Welcome to Canadian Punjabi Post
Follow us on

11

August 2022
ਮਨੋਰੰਜਨ

ਇੰਦਰਾ ਗਾਂਧੀ ਬਾਰੇ ਬਹੁਤ ਕੁਝ ਪੜ੍ਹ ਰਹੀ ਹਾਂ: ਫਾਤਿਮਾ ਸਨਾ

June 15, 2022 04:26 PM

ਕਿਸੇ ਅਸਲ ਵਿਅਕਤੀ ਦਾ ਕਿਰਦਾਰ ਸਕਰੀਨ ਉੱਤੇ ਨਿਭਾਉਣਾ ਕਲਾਕਾਰਾਂ ਲਈ ਸੌਖਾ ਨਹੀਂ ਹੁੰਦਾ। ਜਦ ਗੱਲ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੇ ਸ਼ਕਤੀਸ਼ਾਲੀ ਹਸਤੀ ਦੀ ਹੋਵੇ ਤਾਂ ਇਹ ਕੰਮ ਹੋਰ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਲਹਿਜ਼ੇ ਤੇ ਹਸਤੀ ਤੋਂ ਲੱਖਾਂ ਲੋਕ ਜਾਣੂ ਹਨ। ‘ਦੰਗਲ’ ਅਤੇ ‘ਲੂਡੋ’ ਫਿਲਮਾਂ ਦੀ ਅਭਿਨੇਤਰੀ ਫਾਤਿਮਾ ਸਨਾ ਸ਼ੇਖ਼ ਅਗਲੀ ਫਿਲਮ ‘ਸੈਮ ਬਹਾਦਰ’ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਕਰੇਗੀ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਵਾਲੀ ਇਹ ਫਿਲਮ ਸਾਬਕਾ ਫੀਲਡ ਮਾਰਸ਼ਲ ਸੈਮ ਮਾਨੇਕਸ਼ਾਅ ਦੀ ਜ਼ਿੰਦਗੀ ਉੱਤੇ ਹੈ। ਵਿੱਕੀ ਕੌਸ਼ਲ ਸੈਮ ਮਾਨੇਕਸ਼ਾਅ ਤੇ ਅਭਿਨੇਤਰੀ ਸਾਨਿਆ ਮਲਹੋਤਰਾ ਉਨ੍ਹਾਂ ਦੀ ਪਤਨੀ ਸੀਲੂ ਮਾਨੇਕਸ਼ਾਅ ਦਾ ਕਿਰਦਾਰ ਨਿਭਾਅ ਰਹੀ ਹੈ।
ਇਸ ਫਿਲਮ ਬਾਰੇ ਫਾਤਿਮਾ ਨੇ ਕਿਹਾ, ‘‘ਮੈਂ ਸਿਰਫ ਮੇਘਨਾ ਦੇ ਕਾਰਨ ਇਸ ਫਿਲਮ ਲਈ ਉਤਸ਼ਾਹਤ ਹਾਂ। ਉਨ੍ਹਾਂ ਨਾਲ ਮੀਟਿੰਗ ਦੌਰਾਨ ਮੈਂ ਜਾਣਿਆ ਕਿ ਉਹ ਬਹੁਤ ਸੰਵੇਦਨਸ਼ੀਲ ਅਤੇ ਜਾਣਕਾਰ ਮਹਿਲਾ ਹੈ। ਉਹ ਆਪਣੇ ਕਿਰਦਾਰਾਂ ਨੂੰ ਬਹੁਤ ਗੰਭੀਰਤਾ ਨਾਲ ਜਾਣਦੀ ਹੈ। ਮੈਨੂੰ ਹਮੇਸ਼ਾ ਤੋਂ ਫਿਲਮ ਨਿਰਮਾਣ ਬਾਰੇ ਜਾਨਣ ਦੀ ਦਿਲਚਸਪੀ ਰਹੀ ਹੈ ਤੇ ਇਸ ਦੇ ਲਈ ਮੇਘਨਾ ਨਾਲ ਕੰਮ ਕਰਨ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਅਜੇ ਅਸੀਂ ਇਸ ਫਿਲਮ ਦੇ ਲਈ ਇੱਕ ਲੁਕ ਟੈਸਟ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਜਾਨਣ ਲਈ ਉਨ੍ਹਾਂ ਦੀ ਇੰਟਰਵਿਊ ਦੇਖਦੀ ਹਾਂ ਅਤੇ ਕਈ ਚੀਜ਼ਾਂ ਪੜ੍ਹ ਰਹੀ ਹਾਂ, ਜਿਸ ਵਿੱਚ ਉਨ੍ਹਾਂ ਦੇ ਬਚਪਨ ਨਾਲ ਜੁੜੀਆਂ ਵੀ ਕਈ ਚੀਜ਼ਾਂ ਸ਼ਾਮਲ ਹਨ।”

Have something to say? Post your comment