ਵਕੀਲ (ਕਟਿਹਰੇ ਵਿੱਚ ਖੜ੍ਹੀ ਖ਼ੂਬਸੂਰਤ ਮੁਟਿਆਰ ਨੂੰ), ‘‘ਪਰਸੋਂ ਰਾਤ ਤੁਸੀਂ ਕਿੱਥੇ ਸੀ?''
ਮੁਟਿਆਰ, ‘‘ਜੀ, ਆਪਣੇ ਗੁਆਂਢੀ ਨਾਲ ਰੈਸਟੋਰੈਂਟ ਗਈ ਸੀ।''
ਵਕੀਲ ਨੇ ਦੂਸਰਾ ਸਵਾਲ ਕੀਤਾ, ‘‘...ਤੇ ਕੱਲ੍ਹ ਰਾਤ?''
ਮੁਟਿਆਰ, ‘‘ਮੇਰੇ ਇੱਕ ਦੂਜੇ ਗੁਆਂਢੀ ਨਾਲ।''
ਵਕੀਲ ਨੇ ਹੌਲੀ ਜਿਹੀ ਪੁੱਛਿਆ, ‘‘...ਤੇ ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਹੈ?''
ਉਦੋਂ ਹੀ ਦੂਜਾ ਵਕੀਲ ਚੀਕਿਆ, ‘‘ਆਬਜੈਕਸ਼ਨ, ਮਾਈ ਲਾਰਡ! ਇਹ ਸਵਾਲ ਮੈਂ ਪਹਿਲਾਂ ਪੁੱਛ ਲਿਆ ਹੈ।''
********
ਗੁਆਂਢਣ ਔਰਤ, ‘‘ਤੁਹਾਡਾ ਲੜਕਾ ਮੇਰੀ ਨਕਲ ਲਾਉਂਦਾ ਹੈ, ਤੁਸੀਂ ਉਸ ਨੂੰ ਰੋਕਦੇ ਕਿਉਂ ਨਹੀਂ?''
ਲੜਕੇ ਦੀ ਮਾਂ, ‘‘ਭੈਣ! ਮੈਂ ਤਾਂ ਕਈ ਵਾਰ ਉਸ ਨੂੰ ਸਮਝਾ ਚੁੱਕੀ ਹਾਂ ਕਿ ਮੂਰਖਾਂ ਦੀ ਨਕਲ ਨਾ ਕਰਿਆ ਕਰ, ਪਰ ਉਹ ਸਮਝਦਾ ਹੀ ਨਹੀਂ।''
********
ਪਤੀ ਨੇ ਨਵੀਂ ਕਾਰ ਖ਼ਰੀਦੀ ਤੇ ਸੋਚਿਆ ਪਤਨੀ ਨੂੰ ਸਰਪ੍ਰਾਈਜ਼ ਦਿੱਤਾ ਜਾਵੇ, ਘਰ ਪੁੱਜਦੇ ਸਾਰ ਪਤਨੀ ਨੂੰ ਜ਼ੋਰ ਨਾਲ ਆਵਾਜ਼ ਦੇ ਕੇ ਬੋਲਿਆ, ‘‘ਡਾਰਲਿੰਗ! ਤੇਰਾ ਕਿੰਨੇ ਸਾਲਾਂ ਦਾ ਸੁਫ਼ਨਾ ਅੱਜ ਪੁੂਰਾ ਹੋ ਗਿਆ।”
ਪਤਨੀ ਦੌੜਦੀ ਹੋਈ ਰਸੋਈ ਤੋਂ ਬਾਹਰ ਆਈ ਤੇ ਚੀਖ਼ੀ, ‘‘ਹਾਏ! ਹਾਏ, ਕੀ ਹੋ ਗਿਆ ਸਾਸੂ ਮਾਂ ਨੂੰ, ਸਵੇਰੇ ਤਾਂ ਚੰਗੀ-ਭਲੀ ਸੀ।''