Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਬਰਤਾਨੀਆ: ਮਹਿੰਗਾਈ ਨੇ ਲੱਕ ਤੋੜਿਆ, ਗਰਮੀ ਨੇ ਪਸੀਨੇ ਛੁਡਾਏ

June 26, 2022 02:04 PM

-ਕ੍ਰਿਸ਼ਨ ਭਾਟੀਆ
ਬਰਤਾਨੀਆ ਇਸ ਸਮੇਂ ਬੇਹੱਦ ਪ੍ਰੇਸ਼ਾਨ ਹੈ, ਇੱਕ ਮਹਿੰਗਾਈ ਤੋਂ ਤੇ ਦੂਜਾ ਗਰਮੀ ਤੋਂ। ਦੋਹਾਂ ਦਾ ਪਾਰਾ ਦਿਨ-ਬ-ਦਿਨ ਚੜ੍ਹਦਾ ਜਾਂਦਾ ਹੈ। ਪਿਛਲੇ 40 ਸਾਲ ਦਾ ਰਿਕਾਰਡ ਤੋੜਦੇ ਹੋਏ ਮਹਿੰਗਾਈ ਇਨਫਲੇਸ਼ਨ ਦੀ ਦਰ 9 ਫ਼ੀਸਦੀ ਤੱਕ ਪਹੁੰਚ ਗਈ ਅਤੇ ਗਰਮੀ ਕਾਰਨ ਤਾਪਮਾਨ 34 ਡਿਗਰੀ ਸੈਲਸੀਅਸ ਨੂੰ ਛੂਹ ਗਿਆ ਹੈ। ਇਨਫਲੇਸ਼ਨ ਅਜੇ ਹੋਰ ਵਧੇਗੀ। ਅਗਲੇ ਮਹੀਨੇ 11 ਫੀਸਦੀ ਤੱਕ ਹੋ ਸਕਦੀ ਹੈ। ਗਰਮੀ ਆਉਣ ਵਾਲੇ ਕਈ ਦਿਨਾਂ ਤੱਕ ਇੰਝ ਹੀ ਜਾਰੀ ਰਹੇਗੀ।
ਲੋਕ ਉਕਤ ਦੋਹਾਂ ਗੱਲਾਂ ਤੋਂ ਪ੍ਰੇਸ਼ਾਨ ਹਨ ਕਿਉਂਕਿ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ, ਗਰਮੀ ਨੇ ਪਸੀਨੇ ਛੁਡਾ ਦਿੱਤੇ ਹਨ। ਇੱਥੋਂ ਦੇ ਲੋਕ ਇੰਨੀ ਗਰਮੀ ਦੇ ਆਦੀ ਨਹੀਂ, ਰੋਜ਼ਾਨਾ ਦੀ ਸਰਗਰਮੀ, ਹਰ ਪੱਖ ਉੱਤੇ ਦੋਹਾਂ ਦਾ ਪ੍ਰਭਾਵ ਬਹੁਤ ਡੂੰਘਾ ਹੈ। ਖਾਣ-ਪੀਣ ਵਾਲੀਆਂ ਵਸਤਾਂ, ਬਿਜਲੀ, ਗੈਸ, ਪੈਟਰੋਲ, ਡੀਜ਼ਲ, ਆਵਾਜਾਈ ਆਦਿ ਕਿਸੇ ਵੀ ਵਸਤੂ ਦਾ ਨਾਂ ਲਓ, ਕੱਲ੍ਹ ਉਹੀ ਵਸਤੂ ਉਸੇ ਥਾਂ ਖਰੀਦਣ ਜਾਓ ਤਾਂ ਮੁੱਲ ਵਧਿਆ ਹੁੰਦਾ ਹੈ। ਤਾਪਮਾਨ ਦਾ ਚੜ੍ਹਨਾ, ਉਤਰਨਾ ਤਾਂ ਕੁਦਰਤ ਦੇ ਹੱਥ ਹੈ, ਪਰ ਕੀਮਤਾਂ ਦੇ ਇਸ ਤਰ੍ਹਾਂ ਉਛਲਣ ਉੱਤੇ ਕਿਸੇ ਦਾ ਕੋਈ ਕੰਟਰੋਲ ਨਾ ਹੋਣਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ।ਰੋਸ ਤੇ ਗੁੱਸਾ, ਵਿਖਾਵੇ ਅਤੇ ਹੜਤਾਲਾਂ- ਰੋਸ ਹੈ, ਗੁੱਸਾ ਹੈ, ਵਿਖਾਵੇ ਹੋ ਰਹੇ ਹਨ, ਹੜਤਾਲ ਦੀ ਤਿਆਰੀ ਹੈ। 