Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਬਰਸੀ 10 ਜੁਲਾਈ ਨੂੰ

June 29, 2022 05:04 PM

ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ ਜਿੰਨਾ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਸਿਆਣਪ ਭਰਪੂਰ ਬਣਾਉਣ ਲਈ ਆਪਣਾਂ ਵਡਮੁੱਲਾ ਯੋਗਦਾਨ ਪਾਇਆ।1947ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੀ ਵੰਡੀਆਂ ਪੈ ਗਈਆਂ ।ਬਟਵਾਰੇ ਨੇ ਲਖਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਤੇ ਦੋਵੇਂ ਪਾਸੇ ਅਣਗਿਣਤ ਮਨੁੱਖੀ ਜਾਨਾਂ ਅਜਾਈਂ ਚਲੀਆ ਗਈਆਂ ।ਸੰਤ ਨਿਰੰਜਨ ਸਿੰਘ ਮੋਹੀ ਵਾਲੇ ਉਸ ਸਮੇ ਪਾਕਿਸਤਾਨ ਦੇ ਮਿੰਟਗੁਮਰੀ ਜਿਲੇ ਵਿਚ ਅਜੀਤ ਸਰ ਖਾਲਸਾ ਸਕੂਲ ਚਲਾ ਰਹੇ ਸਨ।ਉਹਨਾਂ ਨੂੰ ਵੀ ਸਾਰਾ ਕੁਝ ਪਿਛੇ ਛੱਡ ਕੇ ਪੰਜਾਬ ਆਉਣਾ ਪਿਆ।ਉਹਨਾਂ ਅਗਵਾਈ ਕਰਦਿਆਂ, ਹਜਾਰਾਂ ਦੀ ਗਿਣਤੀ ਵਿੱਚ ਰਿਫੂਜੀਆਂ ਨੂੰ ਬਾਰਡਰ ਪਾਰ ਕਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ, ਤੇ ਉਹ ਆਪ ਆਪਣੀ ਜਨਮ ਭੂਮੀ ਮੋਹੀ ਪਿੰਡ ਵਿੱਚ ਪਹੁੰਚ ਗਏ।
' ਫੈਲੇ ਵਿਦਿਆ ਚਾਨਣ ਹੋਏ', ਦੇ ਸਿਧਾਂਤ ਤੇ ਅਮਲ ਕਰਦਿਆਂ ਤੇ
ਬਿਨਾਂ ਕੋਈ ਸਮਾ ਗਵਾਇਆ, ਉਹਨਾਂ ਨੇ 1948 ਵਿੱਚ ਮੋਹੀ ਪਿੰਡ ਵਿੱਚ ਦਸਵੀਂ ਜਮਾਤ ਤਕ ਲੜਕੇ ਲੜਕੀਆਂ ਦਾ ਸਕੂਲ ਸ਼ੁਰੂ ਕਰ ਦਿੱਤਾ ।ਉਸਤੋਂ ਪਹਿਲਾਂ ਮੋਹੀ ਪਿੰਡ ਦੇ ਲੜਕੇ 6 ਕਿਲੋਮੀਟਰ ਦੂਰ ਸੁਧਾਰ ਸਕੂਲ ਵਿੱਚ ਪੜ੍ਹਦੇ ਸਨ ਤੇ ਪਿੰਡ ਦੀਆਂ ਲੜਕੀਆਂ ਅਨਪੜ੍ਹ ਰਹਿ ਜਾਂਦੀਆਂ ਸਨ ।ਇਸਤੋਂ ਥੋੜ੍ਹਾ ਸਮੇ ਪਿਛੋ ਹੀ ਉਹਨਾਂ ਨੇ ਲੋਕਾਂ ਤੇ ਦਾਨੀ ਸੱਜਣਾਂ ਨੂੰ ਪ੍ਰੇਰ ਕੇ ਪਿੰਡ ਜਾਗਪੁਰ ,ਮੁੱਲਾਂਪੁਰ,ਤੇ ਰਾਏਕੋਟ ਤੇ ਫਿਰ ਮਸਤੂਆਣਾ ਸਾਹਿਬ (ਜੋ ਪਿਛੋਂ ਜਾ ਕੇ ਕਾਲਜ ਤਕ ਅਪ ਗ੍ਰੇਡ ਹੋ ਗਿਆ,) ਵਿਖੇ ਵੀ ਖਾਲਸਾ ਹਾਈ ਸਕੂਲ ਸ਼ੁਰੂ ਕਰ ਦਿੱਤੇ। ਇਸ ਤਰਾਂ ਸੰਤ ਬਾਬਾ ਨਿਰੰਜਨ ਸਿੰਘ ਦੇ ਯਤਨਾਂ ਸਦਕਾ ਇਸ ਪਛੜੇ ਹੋਏ ਪੇਂਡੂ ਖੇਤਰ ਵਿੱਚ ਇਕ ਤਰਾਂ ਨਾਲ ਵਿਦਿਅਕ ਇਨਕਲਾਬ ਆ ਗਿਆ ।ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਸਮਿਆਂ ਵਿੱਚ ਇਨਾਂ ਸਕੂਲਾਂ ਤੋ ਵਿਦਿਆ ਪ੍ਰਾਪਤ ਕਰਕੇ ਤੇ ਫਿਰ ਨਾਲ ਲਗਦੇ ਸੁਧਾਰ ਕਾਲਜ ਤੋਂ ਉਚੇਰੀ ਸਿੱਖਿਆ ਨਾਲ ਲੈਸ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਉਚ ਕੋਟੀ ਦੀਆ ਪਦਵੀਆਂ ਪਰਾਪਤ ਕਰਨ ਵਿੱਚ ਕਾਮਯਾਬ ਹੋ ਗਏ।
