Welcome to Canadian Punjabi Post
Follow us on

11

August 2022
ਮਨੋਰੰਜਨ

‘ਸੈਕਟਰ 36’ ਵਿੱਚ ਨਜ਼ਰ ਆਉਣਗੇ ਵਿਕਰਾਂਤ ਮੇਸੀ

June 15, 2022 04:25 PM

ਇੱਕ ਪਿੱਛੋਂ ਦੂਸਰੀ ਫਿਲਮਾਂ ਕਰ ਰਹੇ ਵਿਕਰਾਂਤ ਮੇਸੀ ਦੀ ਅਗਲੀ ਫਿਲਮ ‘ਸੈਕਟਰ 36’ ਦਾ ਐਲਾਨ ਹੋ ਗਿਆ ਹੈ। ਇਸ ਦਾ ਨਿਰਮਾਣ ‘ਬਦਲਾਪੁਰ’, ‘ਇਸਤਰੀ’ ਅਤੇ ‘ਮਿਮੀ’ ਫਿਲਮਾਂ ਦੇ ਨਿਰਮਾਤਾ ਦਿਨੇਸ਼ ਵਿਜਨ ਕਰ ਰਹੇ ਹਨ। ਫਿਲਮ ਵਿੱਚ ਵਿਕਰਾਂਤ ਮੇਸੀ ਨਾਲ ਦੀਪਕ ਡੋਬਰੀਆਲ ਵੀ ਅਹਿਮ ਕਿਰਦਾਰ ਵਿੱਚ ਹੋਣਗੇ। ਫਿਲਮ ਦਾ ਐਲਾਨ ਇੱਕ ਵੀਡੀਓ ਰਾਹੀਂ ਕੀਤਾ ਗਿਆ, ਜਿਸ ਵਿੱਚ ਇੱਕ ਕਾਕਰੋਚ ਸਿਸਟਮ ਦੇ ਖਿਲਾਫ ਖੜ੍ਹਾ ਹੋ ਜਾਂਦਾ ਹੈ। ਕੁਝ ਲਾਪਤਾ ਲੋਕਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਉੱਤੇ ਇੱਕ ਕਾਕਰੋਚ ਚੱਲ ਰਿਹਾ ਹੈ। ਆਵਾਜ਼ ਆਉਂਦੀ ਹੈ ਕਿ ਇੱਕ ਵਾਰ ਇੱਕ ਸਾਹਸੀ ਕਾਕਰੋਚ ਨੂੰ ਬੇਰਹਿਮ ਜੁੱਤੀ ਉੱਤੇ ਬਹੁਤ ਗੁੱਸਾ ਆਇਆ। ਉਹ ਕਸਰਤ ਕਰ ਕੇ ਉਸ ਜੁੱਤੀ ਨਾਲ ਲੜਨ ਲੱਗਾ। ਉਸ ਸਤਿਆਵਾਦੀ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਸੀ ਕਿ ਕਾਕਰੋਚ ਚਾਹੇ ਕਿੰਨੀ ਵੀ ਬਾਡੀ ਬਣਾ ਲਵੇ, ਜਿੱਤ ਹਮੇਸ਼ਾ ਜੁੱਤੀ ਦੀ ਹੁੰਦੀ ਹੈ। ਫਿਰ ਉਸ ਕਾਕਰੋਚ ਦਾ ਅੰਤ ਹੋ ਜਾਂਦਾ ਹੈ।
ਇਸ ਫਿਲਮ ਦਾ ਨਿਰਦੇਸ਼ਨ ਆਦਿੱਤਯ ਨਿੰਬਾਲਕਰ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਖਬਰਾਂ ਮੁਤਾਬਕ ਇਹ ਫਿਲਮ ਨੋਇਡਾ ਦੇ ਨਿਠਾਰੀ ਕਾਂਡ ਵਿੱਚ ਹੋਏ ਕਤਲਾਂ ਉੱਤੇ ਆਧਰਾਤ ਹੈ। ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

Have something to say? Post your comment