18 ਜੂਨ ਸ਼ਨੀਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਮਜ਼ਦੂਰ ਜਥੰਬੰਦੀ ਟਰੇਡ ਯੂਨੀਅਨ ਕਾਂਗਰਸ ਦੇ ਸੱਦੇ ਉੱਤੇ ਵਧਦੀਆਂ ਕੀਮਤਾਂ ਵਿਰੁੱਧ ਲੌਦਨ ਵਿੱਚ ਵਿਖਾਵਾ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਮਹਿੰਗਾਈ ਉੱਤੇ ਜਲਦੀ ਅਸਰਦਾਰ ਉਪਾਵਾਂ ਦੀ ਮੰਗ ਕੀਤੀ ਗਈ। ਰੋਜ਼ਾਨਾ ਦੇ ਵਧਦੇ ਖਰਚਿਆਂ ਮੁਤਾਬਕ ਤਨਖ਼ਾਹ ਵਧਾਏ ਜਾਣ ਦੀ ਆਵਾਜ਼ ਉਠਾਈ ਗਈ।
ਇਸ ਦੇ ਬਾਅਦ ਹੋਈ ਰੇਲ ਹੜਤਾਲ ਕਾਰਨ ਪੈਦਾ ਹੋਈ ਮੁਸ਼ਕਲ ਨਾਲ ਨੱਜਿਠਣ ਲਈ ਜੇ ਕਿਤੇ ਜਾਣਾ ਜ਼ਰੂਰੀ ਸੀ ਤਾਂ ਆਪਣੀ ਕਾਰ ਜਾਂ ਟੈਕਸੀ ਦੀ ਵਰਤੋਂ ਕੀਤੀ ਜਾ ਸਕਦੀ ਸੀ, ਪਰ ਇਹ ਵੀ ਇੰਨਾ ਸੌਖਾ ਨਹੀਂ। ਕਾਰ ਲਈ ਪੈਟਰੋਲ ਦੀ ਪ੍ਰਤੀ ਲਿਟਰ ਕੀਮਤ 200 ਰੁਪਏ ਹੋ ਚੁੱਕੀ ਹੈ। ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਵਾਜਾਈ ਲਈ ਸਰਕਾਰੀ ਸਹੂਲਤਾਂ, ਬੱਸਾਂ ਅਤੇ ਰੇਲਗੱਡੀਆਂ ਰਾਹੀਂ ਸਫ਼ਰ ਕਰਨ। ਇੰਨਾ ਮਹਿੰਗਾ ਪੈਟਰੋਲ ਖਰੀਦਣਾ ਔਖਾ ਹੋ ਰਿਹਾ ਹੈ ਅਤੇ ਉਪਰੋਂ ਰੇਲਗੱਡੀਆਂ ਦੀ ਇਹ ਹੜਤਾਲ, ਟੈਕਸੀ ਦੇ ਕਿਰਾਏ ਬਹੁਤ ਮਹਿੰਗੇ ਹੋ ਗਏ। ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ।
ਗਰਮੀਆਂ ਹਨ, ਹਾਲੀਡੇ ਉੱਤੇ ਜਾਣਾ ਇੱਥੋਂ ਦੇ ਲੋਕਾਂ ਦੀ ਪ੍ਰੰਪਰਾ ਹੈ, ਜਿਸ ਤੋਂ ਛੁਟਕਾਰਾ ਪਾਉਣਾ ਜਿਵੇਂ ਆਪਣੇ ਆਪ ਨੂੰ ਬਹੁਤ ਵੱਡੀ ਸਜ਼ਾ ਦੇਣੀ ਹੈ। ਕੁਝ ਵੀ ਹੋਵੇ, ਹਾਲੀਡੇ ਉੱਤੇ ਜ਼ਰੂਰ ਜਾਣਾ ਹੈ, ਉਧਾਰ ਚੁੱਕ ਕੇ ਜਾਂ ਜਿਸ ਕਿਸੇ ਵੀ ਸਾਧਨ ਨਾਲ ਹੋਵੇ, ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਸੈਲਾਨੀ ਕੇਂਦਰ, ਕਿਸੇ ਸਮੁੰਦਰੀ ਕੰਢੇ ਉੱਤੇ ਜਾਏ ਬਿਨਾਂ ਚੈਨ ਕਿਥੇ? ਅੱਜਕੱਲ੍ਹ ਛੋਟੇ-ਵੱਡੇ ਹਵਾਈ ਅੱਡੇ ‘ਹਾਲੀਡੇ' ਮੁਸਾਫਰਾਂ ਨਾਲ ਭਰੇ ਪਏ ਹਨ। ਇੰਨੀ ਵੱਡੀ ਗਿਣਤੀ ਵਿੱਚ ਸੈਲਾਨੀਆਂ ਨਾਲ ਨਜਿੱਠਣ ਲਈ ਲੋੜੀਂਦਾ ਸਟਾਕ ਇਕੱਠਾ ਕਰਨਾ ਹਵਾਈ ਅੱਡਿਆਂ ਲਈ ਔਖਾ ਹੋ ਰਿਹਾ ਹੈ। ਵਧੇਰੇ ਲੋਕ ਬਰਤਾਨੀਆ ਦੇ ਨੇੜਲੇ ਯੂਰਪੀਨ ਦੇਸ਼ਾਂ ਵਿੱਚ ਜਾਣ ਲਈ ਉਤਾਵਲੇ ਹਨ।
