Welcome to Canadian Punjabi Post
Follow us on

11

August 2022
ਪੰਜਾਬ

ਪਨਗਰੇਨ ਦੇ ਪਾਤੜਾਂ ਵਾਲੇ ਗੁਦਾਮ ਵਿੱਚ ਕਰੋੜਾਂ ਦੇ ਕਣਕ ਘੁਟਾਲੇ ਦਾ ਪਰਦਾਫਾਸ਼

June 22, 2022 09:32 PM

* ਤਿੰਨ ਇੰਸਪੈਕਟਰਾਂ ਸਮੇਤ ਚਾਰ ਜਣਿਆਂ ਉੱਤੇ ਕੇਸ ਦਰਜ


ਪਾਤੜਾਂ, 22 ਜੂਨ (ਪੋਸਟ ਬਿਊਰੋ)- ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚੋਂ ਕਣਕ ਦੀ ਖ਼ਰੀਦ ਕਰਦੀ ਸਰਕਾਰੀ ਏਜੰਸੀ ਪਨਗਰੇਨ ਵੱਲੋਂ ਮੰਡੀਆਂ ਤੋਂ ਖਰੀਦ ਕਰਕੇ ਵੱਖ-ਵੱਖ ਗੁਦਾਮਾਂ ਵਿੱਚ ਭੰਡਾਰ ਕੀਤੀ ਕਣਕ ਵਿੱਚ ਕਰੋੜਾਂ ਦੇ ਘਪਲੇ ਦੀ ਚਰਚਾ ਨੂੰ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਪੇਸ਼ ਕਰਨਦੇ ਬਾਅਦ ਫੂਡ ਸਪਲਾਈ ਵਿਭਾਗ ਦੀ ਵਿਜੀਲੈਂਸ ਟੀਮ ਨੇ ਇਨ੍ਹਾਂ ਗੁਦਾਮਾਂ ਦੀ ਜਾਂਚ ਵਿੱਚ ਕਰੋੜਾਂ ਰੁਪਏ ਦੇ 40 ਹਜ਼ਾਰ ਦੇ ਕਰੀਬ ਕਣਕ ਦੇ ਥੈਲੇ ਘੱਟ ਹੋਣ ਉੱਤੇ ਚਾਰ ਅਧਿਕਾਰੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਘੁਟਾਲੇ ਦੇ ਦੋਸ਼ੀ, ਜਿਨ੍ਹਾਂ ਵਿੱਚੋਂ ਬਹੁਤੇ ਰਾਜਨੀਤਕ ਪਹੁੰਚ ਰੱਖਦੇ ਆੜ੍ਹਤੀਏ ਦੱਸੇ ਜਾਂਦੇ ਹਨ, ਕੇਸ ਦਰਜ ਹੋਣ ਮਗਰੋਂ ਫ਼ਰਾਰ ਦੱਸੇ ਜਾਂਦੇ ਹਨ।
ਥਾਣਾ ਪਾਤੜਾਂ ਦੇ ਮੁਖੀ ਨੇ ਦੱਸਿਆ ਕਿ ਪਨਗਰੇਨ ਦੇਚੀਫ ਵਿਜੀਲੈਂਸ ਕਮਿਸ਼ਨਰ ਕਮ ਸਹਾਇਕ ਡਾਇਰੈਕਟਰ ਫੂਡ ਸਪਲਾਈ ਵਿਭਾਗ (ਸੈਂਟਰਲ ਵਿਜੀਲੈਂਸ ਕਮੇਟੀ) ਦੀ ਅਗਵਾਈ ਵਿੱਚਜਾਂਚ ਟੀਮ ਨੇ ਦੋ ਦਿਨ ਪਾਤੜਾਂ ਅਤੇ ਘੱਗਾ ਵਿਖੇ ਪਨਗਰੇਨ ਦੇ ਵੱਖ-ਵੱਖ 12 ਗੁਦਾਮਾਂ ਵਿੱਚ ਜਾਂਚ ਕੀਤੀ ਤਾਂ ਇਸ ਵਿੱਚ ਕਰੀਬ 37,200 ਕਣਕ ਦੇ ਗੱਟੇ ਤੇ ਖਾਲੀ ਬਾਰਦਾਨੇ ਦੀਆਂ ਗੱਠਾਂ ਦੀ ਘਾਟ ਨਿਕਲੀ। ਵਿਜੀਲੈਂਸ ਜਾਂਚ ਅਨੁਸਾਰ ਪਾਤੜਾਂ ਇਲਾਕੇ ਵਿੱਚ ਪਨਗਰੇਨ ਖ਼ਰੀਦ ਏਜੰਸੀ ਦੇ ਵੱਖ-ਵੱਖ ਗੁਦਾਮਾਂ ਵਿੱਚ ਰੱਖੀ ਕਣਕ ਦੇ 18621 ਅਤੇ ਘੱਗਾ ਇਲਾਕੇ ਦੇ ਗੁਦਾਮਾਂ ਵਿੱਚਰੱਖੀ ਕਣਕ ਦੇ 18583 ਗੱਟੇ ਘੱਟ ਨਿਕਲੇ। ਏਦਾਂ ਹੀ ਖਾਲੀ ਬਾਰਦਾਨੇ ਦੀਆਂ 590 ਗੱਠਾਂ ਵੀ ਘੱਟ ਹਨ। ਵਿਭਾਗ ਦੀ ਟੀਮ ਨੇ ਇਸ ਦੇ ਜ਼ਿੰਮੇਵਾਰ ਸਹਾਇਕ ਫੂਡ ਸਪਲਾਈ ਅਫਸਰ ਪਾਤੜਾਂ ਮਨਜੀਤ ਸਿੰਘ, ਮਨੋਜ ਮਿੱਤਲ ਇੰਸਪੈਕਟਰ ਕੇਂਦਰ ਪਾਤੜਾਂ, ਇੰਸਪੈਕਟਰ ਹਰਸ਼ ਸਿੰਗਲਾ ਅਤੇ ਤਲਵਿੰਦਰ ਸਿੰਘ ਬੇਦੀ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Have something to say? Post your comment