Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਗਰਮ ਗੱਡੀ ਵਿੱਚ ਬੰਦ ਰਹਿਣ ਕਾਰਨ ਬੱਚੇ ਦੀ ਹੋਈ ਮੌਤ

June 28, 2022 12:35 AM

ਓਨਟਾਰੀਓ, 27 ਜੂਨ (ਪੋਸਟ ਬਿਊਰੋ) :ਇੱਕ ਸਕੂਲ ਦੇ ਬਾਹਰ ਗਰਮ ਕਾਰ ਵਿੱਚ ਬੰਦ ਰਹਿ ਜਾਣ ਕਾਰਨ ਇੱਕ 23 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਕਾਰ ਉਸ ਸਕੂਲ ਦੇ ਬਾਹਰ ਹੀ ਖੜ੍ਹੀ ਸੀ ਜਿੱਥੇ ਬੱਚੇ ਦੀ ਮਾਂ ਪੜ੍ਹਾਉਂਦੀ ਸੀ। ਇਹ ਜਾਣਕਾਰੀ ਮੇਅਰ ਨੇ ਦਿੱਤੀ।
ਬੈਂਕ੍ਰੌਫਟ, ਓਨਟਾਰੀਓ ਦੇ ਮੇਅਰ ਪਾਲ ਜੈਨਕਿੰਜ਼, ਜੋ ਇਸ ਪਰਿਵਾਰ ਦੇ ਨੇੜਲੇ ਦੋਸਤ ਹਨ ਤੇ ਇਸ ਪਰਿਵਾਰ ਨੂੰ ਪਿਛਲੇ 30 ਸਾਲਾਂ ਤੋਂ ਜਾਣਦੇ ਹਨ, ਨੇ ਦੱਸਿਆ ਕਿ ਵੀਰਵਾਰ ਨੂੰ ਅਧਿਆਪਕਾਂ ਤੇ ਐਮਰਜੰਸੀ ਅਮਲੇ ਵੱਲੋਂ ਨੌਰਥ ਹੇਸਟਿੰਗਜ਼ ਹਾਈ ਸਕੂਲ ਦੇ ਬਾਹਰ ਇਸ ਬੱਚੇ ਨੂੰ ਹੋਸ਼ ਵਿੱਚ ਲਿਆਉਣ ਲਈ ਪੂਰਾ ਜ਼ੋਰ ਲਾਏ ਜਾਣ ਦੇ ਬਾਵਜੂਦ ਐਵਰੈੱਟ ਸਮਿੱਥ ਦੀ ਮੌਤ ਹੋ ਗਈ।ਜੈਨਕਿੰਜ਼ ਨੇ ਦੱਸਿਆ ਕਿ ਐਵਰੈੱਟ ਦੀ ਮਾਂ ਇਸ ਸਕੂਲ ਵਿੱਚ ਅਧਿਆਪਿਕਾ ਹੈ।ਮੇਅਰ ਅਨੁਸਾਰ ਬੱਚੇ ਦੀ ਮਾਂ ਨੇ ਕੰਮ ਉੱਤੇ ਜਾਂਦੇ ਸਮੇਂ ਆਪਣੇ ਲੜਕੇ ਨੂੰ ਡੇਅਕੇਅਰ ਵਿੱਚ ਛੱਡਣਾ ਸੀ।
ਜੈਨਕਿੰਜ਼ ਨੇ ਦੱਸਿਆ ਕਿ ਇਸ ਗੱਲ ਦਾ ਕਿਸੇ ਨੂੰ ਵੀ ਧਿਆਨ ਨਹੀਂ ਆਇਆ ਕਿ ਸਕੂਲ ਖ਼ਤਮ ਹੋਣ ਤੱਕ ਐਵਰੈੱਟ ਗੱਡੀ ਵਿੱਚ ਹੀ ਸੀ। ਉਸ ਦਿਨ ਦੱਖਣੀ ਓਨਟਾਰੀਓ ਵਿੱਚ ਹੀਟ ਵਾਰਨਿੰਗ ਜਾਰੀ ਕੀਤੀ ਗਈ ਸੀ ਤੇ ਤਾਪਮਾਨ 30 ਡਿਗਰੀ ਤੱਕ ਪਹੁੰਚ ਗਿਆ ਸੀ। ਉਸ ਦਿਨ ਬੈਂਕ੍ਰੌਫਟ ਦਾ ਤਾਪਮਾਨ 27·1 ਡਿਗਰੀ ਰਿਕਾਰਡ ਕੀਤਾ ਗਿਆ। ਗੱਡੀ ਵਿੱਚ ਬਿਨਾਂ ਸਾਹ ਸਤ ਦੇ ਬੱਚੇ ਦੇ ਮਿਲਣ ਉਪਰੰਤ ਦੁਪਹਿਰੇ 3:45 ਉੱਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਥੋੜ੍ਹੀ ਦੇਰ ਬਾਅਦ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