Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਸਮਾਂ ਹੈ ਪਿਆਰ ਜ਼ਾਹਰ ਕਰਨ ਦਾ : ਵਿਧੁਤ ਜਮਵਾਲ

June 28, 2022 05:39 PM

ਫਿਲਮਾਂ ਵਿੱਚ ਐਕਸ਼ਨ ਲਈ ਮਸ਼ਹੂਰ ਵਿਧੁਤ ਜਮਵਾਲ ਦੀ ਫਿਲਮ ‘ਖੁਦਾ ਹਾਫਿਜ਼’ ਕੋਰੋਨਾ ਕਾਰਨ ਡਿਜੀਟਲ ਪਲੇਟਫਾਰਮ ਉੱਤੇ ਰਿਲੀਜ਼ ਹੋਈ ਸੀ। ਇਸ ਦਾ ਸੀਕਵਲ ‘ਖੁਦਾ ਹਾਫਿਜ਼ : ਚੈਪਟਰ 2 : ਅਗਨੀਪ੍ਰੀਖਿਆ’ ਅੱਠ ਜੁਲਾਈ ਨੂੰ ਸਿਨੇਮਾਘਰਾਂ ਵਿੱਚ ਆਵੇਗਾ। ‘ਕਮਾਂਡੋ’ ਅਭਿਨੇਤਾ ‘ਆਈ ਬੀ 71’ ਨਾਲ ਫਿਲਮ ਨਿਰਮਾਣ ਵਿੱਚ ਡੈਬਿਊ ਕਰ ਚੁੱਕੇ ਹਨ। ਪੇਸ਼ ਹਨ ਵਿਧੁਤ ਜਮਵਾਲ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼-
* ‘ਖੁਦਾ ਹਾਫਿਜ਼’ ਵਿੱਚ ਤੁਸੀਂ ਸਿੱਧੇ-ਸਾਦੇ ਅੰਦਾਜ਼ ਵਿੱਚ ਨਜ਼ਰ ਆਏ ਸੀ। ਕੀ ਇਮੇਜ ਬਦਲਣ ਦਾ ਇਰਾਦਾ ਹੈ?
- ਮੇਰੀ ਇਹ ਇਮੇਜ ਬਹੁਤ ਮੁਸ਼ਕਲ ਨਾਲ ਬਣੀ ਹੈ ਅਤੇ ਇਸ ਐਕਸ਼ਨ ਇਮੇਜ ਨੂੰ ਬਦਲਣ ਦਾ ਕੋਈ ਇਰਦਾ ਨਹੀਂ। ਇਹ ਉਹੀ ਗੱਲ ਹੋ ਗਈ ਕਿ ਤੁਸੀਂ ਬਹੁਤ ਚੰਗੇ ਕੱਪੜੇ ਪਹਿਨੇ ਅਤੇ ਫਿਰ ਉਸ ਨੂੰ ਬਦਲ ਦਿਓ। ਪਰਦੇ ਉੱਤੇ ਮੈਂ ਨਹੀਂ ਲੜਾਂਗਾ ਤਾਂ ਕੌਣ ਲੜੇਗਾ। ਬੱਸ ਇਸ ਫਿਲਮ ਵਿੱਚ ਮਾਹੌਲ ਅਲੱਗ ਹੈ। ਇੱਥੇ ਐਕਸ਼ਨ ਹੈ, ਪਰ ਉਸ ਤਰ੍ਹਾਂ ਦਾ ਨਹੀਂ ਕਿ ਉੱਡ ਉੱਡ ਕੇ ਮਾਰਿਆ ਜਾਏ। ਆਮ ਆਦਮੀ ਜਿਵੇਂ ਕਰੇਗਾ, ਉਸੇ ਤਰ੍ਹਾਂ ਦਾ ਐਕਸ਼ਨ ਦਿਸੇਗਾ। ਇੱਕ ਆਮ ਆਦਮੀ ਵਿੱਚ ਜੋ ਸਮਰੱਥਾ ਹੁੰਦੀ ਹੈ, ਉਹ ਟ੍ਰੇਂਡ ਫਾਈਟਰ ਵਿੱਚ ਨਹੀਂ ਹੁੰਦੀ।
* ‘ਖੁਦਾ ਹਾਫਿਜ਼ : ਚੈਪਟਰ 2’ ਸਿਨੇਮਾਘਰਾਂ ਵਿੱਚ ਆ ਰਹੀ ਹੈ। ਇਸ ਦੀ ਕਹਾਣੀ ਬਾਰੇ ਵੀ ਕੁਝ ਦੱਸੋ?
