੱਗਾ ਕਿ ਕਦੋਂ ਚਾਰ ਵੱਜ ਗਏ ਅਤੇ ਫ਼ੈਰੀ ਪਾਣੀ ਵਿਚ ਆਪਣਾ ਵਿੰਗ-ਤੜਿੰਗਾ ਰੂਟ ਤੈਅ ਕਰਕੇ ਕਦੋਂ ਪਾਣੀ ਦੇ ਕਿਨਾਰੇ ਆਪਣੇ ਸਟੇਸ਼ਨ 'ਤੇ ਆ ਲੱਗੀ। ਬਾਹਰ ਆ ਕੇ ਸਾਰੇ ਬੱਸ ਵੱਲ ਚੱਲ ਪਏ ਅਤੇ ਇਸ ਵਿਚ ਬੈਠ ਕੇ ਦਸਾਂ ਕੁ ਮਿੰਟਾਂ ਵਿਚ ਹੀ ਨੇੜਲੇ ਵਿਸ਼ਾਲ 'ਪੈਰੀ ਸਾਊਂਡ ਡਿਸਟ੍ਰਿਕਟ ਮਿਊਜ਼ੀਅਮ ਪਾਰਕ' ਵਿਚ ਪਹੁੰਚ ਗਏ। ਮਿਊਜ਼ੀਅਮ ਦੇ ਸਾਹਮਣੇ ਪਾਰਕ ਵਿਚ ਵਧੀਆ ਜਿਹੀ ਥਾਂ ਦੀ ਚੋਣ ਕਰਕੇ ਉੱਥੇ ਜਾ ਡੇਰੇ ਜਮਾਏ। ਖ਼ਾਣ-ਪੀਣ ਦਾ ਸਮਾਨ ਬੱਸ ਵਿਚੋਂ ਲਿਆਂਦਾ ਅਤੇ ਇਸ ਦੇ ਨਾਲ ਹੀ 'ਰਾਜੂ' ਨੇ ਵੱਡਾ ਸਾਰਾ ਪਤੀਲਾ ਗੈਸ-ਚੁੱਲ੍ਹੇ ਉੱਤੇ ਰੱਖ ਦਿੱਤਾ। ਇਸ ਵਿਚ ਲੋੜੀਂਦਾ ਤੇਲ, ਮਿਰਚ-ਮਸਾਲਾ ਤੇ ਹੋਰ ਸਮਾਨ ਪਾ ਕੇ ਉਹ ਤੜਕਾ ਤਿਆਰ ਕਰਨ ਲੱਗਾ ਅਤੇ ਫਿਰ ਕੁਝ ਮਿੰਟਾਂ ਬਾਅਦ ਇਸ ਗੋਟ-ਮੀਟ ਪਾਉਣ ਤੋਂ ਬਾਅਦ ਇਸ ਨੂੰ ਰਾੜ੍ਹਾ ਲਵਾਉਣ ਲੱਗਾ। ਮੀਟ-ਤਿਆਰ ਕਰਦਿਆਂ ਘੰਟਾ-ਡੇਢ ਘੰਟਾ ਲੱਗ ਗਿਆ ਅਤੇ ਏਨੇ ਵਿਚ ਕਲੱਬ ਦੇ 'ਯੋਧੇ' ਵੀ ਪੂਰੇ 'ਗਰਮ' ਹੋ ਗਏ। ਇਸ ਦੇ ਨਾਲ ਹੀ ਮਿਊਜਿ਼ਕ ਸਿਸਟਮ 'ਤੇ ਗਾਣੇ ਚਲਾ ਕੇ ਕਈਆਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਖ਼ੁਸ਼ੀ ਦਾ ਖ਼ੂਬ ਇਜ਼ਹਾਰ ਕੀਤਾ। ਸੈਂਹਬੀ ਸਾਹਿਬ ਨੇ ਇਕ ਰੁੱਖ ਦੀ ਠੰਢੀ ਛਾਂ ਵੇਖ ਕੇ ਡਬਲ-ਬੈੱਡ ਦੀ ਚਾਦਰ ਵਿਛਾ ਲਈ ਅਤੇ ਆਪਣੇ ਸੀਨੀਅਰ ਸਾਥੀਆਂ ਨੂੰ ਉੱਥੇ ਆ ਕੇ ਥੋੜ੍ਹਾ ਜਿਹਾ ਆਰਾਮ ਕਰਨ ਦਾ ਸੱਦਾ ਦਿੱਤਾ ਜਿਸ ਨੂੰ ਸਵੀਕਾਰਦਿਆਂ ਹੋਇਆਂ ਇਨ੍ਹਾਂ ਸਤਰਾਂ ਦਾ ਲੇਖਕ, ਪੁਰਾਣਾ ਅਥਲੀਟ ਪਰਮਿੰਦਰ ਸਿੰਘ, ਕਬੱਡੀ ਦੇ ਸਾਬਕਾ-ਖਿਡਾਰੀ ਸੁਰਿੰਦਰ ਨਾਗਰਾ ਤੇ ਅਜਮੇਰ ਗਰੇਵਾਲ ਤੇ ਦੋ ਹੋਰ ਸਾਥੀ ਉੱਥੇ ਆ ਬੈਠੇ ਅਤੇ ਉਨ੍ਹਾਂ ਆਪਣੀਆਂ ਕਈ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਇਸ ਦੌਰਾਨ ਕਈ ਮੈਂਬਰ ਪਾਰਕ ਵਿਚ ਸੈਰ ਕਰਨ ਨਿਕਲ ਗਏ ਅਤੇ ਕਈ ਨੇੜੇ ਹੀ ਲੋਹੇ ਦੇ ਬਣੇ ਉੱਚੇ ਸਾਰੇ 'ਵਿਊਇੰਗ-ਟਾਵਰ' ਦੀਆਂ ਪੌੜੀਆਂ ਚੜ੍ਹ ਕੇ ਉੱਪਰ ਇਸ ਛੋਟੇ ਜਿਹੇ ਸ਼ਹਿਰ ਪੈਰੀ ਸਾਊਂਡ ਦਾ 'ਹਵਾਈ-ਸਰਵੇਖਣ' ਕਰਨ ਚਲੇ ਗਏ। ਸੈਂਹਬੀ ਸਾਹਿਬ ਤੇ ਡਾ. ਝੰਡ ਵੀ ਇਨ੍ਹਾਂ ਵਿਚ ਸ਼ਾਮਲ ਹੋ ਗਏ। ਉੱਪਰੋਂ ਚਾਰੇ ਪਾਸੇ ਨਜ਼ਰ ਦੌੜਾਇਆਂ ਫ਼ੈਰੀ ਸਟੇਸ਼ਨ ਅਤੇ ਇਸ ਦੀ ਸਵਾਰੀ ਕਰਦਿਆਂ ਘੁੰਮੇਂ ਹੋਏ ਹਜ਼ਾਰਾਂ ਹੀ ਟਾਪੂ ਛੋਟੇ-ਛੋਟੇ ਟਿਮਕਣਿਆਂ ਵਾਂਗ ਵਿਖਾਈ ਦੇ ਰਹੇ ਸਨ।
ਘੁੰਮ-ਘੁਮਾ ਕੇ ਵਾਪਸ ਆਉਂਦਿਆਂ ਤੱਕ ਗੋਟ-ਮੀਟ ਬਿਲਕੁਲ ਤਿਆਰ ਸੀ ਅਤੇ ਕਾਹਲੇ ਕਦਮੀਂਂ ਚੱਲਣ ਵਾਲੇ ਕਈ ਮੈਂਬਰ ਇਸ ਦਾ ਸੁਆਦ ਵੀ ਚੱਖ ਰਹੇ ਸਨ। ਸ਼ਾਮ ਦੇ ਸਾਢੇ ਛੇ ਵੱਜ ਗਏ ਸਨ ਅਤੇ ਖਾਣੇ ਦਾ ਸਮਾਂ ਵੀ ਹੋ ਗਿਆ ਸੀ। ਨਾਲ ਲਿਆਂਦੇ ਹੋਏ ਲੋਹ 'ਤੇ ਬਣੇ ਨਿੱਕੇ-ਨਿੱਕੇ ਫ਼ੁਲਕਿਆਂ ਦੇ ਨਾਲ ਇਹ ਤਾਜ਼ਾ ਬਣਿਆਂ ਗੋਟ-ਮੀਟ ਹੋਰ ਵੀ ਸੁਆਦੀ ਲੱਗ ਰਿਹਾ ਸੀ। ਸਾਰੇ ਉਂਗਲੀਆਂ ਚੱਟ-ਚੱਟ ਕੇ ਇਸ ਦਾ ਅਨੰਦ ਮਾਣ ਰਹੇ ਸਨ ਅਤੇ ਨਾਲ ਹੀ ਰਾਜੂ ਨੂੰ ਇਸ ਦੇ ਲਈ ਸ਼ਾਬਾਸ਼ ਦੇ ਰਹੇ ਸਨ। ਸਾਢੇ ਕੁ ਸੱਤ ਵਜੇ ਸਾਰਾ ਸਾਜ਼ੋ-ਸਮਾਨ ਸਮੇਟਣ ਤੋਂ ਬਾਅਦ ਪਰਮਿੰਦਰ ਸਿੰਘ ਨੇ ਇਹ ਸਫ਼ਲ ਟੂਰ ਆਯੋਜਿਤ ਕਰਨ ਲਈ ਸੰਧੂਰਾ ਸਿੰਘ ਬਰਾੜ ਤੇ ਵਾਲੰਟੀਅਰ ਸਾਥੀਆਂ ਦਾ ਧੰਨਵਾਦ ਕੀਤਾ। ਜੰਗੀਰ ਸਿੰਘ ਸੈਂਹਬੀ ਹੁਰਾਂ ਵੱੋਲੋਂ ਸਮੇਂ-ਸਮੇਂ ਅਤੇ ਇਸ ਵਾਰ ਵੀ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਦੁਪਹਿਰ ਦੇ ਖਾਣੇ ਲਈ 'ਸੱਬ ਰੈਸਟੋਰੈਂਟ' ਦੇ ਮਾਲਕ ਕੁਲਵੰਤ ਧਾਲੀਵਾਲ ਅਤੇ ਸ਼ਾਮ ਦਾ ਲਜ਼ੀਜ਼ ਖਾਣਾ ਤਿਆਰ ਕਰਨ ਲਈ ਰਾਜੂ ਤੇ ਹੋਰ ਸਹਿਯੋਗੀਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ। ਕਲੱਬ ਦੇ ਇਸ ਟੂਰ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਇਸ ਨੂੰ ਸਫ਼ਲ ਬਨਾਉਣ ਲਈ ਇਸ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਜੰਗੀਰ ਸਿੰਘ ਸੈਂਹਬੀ, ਡਾ. ਸੁਖਦੇਵ ਸਿੰਘ ਝੰਡ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਸ਼ਾਮੀਂ ਪੌਣੇ ਅੱਠ ਵਜੇ ਚੱਲ ਕੇ ਰਾਤ ਦੇ ਗਿਆਰਾਂ ਵਜੇ ਬੱਸ ਏਅਰਪੋਰਟ ਰੋਡ ਤੇ ਕੰਟਰੀਸਾਈਡ ਪਲਾਜ਼ੇ ਦੀ ਪਾਰਕਿੰਗ ਵਿਚ ਪਹੁੰਚੀ ਜਿੱਥੋਂ ਆਪੋ-ਆਪਣੀਆਂ ਗੱਡੀਆਂ ਵਿਚ ਸਾਰੇ ਘਰੋ-ਘਰੀ ਵਾਪਸ ਗਏ। ਇਸ ਤਰ੍ਹਾਂ ਟੀਪੀਏਆਰ ਕਲੱਬ ਦਾ ਇਹ ਟੂਰ-ਕਮ-ਪਿਕਨਿਕ ਦਾ ਪ੍ਰੋਗਰਾਮ ਬੇਹੱਦ ਸਫ਼ਲ ਰਿਹਾ ਜਿਸ ਦੇ ਲਈ ਕਲੱਬ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇਜ਼ ਹਵਾਵਾਂ ਕਾਰਨ ਓਨਟਾਰੀਓ ਵਿੱਚ ਸੈਂਕੜੇ ਲੋਕ ਅਜੇ ਵੀ ਹਨ੍ਹੇਰੇ ਵਿੱਚ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਮਾਰਗੇਜ ਉਤਾਰਨ ਲਈ ਦਿੱਤਾ ਜਾਵੇਗਾ 30 ਸਾਲ ਦਾ ਸਮਾਂ : ਫਰੀਲੈਂਡ ਹਥਿਆਰਬੰਦ ਕਾਰਜੈਕਿੰਗ ਲਈ 13 ਸਾਲਾ ਲੜਕੀ ਤੇ 16 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਫੈਰਿਸ ਵ੍ਹੀਲ ਰਾਈਡ ਉੱਤੇ ਫਸੇ 10 ਵਿਅਕਤੀਆਂ ਨੂੰ ਬਚਾਇਆ ਗਿਆ