Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਪਿੰਜਰੇ ਦੀਆਂ ਚਿੜੀਆਂ

June 30, 2022 04:34 PM

-ਦਰਸ਼ਨ ਸਿੰਘ
ਸ਼ਹਿਰ ਵਿੱਚ ਲੱਗੇ ਮੇਲੇ ਦੀ ਗਹਿਮਾ-ਗਹਿਮੀ ਨੇ ਮੈਨੂੰ ਵੀ ਮੋਹ ਲਿਆ। ਪੂਰੀ ਤਰ੍ਹਾਂ ਸਜੀਆਂ ਧਜੀਆਂ ਰੇਹੜੀਆਂ ਸਨ ਸਟਾਲ ਅਤੇ ਦੁਕਾਨਾਂ ਵੀ। ਮੇਰੀ ਭਤੀਜੀ ਦੇ ਬਾਲ ਹਿਰਦੇ ਨੂੰ ਵੀ ਜਿਵੇਂ ਮੇਲੇ ਪ੍ਰਤੀ ਅਨੋਖੀ ਖਿੱਚ ਸੀ। ਇਧਰ ਉਧਰ ਦੀਆਂ ਗੱਲਾਂ ਕਰਦੇ ਘੁੰਮਦੇ ਫਿਰਦੇ ਅਸੀਂ ਦੋਵੇਂ ਮੇਲੇ ਦਾ ਆਨੰਦ ਮਾਣ ਰਹੇ ਸਾਂ। ਹਰ ਬਾਜ਼ਾਰੀ ਸਮਾਨ ਵਿਕਣ ਲਈ ਪਿਆ ਸੀ। ਪਸੰਦ ਆਈਆਂ ਕੁਝ ਚੀਜ਼ਾਂ ਮੈਂ ਵੀ ਲੈ ਲਈਆਂ।
‘‘ਚਿੜੀਆਂ ਲੈ ਲੋ, ਤੋਤੇ ਲੈ ਲੋ...।”ਇੱਕ ਪਾਸਿਉਂ ਆਈ ਇਹ ਆਵਾਜ਼ ਕੰਨਾਂ ਵਿੱਚ ਗੂੰਜੀ। ਪਿਛਾਂਹ ਮੁੜ ਕੇ ਦੇਖਿਆ। ਰੇਹੜੀ ਉੱਤੇ ਕੁਝ ਪਿੰਜਰੇ ਸਨ। ਤਰ੍ਹਾਂ ਤਰ੍ਹਾਂ ਦੇ ਪੰਛੀ ਇਨ੍ਹਾਂ ਵਿੱਚ ਬੰਦ ਸਨ। ਤੁਰਦੇ ਫਿਰਦੇ ਮੇਰੀ ਭਤੀਜੀ ਰੁਕ ਗਈ ਅਤੇ ਚਿੜੀਆਂ ਵਾਲਾ ਪਿੰਜਰਾ ਲੈਣ ਦੀ ਜ਼ਿੱਦ ਕਰਨ ਲੱਗੀ। ਮਨਾਉਣ ਦੀ ਕੋਸ਼ਿਸ਼ ਵੀ ਅਸਫਲ ਰਹੀ। ਦੁਚਿੱਤੀ ਵਿੱਚ ਜ਼ਰੂਰ ਰਿਹਾ, ਪਰ ਨਾ ਚਾਹੁੰਦੇ ਹੋਏ ਮੈਨੂੰ ਉਸ ਅੱਗੇ ਝੁਕਣਾ ਪਿਆ। ਨ ਕੋਈ ਉਡਾਰੀ, ਨਾ ਕੋਈ ਚਹਿਚਹਾਟ। ਉਦਾਸੀ ਭਰੀਆਂ ਅੱਖਾਂ ਉਪਰ ਹੇਠਾਂ ਕਰਦੀਆਂ, ਆਸੇ ਪਾਸੇ ਬਿੱਟਰ ਬਿੱਟਰ ਝਾਕਦੀਆਂ ਬੇਚੈਨ ਜਿਹੀਆਂ ਹੋਈਆਂ ਚਿੜੀਆਂ ਦੇਖ ਕੇ ਮਨ ਦਹਿਲ ਗਿਆ, ਅੰਦਰ ਕਈ ਸੋਚਾਂ ਉਠੀਆਂ। ਡੂੰਘੀਆਂ ਸੋਚਾਂ ਨਾਲ ਘੁਲਦਿਆਂ ਮੈਂ ਚਿੜੀਆਂ ਦਾ ਪਿੰਜਰਾ ਲੈ ਕੇ ਆਪਣੇ ਹੱਥ ਵਿੱਚ ਫੜ ਲਿਆ। ਬੱਚੇ ਦੀ ਖੁਸ਼ੀ ਲਈ ਜਿਵੇਂ ਮੈਂ ਆਪਣੀਆਂ ਸੋਚਾਂ ਤੇ ਸਿਧਾਂਤਾਂ ਦੀ ਬਲੀ ਦੇ ਦਿੱਤੀ ਹੋਵੇ।
ਮੇਰੀ ਦਾਦੀ ਚਿੜੀ ਬਾਰੇ ਗੀਤ ਸੁਣਾਉਂਦੀ ਹੁੰਦੀ ਸੀ-ਓ ਨਿੱਕੀਏ ਨਿੱਕੀਏ ਚਿੜੀਏ/ਤੈਨੂੰ ਤੱਕ ਤੱਕ ਅਸੀਂ ਖਿੜੀਏ, ਸੁਣ ਸੁਣ ਮੇਰਾ ਚਿੱਤ ਪ੍ਰਸੰਨ ਹੰੁਦਾ। ਅੰਬਰ ਵਿੱਚ ਉਡਦੀਆਂ ਚਿੜੀਆਂ ਤੱਕਦਾ। ਚੋਗ ਚੁਗਦੀਆਂ ਦੇ ਪਿੱਛੇ ਪਿੱਛੇ ਵੀ ਭੱਜਦਾ, ਪਰ ਕਦੀ ਕੋਈ ਚਿੜੀ ਹੱਥ ਨਾ ਆਈ। ਅਜਿਹਾ ਕਰਦਿਆਂ ਦੇਖ ਦੇਖ ਦਾਦੀ ਖੂਬ ਹੱਸਦੀ।
ਮੇਰੀ ਭਤੀਜੀ ਦਾ ਚਿਹਰਾ ਬਾਗੋ ਬਾਗ ਸੀ, ਪਰ ਮੈਂ ਗੰਭੀਰ ਤੇ ਚੁੱਪ ਸਾਂ। ਮਨਮਰਜ਼ੀ ਨਾਲ ਤੁਰਦਿਆਂ ਫਿਰਦਿਆਂ ਤੇ ਹੱਥ ਵਿੱਚ ਫੜੇ ਪਿੰਜਰੇ ਵਿੱਚ ਕੈਦੀ ਚਿੜੀਆਂ ਨੂੰ ਲੈ ਕੇ ਅਸੀਂ ਘਰ ਆ ਗਏ।