- ਬਹੁਤ ਖੁਸ਼ੀ ਹੈ। ਸਭ ਤੋਂ ਵੱਧ ਜਗਿਆਸਾ ਇਸ ਗੱਲ ਦੀ ਹੈ ਕਿ ਥੀਏਟਰ ਵਿੱਚ ਕਿੰਨੇ ਲੋਕ ਜਾਣਗੇ।ਮੈਂ ਜਦ ਵੀ ਹਿੰਦੁਸਤਾਨ ਦੇ ਛੋਟੇ ਸ਼ਹਿਰਾਂ ਤੋਂ ਆਏ ਲੋਕਾਂ ਦੇ ਸੰਦੇਸ਼ ਪੜ੍ਹਾਂ ਤਾਂ ਉਹ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ। ਸਮਾਂ ਆ ਗਿਆ ਹੈ ਕਿ ਜੋ ਲੋਕ ਇਹ ਬੋਲਦੇ ਅਤੇ ਲਿਖਦੇ ਹਨ, ਉਹ ਵਾਕਈ ਮੈਨੂੰ ਸਪੋਰਟ ਕਰਨ। ਬੱਸ ਇਹੀ ਸੋਚ ਹੈ ਜਿਹਨ ਵਿੱਚ। ਬਾਕੀ ਗੱਲ ‘ਖੁਦਾ ਹਾਫਿਜ਼ : ਚੈਪਟਰ 2’ ਦੀ ਕਹਾਣੀ ਦੀ ਤਾਂ ਇਹ ਕਹਾਣੀ ਪਤੀ ਦੀ ਸੀ, ਜੋ ਪਤਨੀ ਨੂੰ ਵਾਪਸ ਆਪਣੇ ਦੇਸ਼ ਲਿਆਉਂਦਾ ਹੈ। ਇਸ ਦਾ ਮੁੱਦਾ ਗੋਦ ਲੈਣ ਦਾ ਹੈ। ਸਾਡੇ ਇੱਥੇ ਕਈ ਲੋਕਾਂ ਦੀ ਧਾਰਨਾ ਹੈ ਕਿ ਬੱਚਾ ਆਪਣਾ ਹੀ ਚਾਹੀਦੈ। ਮੈਂ ਬਹੁਤ ਖੁਸ਼ ਹਾਂ ਕਿ ਫਾਰੂਖ (ਫਿਲਮ ਦੇ ਲੇਖਕ ਅਤੇ ਡਾਇਰੈਕਟਰ ਫਾਰੂਖ ਕਬੀਰ) ਨੇ ਅਜਿਹੀ ਕਹਾਣੀ ਲਿਖੀ ਹੈ।
* ਗੋਦ ਲੈਣ ਨੂੰ ਲੈ ਕੇ ਕਿਨ੍ਹਾਂ ਗੱਲਾਂ ਨੂੰ ਉਠਾਇਆ ਹੈ?
- ਅਡਾਪਸ਼ਨ ਆਸਾਨ ਕੰਮ ਨਹੀਂ, ਕਿਉਂਕਿ ਇਹ ਸਿਰਫ ਦੋ ਵਿਅਕਤੀਆਂ ਦਾ ਫੈਸਲਾ ਨਹੀਂ। ਪਰਵਾਰ ਦੀ ਇਸ ਵਿੱਚ ਕਾਫੀ ਇਨਵਾਲਮੈਂਟ ਹੁੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ, ਪਰ ਉਸ ਦੇ ਬਾਰੇ ਗੱਲ ਨਹੀਂ ਕਰਦੇ। ਜਦ ਤੁਸੀਂ ਫਿਲਮ ਦੇਖੋਗੇ ਤਾਂ ਸਮਝੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਜੇ ਤੁਸੀਂ ਬੱਚਾ ਗੋਦ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਲਓ। ਮੁੱਦਾ ਇਹੀ ਹੈ ਕਿ ਸਭ ਨੂੰ ਪਿਆਰ ਦਿਓ।
* ਆਨ ਸਕਰੀਨ ਪਿਤਾ ਬਣਨ ਦਾ ਤਜਰਬਾ ਕਿਹੋ ਜਿਹਾ ਰਿਹਾ?
