Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਬਾਈਕ ਨਾ ਹੋਣ ਦਾਸੁੱਖ

June 28, 2022 05:34 PM

-ਡਾਕਟਰ ਸੁਰੇਸ਼ ਕੁਮਾਰ ਮਿਸ਼ਰਾ
ਪੈਟਰੋਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਬਾਈਕ ਦਾ ਚੋਰੀ ਹੋਣਾ ਲਾਟਰੀ ਲੱਗਣ ਤੋਂ ਘੱਟ ਨਹੀਂ ਲੱਗਦਾ। ਚੋਰੀ ਨਾ ਹੁੰਦੀ ਤਾਂ ਉਸ ਲਈ ਆਏ ਦਿਨ ਪੈਟਰੋਲ ਦਾ ਚੜ੍ਹਾਵਾ ਚੜ੍ਹਾਉਣਾ ਪੈਂਦਾ। ਕੁਝ ਚੀਜ਼ਾਂ ਖਰੀਦਣ ਤੱਕ ਹੀ ਸਵਾਰੀ ਕਰਨ ਯੋਗ ਰਹਿੰਦੀਆਂ ਹਨ, ਬਾਅਦ ਵਿੱਚ ਪਤਾ ਨਹੀਂ ਚੱਲਦਾ ਕਿ ਉਹ ਸਾਡੇ ਉੱਤੇ ਸਵਾਰੀ ਕਰਦੀ ਹੈ ਜਾਂ ਅਸੀਂ ਉਸ ਉੱਤੇ।
ਅੱਜ ਬਾਈਕ ਚੋਰੀ ਹੋਏ ਨੂੰ ਅੱਠ ਸਾਲ ਬੀਤ ਗਏ। ਉਮੀਦ ਤੇ ਸ਼ੀਸ਼ਾ ਕਦੇ ਵੀ ਟੁੱਟ ਸਕਦਾ ਹੈ। ਪਤਾ ਨਹੀਂ ਅਸੀਂ ਕਿਹੜੇ ਕੰਕਰੀਟ ਦੇ ਬਣੇ ਸੀ ਕਿ ਪਿਛਲੇ ਅੱਠ ਸਾਲਾਂ ਤੋਂ ਉਸੇ ਬਾਰੇ ਸੋਚਦੇ ਰਹੇ। ਉਹ ਇਸ ਤਰ੍ਹਾਂ ਕਿ ਕਮਾ ਕੇ ਖਰੀਦੀ ਗਈ ਇੱਟ ਮੁਫਤ ਦੇ ਤਾਜ ਮਹਿਲ ਤੋਂ ਵੱਧ ਕੀਮਤੀ ਹੁੰਦੀ ਹੈ। ਧੁੰਦਲੀ ਹੀ ਸਹੀ, ਉਸ ਦੀ ਯਾਦ ਬਣੀ ਰਹੀ। ਜਿਵੇਂ ਇਹ ਘਟਨਾ ਦਿਮਾਗ ਵਿੱਚ ਪੈਨਸਿਲ ਨਾਲ ਨਹੀਂ, ਸੀ ਡੀ ਮਾਰਕਰ ਨਾਲ ਲਿਖੀ ਹੋਵੇ, ਜੋ ਮਿਟਣ ਦਾ ਨਾਂਅ ਨਹੀਂ ਲੈ ਰਹੀ ਸੀ।
