Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਤਿੰਨ ਸਾਲਾਂ ਵਿੱਚ 5ਵੀਆਂ ਚੋਣਾਂ ਵੱਲ ਵਧ ਰਿਹਾ ਇਜ਼ਰਾਈਲ

June 26, 2022 02:09 PM

-ਰਘੂ ਮਲਹੋਤਰਾ
ਇਜ਼ਰਾਈਲ ਦੀ ਨਾਜ਼ੁਕ ਅਤੇ ਥੋੜ੍ਹਚਿਰੀ ਗਠਜੋੜ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਪਾਰਲੀਮੈਂਟ ਨੂੰ ਭੰਗ ਕਰਨ ਲਈ ਅਗਲੇ ਹਫ਼ਤੇ ਬਿੱਲ ਪੇਸ਼ ਕਰੇਗੀ, ਜਿਸ ਨਾਲ ਤਿੰਨ ਸਾਲਾਂ ਵਿੱਚ 5ਵੀਆਂ ਚੋਣਾਂ ਅਤੇ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਦੀ ਸੱਤਾ ਵਿੱਚ ਸੰਭਾਵਤ ਵਾਪਸੀ ਦਾ ਮੰਚ ਤਿਆਰ ਹੋਵੇਗਾ। ਸਾਲ 2019 ਅਤੇ 2021 ਵਿਚਾਲੇ ਇਜ਼ਰਾਈਲ ਦੀਆਂ ਪਿਛਲੀਆਂ ਚਾਰ ਚੋਣਾਂ ਮੂਲ ਤੌਰ ਉੱਤੇ ਇਸ ਗੱਲ ਦੀ ਰਾਏਸ਼ੁਮਾਰੀ ਸਨ ਕਿ ਨੇਤਨਯਾਹੂ ਗੰਭੀਰ ਭਿ੍ਰਸ਼ਟਾਚਾਰ ਦੇ ਦੋਸ਼ਾਂਦੇਕੇਸ ਦਾ ਸਾਹਮਣਾ ਕਰਦੇ ਹੋਏ ਸ਼ਾਸਨ ਕਰ ਸਕਦੇ ਹਨ। ਨਵੰਬਰ 2019 ਵਿੱਚ ਲੱਗੇ ਇਨ੍ਹਾਂ ਦੋਸ਼ਾਂ ਤੋਂ ਨੇਤਨਯਾਹੂ ਨੇ ਨਾਂਹ ਕੀਤੀ ਹੈ।
ਸੱਤਾਧਾਰੀ ਗਠਜੋੜ ਦੇ ਸੱਤਾ-ਸਾਂਝਾਕਰਨ ਸਮਝੌਤੇ ਅਨੁਸਾਰ ਇੱਕ ਵਾਰ ਬਿੱਲ ਪਾਸ ਹੋਣ ਦੇ ਬਾਅਦ ਸੱਜੇ ਪੱਖੀ ਸਿਆਸੀ ਗਠਜੋੜ ਯਾਮਿਨਾ ਦੇ ਨੇਤਾ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਅਹੁਦੇ ਛੱਡ ਦੇਣਗੇ ਅਤੇ ਉਦਾਰਵਾਦੀ ਮੱਧ-ਮਾਰਗੀ ਯੇਸ਼ ਅਤੀਦ ਪਾਰਟੀ ਦੇ ਨੇਤਾ ਵਿਦੇਸ਼ ਮੰਤਰੀ ਯਾਯਰ ਲੈਪਿਡ ਨਵੀਂ ਸਰਕਾਰ ਬਣਨ ਤੱਕ ਅੰਤਿ੍ਰਮ ਪ੍ਰਧਾਨ ਮੰਤਰੀ ਬਣਨਗੇ। ਟਿੱਪਣੀਕਾਰਾਂ ਅਨੁਸਾਰ ਚੋਣਾਂ ਪਤਝੜ ਵਿੱਚ ਹੋਣਗੀਆਂ।
