Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੂਨ ਸਮਾਗ਼ਮ 'ਪਿਤਾ-ਦਿਵਸ' ਨੂੰ ਕੀਤਾ ਸਮਰਪਿਤ

June 27, 2022 04:36 PM

-ਪਰਮਜੀਤ ਗਿੱਲ ਨੇ 'ਸਮਾਜ ਵਿਚ ਪਿਤਾ ਦੀ ਭੂਮਿਕਾ' ਅਤੇ ਇਕਬਾਲ ਬਰਾੜ ਨੇ ਸ਼ਬਦਾਂ ਦੇ ਸ਼ੁੱਧ ਉਚਾਰਨ ਬਾਰੇ ਵਿਚਾਰ ਪੇਸ਼ ਕੀਤੇ, ਕਵੀ-ਦਰਬਾਰ ਵੀ ਹੋਇਆ

  
ਬਰੈਂਪਟਨ, (ਡਾ. ਝੰਡ) -ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਜੂਨ ਮਹੀਨੇ ਦਾ ਸਮਾਗ਼ਮ ਸੰਸਾਰ-ਭਰ ਵਿਚ ਮਨਾਏ ਜਾਂਦੇ 'ਪਿਤਾ-ਦਿਵਸ' ਨੂੰ ਸਮਰਪਿਤ ਕੀਤਾ ਗਿਆ। ਇਸ ਵਿਚ ਸਭਾ ਦੇ ਸਰਗ਼ਰਮ ਮੈਂਬਰ ਐਡਵੋਕੇਟ ਪਰਮਜੀਤ ਸਿੰਘ ਗਿੱਲ ਨੇ ਸਮਾਜ ਵਿਚ ਪਿਤਾ ਵੱਲੋਂ ਪਰਿਵਾਰ ਵਿਚ ਨਿਭਾਈ ਜਾਂਦੀ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਬਰੈਂਪਟਨ ਦੇ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਕੁਝ ਲੋਕਾਂ ਵੱਲੋਂ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਦੇ ਗ਼ਲਤ ਉਚਾਰੇ ਜਾਣ ਦਾ ਅਹਿਮ ਮੁੱਦਾ ਉਠਾਇਆ ਗਿਆ ਅਤੇ ਉਨ੍ਹਾਂ ਨੇ ਇਨ੍ਹਾਂ ਦੇ ਸ਼ੁਧ ਉਚਾਰਨ ਦੀ ਲੋੜ 'ਤੇ ਜ਼ੋਰ ਦਿੱ ..ਪਿਤਾ-ਦਿਵਸ ਬਾਰੇ ਆਪਣੀ ਗੱਲ ਆਰੰਭ ਕਰਦਿਆਂ ਪਰਮਜੀਤ ਗਿੱਲ ਨੇ ਦੱਸਿਆ ਕਿ ਦੁਨੀਆਂ-ਭਰ ਦੇ ਦੇਸ਼ਾਂ ਵਿਚ 'ਫ਼ਾਦਰਜ਼ ਡੇਅ' ਜੂਨ ਮਹੀਨੇ ਵਿਚਲੇ ਵੱਖ-ਵੱਖ ਦਿਨਾਂ ਨੂੰ ਮਨਾਇਆ ਜਾਂਦਾ ਹੈ। ਬਹੁਤੇ ਦੇਸ਼ ਇਸ ਨੂੰ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਉਂਦੇ ਹਨ, ਜਦਕਿ ਕਈ ਦੇਸ਼ਾਂ ਵਿਚ ਇਸ ਨੂੰ ਇਕ ਹਫ਼ਤਾ ਅੱਗੇ-ਪਿੱਛੇ ਵੀ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਬਦ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ" ਵਿਚ ਪਾਣੀ ਨੂੰ 'ਪਿਤਾ' ਅਤੇ ਧਰਤੀ ਨੂੰ 'ਮਾਤਾ' ਦਾ ਦਰਜਾ ਦਿੱਤਾ ਹੈ। ਜੀਵਨ ਵਿਚ ਜਿਵੇਂ ਧਰਤੀ ਤੇ ਪਾਣੀ ਦੋਹਾਂ ਦੀ ਜ਼ਰੂਰਤ ਹੈ, ਏਸੇ ਤਰ੍ਹਾਂ ਸਮਾਜ ਵਿਚ ਮਾਤਾ ਅਤੇ ਪਿਤਾ ਦੋਹਾਂ ਦੀ ਹੀ ਆੋ ਆਪਣੀ ਅਹਿਮੀਅਤ ਹੈ। ਮਾਂ ਜੇਕਰ ਘਰ ਵਿਚ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ ਤਾਂ ਪਿਤਾ ਆਪਣੇ ਸਾਰੇ ਪਰਿਵਾਰ ਲਈ ਖਾਣ-ਪੀਣ ਦੀ ਵਸਤਾਂ ਅਤੇ ਘਰ ਦੀਆਂ ਹੋਰ ਲੋੜਾਂ ਦਾ ਯੋਗ ਪ੍ਰਬੰਧ ਕਰਦਾ ਹੈ। ਮਾਤਾ ਅਤੇ ਪਿਤਾ ਦੋਹਾਂ ਦਾ ਦਰਜਾ ਸਮਾਜ ਵਿਚ ਅਤੀ ਸਨਮਾਨਯੋਗ ਹੈ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਵਿਚ ਬੱਚੇ ਦੇ ਨਾਂ ਨਾਲ ਮਾਂ ਦਾ ਲਿਖਿਆ ਜਾਂਦਾ ਹੈ, ਜਦਕਿ ਪੂਰਬ ਵਿਚ ਪਿਤਾ ਦਾ ਨਾਂ ਚੱਲਦਾ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਦੇਸ਼ਾਂ ਵਿਚ ਹੁਣ ਦੋਹਾਂ ਦਾ ਹੀ ਨਾਂ ਲਿਖਣਾ ਸ਼ੁਰੂ ਹੋ ਗਿਆ ਹੈ।। ਆਪਣੇ ਕਥਨਾਂ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਕਈ ਅਹਿਮ ਪਿਤਾਵਾਂ ਗੁਰੂ ਨਾਨਕ ਦੇਵ ਜੀ, ਰਾਜਕੁਮਾਰ ਸਿਧਾਰਥ (ਗੌਤਮ ਬੁੱਧ), ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਪਿਤਾ ਸਪਿਰਿਦੋਨੋਵਿਕ ਪੂਤਿਨ, ਆਦਿ ਦੀਆਂ ਉਦਾਹਰਣਾਂ ਦਿੱਤੀਆਂ ਜਿਨ੍ਹਾਂ ਨੇ ਖ਼ੁਦ ਆਪ ਜਾਂ ਉਨ੍ਹਾਂ ਦੇ ਬੱਚਿਆਂ ਨੇ ਮਨੁੱਖਤਾ ਦੀ ਭਲਾਈ ਅਤੇ ਸੇਧ ਲਈ ਅਹਿਮ ਕਾਰਜ ਕੀਤੇ।
ਸਮਾਗ਼ਮ ਦੇ ਦੂਸਰੇ ਬੁਲਾਰੇ ਇਕਬਾਲ ਬਰਾੜ ਨੇ ਸ਼ਬਦ ਉਚਾਰਨ ਦੇ ਅਹਿਮ ਮੁੱਦੇ ਨੂੰ ਛੇੜਦਿਆਂ ਪੰਜਾਬੀ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਗ਼ਲਤ ਉਚਾਰੇ ਜਾਂਦੇ ਕਈ ਸ਼ਬਦਾਂ ਬਾਰੇ ਗੱਲ ਕੀਤੀ। ਉਨ੍ਹਾਂ ਵੱਲੋਂ ਪੈਰੀਂ ਬਿੰਦੀ ਪੈਣ ਵਾਲੇ ਅੱਖਰਾਂ ਸ਼,ਖ਼,ਗ਼,ਜ਼,ਫ਼ ਵਾਲੇ ਸ਼ਬਦਾਂ ਦਾ ਵਿਸ਼ੇਸ਼ ਜਿ਼ਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਖਰਾਂ ਦੇ ਉਚਾਰਨ ਸਮੇਂ ਬਹੁਤ ਸਾਰੇ ਲੋਕ ਇਨ੍ਹਾਂ ਦੇ ਪੈਰ ਵਿਚ ਪਈ ਬਿੰਦੀ ਨੂੰ ਭੁੱਲ ਹੀ ਜਾਂਦੇ ਹਨ । ਉਦਾਹਰਣ ਵਜੋਂ, 