ਫਿਰ ਇੱਕ ਦਿਨ ਬਿਨਾਂ ਜੜ੍ਹ ਦੇ ਰੁੱਖ ਤੇ ਬਿਨਾਂ ਹੱਥਾਂ ਦੇ ਤਾੜੀ ਵਜਾਉਣ ਵਾਲੀ ਖਬਰ ਆਈ। ਡਾਕੀਆ ਗੁਆਚੀ ਹੋਈ ਬਾਈਕ ਦਾ ਚਲਾਣ ਦੇ ਗਿਆ। ਇਹ ਚਲਾਨ ਠੀਕ ਉਂਝ ਹੀ ਸੀ ‘ਖਾਵੇ ਕੋਈ, ਸੁਆਦ ਦੱਸੇ ਕੋਈ।’ ਫਿਰ ਵੀ ਇੱਕ ਗੱਲ ਦੀ ਦਾਦ ਦੇਣੀ ਪਵੇਗੀ ਕਿ ਅੱਠ ਸਾਲ ਵਿੱਚ ਸਿਰਫ ਇੱਕ ਚਲਾਨ। ਹੋਵੇ ਨਾ ਹੋਵੇ ਚਲਾਉਣ ਵਾਲੇ ਦਾ ਹੱਥ ਬਿਲੁਕਲ ਸਾਫ ਹੈ। ਸਮਝ ਨਹੀਂ ਆ ਰਿਹਾ ਸੀ ਕਿ ਚਲਾਉਣ ਵਾਲੇ ਦੀ ਤਾਰੀਫ ਕਰਾਂ ਜਾਂ ਜਾ ਕੇ ਥਾਣੇ ਸ਼ਿਕਾਇਤ ਦਰਜ ਕਰਾਵਾਂ। ਕੁਝ ਦੇਰ ਸੋਚਿਆ ਅਤੇ ਪਹੁੰਚ ਗਿਆ ਪੁਲਸ ਥਾਣੇ ਚਲਾਨ ਲੈ ਕੇ। ਚਲਾਨ ਦੇਖ ਕੇ ਪੁਲਸ ਹੈਰਾਨ ਰਹਿ ਗਈ। ਉਨ੍ਹਾਂ ਨੇ ਚੀਜ਼ਾਂ ਨੂੰ ਲੁੱਟਦੇ, ਚੋਰੀ ਹੁੰਦੇ ਜਾਂ ਗਾਇਬ ਹੁੰਦੇ ਹੋਏੇ ਦੇਖਿਆ ਹੈ। ਮਿਲਦੇ ਹੋਏ ਬਹੁਤ ਘੱਟ ਵਾਰ ਦੇਖਿਆ ਹੈ।
ਬਾਈਕ ਚਲਾਉਣ ਵਾਲੇ ਨੂੰ ਥਾਣੇ ਵਿੱਚ ਬੁਲਾਇਆ ਗਿਆ। ਉਂਝ ਥਾਣੇਕਿਸੇ ਨੂੰ ਬੁਲਾਇਆ ਨਹੀਂ ਜਾਂਦਾ, ਫੜ ਕੇ ਜਾਂ ਘਸੀਟ ਕੇ ਲਿਆਂਦਾ ਜਾਂਦਾ ਹੈ। ਕਿਉਂਕਿ ਬਾਈਕ ਚਲਾਉਣ ਵਾਲਾ ਵੀ ਵਰਦੀ ਵਾਲਾ ਹੀ ਸੀ, ਤਾਂ ਉਸ ਨੂੰ ਬਾਈਕ ਦੇ ਨਾਲ ਬੁਲਾਇਆ ਗਿਆ। ਥਾਣੇ ਦੀ ਚਾਰਦੀਵਾਰੀ ਵਿੱਚ ਆਪਣੀ ਬਾਈਕ ਨੂੰ ਦੇਖ ਕੇ ਖੁਸ਼ੀ ਦਾ ਟਿਕਾਣਾ ਨਾ ਰਿਹਾ।ਉਸ ਨੇ ਦੱਸਿਆ ਕਿ ਉਹ ਬਾਈਕ ਕਿਸੇ ਚੋਰ ਤੋਂ ਫੜੀ ਸੀ, ਪਰ ਕੋਈ ਲੈਣ ਨਹੀਂ ਆਇਆ ਤਾਂ ਉਹ ਚਲਾਉਣ ਲੱਗਾ।
ਮੈਂ ਸੋਚਿਆ ਕਿ ਅੱਜ ਇਹ ਬਾਈਕ ਆਪਣੇ ਨਾਲ ਲੈ ਜਾਵਾਂਗਾ, ਪਰ ਉਦੋਂ ਇੰਝ ਲੱਗਿਆ ਕਿ ਬਾਈਕ ਮੈਨੂੰ ਕੁਝ ਕਹਿਣਾ ਚਾਹੁੰਦੀ ਹੈ: ‘ਹਮ ਦੇ ਦਿਲ ਚੁਕੇ ਸਨਮ’। ਫਿਲਮ ਦੇ ਅਜੈ ਦੇਵਗਨ ਦੀ ਤਰ੍ਹਾਂ ਮੈਂ ਐਸ਼ਵਰਿਆ ਰੂਪੀ ਬਾਈਕ ਦੀਆਂ ਗੱਲਾਂ ਸੁਣਨ ਲੱਗਾ। ਉਹ ਕਹਿ ਰਹੀ ਸੀ, ‘‘ਜਾਣਦੇ ਹੋ, ਪੈਟਰੋਲ ਦੀ ਕੀਮਤ ਕੀ ਹੈ। ਕੀ ਇੰਨਾ ਮਹਿੰਗਾ ਪੈਟਰੋਲ ਮੇਰੇ ਉੱਤੇ ਖਰਚ ਕਰ ਸਕਦੇ ਹੋ? ਮੈਂ ਉਸ ਪੁਲਸ ਵਾਲੇ ਨਾਲ ਬਹੁਤ ਖੁਸ਼ ਹਾਂ। ਉਸ ਦੇ ਇੱਕ ਮਹੀਨੇ ਦੀ ਉਪਰਲੀ ਕਮਾਈ ਤੁਹਾਡੇ ਸਾਲ ਭਰ ਦੀ ਕਮਾਈ ਤੋਂ ਕਿਤੇ ਵੱਧ ਹੈ, ਉਸ ਦੇ ਰੋਹਬ ਨਾਲ ਹੀ ਪੈਟਰੋਲ ਪੰਪ ਵਾਲੇ ਮੇਰੀ ਟੈਂਕੀ ਭਰ ਦਿੰਦੇ ਹਨ। ਹਰ ਸਮੇਂ ਮੈਨੂੰ ਚਮਕਾਉਣ ਲਈ ਕੋਈ ਨਾ ਕੋਈ ਤਿਆਰ ਰਹਿੰਦਾ ਹੈ। ਉਹ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ। ਜੇ ਤੁਸੀਂ ਮੈਨੂੰ ਸੱਚਾ ਪਿਆਰ ਕਰਦੇ ਹੋ ਤਾਂ ਨਾਲ ਲਿਜਾਣ ਦੀ ਬਜਾਏ ਉਸ ਪੁਲਸ ਵਾਲੇ ਨੂੰ ਹੀ ਸੌਂਪ ਦੇਵੋ।”
ਇਹ ਸੁਣ ਮੈਂ ਇੱਕ ਪਲ ਲਈ ਹੈਰਾਨ ਰਹਿ ਗਿਆ, ਪਰ ਦੂਜੇ ਪਲ ਥਾਣੇਦਾਰ ਕੋਲ ਪਹੁੰਚਿਆ ਅਤੇ ਆਪਣਾ ਕੇਸ ਵਾਪਸ ਲੈ ਲਿਆ। ਮੈਂ ਬਾਈਕ ਚਲਾਉਣ ਵਾਲੇ ਪੁਲਸ ਵਾਲੇ ਨੂੰ ਇੰਨਾ ਕਿਹਾ ਕਿ ਕੋਈ ਵੀ ਚੀਜ਼ ਹੈਸੀਅਤ ਵਾਲੇ ਕੋਲ ਹੀ ਹੋਣੀ ਚਾਹੀਦੀ ਹੈ। ਇਹ ਬਾਈਕ ਤੁਹਾਡੇ ਕੋਲ ਹੀ ਚਮਚਮਾ ਸਕਦੀ ਹੈ।
ਬੱਸ ਮੇਰੀ ਤੁਹਾਨੂੰ ਇੰਨੀ ਬੇਨਤੀ ਹੈ ਕਿ ਇਸ ਉੱਤੇ ਫਿਰ ਕਦੇ ਚਲਾਨ ਵਾਲਾ ਦਾਗ ਨਾ ਲੱਗੇ। ਉਂਝ ਮੈਂ ਉਸ ਦਾ ਓਨਾ ਕਿਆਲ ਨਹੀਂ ਰੱਖ ਸਕਾਂਗਾ, ਜਿੰਨਾ ਤੁਸੀਂ ਰੱਖ ਸਕਦੇ ਹੋ। ਪੁਲਸ ਵਾਲਾ ਖੁਸ਼ੀ-ਖੁਸ਼ੀ ਬਾਈਕ ਲੈ ਕੇ ਚਲਾ ਗਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’