ਇਜ਼ਰਾਈਲ ਦੇ ਇਤਿਹਾਸ ਵਿੱਚ ਸਭ ਤੋਂ ਵੱਖਰੇ ਅਤੇਵਿਚਾਰਕ ਤੌਰ ਉੱਤੇ ਵੰਡੇ ਗਠਜੋੜ ਨੇ ਬੇਨੇਟ ਦੀ ਯਾਮਿਨਾ ਦੇ ਇੱਕ ਵਿਧਾਇਕ ਵੱਲੋਂ ਦਲਬਦਲ ਪਿੱਛੋਂ ਅਪ੍ਰੈਲ ਵਿੱਚ ਆਪਣਾ ਕਮਜ਼ੋਰ ਬਹੁਮਤ ਗੁਆ ਦਿੱਤਾ। ਸਰਕਾਰ ਨੂੰ 6 ਜੂਨ ਨੂੰ ਸਭ ਤੋਂ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ, ਜਦੋਂ ਵਿਰੋਧੀ ਧਿਰ ਨੇ ਬਾਗੀ ਗਠਜੋੜ ਮੈਂਬਰਾਂ ਨਾਲ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਵੱਸਦੇ ਇਜ਼ਰਾਈਲੀਆਂ ਲਈ ਕਾਨੂੰਨ ਸੁਰੱਖਿਆ ਦਾ ਨਵੀਨੀਕਰਨ ਕਰਨ ਦੇ ਲਈ ਇੱਕ ਬਿੱਲ ਨੂੰ ਹਰਾਉਣ ਵਿੱਚ ਮਦਦ ਕੀਤੀ।
ਇਜ਼ਰਾਈਲ ਕੋਲ ਲਿਖਤੀ ਸੰਵਿਧਾਨ ਨਹੀਂ ਤੇ ਇਸ ਦੇ ਮੂਲ ਕਾਨੂੰਨਾਂ ਅਨੁਸਾਰ ਪਾਰਲੀਮੈਂਟ ਦੀ ਚੋਣ ਹਰ ਚਾਰ ਸਾਲ ਵਿੱਚ ਹੁੰਦੀ ਹੈ, ਜਦੋਂ ਤੱਕ ਕਿ ਨੇਸੇਟ ਇੱਕ ਸਾਧਾਰਨ ਬਹੁਮਤ ਨਾਲ ਪਾਰਲੀਮੈਂਟ ਭੰਗ ਕਰਨ ਅਤੇ ਜਲਦੀ ਚੋਣ ਕਰਵਾਉਣ ਦਾ ਫੈਸਲਾ ਨਹੀਂ ਕਰਦਾ।ਭਾਰਤ ਦੇ ਉਲਟ ਇਜ਼ਰਾਈਲ ਦੇ ਵੋਟਰ ਪਾਰਟੀ ਨੂੰ ਵੋਟਾਂ ਦਿੰਦੇ ਹਨ, ਪ੍ਰਮੁੱਖ ਉਮੀਦਵਾਰਾਂ ਨੂੰ ਨਹੀਂ। 18 ਸਾਲ ਅਤੇ ਉਸਤੋਂ ਵੱਧ ਉਮਰ ਦੇ ਸਾਰੇ ਇਜ਼ਰਾਈਲੀ ਨਾਗਰਿਕ ਵੋਟ ਪਾਉਣ ਦੇ ਹੱਕਦਾਰ ਹਨ। ਨੇਸੇਟ ਵਿੱਚ 120 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਇੱਕ ਪਾਰਟੀ ਨੂੰ ਘੱਟੋ ਘੱਟ 61 ਦੀ ਲੋੜ ਹੁੰਦੀ ਹੈ। ਅਕਸਰ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਨੂੰ ਸਰਕਾਰ ਬਣਾਉਣ ਲਈ ਇੱਕ ਪੰਦਰਵਾੜੇ ਦੇ ਸੰਭਵਿਤ ਵਾਧੇ ਨਾਲ 28 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ। 