ਪੂਰਾ ਟੱਬਰ ਖੁਸ਼ ਸੀ। ਚਿੜੀਆਂ ਨੂੰ ਦੇਖ ਦੇਖ ਭਤੀਜੇ ਤਾੜੀ ਮਾਰਦੇ। ਡਰੀਆਂ ਸਹਿਮੀਆਂ ਚਿੜੀਆਂ ਇਧਰ ਉਧਰ ਹਿਲਜੁੱਲ ਕਰਦੀਆਂ। ਉਨ੍ਹਾਂ ਦਾ ਚਹਿਚਹਾਉਣਾ, ਫੁਦਕਣਾ, ਮੀਂਹ ਦੇ ਪਾਣੀ ਵਿੱਚ ਨਹਾਉਣਾ ਜਿਵੇਂ ਸਭ ਉਨ੍ਹਾਂ ਦੇ ਅੰਦਰ ਦਮ ਘੁੱਟ ਕੇ ਮਰ ਗਿਆ ਸੀ। ਮੈਂ ਵਿਹੜੇ ਵਿੱਚ ਲੱਗੇ ਰੁੱਖ ਕੋਲ ਜਾ ਖੜ੍ਹਦਾ। ਪੰਛੀਆਂ ਨੇ ਪਿਛਲੇ ਵਰ੍ਹੇ ਇਸ ਉੱਤੇ ਆਲ੍ਹਣੇ ਪਾਏ ਸਨ। ਵੱਡੀਆਂ ਵੱਡੀਆਂ ਟਾਹਣੀਆਂ ਮੈਂ ਇਸ ਵਰ੍ਹੇ ਵਾਂਗ ਛਾਂਗ ਦਿੱਤੀਆਂ ਸਨ। ਮੈਨੂੰ ਲੱਗਦਾ, ਰੁੱਖ ਦੀ ਪੰਛੀਆਂ ਲਈ ਨਾ ਆਸ ਮੁੱਕੀ, ਨਾ ਉਡੀਕ। ਦਾਦੀ ਕਹਿੰਦੀ ਹੁੰਦੀ ਸੀ-ਆਲ੍ਹਣਿਆਂ ਵਿੱਚ ਪਰਤੇ ਪੰਛੀ ਦੇਖ ਕੇ ਰੁੱਖ ਨੂੰ ਸੁੱਖ ਮਿਲਦੈ। ਅਜਿਹਾ ਸੋਚਦਿਆਂ ਚਿੜੀਆਂ ਦਾ ਅੰਦਰ ਪਿਆ ਪਿੰਜਰਾ ਇੱਕ ਦਿਨ ਮੈਂ ਰੁੱਖ ਉੱਤੇ ਟੰਗ ਵੀ ਦਿੱਤਾ, ਪਰ ਭਤੀਜੀ ਫਿਰ ਅੰਦਰ ਲੈ ਗਈ।
ਖੈਰ! ਇਹ ਸਿਲਸਿਲਾ ਚਲਦਾ ਰਿਹਾ। ਨਾ ਪਿੰਜਰੇ ਤੋਂ ਚਿੜੀਆਂ ਬਾਹਰ ਆਈਆਂ, ਨਾ ਸੋਚਾਂ ਵਿੱਚੋਂ ਮੈਂ। ਚਿੜੀਆਂ ਮੈਨੂੰ ਸਦਾ ਨਾਖੁਸ਼ ਤੇ ਫਿਕਰਮੰਦ ਜਾਪੀਆਂ। ਇਧਰ ਉਧਰ, ਉਪਰ ਹੇਠਾਂ ਚੁੰਝ ਮਾਰਦੀਆਂ ਜਿਵੇਂ ਆਪਣਾ ਅੰਦਰਲਾ ਗੁਬਾਰ ਕੱਢ ਰਹੀਆਂ ਹੋਣ। ਮੇਰੇ ਦਿਲ ਦੇ ਖੂੰਜਿਆਂ ਵਿੱਚ ਇਹ ਪਿੰਜਰਾ ਹਰ ਵੇਲੇ ਲਟਕਿਆ ਰਹਿੰਦਾ। ਕਈ ਖਿਆਲ ਮੈਨੂੰ ਆਉਂਦੇ, ‘ਚਿੜੀਆਂ ਵਿਚਾਰੀਆਂ ਕੀ ਕਰਨ?'
