Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਪੰਜਾਬ

ਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀ

June 22, 2022 10:36 PM

* 4 ਜਣਿਆਂ ਉੱਤੇਪਰਚਾ ਦਰਜ, ਕਾਰਵਾਈ ਸ਼ੁਰੂ


ਫਿਰੋਜ਼ਪੁਰ, 22 ਜੂਨ, (ਪੋਸਟ ਬਿਊਰੋ)- ਇਸ ਜਿ਼ਲੇ ਵਿੱਚ ਗੁਰੂਹਰਸਹਾਏ ਵਿੱਚ ਸਰਕਾਰੀ ਗੁਦਾਮਾਂ ਤੋਂ 2 ਕਰੋੜ 55 ਲੱਖ ਰੁਪਏ ਤੋਂ ਵੱਧ ਦੀ ਕਣਕ ਬਾਹਰੋ-ਬਾਹਰ ਮੰਡੀ ਵਿੱਚ ਵੇਚਣ ਦਾ ਪਰਦਾਫਾਸ਼ ਹੋਇਆ ਹੈ। ਸਿਰਫ ਦੋ ਮਹੀਨਿਆਂ ਵਿੱਚ ਦੋ ਖੇਤੀਬਾੜੀ ਅਫ਼ਸਰਾਂ ਨੇ ਮਾਰਕਫੈੱਡ ਦੀ ਕਰੋੜਾਂ ਦੀ ਕਣਕ ਹੜੱਪ ਕਰ ਲਈ ਹੈ।
ਮਾਰਕਫੈੱਡ ਦੇ ਡਿਵੀਜ਼ਨਲ ਮੈਨੇਜਰ ਬਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਗੋਦਾਮਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਗੁਦਾਮਾਂ ਵਿੱਚ ਬਣੇ ਚੱਕਿਆਂ ਵਿੱਚੋਂ ਕਣਕ ਦੀਆਂ ਬੋਰੀਆਂ ਗਾਇਬ ਸਨ। ਜਾਂਚ ਤੋਂ ਪਤਾ ਲੱਗਾ ਕਿ 19267 ਬੋਰੀਆਂ ਘੱਟ ਹਨ। ਦੋਸ਼ੀ ਖੇਤੀਬਾੜੀ ਅਫਸਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਅੰਕੁਸ਼ ਨਰੂਲਾ ਅਤੇ ਤੀਰਥ ਰਾਮ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ।ਜਾਂਚ ਅਧਿਕਾਰੀ ਵੱਲੋਂਸਿ਼ਕਾਇਤ ਪਿੱਛੋਂ ਦੋਵੇਂ ਖੇਤੀ ਅਫ਼ਸਰਾਂ ਲਵਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ। ਮਾਰਕਫੈੱਡ ਫਿਰੋਜ਼ਪੁਰ ਦੇ ਸਾਬਕਾ ਜਿ਼ਲਾ ਮੈਨੇਜਰ ਸਚਿਨ ਕੁਮਾਰ ਦੀ ਸਿ਼ਕਾਇਤ ਉੱਤੇ ਚਾਰਾਂ ਜਣਿਆਂ ਉੱਤੇ਼ ਥਾਣਾ ਗੁਰੂ ਹਰਸਹਾਏ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਦੋਸ਼ੀ ਫਰਾਰ ਹੋ ਗਏ ਹਨ।