2015 ਵਿੱਚ ਆਪਣਾ ਚੌਥਾ ਕਾਰਜਕਾਲ ਜਿੱਤਣ ਮਗਰੋਂ ਸੱਜੇ ਪੱਖੀ ਲਿਕੁਡ ਪਾਰਟੀ ਦੇ ਨੇਤਨਯਾਹੂ ਆਖਰੀ ਸਮੇਂਇੱਕ ਸੱਤਾਧਾਰੀ ਗਠਜੋੜ ਬਣਾਉਣ ਵਿੱਚ ਸਫਲ ਰਹੇ, ਪਰ ਉਨ੍ਹਾਂ ਨੂੰ ਆਪਣੇ ਰੱਖਿਆ ਮੰਤਰੀ ਏਵਗਿਡੋਰ ਲਿਬਰਮੈਨ, ਸੱਜੇ ਪੱਖੀ ਧਰਮਨਿਰਪੱਖ ਰਾਸ਼ਟਰਪਤੀ ਯਿਸਰਾਈਲ ਬੇਈਟਿਨੂ ਪਾਰਟੀ ਦੇ ਨੇਤਾ ਦੇ ਅਸਤੀਫ਼ੇ ਦੇ ਬਾਅਦ ਅਪ੍ਰੈਲ 2019 ਵਿੱਚਪਾਰਲੀਮੈਂਟ ਨੂੰ ਭੰਗ ਕਰਨ ਅਤੇ ਮੱਧਕਾਲੀ ਚੋਣਾਂ ਕਰਾਉਣ ਲਈ ਮਜ਼ਬੂਰ ਹੋਣਾ ਪਿਆ।
ਨੇਤਨਯਾਹੂ ਸਰਕਾਰ ਬਣਾਉਣ ਲਈ ਸੀਟਾਂ ਸੁਰੱਖਿਅਤ ਰੱਖਣ ਵਿੱਚ ਅਸਫ਼ਲ ਰਹੇ ਅਤੇ ਸਤੰਬਰ 2019 ਵਿੱਚ ਇੱਕ ਹੋਰ ਚੋਣ ਹੋਈ, ਪਰ ਮੁੜ ਕੇ ਨਾ ਨੇਤਨਯਾਹੂ ਅਤੇ ਨਾ ਬਲਿਊ ਐਂਡ ਵ੍ਹਾਈਟ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਬੇਨੀ ਗੈਂਟਜ਼ ਸਰਕਾਰ ਬਣਾਉਣ ਵਿੱਚ ਸਮਰੱਥ ਸਨ।ਇਜ਼ਰਾਈਲੀ ਪ੍ਰਣਾਲੀ ਵਿੱਚ ਅੜਿੱਕੇ ਤੋੜਨ ਦਾ ਇੱਕੋ-ਇੱਕ ਰਾਹ ਕਿਸੇ ਨੂੰ ਬਹੁਮਤ ਮਿਲਣ ਤੱਕ ਚੋਣ ਕਰਾਉਣੀ ਹੈ, ਇਸ ਲਈ ਮਾਰਚ 2020 ਵਿੱਚ ਤੀਸਰੀ ਚੋਣ ਹੋਈ, ਜੋ ਮੁੜ ਤੋਂ ਗੈਰ-ਫੈਸਲਾਕੁੰਨ ਸੀ।ਅਪ੍ਰੈਲ 2020 ਵਿੱਚ ਨੇਤਨਯਾਹੂ ਆਪਣੇ ਪ੍ਰਮੁੱਖ ਵਿਰੋਧੀ ਗੈਂਟਜ਼ ਨਾਲ ‘ਹੰਗਾਮੀ' ਗਠਜੋੜ ਸਰਕਾਰ ਬਣਾਉਣ ਵਿੱਚ ਸਫਲ ਰਹੇ। ਇਹ ਕਮਜ਼ੋਰ ਗਠਜੋੜ ਸਿਰਫ਼ ਸੱਤ ਮਹੀਨੇ ਚੱਲਿਆ, ਦਸੰਬਰ ਵਿੱਚ, ਪਾਟੀ ਹੋਈ ਹਾਕਮਧਿਰ ਨੇਸੇਟ ਵਿੱਚ ਬਜਟ ਪਾਸ ਕਰਨ ਵਿੱਚ ਅਸਫਲ ਰਹੀ ਅਤੇ ਮਾਰਚ 2021 ਵਿੱਚ ਚੌਥੀ ਚੋਣ ਸ਼ੁਰੂ ਹੋਈ।
ਇਸ ਦੌਰਾਨ ਕਾਰਜਕਾਰੀ ਪ੍ਰਧਾਨ ਮੰਤਰੀ ਬਣੇਨੇਤਨਯਾਹੂ ਨੇ ਆਖਿਰ ਜੂਨ 2021 ਵਿੱਚ 12 ਸਾਲ ਬਾਅਦ ਸੱਤਾ ਗੁਆ ਦਿੱਤੀ ਕਿਉਂਕਿ ਨੇਸੇਟ ਨੇ ਬੇਨੇਟ ਨੂੰ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮਨਜ਼ੂਰੀ ਦੇ ਦਿੱਤੀ। ਗਠਜੋੜ ਸਮਝੌਤੇ ਦੇ ਆਧਾਰ ਉੱਤੇ ਲੈਪਿਡ ਨੂੰ ਦੋ ਸਾਲ ਵਿੱਚ ਉਨ੍ਹਾਂ ਦੀ ਥਾਂ ਲੈਣੀ ਸੀ। ਅੱਠ ਧਿਰੀ ਗਠਜੋੜ ਵਿੱਚ ਖੱਬੇ-ਪੱਖੀ ਦੋਵਾਂ ਧਿਰਾਂ ਅਤੇ ਧਰਮ-ਨਿਰਪੱਖ ਅਤੇ ਧਾਰਮਿਕ ਦੋਵੇਂ ਗਰੁੱਪ ਸ਼ਾਮਲ ਸਨ। ਪਹਿਲੀ ਵਾਰ, ਯੂਨਾਈਟਿਡ ਅਰਬ ਲਿਸਟ ਜਾਂ ‘ਰਾਮ' ਨਾਂ ਦੀ ਇੱਕ ਅਰਬੀ ਪਾਰਟੀ ਨੇ ਸਰਕਾਰ ਵਿੱਚਦਾਖਲਾ ਕੀਤਾ। ਇਨ੍ਹਾਂ ਪਾਰਟੀਆਂ ਵਿੱਚ ਬਹੁਤ ਘੱਟ ਬਰਾਬਰੀ ਸੀ, ਨੇਤਨਯਾਹੂ ਨੂੰ ਸੱਤਾ ਤੋਂ ਹਟਾਉਣ ਦੀ ਇੱਛਾ ਨੇ ਉਨ੍ਹਾਂ ਨੂੰ ਲਾਜ਼ਮੀ ਤੌਰ ਉੱਤੇ ਇਕੱਜੁੱਟ ਰੱਖਿਆ।
ਜਿਵੇਂ ਇਜ਼ਰਾਈਲ ਚੋਣਾਂ ਦੀ ਉਡੀਕ ਕਰ ਰਿਹਾ ਹੈ, ਕਾਨੂੰਨੀ ਰੁਕਾਵਟਾਂ ਤੇ ਛੁੱਟੀ ਵਿੱਚ ਦੇਰੀ ਕਾਰਨ ਅਕਤੂਬਰ ਦੇ ਅਖੀਰ ਵਿੱਚ ਨੇਤਨਯਾਹੂ ਨੇ ਘਟਨਾਕ੍ਰਮ ਨੂੰ ‘ਲੱਖਾਂ ਇਜ਼ਰਾਈਲੀ ਨਾਗਰਿਕਾਂ ਲਈ ਚੰਗੀ ਖਬਰ' ਕਿਹਾ ਹੈ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦਫ਼ਤਰ ਪਰਤਣ ਦੀ ਕਸਮ ਖਾਧੀ ਹੈ। ਤਾਜ਼ਾ ਸਰਵੇਖਣਾਂ ਅਨੁਸਾਰ ਨੇਤਨਯਾਹੂ ਦੀ ਲਿਕੁਡ ਦੇ ਅਗਲੇ ਨੇਸੇਟ ਵਿੱਚ ਸਭ ਤੋਂ ਵੱਡੀ ਹੋਣ ਦੀ ਸੰਭਾਵਨਾ ਹੈ। ਪਿਛਲੀਆਂ ਚੋਣਾਂ ਨੇ ਦਿਖਾਇਆ ਹੈ ਕਿ ਬੇਯਕੀਨੀ ਬਣੀ ਹੋਈ ਹੈ, ਕੀ ਉਹ ਇੱਕ ਸੱਤਾਧਾਰੀ ਗਠਜੋੜ ਨੂੰ ਇਕੱਠੇ ਲਿਆਉਣ ਵਿੱਚ ਸਮਰੱਥ ਹੋਣਗੇ? ਨਿਊਯਾਰਕ ਟਾਈਮਸ ਦੀ ਇੱਕ ਰਿਪੋਰਟ ਅਨੁਸਾਰ ਕੁਝ ਪਾਰਟੀਆਂ ਲਿਕੁਡ ਨਾਲ ਗਠਜੋੜ ਕਰਨਾ ਚਾਹੁਣਗੀਆਂ, ਜੇ ਨੇਤਨਯਾਹੂ ਪਾਰਟੀ ਦੇ ਨੇਤਾ ਦੇ ਰੂਪ ਵਿੱਚਅਸਤੀਫ਼ਾ ਦੇ ਦੇਣ। ਸਾਬਕਾ ਪ੍ਰਧਾਨ ਮੰਤਰੀ ਨੇ ਧੋਖਾਦੇਹੀ, ਰਿਸ਼ਵਤਖੋਰੀ ਅਤੇ ਯਕੀਨ ਦੀ ਉਲੰਘਣਾ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਲਈ ਉਹ ਮੌਜੂਦਾ ਸਮੇਂ‘ਸ਼ੱਕੀ' ਦੇ ਰੂਪ ਵਿੱਚਕੇਸਾਂ ਦਾ ਸਾਹਮਣਾ ਕਰ ਰਹੇ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’