ਇੱਥੇ ਬੜੀ ਅਜੀਬ ਸਥਿਤੀ ਹੈ। ਇੱਕ ਪਾਸੇ ਸੈਰ-ਸਪਾਟਿਆਂ ਉੱਤੇ ਜਾਣ ਲਈ ਉਤਾਵਲੇ ਲੋਕਾਂ ਦੀ ਭੀੜ, ਦੂਜੇ ਪਾਸੇ ਵਧਦੀਆਂ ਕੀਮਤਾਂ, ਮਹਿੰਗਾਈ ਤੋਂ ਪੀੜਤ ਤੇ ਢੁੱਕਵੇਂ ਜੀਵਨ ਸਾਧਨਾਂ ਤੋਂ ਵਾਝੇ ਲੋਕਾਂ ਲਈ ਭੋਜਨ ਸਮੱਗਰੀ, ਖਾਣ-ਪੀਣ ਦਾ ਸਾਮਾਨ ਖਰੀਦ ਸਕਣਾ ਵੱਡੀ ਸਮੱਸਿਆ ਬਣ ਚੁੱਕਾ ਹੈ।ਭਾਵੇਂ ਇਸ ਦੇਸ਼ ਵਿੱਚ ਅਜਿਹੀ ਵਿਵਸਥਾ ਹੈ ਕਿ ਮੁਸ਼ਕਲ ਭਾਵੇਂ ਕਿੰਨੀ ਵੱਡੀ ਕਿਉਂ ਨਾ ਹੋਵੇ, ਸਰਕਾਰ ਵੱਲੋਂ ਉਸ ਦੀ ਮਦਦ ਦੇ ਸਾਧਨ ਮੌਜੂਦ ਹਨ ਤੇ ਸਾਧਨਾਂ ਦੀ ਕਮੀ ਕਾਰਨ ਕੋਈ ਭੁੱਖਾ ਵੀ ਮਰ ਸਕਦਾ ਹੈ, ਇਹ ਕਲਪਨਾ ਪ੍ਰਵਾਨ ਹੋਣ ਯੋਗ ਨਹੀਂ ਹੈ। ਫਿਰ ਵੀ ਅਜਿਹਾ ਹੋ ਰਿਹਾ ਹੈ।
ਖੁਦ ਇੱਕ ਸਰਕਾਰੀ ਸੰਸਥਾ ‘ਫੂਡ ਸਟੈਂਡਰਡ ਏਜੰਸੀ' ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇੱਕ ਡੰਗ ਦੀ ਰੋਟੀ ਨਹੀਂ ਮਿਲ ਰਹੀ ਜਾਂ ਸਰਕਾਰੀ ਲੰਗਰਾ ਵਿੱਚੋਂ ਜਿਹੜੇ ਵਿਅਕਤੀ ਭੋਜਨ ਲੈਂਦੇ ਹਨ, ਉਨ੍ਹਾਂ ਲੋਕਾਂ ਦੀ ਗਿਣਤੀ ਪਿਛਲੇ ਸਾਲ ਤੋਂ ਚਿੰਤਾਜਨਕ ਹੱਦ ਤੱਕ ਵਧ ਗਈ ਹੈ। ਇਸ ਸੰਸਥਾ ਨੇ ਆਪਣੇ ਸਰਵੇਖਣ ਵਿੱਚ ਕਿਹਾ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਕੀਮਤਾਂ ਤਿੰਨ ਚੌਥਾਈ ਆਬਾਦੀ ਭਾਵ 76 ਫ਼ੀਸਦੀ ਲੋਕਾਂ ਲਈ ਇੱਕ ਵੱਡੀ ਸਮੱਸਿਆ ਬਣਨ ਵਾਲੀ ਹੈ। ਇਸ ਸੰਸਥਾ ਦਾ ਕਹਿਣਾ ਹੈ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਵਰਤੋਂ ਆਮ ਲੋਕ ਚੌਕਸੀ ਅਤੇ ਸਤਿਕਾਰ ਨਾਲ ਨਹੀਂ ਕਰਦੇ। ਭਾਰੀ ਮਾਤਰਾ ਵਿੱਚ ਅਨਾਜ ਬੇਕਾਰ ਸੁੱਟ ਦਿੱਤਾ ਜਾਂਦਾ ਹੈ। ਜੇ ਚੌਕਸੀ ਵਰਤੀ ਜਾਏ ਤਾਂ ਹਰ ਸਾਲ ਲੱਗਭਗ ਦੋ ਲੱਕ ਟਨ ਅਨਾਜ ਬਚ ਸਕਦਾ ਹੈ ਜੋ ਲੋੜਵੰਦ ਲੋਕਾਂ ਦੇ ਕੰਮ ਆ ਸਕਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”