Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਅਜੇ ਤਾਂ ਫਿਲਮੀ ਸਫਰ ਸ਼ੁਰੂੁ ਕੀਤੈ : ਅਨੰਨਿਆ ਪਾਂਡੇ

May 23, 2022 04:48 PM

ਅਨੰਨਿਆ ਪਾਂਡੇ ਨੇ ਸਾਲ 2019 ਵਿੱਚ ਫਿਲਮ ‘ਸਟੂਡੈਂਟ ਆਫ ਦੀ ਈਅਰ 2’ ਨਾਲ ਆਪਣਾ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ ਉਹ ਤਾਰਾ ਸੁਤਾਰੀਆ ਤੇ ਟਾਈਗਰ ਸ਼ਰਾਫ ਨਾਲ ਨਜ਼ਰ ਆਈ ਸੀ। ਫਿਲਮ ਇੰਡਸਟਰੀ ਵਿੱਚ ਤਿੰਨ ਸਾਲ ਪੂਰੇ ਕਰ ਚੁੱਕੀ ਅਨੰਨਿਆ ਇੰਨੇ ਘੱਟ ਸਮੇਂ ਵਿੱਚ ਹੀ ਛੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਦਮਦਾਰ ਐਕਟਿੰਗ ਦੇ ਦਮ ਉੱਤੇ ਉਹ ਖੁਦ ਨੂੰ ਇੱਕ ਸਟਾਰ ਦੇ ਰੂਪ ਵਿੱਚ ਸਥਾਪਤ ਕਰਨ ਵਿੱਚ ਸਫਲ ਰਹੀ ਹੈ। ਅੱਗੋਂ ਉਸ ਦੀਆਂ ਪੱਕੀਆਂ ਸਹੇਲੀਆਂ ਸੁਹਾਨਾ ਖਾਨ ਅਤੇ ਸ਼ਨਾਯਾ ਕਪੂਰ ਵੀ ਐਕਟਿੰਗ ਦੀ ਦੁਨੀਆ ਵਿੱਚ ਸਫਲਤਾ ਪਾਉਣ ਦੀ ਇੱਛਾ ਨਾਲ ਆਪਣੇ ਐਕਟਿੰਗ ਕਰੀਅਰ ਸ਼ਰੂ ਕਰਨ ਜਾ ਰਹੀਆਂ ਹਨ। ਸੁਹਾਨਾ ਦਾ ਡੈਬਿਊ ਫਿਲਮ ‘ਦਿ ਆਰਚੀਜ਼’ ਨਾਲ ਅਤੇ ਸ਼ਨਾਯਾ ਦਾ ‘ਬੇਧੜਕ’ ਨਾਲ ਹੋਵੇਗਾ। ਪਿੱਛੇ ਜਿਹੇ ਜਦੋਂ ਅਨੰਨਿਆ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀਆਂ ਇਨ੍ਹਾਂ ਦੋ ਸਹੇਲੀਆਂ ਨੂੰ ਉਨ੍ਹਾਂ ਦੇ ਐਕਟਿੰਗ ਡੈਬਿਊ ਉੱਤੇ ਕੁਝ ਟਿਪਸ ਦੇਣਾ ਚਾਹੇਗੀ ਤਾਂ ਉਸ ਨੇ ਕਿਹਾ, ‘‘ਮੈਂ ਕੌਣ ਹਾਂ ਉਨ੍ਹਾਂ ਨੂੰ ਟਿਪਸ ਦੇਣ ਵਲੀ। ਮੈਂ ਖੁਦ ਅਜੇ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ ਹੈ। ਇਹ ਗੱਲ ਜ਼ਰੂਰ ਹੈ ਕਿ ਜਦੋਂ ਅਸੀਂ ਬਹੁਤ ਛੋਟੀਆਂ ਸੀ ਤਾਂ ਤਿੰਨੇ ਐਕਟ੍ਰੈਸ ਬਣਨਾ ਚਾਹੁੰਦੀਆਂ ਸੀ। ਅਸੀਂ ਹਮੇਸ਼ਾ ਐਕਟਿੰਗ ਅਤੇ ਐਕਟ੍ਰੈਸ ਬਣਨ ਦੇ ਸਫਰ ਬਾਰੇ ਗੱਲ ਕਰਦੀਆਂ ਸੀ। ਅਸੀਂ ਸਾਰੇ ਇੱਕ ਦੂਸਰੇ ਤੋਂ ਟਿਪਸ ਲੈਂਦੇ ਹਾਂ।”
ਅਨੰਨਿਆ ਨੇ ਨਾਲ ਤਾਰਾ ਸੁਤਾਰੀਆ, ਸਾਰਾ ਅਲੀ ਖਾਨ ਤੇ ਜਾਹਨਵੀ ਕਪੂਰ ਨੇ ਵੀ ਆਪਣੇ-ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੀ ਅਨੰਨਿਆ ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਤੀਯੋਗਤਾ ਬਾਰੇ ਦਬਾਅ ਮਹਿਸੂਸ ਕਰਦੀ ਹੈ ਤਾਂ ਉਸ ਨੇ ਕਿਹਾ, ‘‘ਸਾਰਾ, ਜਾਹਨਵੀ ਤੇ ਤਾਰਾ ਤੋਂ ਦਬਾਅ ਤੋਂ ਵੱਧ ਮੈਂ ਪ੍ਰੇਰਿਤ ਮਹਿਸੂਸ ਕਰਦੀ ਹਾਂ। ਸਾਰੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਹਰ ਕੋਈ ਆਪਣੇ ਕਰੀਅਰ ਵਿੱਚ ਅੱਗੇ ਵਧ ਰਿਹਾ ਹੈ, ਅਜਿਹੇ ਵਿੱਚ ਮੈਂ ਉਨ੍ਹਾਂ ਲੋਕਾਂ ਨੂੰ ਮੋਟੀਵੇਸ਼ਨ ਵਾਂਗ ਦੇਖਦੀ ਹਾਂ।” ਅਨੰਨਿਆ ਛੇਤੀ ਹੀ ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ‘ਲਾਈਗਰ’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਨਾਲ ਉਸ ਦੀ ਗਿਣਤੀ ਪੈਨ ਇੰਡੀਆ ਸਿਤਾਰਿਆਂ ਵਿੱਚ ਹੋਣ ਲੱਗੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