Welcome to Canadian Punjabi Post
Follow us on

11

August 2022
ਪੰਜਾਬ

ਟ੍ਰੇਂਡ ਪਾਇਲਟਾਂ ਦੀ ਕਮੀ: ਏਅਰ ਇੰਡੀਆ ਰਿਟਾਇਰਡ ਪਾਇਲਟਾਂ ਨੂੰ ਕਮਾਂਡਰ ਨਿਯੁਕਤ ਕਰੇਗੀ

June 26, 2022 04:14 PM

* 65 ਸਾਲ ਦੀ ਉਮਰ ਤਕ ਸਰਵਿਸ ਕਰ ਸਕਣਗੇ


ਜਲੰਧਰ, 26 ਜੂਨ (ਪੋਸਟ ਬਿਊਰੋ)- ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਸੇਵਾ ਤੋਂ ਰਿਟਾਇਰ ਹੋ ਚੁੱਕੇ ਪਾਇਲਟਾਂ ਨੂੰ ਮੁੜ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਏਅਰ ਇੰਡੀਆ ਦੇ ਆਪਰੇਸ਼ਨ ਵਿੱਚਲਗਾਤਾਰਤਾ ਲਈ ਇਸ ਕੰਪਨੀ ਨੇ ਰਿਟਾਇਰ ਹੋ ਚੁੱਕੇ ਪਾਇਲਟਾਂ ਨੂੰ ਪੰਜ ਸਾਲਾਂ ਲਈ ਮੁੜ ਨੌਕਰੀ ਉੱਤੇ ਰੱਖਣ ਦਾ ਫੈਸਲਾ ਲਿਆ ਹੈ।
ਵਰਨਣ ਯੋਗ ਹੈ ਕਿ ਇਹ ਕੰਪਨੀ 300 ਜਹਾਜ਼ਾਂ ਦੀ ਰਿਕੁਆਇਰਮੈਂਟ ਬਾਰੇ ਗੱਲ ਚਾਲ ਰਹੀ ਹੈ। ਇਸ ਲਈ ਉਨ੍ਹਾਂ ਦੇ ਆਪਰੇਸ਼ਨ ਲਈ ਪਾਇਲਟਾਂ ਦੀ ਲੋੜ ਕਾਰਨ ਏਅਰ ਇੰਡੀਆ ਪੰਜ ਸਾਲਾਂ ਲਈ ਮੁੜ ਨੌਕਰੀ ਕਰਨਾ ਚਾਹੁੰਦੇ ਪਾਇਲਟਾਂ ਨੂੰ ਕਮਾਂਡਰ ਨਿਯੁਕਤ ਕਰਨਬਾਰੇ ਸੋਚ ਰਹੀ ਹੈ।ਪਾਇਲਟ ਕਿਸੇ ਵੀ ਏਅਰਲਾਈਨ ਲਈ ਸਭ ਤੋਂ ਮਹਿੰਗੇ ਮੁਲਾਜ਼ਮ ਹੁੰਦੇ ਹਨ ਅਤੇ ਕੰਪਨੀ ਕੈਬਿਨ ਕਰੂ ਅਤੇ ਜਹਾਜ਼ ਦੀ ਸੰਭਾਲ ਲਈ ਇੰਜੀਨੀਅਰਾਂ ਵਰਗੀਆਂ ਹੋਰ ਭੂਮਿਕਾਵਾਂ ਦੇ ਮੁਕਾਬਲੇ ਸਭ ਤੋਂ ਵੱਧਤਨਖਾਹ ਪਾਇਲਟਾਂ ਨੂੰ ਹੀ ਦੇਂਦੀ ਹੈ। ਘਰੇਲੂ ਹਵਾਬਾਜ਼ੀ ਉਦਯੋਗ ਵਿੱਚ ਟ੍ਰੇਂਡ ਪਾਇਲਟਾਂ ਦੀ ਕਮੀ ਹਮੇਸ਼ਾ ਤੋਂ ਵੱਡਾ ਮੁੱਦਾ ਰਿਹਾ ਹੈ।ਏਅਰ ਇੰਡੀਆ ਵਿੱਚ ਪਾਇਲਟਾਂ ਦੀ ਰਿਟਾਇਰਮੈਂਟ ਉਮਰ ਹੋਰ ਕਰਮਚਾਰੀਆਂ ਵਾਂਗ 58 ਸਾਲ ਹੈ। ਕੋਵਿਡ ਮਹਾਮਾਰੀ ਤੋਂ ਪਹਿਲਾਂ ਏਅਰ ਇੰਡੀਆ ਰਿਟਾਇਰ ਹੋ ਚੁੱਕੇ ਆਪਣੇ ਪਾਇਲਟਾਂ ਨੂੰ ਕੰਟ੍ਰੈਕਟ ਬੇਸਿਸ ਉੱਤੇ ਰੱਖਦੀ ਸੀ, ਪਰ ਮਾਰਚ 2020 ਦੇ ਅਖੀਰ ਤਕ ਇਸ ਨੂੰ ਬੰਦ ਕਰ ਦਿੱਤਾ ਸੀ। ਹੋਰ ਨਿੱਜੀ ਏਅਰਲਾਈਨਾਂ ਦੇ ਪਾਇਲਟ ਅਜੇ ਵੀ 65 ਸਾਲ ਦੀ ਉਮਰ ਤਕ ਜਹਾਜ਼ ਉਡਾ ਰਹੇ ਹਨ।
ਇੱਕ ਸੀਨੀਅਰ ਅਫਸਰ ਮੁਤਾਬਕ ਏਅਰਲਾਈਨ ਨੇ ਰਿਟਾਇਰ ਹੋ ਚੁੱਕੇ ਪਾਇਲਟਾਂ ਦੀ ਪੰਜ ਸਾਲ ਨੌਕਰੀ ਲਈ 23 ਜੂਨ ਤਕ ਸਹਿਮਤੀ ਮੰਗੀ ਸੀ। ਤਿੰਨ ਸਾਲ ਪਹਿਲਾਂ ਰਿਟਾਇਰ ਹੋ ਚੁੱਕੇ ਪਾਇਲਟਾਂ ਨੂੰ ਏਅਰਲਾਈਨ ਨੇ ਚਿੱਠੀ ਭੇਜੀ ਹੈ। ਏਅਰ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਵਿਕਾਸ ਗੁਪਤਾ ਨੇ ਇੱਕ ਈ-ਮੇਲ ਵਿੱਚ ਕਿਹਾ ਕਿ ਏਅਰ ਇੰਡੀਆ ਵਿੱਚ ਕਮਾਂਡਰ ਵਜੋਂ ਪੰਜ ਸਾਲਾਂ ਮਿਆਦ ਜਾਂ 65 ਸਾਲ ਦੀ ਉਮਰ ਤਕ ਦੇ ਰਿਟਾਇਰ ਹੋ ਚੁੱਕੇ ਪਾਇਲਟਾਂ ਦੀ ਨਿਯੁਕਤੀਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਦੇ ਕੰਟ੍ਰੈਕਟ ਦੀ ਮਿਆਦ ਹੇਠ ਪਾਇਲਟਾਂ ਨੂੰ ਏਅਰ ਇੰਡੀਆ ਦੀ ਪਾਲਿਸੀ ਮੁਤਾਬਕ ਤਨਖਾਹ ਅਤੇ ਉਡਾਣ ਭੱਤੇ ਦਿੱਤੇ ਜਾਣਗੇ।

Have something to say? Post your comment