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲੇ ਇਕ ਦੂਰਦਰਸ਼ੀ ਸਖਸ਼ੀਅਤ ਸਨ ਤੇ ਅਜ ਦੇ ਸਮੇਂ ਦੇ ਬਹੁਤੇ ਸੰਤਾਂ ਤੋਂ ਵਖਰੇ ਸਨ। ਉਹ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਸਨ।ਲੋਕ ਭਲਾਈ ਤੇ ਪੇਂਡੂ ਇਲਾਕਿਆਂ ਵਿੱਚ ਵਿਦਿਆ ਦਾ ਪਸਾਰ ਕਰਨਾ ਉਹਨਾਂ ਦਾ ਵਿਜਨ ਸੀ।10 ਜੁਲਾਈ 1965 ਨੂੰ ਮੋਹੀ ਪਿੰਡ ਵਿੱਚ ਉਹਨਾਂ ਨੇ ਸੁਆਸ ਤਿਆਗ ਦਿਤੇ ।ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ ਕਿ ਕਿਵੇ ਅਸੀ ਨਿੱਜ ਤੋਂ ਉੱਪਰ ਉੱਠ ਕੇ, ਸਾਰਿਆਂ ਦੇ ਸਹਿਯੋਗ ਨਾਲ ਅਨੁਸ਼ਾਸਨ ਵਿੱਚ ਰਹਿੰਦੇ ਹੋਏ, ਮਨੁੱਖ ਮਨਾਂ ਦੇ ਹਨੇਰੇ ਨੂੰ ਸਿਖਿਆ ਨਾਲ ਰੁਸ਼ਨਾ ਸਕਦੇ ਹਾ। ਉਹਨਾਂ ਦੀ ਵਿਦਿਅਕ ਖੇਤਰ ਵਿੱਚ ਪਿੰਡ ਮੋਹੀ ਅਤੇ ਹੋਰ ਪਛੜੇ ਹੋਏ ਪੇਡੂ ਇਲਾਕੇ ਵਿੱਚ ਪਾਏ ਯੋਗਦਾਨ ਤੋਂ ਸੇਧ ਲੈਦੇ ਹੋਏ, ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ (ਕਰੋਨਾ ਕਾਰਨ ਦੋ ਸਾਲ ਦੇ ਵਕਫ਼ੇ ਤੋਂ ਬਾਅਦ)ਇਸ ਵਾਰ 8 ਜੁਲਾਈ ਦਿਨ ਸ਼ੁੱਕਰਵਾਰ ਨੂੰ ਗੁਰਦਵਾਰਾ ਸਿੱਖ ਸੰਗਤ ,ਰੀਗਨ ਰੋਡ ਬਰੈਂਪਟਨ ਵਿਖੇ, ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ।10 ਜੁਲਾਈ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਤੇ ਸਾਰੀ ਸਮਾਪਤੀ12 ਵਜੇ ਹੋਵੇਗੀ।ਬਰੈਂਪਟਨ 'ਚ ਰਹਿ ਰਹੇ ਸਾਰੇ ਪਿੰਡ ਵਾਸੀਆਂ , ਸਕੂਲਾਂ ਵਿੱਚ ਪੜੇ ਪੁਰਾਣੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਸੰਤ ਨਰੰਜਣ ਸਿੰਘ ਮੋਹੀ ਵਾਲਿਆਂ ਦੀ ਬਰਸੀ ਤੇ ਹਾਜਰ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।ਹੋਰ ਜਾਣਕਾਰੀ ਲਈ ਰਣਜੀਤ ਸਿੰਘ ਕਾਕਾ ਮੋਹੀ ਨੂੰ 647 330 9800 ਤੇ ਜਾਂ ਜਸਪ੍ਰੀਤ ਸਿੰਘ ਜਸੀ ਮੋਹੀ ਨੂੰ 647 281 0859 ਤੇ ਫੋਨ ਕੀਤਾ ਜਾ ਸਕਦਾ ਹੈ।

 
Have something to say? Post your comment