Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਪੰਜਾਬ

20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈ

May 25, 2022 10:14 PM

* ਦੋ ਜੇ ਈਜ਼, ਇੱਕ ਸੈਕਟਰੀ ਅਤੇ ਦੋ ਸਰਪੰਚਾਂ ਖਿਲਾਫ ਕੇਸ ਦਰਜ


ਫਤਹਿਗੜ੍ਹ ਸਾਹਿਬ, 25 ਮਈ, (ਪੋਸਟ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਿੰਡ ਕੋਟਲਾ ਸੁਲੇਮਾਨ, ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀਡੀਪੀਓ ਦਫ਼ਤਰ ਦੇ ਦੋ ਜੂਨੀਅਰ ਇੰਜਨੀਅਰਜ਼ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਤੇ ਲੁਕੇਸ਼ ਥੰਮ੍ਹਣ ਅਤੇ ਪੰਚਾਇਤ ਸੈਕਟਰੀਪਵਿੱਤਰ ਸਿੰਘ ਵਿਰੁੱਧ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚ 20.67 ਲੱਖ ਰੁਪਏ ਦੇ ਘਪਲੇ ਅਤੇ 2.86 ਕਰੋੜ ਰੁਪਏ ਦੇ ਹਿਸਾਬ ਦੀ ਮਾਪ ਪੁਸਤਕ ਖੁਰਦ-ਬੁਰਦ ਕਰਨ ਬਦਲੇ ਕੇਸ ਦਰਜ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਸੰਬੰਧ ਵਿੱਚ ਅੱਜ ਇੱਥੇ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਵਿਜੀਲੈਂਸ ਬਿਉਰੋ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਟੀਮਾਂ ਬਣਾਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਸ਼ਿਕਾਇਤ ਦੀ ਜਾਂਚਵਿੱਚਪਤਾ ਲੱਗਾ ਕਿ ਰਣਜੋਧ ਸਿੰਘ ਅਧਿਕਾਰਤ ਪੰਚ ਤੋਂ ਪਹਿਲਾਂ ਪਿੰਡ ਕੋਟਲਾ ਸੁਲੇਮਾਨ ਦਾ ਸਰਪੰਚ ਤਰਲੋਚਨ ਸਿੰਘ ਦੇ ਸਮੇਂ ਪੰਚਾਇਤੀ ਜ਼ਮੀਨ ਨੂੰ ਰੇਲਵੇ ਵਿਭਾਗ ਵੱਲੋਂ ਐਕਵਾਇਰ ਕਰਨ ਨਾਲਪੰਚਾਇਤ ਨੂੰ ਕਰੀਬ 4.18 ਕਰੋੜ ਰੁਪਏ ਤੇ ਹੋਰਾਂ ਵਸੀਲਿਆਂ ਤੋਂ ਕੁੱਲ 4.20 ਕਰੋੜਰੁਪਏ ਤੋਂ ਵੱਧਮਿਲੇ ਸਨ ਅਤੇ ਇਸ ਰਕਮ ਵਿੱਚੋਂ ਤਰਲੋਚਨ ਸਿੰਘ ਸਾਬਕਾ ਸਰਪੰਚ ਨੇ 2.86 ਰੁਪਏ ਦੇ ਕਰੀਬ ਪਿੰਡ ਵਿਚ ਵਿਕਾਸ ਕੰਮਾਂ ਉੱਪਰ ਖ਼ਰਚੇ ਸਨ। ਉਸ ਨੇ 1.34 ਕਰੋੜ ਰੁਪਏ ਪੰਚਾਇਤੀ ਖਾਤੇ ਵਿੱਚ ਛੱਡੇ ਤੇ ਇਹ ਬਚਦੀ ਰਕਮ ਰਣਜੋਧ ਸਿੰਘ ਅਧਿਕਾਰਤ ਪੰਚ ਨੇ ਵਿਕਾਸ ਦੇ ਨਾਮ ਉੱਤੇ ਖਰਚ ਕੀਤੀ ਦਿਖਾਈ ਹੈ, ਪਰ ਉਸਵੱਲੋਂ ਕਰਵਾਏ ਕੰਮਾਂ ਬਾਰੇ ਤਰਸੇਮ ਲਾਲ ਕਾਰਜਕਾਰੀ ਇੰਜੀਨੀਅਰ ਜਲੰਧਰ ਡਵੀਜ਼ਨ ਨੇਜਾਂਚ ਕਰਕੇ 27,59,538 ਰੁਪਏ ਦੇ ਵਿੱਤੀ ਨੁਕਸਾਨ ਦੀ ਰਿਪੋਰਟ ਦਿੱਤੀ ਸੀ। ਰਣਜੋਧ ਸਿੰਘ ਅਧਿਕਾਰਤ ਪੰਚ ਦੇ ਸਮੇਂ ਕਰਵਾਏ ਕੰਮਾਂ ਦੀ ਵਿਜੀਲੈਂਸ ਬਿਊਰੋ ਪੰਜਾਬ ਦੀ ਤਕਨੀਕੀ ਟੀਮ-1 ਨੇ ਚੈਕਿੰਗ ਕੀਤੀ ਤਾਂਇਸ ਰਿਪੋਰਟ ਵਿੱਚ 5 ਜਨਵਰੀ 2018 ਤੋਂ 13 ਜੁਲਾਈ 2018 ਤਕ ਪਿੰਡ ਵਿੱਚ ਵਿਕਾਸ ਕੰਮਾਂ ਵਿੱਚ 20,67,068 ਰੁਪਏ ਦਾ ਘਪਲਾ ਰਣਜੋਧ ਸਿੰਘ ਅਧਿਕਾਰਤ ਪੰਚ, ਲੁਕੇਸ਼ ਥੰਮ੍ਹਣ ਜੇ ਈ ਅਤੇ ਪਵਿੱਤਰ ਸਿੰਘ ਪੰਚਾਇਤ ਸੈਕਟਰੀ ਵੱਲੋਂ ਕੀਤਾ ਨਿਕਲਿਆ।ਵਿਜੀਲੈਂਸ ਦੀ ਤਕਨੀਕੀ ਟੀਮ ਦੀ ਰਿਪੋਰਟ ਮੁਤਾਬਕ ਪਿੰਡ ਦੇ ਵਿਕਾਸ ਕੰਮਾਂ ਤੋਂ ਪਹਿਲਾਂ ਉਸ ਦੀ ਤਕਨੀਕੀ ਪ੍ਰਵਾਨਗੀ ਲੈਣੀ ਜ਼ਰੂਰੀ ਸੀ, ਕਿਉਂਕਿ ਉਸੇ ਮੁਤਾਬਕ ਮਟੀਰੀਅਲ ਦੀ ਮਿਕਦਾਰ ਅਤੇ ਰੇਟ ਮਨਜ਼ੂਰ ਹੋਣੇ ਸਨ, ਪਰ ਲੁਕੇਸ਼ ਥੰਮ੍ਹਣ ਜੇ ਈ,ਪਵਿੱਤਰ ਸਿੰਘ ਪੰਚਾਇਤ ਸੈਕਟਰੀ ਅਤੇ ਰਣਜੋਧ ਸਿੰਘ ਸਾਬਕਾ ਅਧਿਕਾਰਤ ਪੰਚ ਨੇ ਮਿਲੀਭੁਗਤ ਕਰਕੇ ਕੋਈ ਪ੍ਰਵਾਨਗੀ ਨਹੀਂ ਲਈ। ਇਸ ਤੋਂ ਬਿਨਾ ਤਰਲੋਚਨ ਸਿੰਘ ਸਾਬਕਾ ਸਰਪੰਚ ਦੇ ਸਮੇਂਵਾਲੇ ਜੇ ਈ ਲਲਿਤ ਗੋਇਲ ਪਾਸੋਂ ਵਾਰ ਵਾਰ ਮਾਪ ਪੁਸਤਕ (ਐਮਬੀ) ਦੀ ਮੰਗ ਕੀਤੀ ਤਾਂ ਜੋ ਤਰਲੋਚਨ ਸਿੰਘ ਸਾਬਕਾ ਸਰਪੰਚ ਦੇ ਸਮੇਂਹੋਏ ਕੰਮਾਂ ਦੀ ਚੈਕਿੰਗ ਕੀਤੀ ਜਾ ਸਕੇ, ਪਰ ਲਲਿਤ ਗੋਇਲ ਜੇ ਈ ਨੇ ਪੜਤਾਲ ਲਈ ਮਾਪ ਪੁਸਤਕ ਪੇਸ਼ ਨਹੀਂ ਕੀਤੀ ਅਤੇ ਨਾ ਉਸਨੇ ਇਸ ਪਿੰਡ ਦੇ ਵਿਕਾਸ ਦੇ ਕੰਮਾਂ ਬਾਰੇ ਮਾਪ ਪੁਸਤਕ ਵਿਭਾਗ ਨੂੰ ਕਰਵਾਈ ਤੇ ਨਾ ਲੁਕੇਸ਼ ਥੰਮ੍ਹਣ ਜੇ ਈਵੱਲੋਂ ਲਲਿਤ ਗੋਇਲ ਜੇ ਈ ਪਾਸੋਂ ਮਾਪ ਪੁਸਤਕ ਦੀ ਮੰਗ ਕੀਤੀ ਗਈ, ਜਿਸ ਤੋਂ ਸਾਫ ਹੈ ਕਿ ਲਲਿਤ ਗੋਇਲ ਜੇ ਈ ਵੱਲੋਂ ਤਰਲੋਚਨ ਸਿੰਘ ਦੇ ਸਮੇਂ ਕਰਾਏ ਕੰਮਾਂ ਬਾਰੇ ਮਾਪ ਪੁਸਤਕ ਖੁਰਦ ਬੁਰਦ ਕੀਤੀ ਗਈ ਅਤੇ ਲੋਕੇਸ਼ ਥੰਮ੍ਹਣ ਜੇ ਈ ਵੱਲੋਂ ਪਿੰਡ ਦੇ ਕੰਮਾਂ ਲਈ ਅਹੁਦੇ ਦੀ ਦੁਰਵਰਤੋਂ ਕਰ ਕੇ ਵਿਭਾਗ ਦੇ ਬੀ ਡੀ ਪੀ ਓ ਨੂੰ ਦੱਸੇ ਬਿਨਾਂ ਰਣਜੋਧ ਸਿੰਘ ਅਧਿਕਾਰਤ ਸਰਪੰਚ ਨਾਲ ਮਿਲੀਭੁਗਤ ਕਰਕੇ ਨਵੀਂ ਮਾਪ ਪੁਸਤਕ ਲਾ ਕੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਅਪ੍ਰੈਲ ਮਹੀਨੇ ਨੂੰ ਕੰਧ ਪੱਤ੍ਰਿਕਾ “ਖਾਲਸਾ ਪੰਥ ਦੀ ਸਾਜਨਾ ਦਿਵਸ” ਮੌਕੇ ਕਰਵਾਏ ਮੁਕਾਬਲੇ ਬਾਰ ਐਸੋਸੀਏਸ਼ਨ, ਪਟਿਆਲਾ ਅਤੇ ਆਰੀਅਨਜ਼ ਕਾਲਜ, ਰਾਜਪੁਰਾ ਨੇ ਸਾਈਬਰ ਸੁਰੱਖਿਆ 'ਤੇ ਸੈਮੀਨਾਰ ਕਰਵਾਇਆ