Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜ

May 24, 2022 10:17 PM

ਵਾਸਿ਼ੰਗਟਨ, 24 ਮਈ, (ਪੋਸਟ ਬਿਊਰੋ)- ਡਿਸਟ੍ਰਿਕਟ ਆਫ ਕੋਲੰਬੀਆ (ਡੀਸੀ) ਨੇ ਇਸ ਸੋਮਵਾਰ ਨੂੰ ਮੇਟਾ ਦੇ ਮੁਖੀਮਾਰਕ ਜ਼ੁਕਰਬਰਗਦੇ ਖਿਲਾਫ ਕੇਸ ਦਾਇਰ ਕੀਤਾਅਤੇ ਉਸ ਨੂੰ ਕੈਂਬਰਿਜ ਐਨਾਲਿਟਿਕਾ ਸਕੈਂਡਲ ਵਿੱਚ ਨਿੱਜੀ ਤੌਰ ਉੱਤੇਜਿ਼ੰਮੇਵਾਰ ਮੰਨ ਕੇ ਸਜ਼ਾ ਦੀ ਅਪੀਲ ਕੀਤੀ ਹੈ। ਕਰੋੜਾਂ ਫੇਸਬੁੱਕਯੂਜ਼ਰਜ਼ ਦੇ ਡੇਟਾ ਦੀ ਪ੍ਰਾਈਵੇਸੀ ਦੀ ਉਲੰਘਣਾ ਨਾਲ ਜੁੜੇ ਇਸ ਕੇਸਨੂੰ ਇੱਕਵੱਡਾ ਕਾਰਪੋਰੇਟ ਅਤੇ ਸਿਆਸੀ ਘਪਲਾ ਮੰਨਿਆ ਜਾ ਰਿਹਾ ਹੈ।
ਡੀਸੀ ਅਟਾਰਨੀ ਜਨਰਲ ਕਾਰਲ ਰੇਸਿਨ ਨੇ ਡੀਸੀ ਸੁਪੀਰੀਅਰ ਕੋਰਟ ਵਿੱਚ ਮਾਰਕ ਜ਼ੁਕਰਬਰਗ ਦੇ ਖਿਲਾਫ ਸਿਵਲ ਕੇਸ ਦਾਇਰ ਕਰ ਕੇ ਦੋਸ਼ ਲਾਇਆ ਕਿ ਕੰਪਨੀ ਦੇ ਖਾਸ ਫੈਸਲਿਆਂ ਵਿੱਚ ਜ਼ੁਕਰਬਰਗ ਸਿੱਧੇ ਤੌਰ ਉੱਤੇ ਸ਼ਾਮਲ ਸੀ। ਉਹ ਯੂਜ਼ਰਜ਼ ਦਾ ਡਾਟਾ ਸ਼ੇਅਰ ਕਰਨ ਦੇ ਖ਼ਤਰੇ ਜਾਣਦਾ ਸੀ, ਜਿਵੇਂ ਕੈਂਬਰਿਜ ਐਨਾਲਿਟਿਕਾ, ਇੱਕ ਡੇਟਾ ਇਕੱਠਾ ਕਰਨ ਵਾਲੀ ਕੰਪਨੀ ਦੇ ਕੇਸਵਿੱਚ ਹੋਇਆ ਸੀ। ਇਹ ਦੋਸ਼ ਲੱਗਾ ਹੈ ਕਿ ਕੈਂਬਰਿਜ ਐਨਾਲਿਟਿਕਾ ਨੇ ਘੱਟੋ-ਘੱਟ 8700 ਮਿਲੀਅਨ ਫੇਸਬੁੱਕਯੂਜ਼ਰਜ਼ਦਾ ਡੇਟਾ ਉਨ੍ਹਾਂ ਦੀ ਇਜਾਜ਼ਤ ਬਿਨਾਂ ਇਕੱਠਾ ਕੀਤਾ ਅਤੇ ਅਮਰੀਕਾ ਵਿੱਚ 2016 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇਸਦੀ ਵਰਤੋਂ ਕੀਤੀ ਸੀ।
ਤਾਜ਼ਾ ਕੇਸ ਵਿੱਚ ਪੇਸ਼ ਕੀਤੇ ਤੱਥਾਂ ਅਨੁਸਾਰ ‘ਫੇਸਬੁੱਕਦਾਕੋ-ਫਾਊਂਡਰ ਮਾਰਕ ਜ਼ੁਕਰਬਰਗ 2012 ਤੋਂ ਇਸ ਦੇ ਬੋਰਡ ਦਾ ਮੁਖੀ ਹੈ। ਉਸ ਕੋਲ ਫੇਸਬੁੱਕ ਦੇ 50 ਫੀਸਦੀ ਤੋਂ ਵੱਧ ਵੋਟਿੰਗ ਸ਼ੇਅਰ ਹਨ ਤੇ ਦੁਨੀਆ ਦੀ ਸਭ ਤੋਂ ਵੱਡੀ ਇੰਟਰਨੈੱਟ ਕੰਪਨੀ ਚਲਾਉਣ ਉੱਤੇ ਉਸ ਦਾ ਪੂਰਾ ਕੰਟਰੋਲ ਹੈ। ਦੁਨੀਆ ਭਰ ਵਿੱਚਫੇਸਬੁੱਕ ਯੂਜ਼ਰਸ ਦੀ ਗਿਣਤੀ ਤਿੰਨ ਸੌ ਕਰੋੜ ਪਾਰ ਕਰ ਚੁੱਕੀ ਹੈ। ਮੈਟਾ ਦੀ ਮਾਰਕੀਟ ਕੀਮਤ500 ਬਿਲੀਅਨ ਡਾਲਰ ਤੋਂ ਵੱਧ ਦਾ ਅੰਦਾਜ਼ਾ ਹੈ। ਰੇਸਿਨ ਨੇ ਜ਼ੁਕਰਬਰਗ ਤੋਂ ਹਰਜਾਨੇ ਤੇ ਜੁਰਮਾਨੇ ਦੀ ਮੰਗ ਕੀਤੀ ਹੈ, ਜੋ ਕੇਸ ਦੌਰਾਨ ਤੈਅ ਹੋਵੇਗੀ। ਮੈਟਾ ਪਲੇਟਫਾਰਮ ਦੇ ਬੁਲਾਰੇ ਐਂਡੀ ਸਟੋਨ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