ਟੋਰਾਟੋ, 24 ਮਈ (ਪੋਸਟ ਬਿਊਰੋ) : ਸ਼ਨਿੱਚਰਵਾਰ ਨੂੰ ਪ੍ਰੋਵਿੰਸ ਵਿੱਚ ਆਏ ਘਾਤਕ ਤੂਫਾਨ ਤੋਂ ਬਾਅਦ ਦਰਹਾਮ ਰੀਜਨ ਦੇ ਕਈ ਸਕੂਲਾਂ ਤੇ ਟੋਰਾਂਟੋ ਦੇ ਇੱਕ ਸਕੂਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੂਫਾਨ ਕਾਰਨ ਹੋਏ ਨੁਕਸਾਨ ਤੋਂ ਅਜੇ ਵੀ ਕਮਿਊਨਿਟੀਜ਼ ਪੂਰੀ ਤਰ੍ਹਾਂ ਉਭਰ ਨਹੀਂ ਸਕੀਆਂ। ਅਜੇ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ।
ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਨੇ ਆਖਿਆ ਕਿ ਤੂਫਾਨ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ, ਅੱਠ ਸਕੂਲ ਬੰਦ ਕਰ ਦਿੱਤੇ ਗਏ ਹਨ। ਇਹ ਵੀ ਆਖਿਆ ਗਿਆ ਕਿ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਰਿਮੋਟ ਲਰਨਿੰਗ ਵੀ ਨਹੀਂ ਹੋ ਸਕੇਗੀ। ਇੱਕ ਬਿਆਨ ਜਾਰੀ ਕਰਕੇ ਬੋਰਡ ਨੇ ਆਖਿਆ ਕਿ ਇਨ੍ਹਾਂ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਵਿਦਿਆਰਥੀਆਂ, ਮਾਪਿਆਂ, ਗਾਰਜੀਅਨਜ਼ ਤੇ ਸਟਾਫ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।
ਅਕਸਬ੍ਰਿੱਜ ਵਿੱਚ ਚਾਰ ਸਕੂਲ ਬੰਦ ਕੀਤੇ ਗਏ ਹਨ ਕਿਉਂਕਿ ਬਿਜਲੀ ਬਹਾਲ ਹੋਣ ਕਾਰਨ ਬਾਕੀ ਸਕੂਲਾਂ ਨੂੰ ਖੋਲ੍ਹਿਆ ਜਾ ਰਿਹਾ ਹੈ।24 ਮਈ ਨੂੰ ਹੇਠ ਲਿਖੇ ਸਕੂਲ ਬੰਦ ਰਹਿਣਗੇ :
ਅਕਸਬ੍ਰਿੱਜ
· ਅਕਸਬ੍ਰਿੱਜ ਐਸ ਐਸ
· ਅਕਸਬ੍ਰਿੱਜ ਪੀ ਐਸ
· ਜੋਸਫ ਗੋਲਡ ਪੀਐਸ
· ਗੁੱਡਵੁੱਡ ਪੀਐਸ
ਐਜੈਕਸ
· ਲਿੰਕਨ ਐਵਨਿਊ ਪੀਐਸ
· ਸਾਊਥਵੁੱਡ ਪਾਰਕ ਪੀਐਸ
ਵ੍ਹਿਟਬੀ
· ਈਏ ਫੇਅਰਮੈਨ ਪੀਐਸ
ਪਿੱਕਰਿੰਗ
· ਵੈਲੀ ਵਿਊ ਪੀਐਸ