Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਪੰਜਾਬ

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆ

June 22, 2022 10:37 PM

ਮੁੱਲਾਂਪੁਰ ਗਰੀਬਦਾਸ, 22 ਜੂਨ, (ਪੋਸਟ ਬਿਊਰੋ)- ਚੰਡੀਗੜ੍ਹ ਦੇ ਨਾਲ ਲੱਗਦੇ ਨਯਾਗਾਂਵ ਤੋਂ ਸੀਸਵਾਂ ਤੱਕਸਿ਼ਵਾਲਿਕ ਦੀਆਂ ਪਹਾੜੀਆਂ ਵਿੱਚ ਸਰਕਾਰੀ ਜ਼ਮੀਨ ਉੱਤੇ ਕਬਜ਼ੇ ਕਰਕੇ ਵੱਡੇ-ਵੱਡੇ ਫਾਰਮ ਹਾਊਸ ਬਣਾਏ ਹੋਣ ਦੀ ਚਰਚਾ ਆਮ ਹੁੰਦੀ ਸੁਣੀ ਗਈ ਹੈ। ਹਰ ਵੱਡੇ ਨੇਤਾ ਅਤੇ ਅਧਿਕਾਰੀ ਤੋਂ ਲੈ ਕੇ ਪੈਸੇ ਦੀ ਤਾਕਤ ਤੇ ਰਸੂਖ਼ ਵਾਲਾ ਹਰ ਵੱਡਾ ਵਿਅਕਤੀ ਇਸ ਖੇਤਰ ਵਿੱਚ ਆਪਣਾ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀ।ਇਨ੍ਹਾਂ ਲੋਕਾਂ ਨੂੰ ਏਥੇ ਜ਼ਮੀਨ ਲੈਣੀ ਪੈਂਦੀ ਹੈ ਤਾਂ ਇਸ ਮਕਸਦ ਲਈ ਕਾਨੂੰਨ ਬਦਲਣੇ ਜਾਂ ਕਾਨੂੰਨ ਤੋੜਨੇ ਆਮ ਗੱਲ ਹੈ। ਇਹ ਇਲਾਕਾ ਬਹੁਤਾ ਕਰ ਕੇ ਜੰਗਲਾਤ ਵਿਭਾਗਹੇਠਹੋਣ ਦੇ ਬਾਵਜੂਦ ਏਥੇ ਜੰਗਲਾਤ ਵਿਭਾਗ ਦੇ ਮੰਤਰੀਆਂ ਅਤੇ ਅਫਸਰਾਂ ਦੀ ਮਿਲੀਭੁਗਤ ਨਾਲ ਕਈ ਵੱਡੇ ਫਾਰਮ ਹਾਊਸ ਬਣਦੇ ਗਏ ਸਨ। ਇਹ ਵੱਡਾ ਖੁਲਾਸਾ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਜੰਗਲਾਤ ਬਾਰੇ ਦੋ ਸਾਬਕਾ ਮੰਤਰੀਆਂ ਤੇ ਡਵੀਜ਼ਨਲ ਫਾਰੈਸਟ ਅਫਸਰ (ਡੀਐੱਫਓ) ਵਿਰੁੱਧ ਦਰਜ ਕੀਤੇ ਕੇਸ ਵਿੱਚ ਕੀਤਾ ਹੈ ਤੇ ਵਿਜੀਲੈਂਸ ਬਿਊਰੋ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ, ਜਿਸ ਵਿੱਚ ਕਈ ਵੱਡੇ ਲੋਕ ਫਸ ਸਕਦੇ ਹਨ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਰਕਾਰ ਬਣਨ ਦੇ ਵੇਲੇ ਤੋਂ ਹੀ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚੱਲਰਹੀ ਹੈ। ਸਰਕਾਰ ਸਭਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਲਈ ਇਨ੍ਹਾਂ ਜ਼ਮੀਨਾਂ ਦੀ ਸੂਚੀ ਬਣਾਈ ਜਾ ਰਹੀ ਹੈ।ਇਸ ਚੱਕਰ ਵਿੱਚਪੰਜਾਬ ਸਰਕਾਰ ਦੇ ਅੱਖ ਹੇਠ ਚੰਡੀਗੜ੍ਹ ਨੇੜੇ ਨਿਊ ਚੰਡੀਗੜ੍ਹ ਖੇਤਰ ਵਿੱਚਬਣਿਆ ਸੁਖਬੀਰ ਸਿੰਘ ਬਾਦਲ ਦਾ ਸੁਖਵਿਲਾਸ ਰਿਜ਼ਾਰਟ ਵੀਆ ਗਿਆ ਹੈ। ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਦਾ ਵਿਆਹ ਇਸੇ ਰਿਜ਼ਾਰਟਵਿੱਚ ਹੋਇਆ ਸੀ।
ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਪਿੱਛੋਂਸੰਗਰੂਰ ਲੋਕ ਸਭਾ ਸੀਟਦੀ ਉਪ ਚੋਣ ਪ੍ਰਚਾਰ ਦੌਰਾਨ ਕਈ ਬੈਠਕਾਂਵਿੱਚ ਉਨ੍ਹਾ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਣਾਏ ਸੁਖਵਿਲਾਸ ਵਾਲੇ ਆਲੀਸ਼ਾਨ ਰਿਜ਼ਾਰਟ ਦਾ ਜਿ਼ਕਰ ਕਰ ਕੇ ਕਿਹਾ ਕਿ ਉਸ ਨੇ ਚੰਡੀਗੜ੍ਹ ਨਾਲ ਦੀਆਂ ਸਿ਼ਵਾਲਿਕ ਦੀਆਂ ਪਹਾੜੀਆਂ ਵਿੱਚ ਜੰਗਲਾਤ ਦੀ ਜ਼ਮੀਨ ਉੱਤੇ ਆਲੀਸ਼ਾਨ ਫਾਰਮ ਹਾਊਸ ਬਣਾਉਣ ਲਈ ਤੋੜੇ ਨਿਯਮਾਂ ਨੂੰ ਕੈਬਨਿਟ ਦੀਮਨਜ਼ੂਰੀ ਦਿਵਾਈ ਤੇ ਇਮਾਰਤ ਦੇ ਮੂਲ ਨਕਸ਼ੇਵਿੱਚ ਹੋਟਲ ਬਣਨ ਪਿੱਛੋਂ ਫਿਰ ਤਬਦੀਲੀਆਂ ਕੀਤੀਆਂ ਅਤੇ ਉਸ ਖੇਤਰ ਵਿੱਚ ਉਸਾਰੀ ਉੱਤੇ ਪਾਬੰਦੀ ਲਾ ਦਿੱਤੀ ਸੀ। ਮਾਨ ਨੇ ਕਿਹਾ ਕਿ ਇਸ ਦੀ ਜਾਂਚ ਲਈ ਕਾਗਜ਼ ਇਕੱਠੇ ਕੀਤੇ ਜਾ ਰਹੇ ਹਨ ਤੇ ਜਲਦੀ ਕਾਰਵਾਈ ਕੀਤੀ ਜਾਵੇਗੀ।ਚੰਡੀਗੜ੍ਹ ਤੋਂ 14 ਕਿਲੋਮੀਟਰ ਦੂਰ ਸਿ਼ਵਾਲਿਕ ਪਹਾੜੀਆਂ ਵਿੱਚ ਕੁਦਰਤੀ ਸੁੰਦਰਤਾ ਵਿਚ ਇਸ ਰਿਜ਼ਾਰਟ ਦੀ ਬਣਤਰ ਤੇ ਸਜਾਵਟ ਰਾਜ-ਮਹਿਲਾਂ ਵਾਲੀ ਹੈ ਅਤੇ 8000 ਏਕੜ ਵਿੱਚ ਫੈਲੇ ਰਿਜ਼ਾਰਟ ਵਿੱਚ ਸਪਾ ਤੋਂ ਲੈ ਕੇ ਜਿੰਮ ਤੇ ਪਾਣੀ ਦੇ ਫੁਹਾਰੇ ਨਾਲ ਪੱਥਰ ਦੇ ਵੱਡੇ ਥੰਮ੍ਹਤੱਕਹਨ, ਜਿਸ ਨਾਲ ਆਲੀਸ਼ਾਨ ਮਹਿਲਾਂ ਦਾ ਅਹਿਸਾਸ ਹੁੰਦਾ ਹੈ, ਪਰ ਇਸ ਵਕਤ ਇਸ ਮਹਿਲ ਵਰਗੇ ਖੇਤਰ ਵੱਲ ਜਾਂਚ ਟੀਮਾਂ ਦੀਆਂ ਦੌੜਾਂ ਲੱਗਦੀਆਂ ਵੇਖੀਆਂ ਜਾਣ ਲੱਗ ਪਈਆਂ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦਿਨਕਰ ਗੁਪਤਾ ਕੇਂਦਰੀ ਏਜੰਸੀ ਐਨ ਆਈ ਏ ਦੇ ਮੁਖੀ ਬਣੇ ਭਗਵੰਤ ਮਾਨ ਦੇ ਆਪਣੇ ਪਿੰਡ ਸਿਰਫ ਆਪ ਦਾ ਪੋਲਿੰਗ ਬੂਥ ਲੱਗਿਆ 88 ਫੀਸਦੀ ਕਿਸਾਨਾਂ ਨੇ ਖੁਦਕੁਸ਼ੀ ਕਰਜ਼ਿਆਂ ਦੇ ਕਾਰਨ ਕੀਤੀ ਸਾਬਕਾ ਮੰਤਰੀ ਰਾਜਾ ਵੜਿੰਗ ਨਿਸ਼ਾਨੇ ਉਤੇ ਜੈਪੁਰ ਦੀ ਕੰਪਨੀ ਤੋਂ ਉਤਰ ਪ੍ਰਦੇਸ਼ ਦੇ ਮੁਕਾਬਲੇ ਪਨਬਸ ਦੀਆਂ ਬੱਸਾਂ ਉੱਤੇ ਮਹਿੰਗੀਆਂ ਬਾਡੀਆਂ ਲਵਾਈਆਂ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਪੰਜਾਬ ਦੀ ਖ਼ੁਦਮੁਖ਼ਤਾਰੀ ਦੀ ਗੱਲ ਕਹੀ ਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂ ਰੇਲ ਇੰਜਣ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਫੜੇ ਗਏ ਆਈ ਏ ਐਸ ਅਫਸਰ ਸੰਜੇ ਪੋਪਲੀ ਅਤੇ ਸਾਥੀ ਦਾ ਚਾਰ ਦਿਨਾ ਪੁਲਸ ਰਿਮਾਂਡ ਪਨਗਰੇਨ ਦੇ ਪਾਤੜਾਂ ਵਾਲੇ ਗੁਦਾਮ ਵਿੱਚ ਕਰੋੜਾਂ ਦੇ ਕਣਕ ਘੁਟਾਲੇ ਦਾ ਪਰਦਾਫਾਸ਼