'ਸ਼ੁਕਰਗ਼ੁਜ਼ਾਰ' ਨੂੰ ਸੁਕਰਗੁਜਾਰ', 'ਨਜ਼ਰ' ਨੂੰ 'ਨਜਰ', 'ਜ਼ਖ਼ਮ' ਨੂੰ 'ਜਖਮ', 'ਜਿ਼ੰਦਗੀ' ਨੂੰ ਜਿੰਦਗੀ', 'ਜਜ਼ਬਾਤ' ਨੂੰ 'ਜਜਬਾਤ', 'ਇਜਾਜ਼ਤ' ਨੂੰ 'ਇਜਾਜਤ', 'ਖਿ਼ਆਲ' ਨੂੰ 'ਖਿਆਲ', 'ਖ਼ਰਗੋਸ਼' ਨੂੰ 'ਖਰਗੋਸ', 'ਗ਼ੈਰ-ਹਾਜ਼ਰ' ਨੂੰ 'ਗੈਰ-ਹਾਜਰ', 'ਗ਼ਜ਼ਲ' ਨੂੰ 'ਗਜਲ', 'ਗ਼ੁਜ਼ਾਰਿਸ਼' ਨੂੰ 'ਗੁਜਾਰਿਸ', 'ਗ਼ਰੀਬਖ਼ਾਨਾ' ਨੂੰ 'ਗਰੀਬਖਾਨਾ', 'ਫ਼ਰਜ਼' ਨੂੰ 'ਫਰਜ', 'ਫ਼ਜ਼ੂਲ' ਨੂੰ 'ਫਜੂਲ' ਉਚਾਰਿਆ ਜਾਂਦਾ ਹੈ। ਦੂਸਰੇ ਬੰਨੇ, ਕਈ ਇਨ੍ਹਾ ਮੂਲ-ਅੱਖਰਾਂ ਸ.ਖ,ਗ,ਜ,ਫ ਦੇ ਪੈਰੀਂ ਬਿੰਦੀਆਂ ਵਾਧੂ ਹੀ ਉਚਾਰੀ ਜਾਂਦੇ ਹਨ, ਜਿਵੇਂ ਪਾਕਿਸਤਾਨੀ ਪੰਜਾਬੀ-ਕਵੀ 'ਬਾਬਾ ਨਜਮੀ' ਨੂੰ 'ਬਾਬਾ ਨਜ਼ਮੀ', 'ਗਾਜਰ' ਨੂੰ ਗਾਜ਼ਰ', 'ਗੁੰਜਾਇਸ਼' ਨੂੰ 'ਗੰੁਜ਼ਾਇਸ਼', 'ਰਿਵਾਜ' ਨੂੰ 'ਰਿਵਾਜ਼', 'ਨਿਜਾਤ' ਨੂੰ 'ਨਿਜ਼ਾਤ', ਵਗ਼ੈਰਾ, ਵਗ਼ੈਰਾ। ਏਸੇ ਤਰ੍ਹਾਂ ਕਈ ਸੱਜਣ 'ਬ' ਦੀ ਥਾਂ 'ਵ' ਅਤੇ 'ਵ' ਦੀ ਥਾਂ 'ਬ' ਦੀ ਵਰਤੋਂ ਕਰਦੇ ਹਨ। ਉਹ 'ਬਾਰੇ' ਨੂੰ 'ਵਾਰੇ' ਤੇ 'ਵਾਰੇ' ਨੂੰ 'ਬਾਰੇ' ਅਤੇ 'ਵੀਰ' ਨੂੰ 'ਬੀਰ' ਤੇ 'ਬੀਰ' ਨੂੰ 'ਵੀਰ' ਕਹਿੰਦੇ ਆਮ ਹੀ ਸੁਣੇ ਜਾਂਦੇ ਹਨ। ਲੱਗਭੱਗ ਏਹੀ ਹਾਲ ਅੱਖਰ 'ਸ' ਤੇ 'ਸ਼' ਦੀ ਵਰਤੋਂ ਦਾ ਵੀ ਹੈ। ਇਹ ਨਿਰੀ ਕਹਿਣ-ਸੁਣਨ ਦੀ ਹੀ ਗੱਲ ਨਹੀਂ ਹੈ, ਸਗੋਂ ਕਈ ਥਾਂਈਂ ਲਿਖਤਾਂ ਵਿਚ ਵੀ ਇੰਜ ਹੀ ਵੇਖਣ ਨੂੰ ਮਿਲਦਾ ਹੈ। ਬਰਾੜ ਹੁਰਾਂ ਅਨੁਸਾਰ ਸ਼ਬਦਾਂ ਦੇ ਗ਼ਲਤ ਉਚਾਰਨ ਦੀਆਂ ਅਜਿਹੀਆਂ ਹੋਰ ਸੈਂਕੜੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
ਦੋਹਾਂ ਬੁਲਾਰਿਆਂ ਦੇ ਵਿਚਾਰਾਂ ਦੀ ਸਰਾਹਨਾ ਕਰਦਿਆਂ ਹੋਇਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਸਰਪ੍ਰਸਤ ਬਲਰਾਜ ਚੀਮਾ, ਕਹਾਣੀਕਾਰ ਕੁਲਵੰਤ ਗਰੇਵਾਲ ਅਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਦੋਹਾਂ ਹੀ ਵਿਸਿ਼ਆਂ 'ਤੇ ਕੁਝ ਸਾਰਥਿਕ ਟਿੱਪਣੀਆਂ ਕੀਤੀਆਂ ਗਈਆਂ। ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਸੈਸ਼ਨ ਦੀ ਕਾਰਵਾਈ ਸੰਕੋਚਣ ਦੀ ਜਿ਼ੰਮੇਵਾਰੀ ਨਿਭਾਈ ਗਈ। ਸਮਾਗ਼ਮ ਦੇ ਇਸ ਭਾਗ ਦਾ ਸੰਚਾਲਨ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਕੀਤਾ ਗਿਆ। ਪ੍ਰਧਾਨਗੀ-ਮੰਡਲ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਸਭਾ ਦੇ ਸੀਨੀਅਰ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਗਰੇਵਾਲ ਸੁਸ਼ੋਭਿਤ ਸਨ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਦੀ ਕਮਾਨ ਪਰਮਜੀਤ ਢਿੱਲੋਂ ਵੱਲੋਂ ਸੰਭਾਲੀ ਗਈ ਜਿਨ੍ਹਾਂ ਨੇ ਆਪਣੇ ਖ਼ੂਬਸੂਰਤ ਅੰਦਾਜ਼ ਵਿਚ ਕਵੀਆਂ ਤੇ ਗਾਇਕਾਂ ਨੂੰ ਵਧੀਆ ਤਰਤੀਬ ਦੇ ਕੇ ਪੇਸ਼ ਕੀਤਾ। ਇਨ੍ਹਾਂ ਵਿਚ ਪ੍ਰਿੰ. ਗਿਆਨ ਸਿੰਘ ਘਈ, ਰੂਬੀ ਕੀਰਤਪੁਰੀ, ਸੁਖਮਨਪ੍ਰੀਤ, ਪੰਜਾਬ ਸਿੰਘ ਕਾਹਲੋਂ, ਪੁਰਸਿ਼ੰਦਰ, ਰਿੰਟੂ ਭਾਟੀਆ, ਮਕਸੂਦ ਚੌਧਰੀ, ਇਕਬਾਲ ਬਰਾੜ, ਹਰਜੀਤ ਭੰਵਰਾ, ਲਹਿੰਦੇ ਪੰਜਾਬ ਦੇ ਐਡਵੋਕੇਟ ਸਮੀਉਲਾ ਖ਼ਾਨ ਤੇ ਅਤਾ ਰਾਸਿ਼ਦ, ਸੁਰਜੀਤ ਕੌਰ, ਕੁਲਦੀਪ ਕੌਰ, ਕੁਲਵੰਤ ਗਿੱਲ, ਸੁਖਦੇਵ ਝੰਡ, ਤਲਵਿੰਦਰ ਮੰਡ, ਮਲੂਕ ਸਿੰਘ ਕਾਹਲੋਂ, ਪਰਮਜੀਤ ਗਿੱਲ, ਪਰਮਜੀਤ ਢਿੱਲੌ ਅਤੇ ਕਰਨ ਅਜਾਇਬ ਸੰਘਾ ਸ਼ਾਮਲ ਸਨ, ਜਦਕਿ ਸਰੋਤਿਆਂ ਵਿਚ ਹਰਜਸਪ੍ਰੀਤ ਗਿੱਲ, ਪਰਸ਼ੋਤਮ ਸਿੰਘ ਸਿ਼ਪਰਾ, ਪਾਕਿਸਤਾਨੀ ਮਹਿਮਾਨ ਮੁਹੱਈਓਦੀਨ ਆਮਿਰ ਅਤੇ ਕਈ ਹੋਰਨਾਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਵਧੀਆ ਕਵਿਤਾ ਦੇ ਮੁੱਖ ਗੁਣ ਸੰਖੇਪਤਾ, ਭਾਵ ਥੋੜ੍ਹੇ ਸ਼ਬਦਾਂ ਵਿਚ ਬਹੁਤਾ ਕੁਝ ਕਹਿਣ ਦੀ ਸਮਰੱਥਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸਾਰੇ ਬੁਲਾਰਿਆਂ, ਕਵੀਆਂ-ਕਵਿੱਤਰੀਆਂ ਤੇ ਗਾਇਕਾਂ ਦਾ ਧੰਨਵਾਦ ਕੀਤਾ ਗਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