Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਪਿਘਲ ਰਹੇ ਤਿੱਬਤ ਦੇ ਗਲੇਸ਼ੀਅਰਾਂ ਵਿੱਚੋਂ ਬੈਕਟੀਰੀਆ ਦੀਆਂ 1000 ਨਵੀਆਂ ਨਸਲਾਂ ਮਿਲੀਆਂ

June 29, 2022 04:29 PM

ਨੇਪਾਲ, 29 ਜੂਨ (ਪੋਸਟ ਬਿਊਰੋ)- ਤਿੱਬਤ ਦੇ ਗਲੇਸ਼ੀਅਰਾਂ ਵਿੱਚ ਬੈਕਟੀਰੀਆ ਦੀਆਂ 1000 ਨਵੀਆਂ ਨਸਲਾਂ ਮਿਲਣ ਦਾ ਪਤਾ ਲੱਗਾ ਹੈ। ਇਨ੍ਹਾਂ ਵਿੱਚੋਂ ਸੈਂਕੜਿਆਂ ਦਾ ਵਿਗਿਆਨੀਆਂ ਨੂੰ ਕੁਝ ਵੀ ਨਹੀਂ ਪਤਾ।
ਜਲਵਾਯੂ ਪਰਿਵਰਤਨ ਕਾਰਨ ਇਹ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਜਦੋਂ ਇਹ ਪਿਘਲੇ ਤਾਂ ਇਨ੍ਹਾਂ ਦਾ ਪਾਣੀ ਬੈਕਟੀਰੀਆ ਦੇ ਨਾਲ ਚੀਨ ਅਤੇ ਭਾਰਤ ਦੀਆਂ ਨਦੀਆਂ ਵਿੱਚ ਮਿਲੇਗਾ, ਜਿਸ ਨੂੰ ਪੀ ਕੇ ਲੋਕ ਨਵੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਸਕਦੇ ਹਨ। ਉਂਜ ਇਸ ਦੇ ਪਿੱਛੇ ਇਨਸਾਨ ਹੀ ਜ਼ਿੰਮੇਵਾਰ ਹੈ ਕਿਉਂਕਿ ਉਸ ਦੇ ਕਾਰਨ ਹੀ ਜਲਵਾਯੂ ਪਰਿਵਰਤਨ ਹੋ ਰਿਹਾ ਅਤੇ ਤਾਪਮਾਨ ਵਧ ਰਿਹਾ ਹੈ।ਨੇਚਰ ਬਾਇਓਟੈਕਨਾਲੋਜੀ ਵਿੱਚ ਛਪੀ ਇਸ ਨਵੀਂ ਰਿਪੋਰਟ ਵਿੱਚ ਭਾਰਤ ਅਤੇ ਚੀਨ ਲਈ ਇਹ ਚਿੰਤਾ ਦੀ ਗੱਲ ਹੈ। ਚੀਨ ਦੇ ਯੂਨੀਵਰਸਿਟੀ ਆਫ ਚਾਈਨੀਜ਼ ਅਕੈਡਮੀ ਆਫ ਸਾਇੰਸ ਦੇ ਵਿਗਿਆਨੀਆਂ ਨੇ ਤਿੱਬਤੀ ਪਠਾਰਾਂਦੇ 21 ਗਲੇਸ਼ੀਅਰਾਂ ਦੇ ਸੈਂਪਲ ਜਮ੍ਹਾ ਕੀਤੇ ਸਨ। ਇਹ ਸੈਂਪਲ 2016 ਤੋਂ 2020 ਦਰਮਿਆਨ ਇਕੱਠੇ ਕੀਤੇ ਗਏ। ਇਨ੍ਹਾਂ ਵਿੱਚ 968 ਨਸਲਾਂ ਦੇ ਬੈਕਟੀਰੀਆ ਮਿਲੇ, ਜਿਸ ਵਿੱਚ 82 ਫੀਸਦੀ ਬੈਕਟੀਰੀਆ ਇਕਦਮ ਨਵੇਂ ਹਨ, ਜਿਨ੍ਹਾਂ ਦੀ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਜਾਣਕਾਰੀ ਨਹੀਂ। ਗਲੇਸ਼ੀਅਰ ਅਤੇ ਬਰਫੀਲੀਆਂ ਚਾਦਰਾਂ ਧਰਤੀ ਦੇ 10 ਫੀਸਦੀ ਸਤ੍ਹਾ ਨੂੰ ਕਵਰ ਕਰਦੇ ਹਨ। ਧਰਤੀ ਉੱਤੇ ਸਭ ਤੋਂ ਵੱਧ ਸਾਫ ਪਾਣੀ ਦਾ ਸਰੋਤ ਇਨ੍ਹਾਂ ਦੇ ਕੋਲ ਹੈ। ਦਿੱਕਤ ਇਹ ਹੈ ਕਿ ਹਜ਼ਾਰਾਂ ਸਾਲ ਤੋਂ ਜੰਮੇ ਗਲੇਸ਼ੀਅਰਾਂ ਦੇ ਹੇਠਾਂ ਕੀ ਹੈ, ਕਿੱਦਾਂ ਦਾ ਵਾਤਾਵਰਣ ਅਤੇ ਕਿੱਦਾਂ ਦੇ ਜੀਵ ਤੇ ਸੂਖਮਜੀਵ ਹਨ, ਇਹ ਹਮੇਸ਼ਾ ਤੋਂ ਵਿਗਿਆਨੀਆਂ ਦੀ ਖੋਜ ਲਈ ਪ੍ਰਮੁੱਖ ਵਿਸ਼ਾ ਹੈ। ਵਿਗਿਆਨੀ ਜਾਨਣਾ ਚਾਹੰੁਦੇ ਹਨ ਕਿ ਗਲੇਸ਼ੀਅਰ ਪਿਘਲੇਗਾ ਤਾਂ ਇੱਥੇ ਮੌਜੂਦ ਸੂਖਮਜੀਵ ਇਨਸਾਨਾਂ ਅਤੇ ਹੋਰਨਾਂ ਜੀਵਾਂ ਉੱਤੇ ਕੀ ਅਸਰ ਪਾਉਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