Welcome to Canadian Punjabi Post
Follow us on

11

August 2022
ਪੰਜਾਬ

ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀ

June 27, 2022 12:37 AM

* ਉੱਪ ਚੋਣ ਵਿੱਚ ਹਾਰ ਤੋਂ ਬਾਅਦ ਪਾਰਟੀ ਉੱਤੇ ਸਵਾਲ ਉਠਾਏ
* ਕਿਰਨਜੋਤ ਕੌਰ ਨੇ ਸੁਖਬੀਰ ਬਾਦਲ ਨੂੰ ਜਿ਼ੰਮੇਵਾਰ ਆਖਿਆ


ਫ਼ਤਹਿਗੜ੍ਹ ਸਾਹਿਬ, 26 ਜੂਨ, (ਪੋਸਟ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਕਰਨੈਲ ਸਿੰਘ ਪੰਜੋਲੀ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਉੱਪ ਚੋਣ ਵਿੱਚ ਅਕਾਲੀ ਦਲ ਦੀ ਨਮੋਸ਼ੀਜਨਕ ਹਾਰਪਿੱਛੋਂ ਪਾਰਟੀ ਲੀਡਰਸਿ਼ਪ ਬਾਰੇ ਸਵਾਲ ਚੁੱਕੇ ਅਤੇ ਕਿਹਾ ਕਿ ਲੋਕ ਅਕਾਲੀ ਦਲ ਦੀ ਲੀਡਰਸ਼ਿਪ ਬਦਲੀ ਚਾਹੁੰਦੇ ਹਨ ਤੇ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਵੱਖ-ਵੱਖ ਚੋਣਾਂ ਵਿੱਚ ਹੋਈ ਹਾਰ ਨੂੰ ਮੁੱਖਰੱਖ ਕੇ ਆਪਣੇ ਅਹੁਦੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਕੇ ਤਿਆਗ ਦਾ ਸਬੂਤ ਦੇਵੇ, ਕਿਉਂਕਿ ਮੌਜੂਦਾ ਲੀਡਰਸ਼ਿਪ ਖ਼ਾਲਸਾ ਪੰਥ ਦੀ ਰਾਜਸੀ ਧਿਰ ਵਜੋਂ ਪੰਥ ਦੀ ਅਗਵਾਈ ਕਰਨ ਵਿੱਚਪੂਰੀ ਤਰ੍ਹਾਂ ਅਸਫਲ ਹੈ। ਅਕਾਲੀ ਦਲ ਏਸੇ ਕਾਰਨ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਿਆ ਸੀ ਅਤੇ ਅੱਜ ਉੱਪ ਚੋਣ ਹਾਰ ਗਿਆ ਹੈ।
ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਫ਼ਤਵਾ ਇਸ ਲਈ ਵੀ ਹੈ ਕਿ ਇਸ ਨੇ ਪੰਥ ਤੇ ਪੰਜਾਬ ਦੇ ਏਜੰਡੇ ਨੂੰ ਬੁਰੀ ਤਰ੍ਹਾਂ ਤਿਆਗ ਦਿੱਤਾ ਹੈ, ਜਿਸ ਦਾ ਨਤੀਜਾ ਚੋਣਾਂ ਵਿੱਚ ਲੋਕਾਂ ਦਾ ਗੁੱਸੇ ਵਜੋਂ ਬਾਹਰ ਆਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਪਰਿਵਾਰਵਾਦ ਵਿੱਚਫਸ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਖ਼ਾਲਸਾ ਪੰਥ ਦੀ ਰਾਜਸੀ ਧਿਰ ਹੈ ਤੇ ਇਸ ਦਾ ਜਿੰਦਾ ਤੇ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਥ ਤੇ ਪੰਜਾਬ ਦੀ ਅਗਵਾਈ ਇਸ ਤੋਂ ਬਿਨਾਂ ਕੋਈ ਹੋਰ ਧਿਰ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਹੋਣ ਦੀ ਲੋੜ ਹੈ, ਤਾਂ ਕਿ ਜਿਵੇਂ ਇਸ ਨੇ ਪਿਛਲੇ ਸਮੇਂ ਵਿੱਚ ਜੰਗਾਂ ਲੜੀਆਂ ਸਨ, ਓਦਾਂ ਹੀ ਅੱਗੋਂ ਲੜੀਆਂ ਜਾ ਸਕਣ। ਇਸ ਲਈ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਕੁਰਬਾਨੀ, ਤਿਆਗ ਤੇ ਤਬਦੀਲੀ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੰਗਰੂਰਦੀ ਪਾਰਲੀਮੈਂਟ ਉੱਪ ਚੋਣ ਵਿੱਚ ਅਕਾਲੀ ਦਲ ਬਾਦਲ ਦੀ ਕਰਾਰੀ ਹਾਰ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿ਼ੰਮੇਵਾਰ ਕਿਹਾਅਤੇ ਫੇਸਬੁੱਕ ਉੱਤੇ ਪੋਸਟ ਪਾਈ ਕਿ ‘ਜਾਪਦਾ ਹੈ, ਮਸਲਾ ਇਹ ਨਹੀਂ ਕਿ ਅਕਾਲੀ ਦਲ ਹਾਰ ਗਿਆ, ਪਹਿਲਾਂ ਹੀ ਅਕਾਲੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਦਾ ਅੰਦਾਜ਼ਾ ਸੀ, ਮੁੱਦਾ ਇਹ ਹੈ ਕਿ ਪੰਜਵੇਂ ਸਥਾਨ ਉੱਤੇ ਪਾਰਟੀ ਨੂੰ ਲਿਆਉਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋਣ ਨੂੰ ਤਿਆਰ ਨਹੀਂ। ਮੌਜੂਦਾ ਲੀਡਰਾਂ ਦਾ ਪੰਥਕ ਕਾਰਡ ਫੇਲ੍ਹ ਹੋ ਗਿਆ ਹੈ, ਕਿਉਂਕਿ ਉਹ ਪੰਥਕ ਨਬਜ਼ ਦੀ ਪਛਾਣ ਕਰਨ ਵਿੱਚ ਫੇਲ੍ਹ ਹੋਏ ਹਨ।’

 

Have something to say? Post your comment