Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਇਸ਼ਕ ਪੀਰ-ਫਕੀਰ ਦਾ ਮਰਤਬਾ ਹੈ

June 26, 2022 02:03 PM

-ਡਾਕਟਰ ਨਵਜੋਤ
ਅੱਜ ਕੱਲ੍ਹ ਫਿਲਮ ‘ਸੌਂਕਣ ਸੌਂਕਣੇ’ ਕਾਫੀ ਚਰਚਾ ਵਿੱਚ ਹੈ। ਇਸ ਰਾਹੀਂ ਜ਼ਿੰਦਗੀ ਦੇ ਕੌੜੇ ਸੱਚ ਨੂੰ ਹਲਕੇ-ਫੁਲਕੇ ਢੰਗ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਅਸਲ ਜ਼ਿੰਦਗੀ ਵਿੱਚ ਇੰਝ ਨਹੀਂ ਹੁੰਦਾ। ਸੌਂਕਣ ਤਾਂ ਕਹਿੰਦੇ ਮਿੱਟੀ ਦੀ ਵੀ ਮਾਣ ਨਹੀਂ ਹੰੁਦੀ। ਫਿਲਮ ਦੇਖਣ ਪਿੱਛੋਂ ਇਸੇ ਤਰ੍ਹਾਂ ਦਾ ਦਰਦ ਹੰਢਾ ਚੁੱਕੀ ਸਤਾਸੀ ਸਾਲਾ ਔਰਤ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਸਾਕਾਰ ਹੋ ਗਈ। ਜਿਸ ਔਰਤ ਦੀ ਹੱਡ-ਬੀਤੀ ਤੇ ਉਸ ਦੇ ਡੂੰਘੇ ਦਰਦ ਦੀ ਦਸਤਾਨ ਬਿਆਨ ਕਰ ਲੱਗੀ ਹਾਂ, ਉਸ ਨੂੰ ਜ਼ਿੰਦਗੀ ਉੱਤੇ ਅਕਹਿ ਤੇ ਅਸਹਿ ਦੁੱਖ ਝੱਲਣੇ ਪਏ। ਮੈਂ ਉਸ ਨੂੰ ਬੀਤੇ ਪੰਜਾਹ ਸਾਲਾਂ ਤੋਂ ਜਾਣਦੀ ਹਾਂ। ਸਮਰੱਥ, ਸੁੱਘੜ, ਸਿਆਣੀ ਤੇ ਇਰਾਦੇ ਦੀ ਧਨੀ ਇਸ ਔਰਤ ਨਾਲ ਮੈਂ ਲੋਕਾਂ ਨੂੰ ਵੱਡੇ-ਵੱਡੇ ਮਸਲਿਆਂ ਦੇਵਿਚਾਰ ਕਰਦੇ ਦੇਖਿਆ। ਇਸ ਔਰਤ ਦੀ ਹੈਸੀਅਤ ਬਾਰੇ ਮੈਂ ਸਦਾ ਦਵੰਦ ਵਿੱਚ ਰਹੀ ਹਾਂ। ਉਸ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਦੇਖ ਕੇ ਉਹ ਮੈਨੂੰ ਕਦੇ ਵੀ ਬੇਵੱਸ ਨਹੀਂ ਲੱਗੀ। ਮੌਤ ਨੂੰ ਏਨੀ ਨੇੜਿਓਂ ਦੇਖਣ ਅਤੇ ਉਸ ਨਾਲ ਦਸਤਪੰਜਾ ਲੈਣ ਤੋਂ ਬਾਅਦ ਜ਼ਿੰਦਗੀ ਨਾਲ ਉਹਦਾ ਮੋਹ ਅੱਜ ਤੱਕ ਕਾਇਮ ਹੈ। ਅਥਾਹ ਉਦਾਸ ਪਲਾਂ ਵਿੱਚ ਵੀ ਉਸ ਦਾ ਹੌਸਲਾ ਸਦਾ ਊਰਜਾ ਪ੍ਰਦਾਨ ਕਰਦਾ ਹੈ। ਇਲਾਕੇ ਵਿੱਚ ਉਸ ਨੇ ਆਪਣੇ ਕਰਮਾਂ ਨਾਲ ਇੱਜ਼ਤ ਕਮਾਈ ਤੇ ਆਪਣੀ ਪਛਾਣ ਬਣਾਈ, ਉਸ ਅੱਗੇ ਮੇਰਾ ਸਿਰ ਸਦਾ ਝੁਕਦਾ ਹੈ। ਹਜ਼ਾਰਾਂ ਵਿਦਿਆਰਥੀ ਉਸ ਤੋਂ ਪੜ੍ਹ ਕੇ ਜ਼ਿੰਦਗੀ ਦੇ ਉਚ ਮੁਕਾਮ ਉੱਤੇ ਪਹੁੰਚੇ ਹਨ।
‘ਸੌਂਕਣ-ਸੌਂਕਣੇ’ ਦੀ ਗੱਲ ਕਰਦੀ ਮੈਂ ਕਿੱਥੇ ਉਲਝ ਗਈ। ਜਦੋਂ ਇਸ ਕੁੜੀ ਦਾ ਦਸਵੀਂ ਦਾ ਨਤੀਜਾ ਆਇਆ ਤਾਂ ਘਰ ਵਿੱਚ ਖੁਸ਼ੀਆਂ ਦੀ ਛਹਿਬਰ ਲੱਗ ਗਈ। ਬੀਕੋ ਨੇ ਖਰੇ ਨੰਬਰ ਲੈਣ ਕੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਸੀ। ਇਸ ਖੁਸ਼ੀ ਵਿੱਚ ਸਵੇਰ ਵੇਲੇ ਜਿਸ ਘਰ ਵਿੱਚ ਪਤਾਸੇ ਵੰਡੇ ਜਾ ਰਹੇ ਸੀ, ਸ਼ਾਮ ਪੈਂਦਿਆਂ ਹੀ ਉਸੇ ਘਰ ਵਿੱਚ ਮਾਤਮ ਛਾ ਗਿਆ। ਬੀਕੋ ਤੋਂ ਤੀਹ ਸਾਲ ਵੱਡੀ ਭੈਣ ਪੁਆੜਾ ਪਾ ਬੈਠੀ ਸੀ। ਰੱਬ ਨੇ ਵਿਆਹ ਦੇ ਐਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਗੋਦ ਨਹੀਂ ਸੀ ਭਰੀ ਅਤੇ ਘਰ ਦਾ ਵਾਰਸ ਪੈਦਾ ਕਰਨ ਲਈ ਸਹੁਰਾ ਪਰਵਾਰ ਦੂਜੀ ਕੁੜੀ ਲੱਭ ਰਿਹਾ ਸੀ। ਉਹ ਆਪਣੇ ਲਈ ਸੌਂਕਣ ਕਦੇ ਬਰਦਾਸ਼ਤ ਨਹੀਂ ਸੀ ਕਰ ਸਕਦੀ ਅਤੇ ਉਹ ਆਪਣੇ ਤੋਂ ਵੀਹ ਸਾਲ ਛੋਟੀ ਆਪਣੀ ਭੈਣ ਦਾ ਰਿਸ਼ਤਾ ਆਪਣੇ ਮਰਦ ਲਈ ਲੈ ਕੇ ਜਣ ਲਈ ਬਜ਼ਿੱਦ ਸੀ ਤਾਂ ਜੋ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਵੀ ਸੁਣ ਸਕੇ ਤੇ ਸੌਂਕਣ ਦਾ ਸੰਤਾਪ ਹੰਢਾਉਣ ਤੋਂ ਬਚੀ ਰਹੇ। ਕਹਿੰਦੇ ਨੇ ਜਦੋਂ ਧੀ ਹਉਕਾ ਭਰਦੀ ਹੈ, ਘਰ ਦੇ ਚਾਰੇ ਖੂੰਜੇ ਹਿੱਲ ਜਾਂਦੇ ਨੇ।
ਵਕਤ ਕਈ ਵਾਰ ਕਿੰਨਾ ਜ਼ਾਲਮ ਹੋ ਜਾਂਦਾ ਹੈ ਕਿ ਪਿੰਡ ਦਾ ਸਿਆਣਾ-ਬਿਆਣਾ ਜ਼ੈਲਦਾਰ ਅੰਗਰੇਜ਼ ਹਕੂਮਤ ਦੀ ਫੌਜ ਵਿੱਚ ਕਪਤਾਨ ਦੀ ਨੌਕਰੀ ਕਰਨ ਵਾਲਾ ਬਾਪ ਦੋਵਾਂ ਧੀਆਂ ਦੇ ਬਰਾਬਰ ਮੋਹ ਵਿੱਚ ਫਸਿਆ ਅਖੀਰ ਵੱਡੀ ਧੀ ਦੇ ਹੱਕ ਵਿੱਚ ਫੈਸਲਾ ਸੁਣਾ ਦਿੰਦਾ ਹੈ। ਸ਼ਾਇਦ ਉਸ ਉੱਤੇ ਵੀ ਇਹੀ ਸੋਚ ਭਾਰੂ ਸੀ ਕਿ ਜੇ ਧੀ ਘਰੋਂ ਰੁੱਸ ਕੇ ਜਾਵੇ ਤਾਂ ਰੱਬ ਰੁੱਸ ਜਾਂਦਾ ਹੈ। ਰਿਸ਼ਤਿਆਂ ਦੇ ਇਹ ਸਮੀਕਰਨ ਮੈਨੂੰ ਸਦਾ ਪਰੇਸ਼ਾਨ ਕਰਦੇ ਨੇ। ਕਿੱਦਾਂ ਇੱਕ ਬਾਪ ਨਿੱਕੀ ਜਿਹੀ ਧੀ ਨੂੰ ਇਨਸਾਨ ਦੇ ਤੌਰ ਉੱਤੇ ਸਮਝਣ ਦੀ ਥਾਂ ਬੱਚਾ ਪੈਦਾ ਕਰਨ ਦਾ ਜ਼ਰੀਆ ਸਮਝ ਕੇ ਮਾਸੂਮ ਜਿਹੀ ਧੀ ਦਾ ਵਿਆਹ ਉਸ ਤੋਂ ਦੁੱਗਣੀ ਉਮਰ ਦੇ ਬੰਦੇ ਨਾਲ ਕਰਨ ਲਈ ਵੱਡੀ ਧੀ ਦੀ ਜ਼ਿੱਦ ਅੱਗੇ ਹਥਿਆਰ ਸੁੱਟ ਦਿੰਦਾ ਹੈ।
ਖੈਰ! ਵਿਆਹ ਹੋਇਆ। ਗੱਜ-ਵੱਜ ਕੇ ਬਰਾਤ ਆਈ। ਤਿੰਨ ਦਿਨ ਠਹਿਰੀ। ਪੰਜਾਹ ਤੋਲੇ ਸੋਨਾ ਤੇ ਦਾਜ ਦੀ ਹਰ ਵਸਤੂ ਦੇ ਕੇ ਬਲੀ ਦੇ ਬੱਕਰੇ ਨੂੰ ਬੇਗਾਨੇ ਘਰ ਤੋਰ ਦਿੱਤਾ। ਭੋਲੀ-ਭਾਲੀ ਬੀਕੋ ਨੰ ਐਨੀ ਵੀ ਸੋਝੀਨਹੀਂ ਸੀ ਕਿ ਕਿੱਦ੍ਹਾਂ ਦੀ ਕਾਲੀ-ਬੋਲੀ ਹਨੇਰੀ ਉਸ ਦੀ ਜ਼ਿੰਦਗੀ ਵਿੱਚ ਝੁੱਲਣ ਵਾਲੀ ਹੈ। ਵਿਆਹ ਦੀ ਪਹਿਲੀ ਰਾਤ ਹੀ ਸਕੀ ਭੈਣ ਨੇ ਸੌਂਕਣ ਵਾਲਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਨੌਕਰਾਂ ਵਾਂਗ ਕਰਾਉਣਾ, ਤਾਅਨੇ-ਮਿਹਣੇ ਮਾਰਨੇ ਅਤੇ ਸੀ ਵੀ ਨਾ ਕਰਨ ਦੇਣੀ। ਕਰਮਾਂ ਸੜੀ ਨੇ ਪਤਾ ਨਹੀਂ ਕਿੱਦਾਂ ਚੋਰੀ ਪੇਕੇ ਘਰ ਚਿੱਠੀ ਲਿਖੀ ਤੇ ਫਿਰ ਬਾਪੂ ਜੀ ਆ ਕੇ ਉਸ ਨੂੰ ਲੈ ਗਏ। ਪੇਕੇ ਜਾ ਕੇ ਸ਼ੁਰੂ ਹੋਇਆ ਜ਼ਲਾਲਤ ਦਾ ਲੰਬਾ ਸਿਲਸਿਲਾ। ਜੋ ਕੁਝ ਵੱਡੀ ਭੈਣ ਕਰਦੀ ਸੀ, ਉਹੀ ਭਾਬੀ ਦੁਹਰਾਉਣ ਲੱਗੀ। ਸਾਊ ਬਪੂ ਨੇ ਜਲੰਧਰ ਜੇ ਬੀ ਟੀ ਵਿੱਚ ਦਾਖਲਾ ਲੈ ਦਿੱਤਾ ਤੇ ਹੋਸਟਲ ਵਿੱਚ ਰਹਿਣ ਦਾ ਪ੍ਰਬੰਧ ਕਰ ਦਿੱਤਾ। ਸਰਕਾਰੀ ਨੌਕਰੀ ਦਾ ਇੰਤਜ਼ਮ ਵੀ ਹੋ ਗਿਆ। ਕਹਿੰਦੇ ਨੇ ‘‘ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ, ਕਦੀ ਨ ਪਨਘਟ ਬਣਨ ਵਿਚਾਰੇ।”
ਮੈਂ ਸੱਚੀਂ ਕਿਸਮਤਵਾਦੀ ਨਹੀਂ ਹਾਂ, ਪਰ ਮੈਂ ਉਪਰੋਕਤ ਕਥਨ ਨੂੰ ਰੱਦ ਹੁੰਦੇ ਦੇਖਿਆ ਹੈ। ਨੌਕਰੀ ਦੌਰਾਨ ਪਿਓ-ਧੀ ਅਪਣੇ ਪਿੰਡੋਂ ਦੂਰ ਬੇਗਾਨੇ ਪਿੰਡ ਵਿੱਚ ਰਹਿਣ ਲੱਗੇ। ਦੋਆਬੇ ਦਾ ਸਿਰਕੱਢ ਸਰਦਾਰ ਜਦੋਂ ਬਚਵਾਹੀ ਦੇ ਇਲਾਕੇ ਵਿੱਚ ਧੀ ਨਲ ਰਹਿਣ ਲੱਗਾ ਤਾਂ ਇੱਕ ਦਿਨ ਪੈਦਲ ਤੁਰੇ ਜਾਂਦੇ ਨੂੰ ਕਿਸੇ ਸਾਈਕਲ ਸਵਾਰ ਗੱਭਰੂ ਨੇ ਸਾਈਕਲ ਉੱਤੇ ਪਿੰਡ ਛੱਡਣ ਦੀ ਪੇਸ਼ਕਸ਼ ਕੀਤੀ। ਰਾਹ ਵਿੱਚ ਗੱਲੀਂ ਬਾਤੀਂ ਜਦੋਂ ਬਜ਼ੁਰਗ ਨੇ ਧੀ ਦੀ ਦਰਦ ਭਰੀ ਕਹਾਣੀ ਸਾਂਝੀ ਕੀਤੀ ਤਾਂ ਨੌਜਵਾਨ ਨੇ ਦੱਸਿਆ ਕਿ ਉਹ ਵੀ ਟੀਚਰ ਹੈ ਅਤੇ ਉਹ ਕਿਸਮਤ ਮਾਰੀ ਇਸ ਕੁੜੀ ਨੂੰ ਆਪਣੀ ਜੀਵਨ ਸਾਥਣ ਬਣਾ ਕੇ ਮਾਣ ਮਹਿਸੂਸ ਕਰੇਗਾ। ਦਾਨਿਸ਼ਮੰਦ ਬਾਪੂ ਜਿਸ ਗੁਨਾਹ ਦਾ ਆਪਣੇ ਆਪ ਨੂੰ ਭਾਗੀਦਾਰ ਸਮਝਦਾ ਸੀ, ਉਸ ਲਈ ਇਸ ਗੁਨਾਹ ਤੋਂ ਮੁਕਤ ਹੋ ਜਾਣ ਦਾ ਇਸ ਤੋਂ ਵੱਡਾ ਕੀ ਵਸੀਲਾ ਹੋ ਸਕਦਾ ਸੀ, ਪਰ ਇੱਕੋ ਚਿੰਤਾ ਬਜ਼ੁਰਗ ਨੂੰ ਲਗਾਤਾਰ ਬੇਚੈਨ ਕਰ ਰਹੀ ਸੀ, ਜਗੀਰੂ ਪਿਛੋਕੜ ਵਾਲੇ ਜੱਟ ਸਿੱਖ ਪਰਵਾਰ ਦੀ ਮਾਨਸਿਕਤਾ। ਉਸ ਨੂੰ ਇਲਮ ਸੀ ਕਿ ਜੱਟਵਾਦੀ ਜਗੀਰਦਾਰੀ ਹਊਮੈ ਗ੍ਰਸਤ ਉਨ੍ਹਾਂ ਦਾ ਪੁੱਤ ਕਦੇ ਵੀ ਗੈਰ ਜਾਤੀ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਦਾ ਸੱਚ ਸਾਬਤ ਹੋਇਆ। ਇਸ ਵਿਆਹ ਦਾ ਡਟਵਾਂ ਵਿਰੋਧ ਹੋਇਆ। ਅਖੌਤੀ ਅਣਖ ਦੇ ਨਾਂਅ ਉੱਤੇ ਕਤਲ ਤੱਕ ਦੀਆਂ ਧਮਕੀਆਂ ਵੀ ਮਿਲੀਆਂ। ਉਹੀ ਕਮਜ਼ੋਰ ਬੀਕੋ, ਜਿਸ ਨੇ ਕਦੇ ਵੱਡੀ ਭੈਣ ਤੇ ਬਾਪੂ ਦੀ ਇੱਛਾ ਸਾਹਮਣੇ ਨਿਮਾਣੀ ਬਣ ਕੇ ਸਿਰ ਝੁਕਾ ਕੇ ਉਨ੍ਹਾਂ ਦੇ ਹਰ ਹੁਕਮ ਉੱਤੇ ਫੁੱਲ ਚੜ੍ਹਾ ਦਿੱਤੇ ਸਨ, ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋਣ ਉੱਤੇ ਉਸੇ ਬੀਕੋ ਨੇ ਜੂਨ ਭੋਗਣ ਦੀ ਥਾਂ ਜ਼ਿੰਦਗੀ ਜਿਊਣ ਦਾ ਫੈਸਲਾ ਕੀਤਾ ਤੇ ਆਪਣੇ ਹੱਕ ਲਈ ਚੱਟਾਨ ਵਾਂਗ ਡਟ ਕੇ ਖਲੋ ਗਈ।