...ਫਿਰ ਅਚਾਨਕ ਕੋਰੋਨਾ ਮਹਾਮਾਰੀ ਦਾ ਖੌਫ ਹਰ ਕਿਸੇ ਦੇ ਸਿਰ ਉੱਤੇ ਮੰਡਰਾਉਣ ਲੱਗਾ। ਸਕੂਲ ਬੰਦ, ਬਾਜ਼ਾਰ ਬੰਦ। ਮੁਕੰਮਲ ਲਾਕਡਾਊਨ। ਨਾ ਕਿਤੇ ਆਉਣ, ਨਾ ਜਾਣ। ਆਪੋ-ਆਪਣੇ ਘਰਾਂ ਵਿੱਚ ਜਿਵੇਂ ਸਾਰੇ ਕੈਦ ਹੋ ਕੇ ਰਹਿ ਗਏ ਹੋਣ। ਸਭ ਅੰਦਰ ਹੀ ਖੇਡਦੇ। ਮੋਬਾਈਲ ਨਾਲ ਹਰ ਵੇਲੇ ਚਿਪਕੇ ਮਨ-ਪ੍ਰਚਾਵਾ ਕਰਦੇ, ਵਕਤ ਕੱਟਦੇ। ਕਿਸੇ ਘਰੋਂ ਕੋਈ ਬੱਚਾ ਬਾਹਰ ਖੇਡਣ ਲਈ ਨਾ ਆਇਆ। ਆਉਂਦੇ ਵੀ ਕਿਵੇਂ? ਬਿਮਾਰੀ ਦੇ ਡਰੋਂ ਘਬਰਾਏ ਹੋਏ ਮਾਪਿਆਂ ਨੇ ਆਉਣ ਹੀ ਨਾ ਦਿੱਤੇ। ਬੇਰੌਣਕ ਜਿਹੀਆਂ ਗਲੀਆਂ, ਚੁੱਪ ਦਾ ਹਰ ਪਾਸੇ ਪਹਿਰਾ। ਅੰਦਰ ਰਹਿ ਕੇ ਸਾਰੇ ਅੱਕ ਤੇ ਥੱਕ ਗਏ। ਬੇਚੈਨੀ, ਅਸ਼ਾਂਤੀ ਮਨ ਅੰਦਰ ਭਰ ਗਈ। ਪਲ ਛਿਣ ਲਈ ਭਤੀਜੀ ਭਤੀਜੇ ਚਿੜੀਆਂ ਕੋਲ ਜਾ ਬੈਠਦੇ। ਗਹੁ ਨਾਲ ਤੱਕਦੇ।
ਇੱਕ ਦਿਨ ਮੇਰੀ ਭਤੀਜੀ ਨੇ ਮੇਰੇ ਭਰਾ ਨੂੰ ਕਿਹਾ, ‘‘ਪਾਪਾ, ਸਕੂਲ ਕਦੋਂ ਖੁੱਲ੍ਹਣਗੇ?”
‘‘ਪਤਾ ਨੀਂ ਕਦੋਂ...!”