-(ਹੱਸਦੇ ਹੋਏ) ਖਤਰਨਾਕ ਤਜਰਬਾ ਰਿਹਾ। ਮੈਂ ਸੁਣਦਾ ਹਾਂ ਕਿ ਮਾਂ-ਬਾਪ ਪਾਗਲ ਹੋ ਜਾਂਦੇ ਹਨ, ਜੇ ਉਨ੍ਹਾਂ ਦੇ ਬੱਚੇ ਨੂੰ ਕੁਝ ਹੋ ਜਾਏ। ਇਸ ਫਿਲਮ ਨੂੰ ਕਰ ਕੇ ਸਮਝ ਆਇਆ ਕਿ ਉਨ੍ਹਾਂ ਦੇ ਮਨ ਸਥਿਤੀ ਕੀ ਹੁੰਦੀ ਹੈ। ਚੰਗਾ ਤਜਰਬਾ ਰਿਹਾ। ਕਈ ਵਾਰ ਪਿਤਾ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰ ਪਾਉਂਦੇ। ਮੈਂ ਆਪਣੇ ਪਿਤਾ ਨੂੰ ਦੇਖਦਾ ਸੀ ਕਿ ਮੰਮੀ ਹੀ ਉਨ੍ਹਾਂ ਦੀ ਸਾਰੀਆਂ ਗੱਲਾਂ ਬੋਲਦੀ ਸੀ।
* ਫਿਲਮ ਦੇ ਇੱਕ ਗਾਣੇ ਵਿੱਚ ਤੁਸੀਂ ਮੰਨਤ ਮੰਗ ਰਹੇ ਹੋ। ਅਸਲ ਜ਼ਿੰਦਗੀ ਵਿੱਚ ਕਿੰਨੇ ਧਾਰਮਿਕ ਹੋ?
- ਮੇਰੀ ਹਾਰਡਕੋਰ ਕੋਸ਼ਿਸ਼ ਰਹਿੰਦੀ ਹੈ ਕਿ ਸਭ ਤੋਂ ਬਿਹਤਰੀਨ ਇਨਸਾਨ ਬਣਾਂ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਜਾਤੀ ਜਾਂ ਮਜ਼੍ਹਬ ਤੋਂ ਹੋ। ਤੁਹਾਡਾ ਚੰਗਾ ਇਨਸਾਨ ਹੋਣਾ ਬੇਹੱਦ ਜ਼ਰੂਰੀ ਹੈ। ਮਨ ਤੋਂ ਸਭ ਨੂੰ ਪਿਆਰ ਕਰਨਾ ਸਿਖ ਲਓ। ਸਭ ਨੂੰ ਪਿਆਰ ਵੰਡੋ, ਭਾਵੇਂ ਉਹ ਤੁਹਾਡੇ ਨਾਲ ਗੁੱਸਾ ਹੋਵੇ। ਮੈਂ ਬੱਸ ਇਹੀ ਕੋਸ਼ਿਸ਼ ਕਰ ਰਿਹਾ ਹਾਂ।
* ਫਿਲਮ ਦਾ ਨਾਂਅ ‘ਆਈ ਬੀ 71’ ਰੱਖਣ ਦੀ ਕੋਈ ਖਾਸ ਵਜ੍ਹਾ? ਤੁਹਾਡੇ ਪਿਤਾ ਫੌਜ ਵਿੱਚ ਸਨ ਤਾਂ ਕੁਝ ਜਾਣਕਾਰੀ ਤੁਹਾਡੇ ਕੋਲ ਪਹਿਲਾਂ ਤੋਂ ਰਹੀ ਹੋਵੇਗੀ?
- ਲੋਕ ਜਾਣਦੇ ਹਨ ਕਿ ਅਮਰੀਕਾ ਦੀ ਏਜੰਸੀ ਐੱਫ ਬੀ ਆਈ ਹੈ, ਪ੍ਰੰਤੂ ਸਾਡੇ ਦੇਸ਼ ਦੀ ਸੀਕ੍ਰੇਟ ਸਰਵਿਸ ਇੰਟੈਲੀਜੈਂਸ ਬਿਊਰੋ ਦੇ ਬਾਰੇ ਕਈ ਲੋਕ ਨਹੀਂ ਜਾਣਦੇ। ਉਨ੍ਹਾਂ ਨੂੰ ਲੱਗਦਾ ਹੈ ਕੁਝ ਨਹੀਂ ਹੋ ਰਿਹਾ। ਉਸ ਦੀ ਕੁਝ ਕਹਾਣੀ ਹੈ। ਉਸ ਦੇ ਬਾਰੇ ਦੱਸਣਾ ਜ਼ਰੂਰੀ ਹੈ। ਸਾਡਾ ਫਰਜ਼ ਹੈ ਕਿ ਲੋਕਾਂ ਨੂੰ ਦੱਸੀਏ ਕਿ ਦੇਸ਼ ਉੱਤੇ ਹੁੰਦੇ ਹਮਲਿਆਂ ਨੂੰ ਕੌਣ ਰੋਕਦਾ ਹੈ। ਹਾਂ, ਇੰਟੈਲੀਜੈਂਸ ਦੇ ਬਾਰੇ ਮੈਨੂੰ ਥੋੜ੍ਹੀ ਜਾਣਕਾਰੀ ਸੀ। ਇਸ ਫਿਲਮ ਦੌਰਾਨ ਉਸ ਦੇ ਬਾਰੇ ਕਾਫੀ ਕੁਝ ਜਾਣਿਆ ਤੇ ਸਿੱਖਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