ਬਾਪੂ ਜੀ ਨੇ ਪਰਾਏ ਪਿੰਡ ਦੇ ਮੋਹਤਬਰ ਲੋਕਾਂ ਨਾਲ ਮਿਲ ਕੇ ਇਸ ਸੁਭਾਗੀ ਜੋੜੀ ਦਾ ਕਾਰਜ ਰਚਾ ਦਿੱਤਾਅਤੇ ਜ਼ਿੰਦਗੀ ਮੁੜ ਗੁਲਜ਼ਾਰ ਹੋ ਗਈ। ਦੋਵੇਂ ਜੀਅ ਟੀਚਰ ਦੇ ਕਿੱਤੇ ਦੇ ਨਾਲਖੁਸ਼ੀ ਖੁਸ਼ੀ ਜ਼ਿੰਦਗੀ ਬਸਰ ਕਰਨ ਲੱਗੇ। ਉਸ ਪਰਾਏ ਪਿੰਡ ਨੇ ਹੀ ਨਹੀਂ, ਪੂਰੇ ਇਲਾਕੇ ਨੇ ਇਸ ਮੁਹੱਬਤੀ ਜੋੜੀ ਨੂੰ ਸਿਰ ਮੱਥੇ ਉੱਤੇ ਬਿਠਾਇਆ। ਜੜ੍ਹੋਂ ਉਖੜ ਕੇ ਫਿਰ ਪੈਰਾਂ ਸਿਰ ਹੋਈ ਇਸ ਔਰਤ ਨੂੰ ਦੇਖ ਕੇ ਮੈਨੂੰ ਹਮੇਸ਼ਾ ਰਸ਼ਕ ਹੁੰਦਾ ਹੈ। ਬੇਸ਼ੱਕ ਬੀਕੋ ਨੂੰ ਦਿਲ ਦਾ ਹਾਣੀ ਮਿਲ ਗਿਆ, ਜਿਸ ਨੇ ਉਸ ਨੂੰ ਸਾਰੀ ਉਮਰ ਆਪਣੇ ਸਿਰ ਦਾ ਤਾਜ ਬਣ ਕੇ ਰੱਖਿਆ, ਪਰ ਜ਼ਿੰਦਗੀ ਨਾਲ ਹਰ ਪੈਰ ਉੱਤੇ ਆਢਾ ਲੈਣ ਵਾਲੀ ਦਲੇਰ ਬੀਕੋ ਨੂੰ ਆਪਣੇ ਮਾਪਿਆਂ ਨੂੰ, ਆਪਣੇ ਪਿੰਡ ਨੂੰ ਮੁੜ ਨਾ ਮਿਲ ਸਕਣ ਦਾ ਹੇਰਵਾ ਸਾਰੀ ਉਮਰ ਲੱਗਾ ਰਿਹਾ। ਆਪਣੇ ਜਨਮ ਦਾਤਿਆਂ ਨੂੰ, ਆਪਣੇ ਪਿੰਡ ਨੂੰ ਮੁੜ ਦੇਖਣ ਦੀ ਪੀੜ ਉਸ ਦੇ ਚਿਹਰੇ ਤੋਂ ਝਲਕਦੀ। ਪੱਚਾਸੀਆਂ ਨੂੰ ਢੁੱਕੀ ਬੀਕੋ ਦੇ ਸੁੱਖਾਂ ਲੱਧੇ ਭਤੀਜੇ ਨੇ ਇੰਗਲੈਂਡ ਤੋਂ ਆ ਕੇ ਆਪਣੀ ਭੂਆ ਨੂੰ ਲੱਭਿਆਅਤੇ ਉਸ ਪਿੰਡ ਦੇ ਦਰਸ਼ਨ ਹੀ ਨਹੀਂ ਕਰਵਾਏ, ਜੋ ਹਰ ਸਾਹ ਨਲ ਉਸ ਦੇ ਅੰਦਰ ਧੜਕਦਾ ਸੀ, ਸਗੋਂ ਨਵੀਂ ਸੋਚ ਵਾਲੇ ਰੋਸ਼ਨ ਖਿਆਲ ਸਮਾਜ ਤੋਂ ਇਸ ਰਿਸ਼ਤੇ ਨੂੰ ਸਵੀਕ੍ਰਿਤੀ ਵੀ ਦਿਵਾਈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