ਸਚਿਨ ਕੁਮਾਰ ਨੇ ਦੱਸਿਆ ਕਿ 23 ਮਈ ਨੂੰ ਮਾਰਕਫੈੱਡ ਦੀ ਤਕਨੀਕੀ ਟੀਮ ਵੈਰੀਫਿਕੇਸ਼ਨ ਲਈ ਗਈ ਤਾਂ ਇਸਵਿੱਚ ਤਰੁੱਟੀ ਨਿਕਲੀ। ਨਿਯਮਾਂ ਅਨੁਸਾਰ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਪਿੱਛੋਂ ਪੁਲਿਸ ਨੂੰ ਦੱਸਿਆ ਗਿਆ ਹੈ। ਲਵਪ੍ਰੀਤ ਸਿੰਘ ਬਰਾਂਚ ਮੈਨੇਜਰ ਤੇ ਸੁਰਿੰਦਰ ਕੁਮਾਰ ਗੋਦਾਮ ਇੰਚਾਰਜ ਸਨ, ਪਰ ਦੋਵਾਂ ਦੇ ਗੁਦਾਮਉੱਤੇ ਤਾਲੇ ਲੱਗੇ ਹੋਣ ਕਾਰਨ ਸਾਰੀ ਜਿ਼ੰਮੇਵਾਰੀ ਉਨ੍ਹਾਂ ਦੀ ਸੀ।ਮਾਰਕਫੈੱਡ ਦੇ ਡੀਐੱਮ ਬਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸਿ਼ਕਾਇਤ ਤੋਂ ਬਾਅਦ ਡੀਐੱਸਪੀਨੇ ਇਸ ਦੀ ਜਾਂਚ ਕੀਤੀ ਅਤੇ ਘੋਟਾਲੇ ਦੀ ਤਸਦੀਕ ਹੋਈ ਹੈ। ਇਸ ਤੋਂ ਪਹਿਲਾਂ 31 ਮਾਰਚ ਨੂੰ ਜਦੋਂ ਗੁਦਾਮਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਸਭ ਠੀਕ ਸੀ, ਪਰ 23 ਮਈ ਨੂੰ ਪੜਤਾਲ ਕੀਤੀ ਤਾਂ ਰਿਕਾਰਡ ਰਜਿਸਟਰ ਅਨੁਸਾਰ ਗੁਦਾਮਾਂ ਦਾਮਾਲਪੂਰਾਨਹੀਂ ਸੀ। ਦੋ ਗੁਦਾਮਾਂ ਵਿੱਚੋਂ 9634 ਕੁਇੰਟਲ ਕਣਕ ਗਾਇਬ ਸੀ।ਇਸ ਦੇ ਬਾਅਦ ਇਹ ਭੇਦ ਖੁੱਲ੍ਹਾ ਕਿ ਸਰਕਾਰੀ ਕਣਕ ਬਾਹਰ ਮੰਡੀ ਵਿੱਚਵੇਚੀ ਜਾ ਰਹੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦਿਨਕਰ ਗੁਪਤਾ ਕੇਂਦਰੀ ਏਜੰਸੀ ਐਨ ਆਈ ਏ ਦੇ ਮੁਖੀ ਬਣੇ ਭਗਵੰਤ ਮਾਨ ਦੇ ਆਪਣੇ ਪਿੰਡ ਸਿਰਫ ਆਪ ਦਾ ਪੋਲਿੰਗ ਬੂਥ ਲੱਗਿਆ 88 ਫੀਸਦੀ ਕਿਸਾਨਾਂ ਨੇ ਖੁਦਕੁਸ਼ੀ ਕਰਜ਼ਿਆਂ ਦੇ ਕਾਰਨ ਕੀਤੀ ਸਾਬਕਾ ਮੰਤਰੀ ਰਾਜਾ ਵੜਿੰਗ ਨਿਸ਼ਾਨੇ ਉਤੇ ਜੈਪੁਰ ਦੀ ਕੰਪਨੀ ਤੋਂ ਉਤਰ ਪ੍ਰਦੇਸ਼ ਦੇ ਮੁਕਾਬਲੇ ਪਨਬਸ ਦੀਆਂ ਬੱਸਾਂ ਉੱਤੇ ਮਹਿੰਗੀਆਂ ਬਾਡੀਆਂ ਲਵਾਈਆਂ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਪੰਜਾਬ ਦੀ ਖ਼ੁਦਮੁਖ਼ਤਾਰੀ ਦੀ ਗੱਲ ਕਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂ ਰੇਲ ਇੰਜਣ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਫੜੇ ਗਏ ਆਈ ਏ ਐਸ ਅਫਸਰ ਸੰਜੇ ਪੋਪਲੀ ਅਤੇ ਸਾਥੀ ਦਾ ਚਾਰ ਦਿਨਾ ਪੁਲਸ ਰਿਮਾਂਡ ਪਨਗਰੇਨ ਦੇ ਪਾਤੜਾਂ ਵਾਲੇ ਗੁਦਾਮ ਵਿੱਚ ਕਰੋੜਾਂ ਦੇ ਕਣਕ ਘੁਟਾਲੇ ਦਾ ਪਰਦਾਫਾਸ਼