Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਮਹਾਰਾਸ਼ਟਰ ਦਾ ਸੱਤਾ ਸੰਘਰਸ਼਼: ਮੁੱਖ ਮੰਤਰੀ ਊਧਵ ਠਾਕਰੇ ਵੱਲੋਂ ਫਲੋਰ ਟੈਸਟ ਤੋਂ ਪਹਿਲਾਂ ਅਹੁਦੇ ਤੋਂ ਅਸਤੀਫਾ

June 30, 2022 12:18 AM

ਮੁੰਬਈ, 29 ਜੂਨ, (ਪੋਸਟ ਬਿਊਰੋ)- ਸਿ਼ਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਅੱਜ ਸੁਪਰੀਮ ਕੋਰਟ ਦੇ ਝਟਕੇ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਐਲਾਨ ਫੇਸਬੁੱਕ ਉੱਤੇ ਲਾਈਵ ਹੋ ਕੇ ਕੀਤਾ ਅਤੇ ਸਾਫ ਕਿਹਾ ਕਿ ਮੇਰੇ ਕੋਲੋਂ ਸ਼ਿਵਸੈਨਾ ਨੂੰ ਕੋਈ ਖੋਹ ਨਹੀਂ ਸਕਦਾ।
ਅੱਜ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦਊਧਵ ਠਾਕਰੇ ਨੇ ਫੇਸਬੁੱਕ ਉੱਤੇ ਲਾਈਵ ਹੋ ਕੇਇਸ ਰਾਜ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਰਾਜਵਿੱਚ ਲਏ ਫੈਸਲਿਆਂ ਬਾਰੇ ਦੱਸ ਕੇ ਕਿਹਾ ਕਿ ਚੰਗੇ ਕੰਮਾਂ ਨੂੰ ਨਜ਼ਰ ਲੱਗੀ ਹੈ। ਊਧਵ ਠਾਕਰੇ ਨੇ ਇਸ ਮੌਕੇ ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਦੀ ਤਾਰੀਫ਼ ਕੀਤੀ।ਉਨ੍ਹਾ ਕਿਹਾ ਕਿ ਨਿਆਂ ਦੇ ਦੇਵਤੇ (ਸੁਪਰੀਮ ਕੋਰਟ) ਨੇ ਫੈਸਲਾ ਕੀਤਾ ਤੇ ਫਲੋਰ ਟੈਸਟ ਲਈ ਕਿਹਾ ਹੈ,ਗਵਰਨਰ ਦਾ ਵੀ ਧੰਨਵਾਦ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਪਾਲਣਾ ਹੋਣਾ ਚਾਹੀਦਾ ਹੈ ਅਤੇ ਅਸੀਂ ਪਾਲਣ ਕਰਾਂਗੇ।
ਸ਼ਿਵਸੈਨਾ ਦੇ ਮੁਖੀ ਊਧਵ ਠਾਕਰੇ ਨੇ ਬਾਗੀਆਂ ਉੱਤੇ ਨਿਸ਼ਾਨਾ ਸੇਧ ਕੇ ਕਿਹਾ ਕਿ ਤੁਸੀਂ ਸਾਹਮਣੇ ਆਣ ਕੇ ਗੱਲ ਕਰਦੇ, ਸੂਰਤ ਤੇ ਗੁਹਾਟੀ ਜਾ ਕੇ ਨਹੀਂ, ਜਿਸ ਨੂੰ ਸਾਰਾ ਕੁਝ ਦਿੱਤਾ, ਉਹੀ ਨਾਰਾਜ਼ ਹੈ।ਫੇਸਬੁੱਕ ਲਾਈਵ ਭਾਸ਼ਣ ਦੌਰਾਨ ਊਧਵ ਠਾਕਰੇ ਨੇ ਐੱਨਸੀਪੀ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਧੰਨਵਾਦ ਕਰਨ ਦੇ ਨਾਲ ਰਾਜ ਸਰਕਾਰ ਵੱਲੋਂ ਕੀਤੇ ਲੋਕ ਭਲਾਈ ਕੰਮਾਂ ਬਾਰੇਦੱਸਦਿਆਂ ਕਿਹਾ ਕਿ ਜਦੋਂ ਕੈਬਨਿਟ ਵਿੱਚ ਸੰਭਾਜੀਨਗਰ ਦੀ ਤਜਵੀਜ਼ ਰੱਖੀ ਤਾਂ ਕਾਂਗਰਸ ਅਤੇ ਐੱਨ ਸੀਪੀ ਨੇ ਸਮਰਥਨ ਕੀਤਾ ਅਤੇ ਸਾਡੇ ਆਪਣੇ ਲੋਕ ਗੈਰ ਹਾਜ਼ਰ ਰਹੇ, ਜਿਸ ਦੇ ਲਈ ਸਭ ਕੁਝ ਕੀਤਾ, ਉਹ ਗੁੱਸੇਵਿੱਚ ਹੈ, ਜਦਕਿ ਕਈ ਗਰੀਬ ਲੋਕ ਮਾਤੋਸ਼੍ਰੀ(ਸਿ਼ਵ ਸੈਨਾ ਦਾ ਮੁੱਖ ਦਫਤਰ) ਵਿਖੇ ਆ ਕੇ ਲੜਨ ਦੀ ਗੱਲ ਕਹਿ ਰਹੇ ਹਨ।ਊਧਵ ਠਾਕਰੇ ਨੇ ਲਾਈਵ ਭਾਸ਼ਣ ਦੌਰਾਨ ਮੁਸਲਿਮ ਸਮਾਜ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਸੀਏਏ ਅਤੇ ਐਨਆਰਸੀ ਵਰਗੇ ਕਾਨੂੰਨਾਂ ਬਾਰੇ ਮੁੰਬਈ ਦੇਵਿੱਚ ਕੋਈ ਹਿੰਸਕ ਸਥਿਤੀ ਨਹੀਂ ਬਣੀ, ਇਸ ਹਾਲਤ ਲਈ ਮੈਂ ਮੁਸਲਿਮ ਸਮਾਜ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।ਊਧਵ ਠਾਕਰੇ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵੇਲੇ ਵਿਧਾਨ ਪ੍ਰੀਸ਼ਦ (ਅਸੈਂਬਲੀ ਦਾ ਉਤਲਾ ਹਾਊਸ) ਦੀ ਮੈਂਬਰੀ ਛੱਡਣ ਦਾ ਐਲਾਨ ਵੀ ਕਰ ਦਿੱਤਾ ਤੇ ਕਿਹਾ ਕਿ ਉਹ ਫਿਰ ਸਿ਼ਵਸੈਨਾ ਭਵਨ ਵਿੱਚ ਬੈਠਿਆ ਕਰਨਗੇ।ਇਸ ਫੇਸਬੁੱਕ ਲਾਈਵ ਭਾਸ਼ਣ ਪਿੱਛੋਂ ਊਧਵ ਠਾਕਰੇ ਗਵਰਨਰ ਨੂੰ ਮਿਲਣ ਲਈ ਰਾਜ ਭਵਨ ਵੱਲਚਲੇ ਗਏ, ਕਿਉਂਕਿ 50 ਵਿਧਾਇਕਾਂ ਦੇ ਸਮਰਥਨ ਵਾਪਸ ਲੈਣ ਕਾਰਨ ਘੱਟ ਗਿਣਤੀ ਵਿੱਚ ਆਈ ਊਧਵ ਸਰਕਾਰ ਨੂੰ ਗਵਰਨਰ ਭਗਤ ਸਿੰਘ ਕੋਸਿ਼ਆਰੀ ਨੇ ਵੀਰਵਾਰ ਸਵੇਰੇ 11 ਵਜੇ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ ਸੀ। ਗਵਰਨਰ ਦੇ ਇਸ ਫੈਸਲੇ ਖਿਲਾਫ ਮੁੱਖ ਮੰਤਰੀ ਊਧਵ ਠਾਕਰੇ ਦੀ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਬੁੱਧਵਾਰ ਰਾਤ 9 ਵਜੇ ਤੋਂ ਬਾਅਦ ਆਏ ਫੈਸਲੇਵਿੱਚ ਸੁਪਰੀਮ ਕੋਰਟ ਨੇ ਗਵਰਨਰਦਾ ਫੈਸਲਾਠੀਕ ਮੰਨਿਆ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੀ ਛੁੱਟੀ ਵਾਲੇ ਬੈਂਚ ਨੇ ਕਰੀਬ ਸਾਢੇ ਤਿੰਨ ਘੰਟੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਇਹ ਫੈਸਲਾ ਦਿੱਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