Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

ਤਿੱਬਤ ਬਾਰੇ ਮਾਹਿਰਾਂ ਵੱਲੋਂ ਚੀਨ ਦੇ ਦਾਅਵਿਆਂ ਦਾ ਪਰਦਾ ਫਾਸ਼

June 26, 2022 01:27 PM

ਵਾਸ਼ਿੰਗਟਨ, 26 ਜੂਨ (ਪੋਸਟ ਬਿਊਰੋ)- ਹਾਂਗਕਾਂਗ ਦੀ ਸਿਟੀ ਯੂਨੀਵਰਸਿਟੀ ਦੇ ਸਾਬਕਾ ਚੇਅਰ ਪ੍ਰੋਫੈਸਰ ਅਤੇ ਮਾਹਿਰ ਹਾਨ ਜਿਆਂਗ ਲੌ ਨੇ ਤਿੱਬਤ ਉੱਤੇ ਚੀਨ ਦੇ ਦਾਅਵਿਆਂ ਦਾ ਪਰਦਾ ਫਾਸ਼ ਕੀਤਾ ਹੈ।
ਤਿੱਬਤ ਰਾਈਟਸ ਕੁਲੈਕਟਿਵ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਤਿੱਬਤ 1949 ਤੋਂ ਪਹਿਲਾਂ ਇਤਿਹਾਸ ਵਿੱਚ ਕਦੇ ਵੀ ਚੀਨ ਦਾ ਹਿੱਸਾ ਨਹੀਂ ਸੀ। ਤਿੱਬਤ ਉੱਤੇ ਚੀਨ ਦੀ ਪ੍ਰਭੂਸੱਤਾ ਦਾ ਸਬੂਤ ਨਾ ਸਿਰਫ ਕਈ ਕਮੀਆਂ ਉੱਤੇ ਆਧਾਰਤ ਹੈ, ਸਗੋਂ 1949 ਤੋਂ ਪਹਿਲਾਂ ਦੇ ਚੀਨੀ ਰਿਕਾਰਡਾਂ ਦੀ ਪੂਰੀ ਤਰ੍ਹਾਂ ਮਨਘੜਤ ਅਤੇ ਜਾਅਲਸਾਜ਼ੀ ਉੱਤੇ ਵੀ ਆਧਾਰਤ ਹੈ।ਤਿੱਬਤ ਦੇ ਅਣਸੁਲਝੇ ਸੰਘਰਸ਼ ਨੂੰ ਸੁਲਝਾਉਣ ਲਈ ਰੁਕਾਵਟਾਂ ਦੇ ਵਿਸ਼ੇ ਉੱਤੇ ਸੁਣਾਈ ਲਈ ਚੀਨ ਦੀ ਕਾਂਗਰਸ-ਕਾਰਜਕਾਰਨੀ ਕਮਿਸ਼ਨ ਨੂੰ ਲਿਖੀ ਗਵਾਹੀ ਵਿੱਚ ਜਿਆਂਗ ਲੌ ਨੇ ਦੱਸਿਆ ਕਿ ਚੀਨ ਦੇ 1949 ਤੋਂ ਪਹਿਲਾਂ ਦੇ ਅਧਿਕਾਰਤ ਇਤਿਹਾਸਕ ਰਿਕਾਰਡ ਸਪੱਸ਼ਟ ਦੱਸਦੇ ਹਨ ਕਿ 1950 ਤੋਂ ਤਿੱਬਤ ਉਤੇ ਚੀਨੀ ਹਮਲੇ ਤੋਂ ਪਹਿਲਾਂ ਤਿੱਬਤ ਕਦੇ ਵੀ ਇਸ ਦਾ ਹਿੱਸਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਮੁੱਦਾ ਹੈ, ਕਿਉਂਕਿ ਚੀਨ ਲੀਗ ਆਫ ਨੇਸ਼ਨਜ਼ ਅਤੇ ਯੂ ਐੱਨ ਓ ਦੇ ਸਬੰਧਤ ਸਮਝੌਤਿਆਂ ਦਾ ਇੱਕ ਦਸਤਖਤਕਰਤਾ ਹੈ। ਇਸ ਦਾ ਮਤਲਬ ਇਹ ਕਿ 1919 ਤੋਂ ਚੀਨ ਨੇ ਵਾਅਦਾ ਕੀਤਾ ਸੀ ਕਿ ਉਹ ਫੌਜੀ ਜਿੱਤ ਰਾਹੀਂ ਖੇਤਰ ਹਾਸਲ ਨਹੀਂ ਕਰੇਗਾ।
ਹਾਨ ਜਿਆਂਗ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਬਹੁਤ ਸਾਰੀਆਂ ਸਰਕਾਰਾਂ ਇਸ ਹਾਸੋਹੀਣੇ ਝੂਠ ਨੂੰ ਗਲਤ ਤਰੀਕੇ ਨਾਲ ਸਵੀਕਾਰ ਕਰਦੀਆਂ ਹਨ। ਇਸੇ ਲਈ ਬਹੁਤ ਸਾਰੇ ਪੱਛਮੀ ਲੋਕਤੰਤਰੀ ਦੇਸ਼ ਤਿੱਬਤ ਦੀ ਪ੍ਰਭੂਸੱਤਾ ਕਾਇਮ ਰੱਖਣ ਲਈ ਲੋੜੀਂਦੀ ਮਦਦ ਦੇਣ ਵਿੱਚ ਅਸਫਲ ਹਨ। ਇਸ ਦਾ ਮਤਲਬ ਇਹ ਹੈ ਕਿ ਯੂ ਐੱਨ ਸਕਿਓਰਟੀ ਕੌਂਸਲ ਦੇ ਇੱਕ ਮੌਜੂਦਾ ਸਥਾਈ ਮੈਂਬਰ ਨੇ 1950 ਵਿੱਚ ਫੌਜੀ ਪੱਖੋਂ ਕਿਸੇ ਹੋਰ ਦੇਸ਼ ਨੂੰ ਜਿੱਤ ਲਿਆ ਤੇ ਅੱਜ ਤਕ ਆਪਣੇ ਅਧੀਨ ਰੱਖ ਰਿਹਾ ਹੈ। ਇਹ ਅਪਰਾਧ ਅੰਤਰਰਾਸ਼ਟਰੀ ਭਾਈਚਾਰੇ ਦੇ ਦਖਲ ਨੂੰ ਮਜਬੂਰ ਕਰਦਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