Welcome to Canadian Punjabi Post
Follow us on

29

March 2024
 
ਪੰਜਾਬ

ਪਿਛਲੇ ਸਾਲ ਤੋਂ ਵੱਧ ਬਿਜਲੀ ਸਪਲਾਈ ਨਾਲ ਪਾਵਰਕਾਮ ਨੇ ਰਿਕਾਰਡ ਬਣਾਇਆ

June 30, 2022 04:54 PM

ਜਲੰਧਰ, 30 ਜੂਨ (ਪੋਸਟ ਬਿਊਰੋ)- ਪੰਜਾਬ ਪਾਵਰਕਾਮ ਨੇ ਪੰਜਾਬ ਵਿੱਚ 14207 ਮੈਗਾਵਾਟ ਵੱਧ ਤੋਂ ਵੱਧ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਕੱਲ੍ਹ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਤੇ ਇਸ ਦੇ ਪਿਛਲੇ 14056 ਮੈਗਾਵਾਟ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ। ਇਸੇ ਤਰ੍ਹਾਂ ਪਾਵਰਕਾਮ ਨੇ ਕੱਲ੍ਹ 3220 ਲੱਖ ਯੂੁੁਨਿਟਾਂ ਦੇ ਪਹਿਲੇ ਰਿਕਾਰਡ ਦੇ ਮੁਕਾਬਲੇ 3256 ਲੱਖ ਯੂਨਿਟਾਂ ਨੂੰ ਸਪਲਾਈ ਕੀਤੀ। ਪਿਛਲੇ ਸਾਲ ਉਸੇ ਦਿਨ ਬਿਜਲੀ ਦੀ ਮੰਗ 12794 ਮੈਗਾਵਾਟ ਸੀ।
ਵਰਨਣ ਯੋਗ ਹੈ ਕਿ ਪੰਜਾਬ ਵਿੱਚ ਕੱਲ੍ਹ 15 ਵਿੱਚੋਂ 13 ਥਰਮਲ ਯੂੁਨਿਟ ਚੱਲਦੇ ਹਨ। ਰੋਪੜ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਤੇ ਲਹਿਰਾ ਮੁਹੱਬਤ ਵਾਲੇ ਤਿੰਨ ਯੂਨਿਟ 1330 ਮੈਗਾਵਾਟ ਬਿਜਲੀ ਚੱਲਦੇ ਹਨ। ਪ੍ਰਾਈਵੇਟ ਸੈਕਟਰ ਵਿੱਚ ਰਾਜਪੁਰਾ ਥਰਮਲ ਦੇ ਦੋਵੇਂ ਯੂਨਿਟ, ਤਲਵੰਡੀ ਸਾਬੋ ਦੇ ਤਿੰਨ ਵਿੱਚੋਂ ਦੋ ਯੂਨਿਟ ਅਤੇ ਜੀ ਵੀ ਕੇ ਵਾਲੇ ਦੋਵੇਂ ਯੂਨਿਟ 2980 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਤਲਵੰਡੀ ਸਾਬੋ ਯੂਨਿਟ ਬਾਇਲਰ ਦੀ ਸਮੱਸਿਆ ਕਾਰਨ ਬੰਦ ਹੋ ਗਿਆ ਹੈ। ਹਾਈਡਰੋ ਜਨਰੇਸ਼ਨ ਲੱਗਭਗ 740 ਮੈਗਾਵਾਟ ਹੈ। ਰੋਪੜ ਅਤੇ ਲਹਿਰਾ ਮਹੱਬਤ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ 20 ਦਿਨਾਂ ਅਤੇ 14 ਦਿਨਾਂ ਦੇ ਕੋਲੇ ਦੇ ਸਟਾਕ ਲਈ ਕਾਫ਼ੀ ਹੈ। ਰਾਜਪੁਰਾ ਥਰਮਲ ਕੋਲ 21 ਦਿਨਾਂ ਦਾ ਸਟਾਕ ਹੈ। ਤਲਵੰਡੀ ਸਾਬੋ (5 ਦਿਨ) ਅਤੇ ਜੀਵੀਕੇ (3 ਦਿਨ) ਵਿੱਚ ਕੋਲੇ ਦੀ ਭੰਡਾਰ ਚਿੰਤਾ ਵਾਲਾ ਹੈ। ਕਈ ਸਾਲਾਂ ਪਿੱਛੋਂ ਰਣਜੀਤ ਸਾਗਰ ਡੈਮ ਪ੍ਰੋਜੈਕਟ ਦਾ ਇੱਕ ਯੂਨਿਟ ਕੰਡੈਂਸਰ ਮੋਡ ਵਿੱਚ ਚਲਾਇਆ ਜਾ ਰਿਹਾ ਹੈ ਤਾਂ ਜੋ ਸਿਸਟਮ ਵੋਲਟੇਜ ਵਿੱਚ ਸੁਧਾਰ ਤੇ ਗਰਿੱਡ ਸਥਿਰਤਾ ਲਈ ਰਿਐਕਟਿਵ ਪਾਵਰ ਪੈਦਾ ਹੋ ਸਕੇ।
ਇਸ ਦੌਰਾਨ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਵਿੱਚ ਬਿਜਲੀ ਦੀ ਮੰਗ ਨੇ ਵੀ 12540 ਮੈਗਾਵਾਟ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