Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਹੁਣ ਸਟੰਟ ਡਰਾਈਵਿੰਗ ਕਰਨ ਵਾਲਿਆਂ ਉੱਤੇ ਹੈਲੀਕਾਪਟਰਜ਼ ਰਾਹੀਂ ਨਜ਼ਰ ਰੱਖੇਗੀ ਪੁਲਿਸ

May 26, 2022 01:39 AM

ਟੋਰਾਂਟੋ, 25 ਮਈ (ਪੋਸਟ ਬਿਊਰੋ) : ਜੀਟੀਏ ਵਿੱਚ ਹੁਣ ਸੜਕਾਂ ਉੱਤੇ ਗੱਡੀਆਂ ਦੀ ਰੇਸ ਕਰਵਾਉਣ ਵਾਲਿਆਂ ਤੇ ਸਟੰਟ ਡਰਾਈਵਰਾਂ ਉੱਤੇ ਪੁਲਿਸ ਵੱਲੋਂ ਸਿ਼ਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਰ ਅਜਿਹੇ ਸਟੰਟ ਕਰਨ ਵਾਲਿਆਂ ਨੂੰ ਆਪਣੇ ਪਿੱਛੇ ਆਉਣ ਵਾਲੀਆਂ ਪੁਲਿਸ ਦੀਆਂ ਗੱਡੀਆਂ ਵੇਖਣ ਨੂੰ ਨਹੀਂ ਮਿਲਣਗੀਆਂ। ਹੁਣ ਜੀਟੀਏ ਪੁਲਿਸ ਹੈਲੀਕਾਪਟਰਜ਼ ਨਾਲ ਸਾਰਿਆਂ ਉੱਤੇ ਨਜ਼ਰ ਰੱਖੇਗੀ।ਮੌਸਮ ਵਿੱਚ ਹਲਕੀ ਗਰਮੀ ਦੀ ਝਲਕ ਮਿਲਣ ਲੱਗੀ ਹੈ ਤੇ ਇੱਕ ਮਹੀਨੇ ਤੱਕ ਗਰਮੀਆਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ।ਇਸ ਦੇ ਮੱਦੇਨਜ਼ਰ ਲੋਕਲ ਅਧਿਕਾਰੀਆਂ ਵੱਲੋਂ ਸਟਰੀਟ ਰੇਸਰਜ਼ ਤੇ ਸਟੰਟ ਡਰਾਈਵਰਜ਼ ਉੱਤੇ ਹੈਲੀਕਾਪਟਰਜ਼ ਰਾਹੀਂ ਨਜ਼ਰ ਰੱਖੀ ਜਾਵੇਗੀ।
ਬੁੱਧਵਾਰ ਨੂੰ ਯੌਰਕ ਰੀਜਨਲ ਪੁਲਿਸ ਨੇ ਓਨਟਾਰੀਓ ਭਰ ਦੀ ਪੁਲਿਸ ਸਰਵਿਸ ਦੀ ਮਦਦ ਨਾਲ ਪੋ੍ਰਜੈਕਟ ਇਰੇਜ਼ ਲਾਂਚ ਕੀਤਾ। ਜਿਸ ਤਹਿਤ ਖਤਰਨਾਕ ਡਰਾਈਵਿੰਗ ਵਾਲਾ ਵਿਵਹਾਰ ਦਰਸਾਉਣ ਵਾਲੇ ਡਰਾਈਵਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਯੌਰਕ ਰੀਜਨਲ ਪੁਲਿਸ ਨੇ ਇੱਕ ਰਲੀਜ਼ ਜਾਰੀ ਕਰਕੇ ਆਖਿਆ ਕਿ ਇਹ ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਮੋਡੀਫਾਈਡ ਗੱਡੀਆਂ ਸੜਕਾਂ ਉੱਤੇ ਨਜ਼ਰ ਆਉਣ ਲੱਗਦੀਆਂ ਹਨ ਤੇ ਕੁੱਝ ਡਰਾਈਵਰਾਂ ਨੂੰ ਇੰਜ ਲੱਗਦਾ ਹੈ ਕਿ ਉਹ ਸੜਕਾਂ ਨੂੰ ਆਪਣੇ ਨਿਜੀ ਰੇਸ ਟਰੈਕ ਵਜੋਂ ਵਰਤ ਸਕਦੇ ਹਨ।ਇਸ ਤਰ੍ਹਾਂ ਦੇ ਸਟੰਟਸ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ, ਆਮ ਲੋਕਾਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਜਿਹੇ ਡਰਾਈਵਰਾਂ ਦੀ ਮੱਤ ਠਿਕਾਣੇ ਰੱਖਣ ਲਈ ਇਹ ਫੈਸਲਾ ਕੀਤਾ ਗਿਆ ਹੈ।

 

 

 
Have something to say? Post your comment