Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

ਪਾਕਿ ਸਰਕਾਰ ਦਾ ਨਵਾਂ ਫਰਮਾਨ: ਵਿਆਹ ਵਿੱਚ ਇੱਕੋ ਡਿਸ਼ ਦਿਓ, ਖਰਚ ਘਟਾਓ

June 26, 2022 01:30 PM

ਇਸਲਾਮਾਬਾਦ, 26 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੀ ਵਿੱਤੀ ਹਾਲਤ ਤੇਜ਼ੀ ਨਾਲ ਵਿਗੜ ਰਹੀ ਹੈ ਅਤੇ ਇਸ ਤੋਂ ਬਚਣ ਲਈ ਸਰਕਾਰ ਅਜੀਬੋ-ਗਰੀਬ ਉਪਾਅ ਕਰ ਰਹੀ ਹੈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੇ ਲੋਕਾਂ ਨੂੰ ਆਪਣੇ ਫਾਲਤੂ ਖਰਚ ਵਿੱਚ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਵਿਆਹ ਸਮਾਰੋਹ ਵਿੱਚ ਮਹਿਮਾਨਾਂ ਨੂੰ ਸਿਰਫ ਇੱਕ ਡਿਸ਼ ਪਰੋਸੀ ਜਾ ਸਕੇਗੀ। ਬਰਾਤ, ਮਹਿੰਦੀ ਅਤੇ ਵਲੀਮਾ, ਭੰਗੜਾ ਪਾਰਟੀ ਸਮੇਤ ਸਾਰੇ ਸਮਾਰੋਹ ਰਾਤ ਨੌਂ ਵਜੇ ਤੋਂ ਪਹਿਲਾਂ ਖਤਮ ਕਰਨੇ ਹੋਣਗੇ। ਰਾਤ ਨੌਂ ਵਜੇ ਤੋਂ ਬਾਅਦ ਗੈਰ ਜ਼ਰੂਰੀ ਸਟਰੀਟ ਲਾਈਟਾਂ ਵੀ ਬੰਦ ਰੱਖੀਆਂ ਜਾ ਰਹੀਆਂ ਹਨ। ਸਿਰਫ ਮੈਡੀਕਲ ਸਟੋਰ, ਪੈਟਰੋਲ ਪੰਪਾਂ, ਬੱਸ ਟਰਮੀਨਲਾਂ, ਦੁੱਧ ਦੀਆਂ ਦੁਕਾਨਾਂ ਆਦਿ ਨੂੰ ਛੋਟ ਦਿੱਤੀ ਗਈ ਹੈ। ਬਿਜਲੀ ਬਚਾਉਣ ਲਈ ਸਰਕਾਰ ਨੇ ਹੁਕਮ ਕੀਤਾ ਹੈ ਸਾਰੀਆਂ ਮਾਰਕੀਟਾਂ, ਸ਼ਾਪਿੰਗ ਮਾਲ, ਮੈਰਿਜ ਹਾਲ ਅਤੇ ਦੁਕਾਨਾਂ ਰਾਤ ਨੌਂ ਵਜੇ ਤਕ ਖੁੱਲ੍ਹਣਗੇ। ਇਸ ਪਿੱਛੋਂ ਧਾਰਾ 144 ਲਾਗੂ ਰਹੇਗੀ। ਸਰਕਾਰੀ ਦਫਤਰਾਂ ਵਿੱਚ ਸਿਰਫ ਪੰਜ ਦਿਨ ਕੰਮ ਹੋਵੇਗਾ। ਸਰਕਾਰ ਦਾ ਇਹ ਤਰਕ ਹੈ ਕਿ ਸ਼ਨੀਵਾਰ ਨੂੰ ਦਫਤਰ ਬੰਦ ਰੱਖਣ ਨਾਲ ਸਾਲਾਨਾ ਕਰੀਬ 7830 ਕਰੋੜ ਰੁਪਏ (ਭਾਰਤੀ ਰਕਮ) ਬਚਤ ਹੋਵੇਗੀ। ਇਸ ਦੇ ਇਲਾਵਾ, ਸ਼ਾਹਬਾਜ਼ ਸਰਕਾਰ ਨੇ ਸ਼ੁੱਕਰਵਾਰ ਨੂੰ ਵਰਕ ਫਰਾਮ ਹੋਮ ਦਾ ਬਦਲ ਦਿੰਦੇ ਹੋਏ ਕਰਮਚਾਰੀਆਂ ਨੂੰ ਦਿੱਤੇ ਜਾਣ ਫਿਊਲ ਦੀ ਮਾਤਰਾ ਵਿੱਚ ਚਾਲੀ ਫੀਸਦੀ ਕਟੌਤੀ ਦੇ ਹੁਕਮ ਦਿੱਤੇ ਹਨ।
ਪਾਕਿਸਤਾਨ ਦੀ ਫੌਜ ਵੀ ਸ਼ੁੱਕਰਵਾਰ ਨੂੰ ‘ਡਰਾਈ ਡੇਅ' ਵਜੋਂ ਮਨਾਏਗੀ ਤੇ ਇਸ ਦਿਨ ਕੋਈ ਅਧਿਕਾਰਤ ਵਾਹਨ ਨਹੀਂ ਚੱਲੇਗਾ। ਪੀ ਟੀ ਆਈ (ਤਹਿਰੀਕੇ ਇਨਸਾਫ ਪਾਰਟੀ) ਦੇ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ ਨੌਂ ਵਜੇ ਬੰਦ ਰੱਖਣਾ ਆਰਥਿਕ ਸੰਕਟ ਤੋਂ ਨਿਕਲਣ ਦਾ ਰਾਹ ਨਹੀਂ, ਜਨਤਾ ਸਰਕਾਰ ਦੇ ਘਟੀਆ ਸ਼ਾਸਨ ਦਾ ਮੁੱਲ ਤਾਰ ਰਹੀ ਹੈ। ਬਿਜਲੀ ਸੰਕਟ ਨੂੰ ਹੱਲ ਕਰਨ ਦੀ ਬਜਾਏ ਸ਼ਾਹਬਾਜ਼ ਸਰਕਾਰ ਪਾਕਿਸਤਾਨ ਨੂੰ ਪੱਥਰ ਯੁੱਗ ਵੱਲ ਲਿਜਾ ਰਹੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