ਛੋਟਾ ਜਿਹਾ ਬੇਯਕੀਨੀ ਭਰਿਆ ਜਵਾਬ ਸੁਣ ਕੇ ਉਹ ਕਹਿਣ ਲੱਗੀ, ‘‘ਕਿੰਨੀਆਂ ਖੁਸ਼ ਹੋਵਾਂਗੀਆਂ ਅਸੀਂ ਜਦੋਂ ਸਕੂਲ ਜਾਵਾਂਗੀਆਂ, ਸਹੇਲੀਆਂ ਨਾਲ ਰਲ ਮਿਲ ਕੇ ਟੱਪਾਂਗੀਆਂ, ਖੇਡਾਂਗੀਆਂ।”
ਉਹ ਚਿੜੀਆਂ ਕੋਲ ਕਾਫੀ ਦੇਰ ਬੈਠੀ ਰਹਿੰਦੀ। ਆਪ ਮੁਹਾਰੇ ਗੱਲਾਂ ਕਰਦੀ। ਫਿਰ ਇੱਕ ਦਿਨ ਉਸ ਨੇ ਪਿੰਜਰਾ ਚੁੱਕਿਆ, ਬਿਨਾਂ ਕਿਸੇ ਨੂੰ ਦੱਸੇ ਪਿੰਜਰੇ ਦਾ ਬੰਦ ਬੂਹਾ ਖੋਲ੍ਹਿਆ, ਤੇ ਕਿਹਾ, ‘‘ਜਾਓ, ਉਡ ਜਾਓ ਚਿੜੀਓ। ਜ਼ਿੰਦਗੀ ਕਿਸੇ ਪਿੰਜਰੇ ਲਈ ਨਹੀਂ ਬਣੀ।” ਸ਼ਾਇਦ ਉਸ ਦੇ ਮਨ ਨੂੰ ਘਰ ਦੀਆਂ ਕੰਧਾਂ ਅੰਦਰ ਰਹਿ ਕੇ ਕੈਦ ਜਿਹੀ ਕੋਈ ਘੁੱਟਣ ਦਾ ਅਹਿਸਾਸ ਹੋਇਆ ਹੋਵੇ। ਕਿਹਾ ਵੀ ਜਾਂਦਾ ਹੈ, ਕਿਸੇ ਦਾ ਦੁੱਖ ਉਹੀ ਚੰਗੀ ਤਰ੍ਹਾਂ ਸਮਝ ਸਕਦੈ ਜਿਸ ਨੇ ਆਪ ਇਹ ਦੁੱਖ ਹੰਢਾਇਆ ਹੋਵੇ। ਖੁੱਲ੍ਹੇ ਅੰਬਰੀ ਚਿੜੀਆਂ ਦੇ ਉਡ ਜਾਣ ਕਾਰਨ ਮੈਂ ਖੁਸ ਬੜਾ ਹੋਇਆ, ਪਰ ਉਸ ਦੀ ਕਹੀ ਗੱਲ ਦੀ ਗਹਿਰਾਈ ਨੂੰ ਵੀ ਨਾਪਣ ਲੱਗਾ।‘‘ਕੀ ਸੋਚਦੀ ਏਂ?” ਮੈਂ ਗੱਲ ਅੱਗੇ ਤੋਰਨ ਲਈ ਸਰਸਰੀ ਜਿਹੀ ਸਵਾਲ ਕੀਤਾ।
‘‘ਸੋਚਦੀ ਹਾਂ, ਬੰਦਾ ਆਪਣੀ ਖੁਸ਼ੀ ਲਈ ਕਿਸੇ ਦੀ ਖੁਸ਼ੀ ਕਿਉਂ ਖੋਹ ਲੈਂਦਾ? ਇੱਕ ਦੂਜੇ ਦੀਆਂ ਖੁਸ਼ੀਆਂ ਕਿਸੇ ਤੋਂ ਕਿਉਂ ਨਹੀਂ ਸਹਾਰੀਆਂ ਜਾਂਦੀਆਂ?”
ਉਸ ਦੇ ਸਿਆਣਪ ਭਰੇ ਵੱਡੇ ਸਵਾਲਾਂ ਅੱਗੇ ਮੈਂ ਨਿਰਉੱਤਰ ਸੀ, ਪਰ ਮੇਰੇ ਅੰਦਰ ਇਹ ਸੋਚ ਜ਼ਰੂਰ ਘੁੰਮ ਰਹੀ ਸੀ ਕਿ ਬੰਦੇ ਨੂੰ ਆਪਣੇ ਨਿੱਜ ਤੋਂ ਬਾਹਰ ਆ ਕੇ ਦੂਜਿਆਂ ਦੇ ਦੁੱਖ ਤਕਲੀਫਾਂ ਨੂੰ ਸੋਚਣ ਤੇ ਸਮਝਣ ਦੀ ਵੀ ਲੋੜ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”